ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਾਵਾਂ ਕਲ ਵੀ ਫਰੋਲਦੀਆਂ ਸੀ

ਮਾਵਾਂ ਕਲ ਵੀ ਫਰੋਲਦੀਆਂ ਸੀ
ਪੁਤਰਾਂ ਦੀ ਕਦਮਾਂ ਦੀ ਛਾਪ
ਮਾਵਾਂ ਅੱਜ ਵੀ ਫਰੋਲਦੀਆਂ ਨੇ
ਪੁਤਰਾਂ ਦੀਆ ਜੇਬ੍ਹਾਂ
ਅਲਮਾਰੀਆਂ
ਬਸਤੇ .........
ਮਾਵਾਂ ਕਲ ਵੀ ਦੇਖਦੀਆਂ ਸੀ
ਪੁਤਰਾਂ ਦੇ ਮੂੰਹ ਦੀ ਲਾਲੀ
ਮਾਵਾਂ ਅੱਜ ਵੀ ਦੇਖਦੀਆਂ ਨੇ
ਪੁਤਰਾਂ ਦੇ ਅਖਾਂ ਵਿਚਲੀ ਲਾਲੀ
ਮਾਵਾਂ ਅੱਜ ਵੀ ਸੁੰਘਦੀਆਂ ਨੇ
ਪੁਤਰਾਂ ਨੂੰ ਚੁੰਮਣ ਦੇ ਬਹਾਨੇ ਮੂਹੋਂ ਆਉਂਦੀ ਬਦਬੂ ........
ਮਾਵਾਂ ਕਲ ਵੀ ਅਰਦਾਸਾਂ ਕਰਦੀਆਂ ਸੀ
ਪੁਤਰਾਂ ਦੀ ਤੰਦਰੁਸਤੀ
ਲੰਮੀ ਉਮਰ
ਕਾਮਯਾਬੀ ਦੀ
ਮਾਵਾਂ ਅੱਜ ਵੀ ਅਰਦਾਸਾਂ ਕਰਦੀਆਂ ਨੇ
ਪੁਤਰਾਂ ਨੂੰ ਨਸ਼ਿਆਂ ਤੋ ਬਚਾਈ ਰਖਣ ਲਈ
ਸੁਮੱਤ ਬਕਸ਼ਨ ਲਈ
ਸਿਧੇ ਰਸਤੇ ਪਾਈ ਰਖਣ ਲਈ

ਲੇਖਕ : ਰੁਪਿੰਦਰ ਸੰਧੂ ਹੋਰ ਲਿਖਤ (ਇਸ ਸਾਇਟ 'ਤੇ): 13
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1047
ਲੇਖਕ ਬਾਰੇ
ਆਪ ਜੀ ਪੰਜਾਬੀ ਭਾਸ਼ਾ ਦੇ ਚਿੰਤਕ ਅਤੇ ਪ੍ਰੇਮੀ ਹੋ ਆਪ ਜੀ ਕਵਿਤਾ ਸਿਰਜਣ ਦਾ ਹੁਨਰ ਰਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

  • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
    -ਹਰਦੀਪ ਸਿੰਘ
  • ਰੌਣਕੀ ਪਿੱਪਲ
    -ਕੁਲਵਿੰਦਰ ਕੌਰ ਮਹਿਕ
  • ਭਟਕਣ-ਮਿੰਨੀ  ਕਹਾਣੀ
    -ਵਰਿੰਦਰ ਕੌਰ 'ਰੰਧਾਵਾ'
  • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
    -ਬਿਕਰਮਜੀਤ ਸਿੰਘ ਜੀਤ
  • ਕਿੱਦਾਂ ਕੱਢ ਲੈਨੀ ਏਂ
    -ਡਾ. ਅਮਰਜੀਤ ਟਾਂਡਾ
  • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
    -ਰਵੇਲ ਸਿੰਘ ਇਟਲੀ
  • ਵਿਸ਼ਵ ਪੰਜਾਬੀ ਕਾਨਫ਼ਰੰਸ 2017