ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਬੱਚਿਆਂ ਬਜੁਰਗਾਂ ਨੇ ਹੰਢਾਇਆ ਹੈ ਅਵਾਰਾ ਕੁਤਿਆਂ ਦਾ ਸੰਤਾਪ

ਅਵਾਰਾ ਕੁਤਿਆਂ ਦੀ ਸ਼ਹਿਰਾਂ ਪਿੰਡਾਂ ਚ ਏਨੀ ਗਿਣਤੀ ਵਧ ਰਹੀ ਹੈ ਕਿ ਜੇ ਇਹਨਾਂ ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਬਹੁਤ ਨੁਕਸਾਨ ਕਰ ਸਕਦੇ ਹਨ ਤੇ ਕਰ ਵੀ ਰਹੇ ਹਨ। ਅਵਾਰਾ ਕੁੱਤੇ ਸ਼ਹਿਰ ਅੰਦਰ ਬੱਚਿਆਂ ਅਤੇ ਬਜੁਰਗਾਂ ਨੂੰ ਨੋਚ-2 ਖਾ ਰਹੇ ਹਨ। ਕੋਈ ਸੈਰ ਨਹੀਂ ਕਰ ਸਕਦਾ। ਤੁਰ ਕੇ ਗਲੀਆਂ ਚੋਂ ਨਹੀਂ ਲੰਘ ਸਕਦਾ। ਸਾਡੀ ਗੁਆਂਢਣ ਤਾਂ ਇਹਨਾਂ ਨੂੰ ਪਾਲਦੀ ਹੈ। ਦੁੱਧ ਬਿਸਕੁਟ ਬਰਿਡ ਖਵਾਉਂਦੀ ਹੈ। ਪਰ ਉਹ ਸਾਰਾ ਦਿਨ ਗਲੀ ਚੋਂ ਲੰਘਣ ਵਾਲਿਆਂ ਦੀ ਜਾਨ ਕਿੱਲੀ ਤੇ ਟੰਗੀ ਰੱਖਦੇ ਨੇ ਜਦੋਂ ਉਹ ਟੁੱਟ ਕੇ ਬਚਿਆਂ ਅਤੇ ਬਜੁਰਗਾਂ ਤੇ ਝਪਟਦੇ ਨੇ। ਅਗਲੇ ਦੇ ਸਾਹ ਸੁਕ ਜਾਂਦੇ ਹਨ ਤੇ ਹੱਥ ਚ ਕੁਝ ਮਾਰਨ ਨੂੰ ਲੱਭਦਾ ਨਹੀਂ ਓਸ ਵੇਲੇ। ਅੱਗੇ ਹੋਰ ਪਸ਼ੂ ਸਾਂਭ ਰਹੇ ਹੋ ਹੁਣ ਦੱਸੋ ਇਹਨਾਂ ਕੁਤਿਆ ਦਾ ਕੀ ਕਰੀਏ।
ਸ਼ਹਿਰ ਅੰਦਰ ਅਵਾਰਾ ਕੁਤਿਆਂ ਦੀ ਨਸ਼ਬੰਧੀ ਅਤੇ ਟੀਕਾਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ। ਅਵਾਰਾ ਕੁਤਿਆਂ ਅਤੇ ਪਸ਼ੂਆਂ ਦਾ ਕੋਈ ਠੋਸ ਹਲ ਨਹੀ ਕੱਢ ਰਿਹਾ। ਕੀ ਮਹਾਨਗਰ ਜਾਂ ਸਮਾਟਰਸਿਟੀ ਚ ਅਵਾਰਾ ਕੁਤਿਆਂ ਦੀਆਂ ਹੇੜਾਂ ਏਦਾਂ ਹੀ ਰਹਿਣਗੀਆਂ। ਪਿੰਡ ਆਲੀਵਾਲ ਵਿੱਚ ਦੀਵਾਲੀ ਤੋਂ ਪਹਿਲਾਂ ਘਰ ਅੱਗੇ ਖੇਡਦੇ ਦੋ ਬੱਚੇ ਦਰਜਨ ਭਰ ਖੂੰਖਾਰੂ ਕੁੱਤਿਆਂ ਦਾ ਸ਼ਿਕਾਰ ਹੋ ਗਏ। ਇਨ੍ਹਾਂ ਆਵਾਰਾ ਕੁੱਤਿਆਂ ਨੇ ਦੋ ਬੱਚਿਆਂ ਨੂੰ ਨੋਚ-ਨੋਚ ਕੇ ਜ਼ਖ਼ਮੀ ਕਰ ਦਿੱਤਾ ਸੀ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਈ ਛੋਟੇ ਬੱਚੇ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾ ਪਏ ਹਨ।
ਕੁੱਤਿਆਂ ਦੇ ਸ਼ਿਕਾਰ ਹੋਏ ਲੋਕਾਂ ਦੀ ਪਿਛਲੇ ਪੰਜ ਸਾਲਾਂ ਵਿੱਚ ਪੰਜ ਗੁਣਾ ਵਾਧਾ ਹੋਇਆ ਹੈ। ਪੰਜਾਬ ਸਰਕਾਰ ਹਰ ਸਾਲ ਕੁੱਤਿਆਂ ਦੇ ਕੱਟਣ ਦਾ ਸ਼ਿਕਾਰ ਹੋਏ ਲੋਕਾਂ ਦੇ 5 ਲੱਖ ਐਂਟੀ ਰੇਬੀਜ਼ ਟੀਕੇ ਲਾਉਣ 'ਤੇ ਤਾਂ ਤਿੰਨ ਕਰੋੜ ਰੁਪਏ ਖ਼ਰਚ ਰਹੀ ਹੈ ਪਰ ਕੁੱਤਿਆਂ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਲਈ ਸਰਕਾਰ ਕੋਲ ਕੋਈ ਕਾਰਗਰ ਢੰਗ ਮੌਜੂਦ ਨਹੀਂ ਹੈ। ਕੁੱਤਿਆਂ ਦੀ ਨਸਬੰਦੀ ਦਾ ਪ੍ਰੋਗਰਾਮ ਦੀ ਦਮ ਤੋੜ ਗਿਆ ਹੈ। ਲੁਧਿਆਣਾ ਜ਼ਿਲ੍ਹਾ ਵਿੱਚ ਪਿਛਲੇ ਸਾਲ ਕੁੱਤਿਆਂ ਦੇ ਕੱਟਣ ਦੇ 4410 ਮਾਮਲੇ ਸਾਹਮਣੇ ਆਏ। ਪਿਛਲੇ ਸਾਲ ਬਠਿੰਡਾ ਤੇ ਜਲੰਧਰ ਵਿੱਚ 4005 ਅਤੇ 3961 ਮਾਮਲੇ ਸਾਹਮਣੇ ਆਏ। ਪਟਿਆਲਾ ਤੇ ਸੰਗਰੂਰ ਵਿੱਚ ਲੰਘੇ ਸਾਲ ਕ੍ਰਮਵਾਰ 3570 ਤੇ 3172 ਮਾਮਲੇ, ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 122 ਤੇ ਬਰਨਾਲਾ ਤੇ ਫਤਿਹਗੜ੍ਹ ਸਾਹਿਬ ਵਿੱਚ ਕ੍ਰਮਵਾਰ 166 ਤੇ 244 ਮਾਮਲੇ ਸਾਹਮਣੇ ਆਏ।
ਬਹੁਤੀ ਵਾਰ ਆਵਾਰਾ ਕੁੱਤਿਆਂ 'ਤੇ ਕਾਬੂ ਪਾਉਣ ਦੇ ਮਾਮਲੇ ਵਿੱਚ ਫੰਡਾਂ ਦੀ ਘਾਟ ਕਾਰਨ ਬਣਦੀ ਹੈ ਜਾਂ ਕਈ ਵਾਰ ਇੱਕ ਵਿਭਾਗ ਦੂਜੇ 'ਤੇ ਸਹਿਯੋਗ ਨਾ ਦੇਣ ਦਾ ਬਹਾਨਾ ਲਾ ਕੇ ਪੱਲਾ ਝਾੜਨ ਦਾ ਯਤਨ ਕਰਦਾ ਹੈ। ਹੱਡਾਰੋੜੀਆਂ ਵਿੱਚ ਮੁਰਦਾ ਜਾਨਵਰ ਘੱਟ ਹੋਣ ਕਾਰਨ ਇਹਨਾਂ ਵਾਸਤੇ ਢਿੱਡ ਭਰਨਾ ਔਖਾ ਹੋ ਜਾਣ ਕਾਰਨ ਉਹ ਇਨਸਾਨਾਂ ਦੀ ਜਾਨ ਲੈਣ ਲੱਗੇ ਹਨ। ਸਰਕਾਰ ਨੇ ਸਕੀਮ ਚਲਾਈ ਸੀ ਕਿ ਕੁੱਤਿਆਂ ਦੀ ਵਧਦੀ ਗਿਣਤੀ ਨੂੰ ਕੰਟੋਰਲ ਕਰਨ ਲਈ ਇਨ੍ਹਾਂ ਦੀ ਅੱਗੋਂ ਵਾਸਤੇ ਨਸਬੰਦੀ ਕਰ ਦਿੱਤੀ ਜਾਵੇ, ਪਰ ਇਸ ਦਾ ਵੀ ਕੋਈ ਲਾਭ ਨਹੀ ਹੋ ਸਕਿਆ। ਆਵਾਰਾ ਫਿਰਦੇ ਕੁੱਤੇ ਜੋ ਜਾਨਾਂ ਲੈ ਰਹੇ ਹਨ, ਉਹਨਾਂ ਦਾ ਹੇਜ਼ ਹੈ ਪਰ ਰੋਜ਼ ਬੱਕਰੇ ਭੇਡੂ ਮੱਛੀਆਂ ਤੇ ਕੁੱਕੜਾਂ ਦਾ ਮਾਰੇ ਜਾਣ ਦੀ ਕੋਈ ਪ੍ਰਵਾਹ ਨਹੀ ਹੈ। ਮੇਨਕਾ ਗਾਂਧੀ ਨੇ ਕਦੀ ਉਨ੍ਹਾਂ ਲਈ ਕੋਈ ਆਵਾਜ਼ ਉਠਾਈ ਹੀ ਨਹੀਂ।
ਪਿੰਡਾਂ ਵਿੱਚ ਕੁੱਤੇ ਹੀ ਨਹੀਂ, ਆਵਾਰਾ ਪਸ਼ੂਆਂ ਦੀ ਵੀ ਬਹੁਤ ਵੱਡੀ ਸਮੱਸਿਆ ਹੈ। ਅੱਗੇ ਕੁੱਤਿਆਂ ਨੂੰ ਮਾਰਨ ਲਈ ਗੋਲੀਆਂ ਪਾਈਆਂ ਜਾਂਦੀਆਂ ਸੀ। ਕੇਂਦਰੀ ਮੰਤਰੀ ਤੇ ਸੰਸਥਾਵਾਂ ਨੇ ਇਹ ਕੰਮ ਬੰਦ ਕਰ ਦਿੱਤਾ ਹੈ।
ਜੇ ਕੁੱਤਿਆਂ ਨੂੰ ਮਾਰਨਾ ਨਹੀ ਹੈ ਤਾਂ ਸੰਭਾਲਣ ਦਾ ਪ੍ਰਬੰਧ ਕਰੋ-ਖਾਣ ਨੂੰ ਬੰਦੇ ਭੁੱਖੇ ਸੌਂਦੇ ਹਨ, ਇਹ ਪਾੜ 2 ਬੱਚਿਆਂ ਨੂੰ ਖਾ ਰਹੇ ਹਨ ਤੇ ਇਹਨਾਂ ਨੂੰ ਖਤਮ ਨਾ ਕਰੋਗੇ ਤਾਂ ਕੀ ਕਰੋਗੇ। ਜਦੋਂ ਸਾਡੇ ਕੰਗਾਰੂਆਂ ਦੀ ਗਿਣਤੀ ਇਨਸਾਨਾਂ ਨੂੰ ਸਮੱਸਿਆ ਕਰੇ ਤਾਂ ਮਾਰਨ ਦੀ ਨੀਤੀ ਲਾਗੂ ਕਰਦੇ ਹਾਂ। ਮੇਨਕਾ ਗਾਂਧੀ ਇਹ ਕਿਉਂ ਨਹੀਂ ਸੋਚਦੀ। ਊਠਾਂ ਖੱਚਰਾਂ ਘੋੜਿਆਂ ਤੋਂ ਕੀ ਕਰਵਾਓਗੇ-ਕੀ ਕੰਮ ਆਉਣਗੇ ਉਹ-ਬਲਦ ਕਈ ਜਗਾ ਅਜੇ ਵੀ ਜੋਤੇ ਜਾਂਦੇ ਹਨ। ਹੋਰ ਕੀ ਕਰਾਉਣਾ ਹੈ ਉਹਨਾਂ ਤੋਂ। ਬੱਕਰੇ ਭੇਡੂ ਮੱਛੀਆਂ ਤੇ ਕੁੱਕੜਾਂ ਲਈ ਕੀ ਨੀਤੀ ਬਣਾਓਗੇ। ਅਵਾਰਾ ਪਸੂਆਂ ਤੇ ਕੁੱਤਿਆਂ ਨੂੰ ਜੇ ਪਾਲੋਗੇ ਲੋਕਾਂ ਦੇ ਅੰਨ ਨਾਲ ਮੁਕਾਬਲਾ ਹੋਵੇਗਾ-ਰਹਾਇਸ਼ ਲਈ ਘਾਟ, ਬੀਮਾਰੀਆਂ ਚ ਵਾਧਾ ਜਲਦੀ ਵੇਖੋਗੇ। ਫਿਰ ਕਿਸੇ ਪੂਜਾ ਨੇ ਜਾਨ ਨਹੀਂ ਬਖਸਣੀ ਜਦੋਂ ਹਲਕ ਗਏ ਇਹ ਜਾਨਵਰ। ਮੰਤਰੀ ਕਿਹੜੇ ਕੱਲੇ ਤੁਰ ਕੇ ਲੰਘਦੇ ਨੇ ਜਿਹੜੇ ਕਿ ਕੱਟੇ ਜਾਣ। ਇਹ ਤਾਂ ਸਾਫ਼ ਸਫ਼ਾਂ ਤੇ ਹੀ ਟੁਰਨ, ਟਹਿਲਣ ਜੋਗੇ ਹੀ ਨੇ। ਜਿਹਨਾਂ ਦੇ ਬਚਿਆਂ ਅਤੇ ਬਜੁਰਗਾਂ ਨੇ ਇਹ ਸੰਤਾਪ ਹੰਢਾਇਆ ਜਾਂ ਹੰਢਾ ਰਹੇ ਹਨ ਜਰਾ ਉਹਨਾਂ ਦੇ ਕੋਲ ਬੈਠ, ਦੁੱਖ ਸੁਣ ਕੇ ਕਦੇ ਆਓ, ਫਿਰ ਪਤਾ ਲੱਗੇਗਾ।

ਲੇਖਕ : ਡਾ. ਅਮਰਜੀਤ ਟਾਂਡਾ ਹੋਰ ਲਿਖਤ (ਇਸ ਸਾਇਟ 'ਤੇ): 10
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :890

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ