ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਐਸੀ ਚਾਨਣੀ ਬਿਖੇਰ ਦੇਵੀਂ ਜੱਗ ਤੇ

ਕੁੱਲੀ ਗੁੱਲੀ ਜੁੱਲੀ ਦੇਵੀਂ ਸੱਭ ਨੂੰ, ਮੇਰੇ ਮਾਲਿਕਾ ਤੂੰ ਸੁਣੀਂ ਨੇੜੇ ਹੋ।
ਵਾਂਝਾ ਨਾ ਕੋਈ ਰਹਿ ਜਾਵੇ ਦਾਤਿਆ, ਰੱਖੀਂ ਕਿਸੇ ਤੋਂ ਨਾ ਕੁਝ ਵੀ ਲਕੋ¨ ..

ਕਈ ਉੱਚੇ ਮਹਿਲੀਂ ਰਕਿ ਕੇ ਮੌਜਾਂ ਮਾਣਦੇ, ਕਈ ਫਿਰਦੇ ਨੇ ਖਾਕ ਇੱਥੇ ਛਾਣਦੇ।
ਮਿਲੇ ਰੱਜਵੀਂ ਨਾ ਰੋਟੀ ਕਿਸੇ ਕਿਸੇ ਨੂੰ, ਭਾਂਤ ਭਾਂਤ ਦੇ ਕਈ ਖਾਣੇ ਨਾ ਪਛਾਣਦੇ¨
ਖੇਡਾਂ ਵੇਖ ਕੇ ਨਿਆਰੀਆਂ ਇਹ ਤੇਰੀਆਂ, ਦਿਲ ਕਰਦੈ ਲਈਏ ਰੱਜ ਰੋ .. ਵਾਂਝਾ ..

ਤਨ ਢੱਕਣ ਲਈ ਕਈ ਰਹਿੰਦੇ ਲੋਚਦੇ, ਕਈ ਬਦਲਵੇਂ ਸÈਟ ਨਿੱਤ ਪਾਉਂਦੇ ਨੇ।
ਆਏ ਜਾਂ ਨਾ ਆਏ ਉਹੋ ਜੱਗ ਤੇ, ਵੇਖ ਵੇਖ ਕੇ ਜੋ ਦਿਲ ਪਰਚਾਉਂਦੇ ਨੇ ¨
ਤੇਰੀ ਵੇਖ ਕਿ ਨਿਰਾਲੀ ਕਾਰਾਗਰੀ ਤੋਂ, ਸਾਡਾ ਦੁਨੀਆਂ ਤੋਂ ਭੰਗ ਹੋਇਆ ਮੋਹ ..ਵਾਂਝਾ..

ਪੁੱਤ ਪੋਤਿਆਂ ਨਾ ਲਾਡ ਕੋਈ ਲਡਾਉਂਦਾ , ਕੋਈ ਆਉਂਦਾ ਤੇ ਉਂਵੇਂ ਚਲਾ ਜਾਂਵਦਾ।
ਕੋਈ ਔਲਾਦ ਹੱਥੋਂ ਦੁਨੀਆਂ 'ਚ ਤੰਗ , ਕੋਈ ਔਲਾਦ ਲਈ ਸੰਗਲ ਖੂਹੀਂ ਪਾਂਵਦਾ¨
ਮਾਇਆ ਰਚ ਦਿੱਤੀ ਕੈਸੀ ਮੇਰੀ ਡਾਢਿਆ, ਲੱਗੇ ਜਿੰਦਗੀ ਇਹ ਫ਼ਿਲਮ ਦਾ ਸ਼ੋਅ ..ਵਾਂਝਾ..

ਕਿਸੇ ਕਿਸੇ ਦੀਆਂ ਭਰਦੈਂ ਤਿਜੌਰੀਆਂ, ਥਾਂ ਥਾਂ ਉੱਤੇ ਲੰਗਰ ਲਗਾਉਂਦੇ ਨੇ।
ਕਈ ਗਲੀਆਂ 'ਚ ਰਹਿੰਦੇ ਨਿੱਤ ਮੰਗਦੇ, ਇੱਕੋ ਡੰਗ ਖਾ ਕੇ ਟਾਇਮ ਟਪਾਉਂਦੇ ਨੇ¨
ਹੱਕ ਕਈਆਂ ਨੂੰ ਤਾਂ ਆਪਣਾਂ ਨਹੀ ਮਿਲਦਾ, ਕਈ ਦÈਜਿਆਂ ਦਾ ਖਾ ਜਾਂਦੇ ਖੋਹ .. ਵਾਂਝਾ..

‘ਦੱਦਾਹÈਰ' ਵਾਲੇ ‘ਸ਼ਰਮੇ' ਦੀ ਬੇਨਤੀ, ਦਰਗਾਹ ਵਿੱਚ ਕਰ ਲਈ ਕਬÈਲ ਤੂੰ।
ਮਾਨਸ ਬਣਾ ਕੇ ਜੇ ਭੇਜਿਆ, ਰੱਖ ਸਭਨਾਂ ਲਈ ਇੱਕੋ ਜਿਹੇ ਅਸÈਲ ਤੂੰ¨
ਐਸੀ ਚਾਨਣੀ ਬਿਖੇਰ ਦੇਵੀਂ ਜੱਗ ਤੇ, ਆਵੇ ਸਭ ਪਾਸੇ ਇੱਕੋ ਜਿਹੀ ਲੋਅ .. ਵਾਂਝਾ..

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :734
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017