ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪ੍ਰਦੂਸ਼ਨ ਰਹਿਤ ਦੀਵਾਲੀ ਮਨਾਈਏ

ਸੋਨੂੰ ਨੇ ਆਪਣੇ ਦੋਸਤ ਰਾਜੂ ਨੂੰ ਦੀਵਾਲੀ ਦੀ ਵਧਾਈ ਦੇ ਕੇ ਪੁੱਛਿਆ : ਅੱਜ ਕੀ ਕਰਨਾ ਤੂੰ?
ਰਾਜੂ : ਅੱਜ ਮੈਂ ਆਪਣੇ ਪਾਪਾ ਜੀ ਨਾਲ ਜਾ ਕੇ ਬਜ਼ਾਰੋਂ ਪਟਾਕੇ ਲੈ ਕੇ ਆਉਣੇ ਆ..।
ਸੋਨੂੰ : ਪਰ ਅਸੀ ਤਾਂ ਰਲ ਕੇ ਸਾਰਿਆਓਆਂ ਨੇ ਸਕੀਮ ਬਣਾਈ ਹੈ ਕਿ ਪਟਾਕੇ ਨਹੀ ਚਲਾਉਣੇ।
ਰਾਜੂ : ਕਿਉਂ? ਦੀਵਾਲੀ ਤਾਂ ਪਟਾਕਿਆਂ ਦਾ ਤਿਉਹਾਰ ਹੀ ਹੈ ਨਾ।
ਸੋਨੂੰ : ਅਸੀ ਦੀਵਾਲੀ ਪਟਾਕਿਆਂ ਤੋਂ ਬਿਨ੍ਹਾਂ ਵੀ ਮਨਾ ਸਕਦੇ ਹਾਂ।
ਰਾਜੂ : ਉਹ ਕਿਵੇਂ? ਮੈਨੂੰ ਵੀ ਦੱਸ।
ਸੋਨੂੰ : ਜੋ ਪੈਸੇ ਆਪਾਂ ਪਟਾਕਿਆਂ 'ਤੇ ਖਰਚ ਕਰਨੇ ਹਨ, ਉਹੀ ਕਿਸੇ ਗਰੀਬ ਦੀ ਮਦਦ ਕਰਕੇ ਉਹਨਾਂ ਨੂੰ ਆਪਾਂ ਜਰੂਰਤ ਅਨੁਸਾਰ ਚੀਜ਼ਾਂ ਲੈ ਕੇ ਦੇ ਸਕਦੇ ਹਾਂ।
ਰਾਜੂ : ਮੈਨੂੰ ਤਾਂ ਤੁਹਾਡਾ ਆਹ ਕੰਮ ਬਹੁਤ ਵਧੀਆ ਲੱਗਿਆ।
ਸੋਨੂੰ : ਹਾਂ ! ਇੱਕ ਗੱਲ ਹੋਰ ਜਿਹੜੇ ਪੈਸੇ ਆਪਾਂ ਪ੍ਰਦੂਸ਼ਨ ਫੈਲਾਉਣ ਲਈ ਪਟਾਕਿਆਂ ਤੇ ਖਰਚਣੇ ਹਨ ਉਹਨਾਂ ਦੇ ਆਪਾਂ ਬੂਟੇ ਵਗੈਰਾ ਲਾ ਕੇ ਵਾਤਾਵਰਨ ਨੂੰ ਵੀ ਸਾਫ ਸੁਥਰਾ ਬਣਾ ਸਕਦੇ ਹਾਂ।

ਸਾਰੇ ਆਓ ਰਲ ਦੀਵਾਲੀ ਮਨਾਈਏ,
ਪਟਾਕੇ ਚਲਾਉਣੇ ਦਿਲੋਂ ਭੁਲਾਈਏ।
ਪ੍ਰਦੂਸ਼ਨ ਰਹਿਤ ਦੇਸ਼ ਬਣਾਈਏ,
ਪੈਸੇ ਨੂੰ ਨਾ ਅੱਗ ਵਿੱਚ ਪਾਈਏ।
ਦੁਖੀਆਂ ਦਾ ਆਪਾਂ ਦਰਦ ਵੰਡਾਈਏ,
'ਸੁੱਖਾ ਭੂੰਦੜ' ਸਭ ਨੂੰ ਆਖੇ,
ਰਲ ਮਿਲ ਸਾਰੇ ਦੀਵਾਲੀ ਮਨਾਈਏ।

ਲੇਖਕ : ਸੁੱਖਾ ਭੂੰਦੜ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1139
ਲੇਖਕ ਬਾਰੇ
ਸੁੱਖਾ ਭੂੰਦੜ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ। ਸੁੱਖਾ ਭੂੰਦਰ ਆਪਣੀ ਕਾਵਿ ਰਚਨਾ ਦੇ ਨਾਲ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ