ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮੇਰਾ ਅਕਸ

ਧੂੰਏਂ 'ਚੋਂ ਬਣੀ ਡਾਵਾਂਡੋਲ ਤਸਵੀਰ
ਕਿਤੇ ਮੇਰਾ ਅਕਸ ਤਾਂ ਨਹੀਂਂ

ਪਰਬਤ ਵਿਚੋਂ ਫੁੱਟਦਾ ਜਵਾਲਾਮੁਖੀ
ਮੈਂ ਗਟ-ਗਟ ਪੀ ਲਵਾਂ
ਜੋ ਮੇਰੇ ਅੰਦਰ ਦੀ ਤਰਤੀਬ ਨੂੰ ਹਿਲਾ ਦੇਵੇ
ਸਥਿਰਤਾ ਮੇਰਾ ਅੰਤ ਹੈ
ਮੈਂ ਚੱਕਰਵਿਊ 'ਚੋਂ ਬਾਹਰ ਨਿਕਲ
ਪਿਆਸਾ ਮਿਰਗ ਬਣ
ਮਾਰੂਥਲ ਦੀ ਸੁੱਕੀ ਰੇਤ ਚੂਸ ਲਵਾਂ

ਗਰੂਰਤਾ ਦਾ ਦਾਇਰਾ ਚੀਰ
ਇਕ ਖੁੱਲੀ ਉਡਾਣ ਅਸਮਾਨ ਦੇ ਨਾਮ ਕਰ ਦੇਵਾਂ
ਫਿਰ ਖੰਭਾਂ ਤੋਂ ਬਲਿਹਾਰ ਜਾ ਕੇ
ਮੂਧੇ ਮੂੰਹ ਡਿੱਗਾਂ
ਔੜਾਂ ਮਾਰੀ ਜ਼ਮੀਨ 'ਤੇ

ਭਰਮ ਦਾ ਸਿਰ ਮਿੱਧ
ਚਾਨਣ ਦਾ ਲਿਬਾਸ ਪਹਿਨ
ਹਨੇਰੇ ਨੂੰ ਜੱਫੀ ਪਾ ਲਵਾਂ

ਮੈਂ ਆਪਣੇ ਵਿਚੋ ਸ਼ੀਸ਼ਾ ਢੂੰਡ
ਆਪਣਾ ਅਕਸ ਆਪ ਚਿਤਰਨਾ ਹੈ....

ਲੇਖਕ : ਸਤਿਬੀਰ ਸਿੰਘ ਨੂਰ ਹੋਰ ਲਿਖਤ (ਇਸ ਸਾਇਟ 'ਤੇ): 3
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :889
ਲੇਖਕ ਬਾਰੇ
ਨੋਜਵਾਨ ਲੇਖਕ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੇ ਮਾਹਿਰ

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017