ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਐਸੀ ਕਰੋ ਕਿਰਪਾ

ਹਰ ਵੇਲੇ ਹੱਥ ਜੋੜ ਅਰਦਾਸ ਕਰਦਾ,
ਮੇਰੀ ਅਰਜ਼ ਸੁਣੋ ਬਾਦਸ਼ਾਹ ਦਰਵੇਸ਼ ਜੀਓ।
ਐਸੀ ਕਰੋ ਕਿਰਪਾ ਸਾਰੇ ਦੇਸ਼ ਉੱਪਰ,
ਖੁਸ਼ੀ ਖੁਸ਼ੀ ਵਸਦਾ ਰਹੇ ਹਮੇਸ਼ ਜੀਓ¨
ਚੰਦਰੀ ਲੱਗੇ ਨਾ ਨਜ਼ਰ ਕਿਸੇ ਦੀ ਏਸਨੂੰ ਜੀ,
ਖ਼ਤਮ ਹੋ ਜਾਣ ਸਾਰੇ ਝਗੜੇ ਕਲੇਸ਼ ਜੀਓ।
ਭੁੱਖੇ ਚੌਧਰ ਦੇ ਅੱਜ ਬਹੁਤੇ ਲੋਕ ਵੇਖੇ,
ਭਾਂਵੇ ਮੈਂ ਤੇ ਭਾਂਵੇ ਕੋਈ ਹੋਰ ਜੀਓ¨
ਸੋਝੀ ਸਾਰਿਆਂ ਨੂੰ ਬਖ਼ਸ਼ੋ ਗੁਰੂ ਮੇਰੇ,
ਦੇਵੋ ਸਭ ਨੂੰ ਸਿੱਧੇ ਰਾਹ ਤੋਰ ਜੀਓ।
ਇੱਕੋ ਪਮਾਤਮਾ ਦੀ ਅੰਸ਼ ਹਾਂ ਅਸੀ ਸਾਰੇ,
ਕਿਹੜੀ ਗੱਲੋਂ ਬਣਾਏ ਧਰਮ ਅੱਜ ਹੋਰ ਜੀਓ¨
‘ਸੁੱਖਿਆ ਭੁਦੰੜਾ' ਸਮਝਣ ਦੀ ਲੋੜ ਸਾਨੂੰ,
6 ਤੇ 9 ਵਿੱਚ ਇੱਕੋ ਜਿੰਨੇ ਪਏ ਮੋੜ ਜੀਓ।


ਲੇਖਕ : ਸੁੱਖਾ ਭੂੰਦੜ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :916
ਲੇਖਕ ਬਾਰੇ
ਸੁੱਖਾ ਭੂੰਦੜ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ। ਸੁੱਖਾ ਭੂੰਦਰ ਆਪਣੀ ਕਾਵਿ ਰਚਨਾ ਦੇ ਨਾਲ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ