ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਫਿਰ ਰਾਤ ਗਮਾਂ ਦੀ ਆਈ ਹੈ

ਫਿਰ ਰਾਤ ਗਮਾਂ ਦੀ ਆਈ ਹੈ
ਹੰਝੂਆਂ ਨੇ ਮਹਿਫਲ ਲਾਈ ਹੈ ।
ਅੰਬਰ ਦਾ ਟੁੱਟਿਆ ਤਾਰਾ ਹੈ
ਮੇਰੀ ਲੁੱਟੀ ਅੱਜ ਖੁਦਾਈ ਹੈ ,
ਫਿਰ ਰਾਤ ਗਮਾਂ ਦੀ ਆਈ ਹੈ ।
ਅਸੀਂ ਜੋਬਨ ਰੁੱਤੜੀ ਮੋਏ ਹਾਂ
ਅਸੀਂ ਕੱਖ ਗਲੀ ਦੇ ਹੋਏ ਹਾਂ
ਰੱਬਾ! ਮੌਤੋਂ ਵੱਧ ਜੁਦਾਈ ਹੈ ,
ਫਿਰ ਰਾਤ ਗਮਾਂ ਦੀ ਆਈ ਹੈ ।
ਕਾਂ ਕੋਠੇ ਤੇ ਕੁਰਲਾਇਆ ਨਾ
ਮਾਹੀ ਦਾ ਸੁਨੇਹਾ ਆਇਆ ਨਾ
ਬਿਰਹਣ ਦੀ ਯਾਦ ਰਸਾਈ ਹੈ ,
ਫਿਰ ਰਾਤ ਗਮਾਂ ਦੀ ਆਈ ਹੈ
ਰੋ-ਰੋ ਕੇ ਵਕਤ ਲੰਘਾਉਂਦੇ ਹਾਂ
ਯਾਦਾਂ ਨੂੰ ਅਰਗ ਚੜਾਉਂਦੇ ਹਾਂ
ਭੱਠਿਆਰਨ ਜਿੰਦ ਹਢਾਈ ਹੈ ,
ਫਿਰ ਰਾਤ ਗਮਾਂ ਦੀ ਆਈ ਹੈ ।
ਸੁਰਿੰਦਰ ਦੁਸ਼ਮਣ ਸਾਰੇ ਨੇ
ਜੱਗ ਭੈੜੇ ਕਹਿਰ ਗੁਜਾਰੇ ਨੇ
ਅੱਖਾਂ ਚੋਂ ਨੀਂਦਰ ਗੁਆਈ ਹੈ ,
ਫਿਰ ਰਾਤ ਗਮਾਂ ਦੀ ਆਈ ਹੈ ।

ਲੇਖਕ : ਐੱਸ. ਸੁਰਿੰਦਰ ਹੋਰ ਲਿਖਤ (ਇਸ ਸਾਇਟ 'ਤੇ): 30
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1508
ਲੇਖਕ ਬਾਰੇ
ਆਪ ਜੀ ਪ੍ਰਵਾਸੀ ਕਵੀ ਹਨ। ਹੁਣ ਤੱਕ ਆਪ ਜੀ ਨੇ ਪੰਜਾਬੀ ਕਵਿਤਾ ਵਿੱਚ ਮਾਹਿਏ ਕਾਵਿ ਰੂਪ ਨੂੰ ਵਿਧੇਰੇ ਸਿਰਜਿਆ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ