ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦਸਤਾਰ

ਦਸਤਾਰ ਸਜਾਉਣਾ ਸਿਰ ਤੇ ਪਹਿਲਾ ਕੰਮ ਖਾਲਸੇ ਦਾ।
ਲਹਿਣ ਨਾ ਦੇਂਦਾ ਭਾਂਵੇਂ ਲਹਿਜੇ ਚੰਮ ਖਾਲਸੇ ਦਾ¨
ਦਸਵੇਂ ਗੁਰਾਂ ਦੇ ਹੁਕਮ ਤੇ ਸਾਰੇ ਫੁੱਲ ਚੜਾਈਏ ਜੀ।
ਸਜਕੇ ਪÈਰੇ ਸਿੱਖ, ਸਿੱਖੀ ਦੀ ਸ਼ਾਨ ਵਧਾਈਏ ਜੀ¨
ਆਨ ਬਾਨ ਤੇ ਸ਼ਾਨ ਨੂੰ ਜੋ ਵੀ ਸਿੱਖ ਵਧਾਉਂਦਾ ।
ਪÈਰਨਿਆਂ ਤੇ ਚੱਲਕੇ ਆਪਣਾ ਫਰਜ਼ ਨਿਭਾਉਂਦਾ ¨
ਸ਼ਰਨ ਗੁਰੂ ਦੇ ਆਕੇ, ਚਰਨੀ ਸੀਸ ਨਿਵਾਈਏ ਜੀ .. ਸਜਕੇ..

ਤਿਆਰ ਬਰ ਤਿਆਰ ਖਾਲਸਾ ਕੌਣ ਪਛਾਣਦਾ ਨਹੀ?
ਗੁਰ ਸਿੱਖੀ ਨਾਲ ਪਿਆਰ ਇੰਨ੍ਹਾਂ ਦਾ ਕੌਣ ਜਾਣਦਾ ਨਹੀ?
ਜੋ ਨਿਭਾਉਂਦੇ ਜਾਨ ਤੇ ਜੀਅ ਨਾ, ਉਨ੍ਹਾਂ ਤੋਂ ਸਦਕੇ ਜਾਈਏ ਜੀ ..ਸਜਕੇ..

ਛੋਟੇ ਛੋਟੇ ਬੱਚਿਆਂ ਦੇ ਸਿਰੀ ਦਸਤਾਰ ਸਜਾਉਂਦੇ ਨੇ।
ਜਾਨੋਂ ਵੱਧ ਪਿਆਰਿਆਂ ਨੂੰ ਸਿੱਖੀ ਅਸੂਲ ਸਿਖਾਉਂਦੇ ਨੇ¨
ਅਸ਼ੀਰਵਾਦ ਸੱਭ ਦੇ ਕੇ ਬਣਦਾ ਫਰਜ਼ ਨਿਭਾਈਏ ਜੀ ..ਸਜਕੇ..

ਬੱਚਿਓ ਰਹਿਣਾ ਗੁਰਸਿੱਖੀ ਤੇ ਤੁਸੀ ਕਾਇਮ ਸਦਾ।
ਗੳÈ ਗਰੀਬ ਦੇ ਉੱਤੇ ਕਰਨਾ ਪÈਰਾ ਰਹਿਮ ਸਦਾ¨
ਸਿੱਖਿਆ ਦਿੱਤੀ ਗੁਰਾਂ ਦੀ ਸਦਾ ਹੀ ਦਿਲੀਂ ਵਸਾਈਏ ਜੀ ..ਸਜਕੇ..

ਬਾਜਾਂ ਵਾਲੇ ਗੁਰÈ ਦੇ ਬੱਚਿਓ ਤੁਸੀ ਦੁਲਾਰੇ ਹੋਂ।
ਆਪਣੇ ਮਾਂ ਤੇ ਬਾਪ ਦੇ ਅੱਖੀਆਂ ਦੇ ਤਾਰੇ ਹੋਂ¨
ਅਸੀਸਾਂ ਲੈ ਕੇ ਵੱਡਿਆਂ ਤੋਂ ਸਦਾ ਝੋਲੀਏਂ ਪਾਈਏ ਜੀ ..ਸਜਕੇ..

ਵਿਸਾਖੀ ਵਾਲੇ ਦਿਨ ਨੂੰ ਬੱਚਿਓ ਰੱਖਿਓ ਯਾਦ ਸਦਾ।
ਕਲਗੀਧਰ ਦੇ ਚਰਨਾਂ ਵਿੱਚ ਕਰਨੀ ਫਰਿਆਦ ਸਦਾ¨
ਦਸਤਾਰ ਸਜਾ ਕੇ ਗੁਰਾਂ ਦੇ ਦਰ ਤੇ ਹਾਜਰੀ ਲਾਈਏ ਜੀ ..ਸਜਕੇ..

‘ਸ਼ਰਮਾ ਦੱਦਾਹÈਰੀਆ' ਮਾਲਿਕਾ ਕਰੇਂਦੇ ਅਰਜਾਂ ਨੂੰ।
ਹੁਕਮ ਤੇਰੇ ਤੇ ਚੱਲੀਏ, ਤੇ ਨਿਭਾਈਏ ਫਰਜਾਂ ਨੂੰ¨
ਜਾਤ ਪਾਤ ਤੇ ਵਹਿਮ ਨੂੰ ਸਾਰੇ ਦਿਲੋਂ ਭੁਲਾਈਏ ਜੀ

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1008
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ