ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗੁਰਸ਼ਰਨ ਸਿੰਘ ਭਾਅਜੀ

ਗੁਰਸ਼ਰਨ ਸਿੰਘ(16 ਸਤੰਬਰ,1929 ਤੋਂ 27 ਸਤੰਬਰ,2011 ਤੱਕ)
ਗੁਰਸ਼ਰਨ ਸਿੰਘ ਭਾਈ ਮੰਨਾ ਸਿੰਘ ਦੇ ਨਾਂ ਤੋਂ ਵੀ ਜਾਣੇ ਜਾਣ ਵਾਲੇ ਨਾਟਕਕਾਰ ਸਨ। ਆਪ ਜੀ ਦਾ ਜਨਮ ਪਿਤਾ ਗਿਆਨ ਸਿੰਘ ਦੇ ਘਰ ਮੁਲਤਾਨ(ਪਾਕਿਸਤਾਨ) ਵਿੱਚ ਹੋਇਆ।
ਗੁਰਸ਼ਰਨ ਸਿੰਘ ਪੰਜਾਬੀ ਸਾਹਿਤ ਸਿਰਜਣਾ ਅੰਦਰ ਮਾਰਸਵਾਦੀ ਅਤੇ ਪੰਜਾਬੀ ਵਿਵਹਾਰ ਦਾ ਪਰਿਪੇਖ ਸਿਰਜਦਾ ਹੈ। ਉਸਦਾ ਅਨੁਭਵ ਵਿਅਕਤੀਗਤ ਸੁਭਾਵਕਤਾ ਨੂੰ ਸਵੀਕਾਰਦਾ ਹੈ ।ਗੁਰਸ਼ਰਨ ਸਿੰਘ ਇਤਿਹਾਸਕ ਦੰਵੰਧਮਈ ਯਥਾਰਥ ਦਾ ਪ੍ਰਤੀਕਰਮ ਵਿਵਹਾਰ ਨਿਯਮ ਉਪਰ ਨਿਸ਼ਚਤ ਕਰਦਾ ਹੈ।ਗੁਰਸ਼ਰਨ ਸਿੰਘ ਆਪਣੀ ਮਿਹਨਤ ਰਾਹੀ ਪੰਜਾਬ ਦੇ ਵਿਵਹਾਰਕ ਮੁਹਾਵਰੇ ਨੂੰ ਨਾਟਕ ਦੇ ਹਰ ਇਕ ਹਿਸੇ ਵਿਚ ਸ਼ਾਮਿਲ ਕਰਵਾਉਦਾ ਹੈ।ਗੁਰਸ਼ਰਨ ਸਿੰਘ ਦੇ ਨਾਟਕ ਵਿਭਿੰਨ ਅਰਥ ਪਾਸਾਰਾਂ ਦੇ ਦਾਰਸ਼ਨਿਕ ਪ੍ਰਤੀਕ ਵਿਧਾਨ ਦਾ ਸਮੁੱਚ ਚੇਤਨਾ ਅੰਦਰ ਜਾਗਰੂਕ ਕਰਦੇ ਹਨ।ਨਾਟਕਾ ਅੰਦਰ ਵਸਤੂ ਸੱਚ ਦੀ ਅਕਾਰਯੁਕਤ ਸਰੰਚਨਾ ਸਿਰਜਣਾ ਦਾ ਅਕਿਹਰਾ ਅਕਸ ਸ਼ਾਮਿਲ ਰਹਿੰਦਾ ਹੈ ਜਦ ਕਿ ਆਤਮਜੀਤ ਇਸਨੂੰ ਵਸਤੂਸੱਚ ਦੀ ਅਕਾਲ ਹੀਣਤਾ ਦਰਸਾਉਂਦੇ ਹਨ ਅੱਖਰਾਂ ਨੂੰ ਸ਼ਬਦਾ ਦਾ ਰੂਪ ਦਿੰਦੇ ਸਮੇਂ ਇਸ ਦਿਆਂ ਅਰਥ ਪਾਸਾਰਾਂ ਦਾ ਵਿਸਥਾਰ ਕਿਸੇ ਹੱਦ ਤੱਕ ਹੀ ਕੀਤਾ ਜਾ ਸਕਦਾ ਹੈ। ਸ਼ਬਦਾਂ ਅੰਦਰ ਅਰਥਾਂ ਦੀ ਕੈਦ ਇੱਕ ਸੀਮਤ ਦਾਅਰੇ ਤੱਕ ਹੀ ਸੀਮਿਤ ਰਹਿ ਜਾਂਦੀ ਹੈ ਅਤੇ ਉਸ ਵਸਤੂਸੱਚ ਨੂੰ ਫੜਨ ਜਾਂ ਸੰਚਾਰ ਹਿਤ ਪ੍ਰਗਟਾਉਂਣ ਦੀ ਅਸਫਲਤਾ ਵਿੱਚ ਸ਼ਬਦ ਪ੍ਰਤੀਕ ਦੀ ਸਰੰਚਨਾ ਹੀ ਰਹਿ ਜਾਂਦੇ ਹਨ ਅਤੇ ਅਕਾਰਹੀਣਤਾ ਕਿਸੇ ਵੀ ਸਦੰਰਭ ਵਿੱਚ ਆਪਣੀ ਸਿਰਜਣਾ ਨੂੰ ਆਪਣੇ ਅਕਸ ਤਕ ਨਹੀਂ ਪੁੱਜਣ ਦਿੰਦੀ। ਪ੍ਰਤੀਕਾਂ ਦੀ ਇਹ ਟਿੱਪਣੀ ਸ਼ਬਦਾਂ ਦੀ ਅਕਿਹਰੀ ਅਰਥ ਹੀਣਤਾ ਦਾ ਗਿਆਨ ਸ਼ਾਸਤਰ ਪ੍ਰਗਟਾਉਂਦੀ ਹੈ। ਜਿਸ ਵਿੱਚ ਸ਼ਬਦ ਦੇ ਆਪਮੁਹਾਰੇ ਦਾਰਸ਼ਨਿਕ ਪਾਰਦਰਸ਼ੀ ਸੰਕਲਪ ਦੀ ਅਵਿਧਾਰਨਾ ਸ਼ਾਮਲ ਨਹੀਂ ਕਰਵਾਈ ਗਈ। ਭਾਰਤੀ ਸਭਿਅਤਾ ਦੇ ਮੂਲ ਆਧਾਰ ਸਰੋਤ ਇਸ ਦਿਸ਼ਾ ਵਿੱਚ ਸ਼ਾਮਲ ਨਹੀਂ ਇਸ ਲਈ ਆਤਮਜੀਤ ਦੇ ਨਾਟਕ ਵਿਭਿੰਨ ਅਰਥ ਪਾਸਾਰਾਂ ਅੰਦਰ ਵਿਆਖਿਆਂ ਅਧੀਨ ਆਉਦੇ ਹਨ ਅਤੇ ਉਨ੍ਹਾਂ ਦੀ ਅਨੰਤਤਾ ਦਾ ਅਕਸ ਸਿਰਜਾਣਾਤਮਕ ਅਨੁਭਵ ਵਿੱਚ ਰਹਿੰਦਾ ਹੈ। ਇਸੇ ਲਈ ਸਿਰਜਾਣਤਮਕ ਅਨੁਭਵ ਵਸਤੂ ਯਥਾਰਥ ਦੀ ਅਕਾਰਯੁਕਤ ਸਰੰਚਨਾ ਨਹੀ ਬਣਾਉਂਦਾ।
ਕੇਹਰ ਸ਼ਰੀਫ਼ ਅਨੁਸਾਰ "ਪੰਜਾਬੀ ਰੰਗ ਮੰਚ ਦੇ ਖੇਤਰ ਵਿੱਚ ਬਹੁਤ ਨਾਂ ਹਨ ਜਿਨ੍ਹਾਂ ਦੀ ਇਸ ਖੇਤਰ ਵਿੱਚ ਲਾਸਾਨੀ ਦੇਣ ਹੈ, ਅੱਜ ਕਲਾ ਦੇ ਖੇਤਰ ਦੇ ਜਿਸ ਸੂਰਮੇ ਕਲਾਕਾਰ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਹੈ ਭਾਅ ਜੀ ਗੁਰਸ਼ਰਨ ਸਿੰਘ। ਜਿਨ੍ਹਾਂ ਆਪਣੀ ਕਲਾ ਰਾਹੀਂ ਆਪਣੇ ਲੋਕਾਂ ਦੇ ਦੁੱਖ ਦਰਦ ਜ਼ਮਾਨੇ ਅੱਗੇ ਪੇਸ਼ ਕੀਤੇ। ਆਪਣੇ ਨਾਟਕਾਂ ਰਾਹੀਂ ਲੋਕ ਦੋਖੀ ਅਤੇ ਅਣਮਨੁੱਖੀ ਸਿਆਸੀ, ਸਮਾਜੀ ਪ੍ਰਬੰਧ ਦੀ ਭਰਪੂਰ ਆਲੋਚਨਾ ਕੀਤੀ। ਭਾਈ ਮੰਨਾ ਸਿੰਘ ਦੇ ਕਿਰਦਾਰ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋਟੂ ਰਾਜ ਪ੍ਰਬੰਧ ਦੀ ਏਨੀ ਸ਼ਿੱਦਤ ਨਾਲ ਗੱਲ ਕੀਤੀ ਅਤੇ ਸਮਾਜਿਕ ਬਰਾਬਰੀ ਵਾਲੇ ਪ੍ਰਬੰਧ ਦਾ ਹੋਕਾ ਦਿੱਤਾ। ਇਹ ਕਿਰਦਾਰ ਲੋਕ ਮਨਾਂ ਵਿੱਚ ਇਸ ਕਦਰ ਰਚ ਗਿਆ ਕਿ ਉਦੋਂ ਤੋਂ ਹੀ ਲੋਕ ਉਨ੍ਹਾਂ ਨੂੰ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦੇ ਨਾਂ ਤੋਂ ਜਾਣਦੇ ਹਨ। ਭਾਈ ਮੰਨਾ ਸਿੰਘ ਜੋ ਸਾਡਾ ਲੋਕ ਨਾਇਕ ਹੈ, ਹੱਕ-ਸੱਚ ਵਾਸਤੇ ਲੜਨ ਵਾਲਾ। ਸਾਡੀ ਮੰਜ਼ਿਲ ਦੀ ਨਿਸ਼ਾਨਦਹੀ ਕਰਨ ਵਾਲਾ ਸਾਡਾ ਰਾਹ ਦਿਸੇਰਾ।"
ਰਚਨਾਵਾਂ
ਸਮਤਾ-ਮੈਗਜ਼ੀਨ
ਲੋਹੜੀ ਦੀ ਹੜਤਾਲ-ਨਾਟਕ
ਹੜਤਾਲ-ਨਾਟਕ
ਧਮਕ ਨਗਾਰੇ ਦੀ-ਨਾਟਕ
ਸੀਸ ਤੀਲੀ ’ਤੇ-ਨਾਟਕ
ਬੇਗਮੋ ਦੀ ਧੀ-ਨਾਟਕ
ਟੁੰਡਾ ਹੌਲਦਾਰ-ਨਾਟਕ
ਸੁਖੀ ਬਸੈ ਮਸਕੀਨੀਆ-ਨਾਟਕ
ਕਿਵ ਕੂੜੈ ਤੁਟੈ ਪਾਲ-ਨਾਟਕ
ਸੂਰਮੇ ਦੀ ਸਿਰਜਣਾ-ਨਾਟਕ
ਪੁਰਜ਼ਾ-ਪੁਰਜ਼ਾ ਕਟ ਮਰੇ-ਨਾਟਕ
ਤੱਤੀ ਤਵੀ-ਨਾਟਕ
ਤਬੈ ਰੋਸ ਜਾਗਯੋ-ਨਾਟਕ
ਗੁਰੂ ਲਾਧੋ ਰੇ-ਨਾਟਕ
ਨਿਓਟਿਆਂ ਦੀ ਓਟ-ਨਾਟਕ
ਚੰਡੀਗੜ੍ਹ ਪੁਆੜੇ ਦੀ ਜੜ੍ਹ-ਨਾਟਕ
ਬਾਬਾ ਬੋਲਦਾ ਹੈ-ਨਾਟਕ
ਹਿਟ ਲਿਸਟ-ਨਾਟਕ
ਜੰਗੀ ਰਾਮ ਦੀ ਹਵੇਲੀ-ਨਾਟਕ
ਇਨਕਲਾਬ ਜ਼ਿੰਦਾਬਾਦ-ਨਾਟਕ
ਹੋਰ ਭੀ ਉਠਸੀ ਮਰਦਾ ਕਾ ਚੇਲਾ-ਨਾਟਕ
ਕੰਮੀਆਂ ਦਾ ਵਿਹੜਾ-ਨਾਟਕ
ਅਸੀਂ ਯੁੱਗ ਸਿਰਜਾਂਗੇ-ਨਾਟਕ
ਕਵਿਤਾ ਦਾ ਕਤਲ-ਨਾਟਕ
ਨਿੱਕਰ ਰਾਜ-ਨਾਟਕ
ਪਾਣੀ-ਨਾਟਕ
ਲਾਰੇ-ਨਾਟਕ
ਠੱਗੀ-ਨਾਟਕ
ਸ਼ਹੀਦ-ਨਾਟਕ
ਸੰਕਟ ਹੈ ਸੰਕਟ ਨਹੀਂ -ਨਾਟਕ
ਦੇਵ ਪੁਰਸ਼ ਹਾਰ ਗਏ-ਨਾਟਕ
ਅਤੇ ਹੋਰ ਕਈ ਨਾਟਕਾ ਦੀ ਸਿਰਜਨਾ ਕੀਤੀ ਹੈ।


ਸਨਮਾਨ

ਪੰਜਾਬੀ ਯੂਨੀਵਰਸਿਟੀ ਪਟਿਆਲਾ ਡੀ. ਲਿਟ ਦੀ ਡਿਗਰੀ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1677
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ