ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਿਖਿਆ ਬੋਰਡ ਦੇ ਸਮਾਨਤਾ ਸਰਟੀਫੀਕੇਟ ਦਾ ਝਮੇਲਾ

ਪੰਜਾਬ ਸਕੂਲ ਸਿੱਖਿਆ ਬੋਰਡ ਜੋ ਜਿਸ ਦਾ ਮੁੱਖ ਦਫਤਰ ਸਾਹਿਬਯਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿੱਚ ਹੈ ਇਸ ਬੋਰਡ ਤੇ ਪੰਜਾਬ ਵਿਚਲੇ ਸਕੂਲਾਂ ਲਈ ਨੋਵੀ ਤੌ ਬਾਰਵੀਂ ਤੱਕ ਦੀਆਂ ਪ੍ਰੀਖਿਆਵਾਂ ਲੈਣ ਦੀ ਜਿੰਮੇਦਾਰੀ ਹੈ।ਸਮੇ ਸਮੇ ਤੋ ਇਸ ਦੀ ਕਾਰਜ ਕੁਸ਼ਲਤਾ ਤੇ ਪ੍ਰਸਨਚਿੰਨ ਲੱਗਦੇ ਰਹੇ ਹਨ। ਪਰ ਫਿਰ ਵੀ ਇਹ ਬੋਰਡ ਸੀ ਬੀ ਐਸ ਸੀ ਤੇ ਆਈ ਸੀ ਐਸ ਸੀ ਦਾ ਮੁਕਾਬਲਾ ਕਰਦਾ ਨਜਰ ਆ ਰਿਹਾ ਹੈ। ਸਲੇਬਸ ਪੱਖੋਂ ਤੇ ਪ੍ਰੀਖਿਆਵਾਂ ਦੇ ਮਿਆਰ ਵਜੋ ਇਹ ਬੋਰਡ ਕਿਸੇ ਪਾਸੋ ਘੱਟ ਨਹੀ।
ਮੋਜੂਦਾ ਸਮੇ ਦਾ ਹਾਣੀ ਬਨਾਉਣ ਲਈ ਇਸ ਨੂੰ ਤਕਨੀਕੀ ਪੱਖੋ ਅਧੁਨਿਕ ਕੀਤਾ ਜਾ ਰਿਹਾ ਹੈ। ਬਹੁਤ ਹੱਦ ਤੱਕ ਇਸ ਕਾਰਜ ਵਿੱਚ ਸਫਲਤਾ ਵੀ ਮਿਲੀ ਹੈ । ਹੁਣ ਬੋਰਡ ਦਾ ਤਕਰੀਬਨ ਸਾਰਾ ਕੰਮ ਆਨਲਾਈਨ ਹੋ ਰਿਹਾ ਹੈ। ਬੱਚਿਆਂ ਦੀ ਰਜਿਸਟਰੇਸ਼ਨ ਤੋ ਲੈ ਕੇ ਪ੍ਰੀਖਿਆਵਾਂ ਤੇ ਨਤੀਜੇ ਘੋਸਿ਼ਤ ਕਰਨ ਦਾ ਸਾਰਾ ਕੰਮ ਆਨ ਲਾਈਨ ਹੈ। ਵਾਰੀ ਵਾਰੀ ਡਾਟਾ ਫੀਡ ਕਰਨ ਦੀ ਬਜਾਇ ਪਹਿਲਾਂ ਭਰੇ ਡਾਟੇ ਨੂੰ ਹੀ ਅੱਗੇ ਇਮਪੋਰਟ ਕੀਤਾ ਜਾਂਦਾ ਹੈ ਇਸ ਨਾਲ ਅਗਲੀਆਂ ਸੰਭਾਵੀ ਗਲਤੀਆਂ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਇਹ ਇੱਕ ਚੰਗਾ ਕਦਮ ਹੈ। ਪਰ ਇਸ ਵਿੱਚ ਵੀ ਅਜੇ ਕਾਫੀ ਸੁਧਾਰ ਕਰਨ ਦੀ ਜਰੂਰਤ ਹੈ।
ਬੋਰਡ ਵਿੱਚ ਹਰ ਸਾਲ ਲੱਖਾਂ ਵਿਦਿਆਰਥੀ ਦੂਸਰੇ ਬੋਰਡਾਂ ਤੋ ਆਉਂਦੇ ਹਨ ਤੇ ਲੱਖਾਂ ਇਸ ਬੋਰਡ ਨੂੰ ਛੱਡ ਕੇ ਜਾਂਦੇ ਹਨ। ਭਾਵੇਂ ਰਜਿਟਰੇਸ਼ਨ ਦਾ ਕੰਮ ਨੋਵੀ ਜਮਾਤ ਤੋ ਹੀ ਸੁਰੂ ਹੋ ਜਾਂਦਾ ਹੈ ਪਰ ਦੂਸਰੇ ਬੋਰਡਾਂ ਦੇ ਵਿਦਿਆਰਥੀ ਦੱਸਵੀ ਗਿਆਰਵੀ ਤੇ ਬਾਰਵੀਂ ਜਮਾਤ ਵਿੱਚ ਵੀ ਆਉਦੇ ਹਨ।ਇਸ ਲਈ ਉਹਨਾ ਵਿਦਿਆਰਥੀਆਂ ਦੀ ਨਵੀ ਰਜਿਸਟਰੇਸ਼ਨ ਕਰਨੀ ਹੁੰਦੀ ਹੈ ਤੇ ਇਹ ਲਾਜਮੀ ਵੀ ਹੈ। ਬਾਹਰਲੇ ਬੋਰਡਾਂ ਤੋ ਆਏ ਵਿਦਿਆਰਥੀਆਂ ਤੇ ਪੰਜਾਬ ਬੋਰਡ ਦੇ ਵਿਦਿਆਰਥੀਆਂ ਤੋ ਲਈ ਜਾਂਦੀ ਰਜਿਸਟਰੇਸ਼ਨ ਫੀਸ ਵਿੱਚ ਬਹੁਤ ਜਿਆਦਾ ਫਰਕ ਹੈ । ਪੰਜਾਬ ਦੇ ਵਿਦਿਆਰਥੀਆਂ ਤੋ 120 ਰੁਪਏ ਤੇ 20 ਰੁਪਏ ਲਏ ਜਾਂਦੇ ਹਨ ਜਦੋ ਕਿ ਬਾਹਰਲੇ ਬੋਰਡਾਂ ਤੋ ਆਏ ਵਿਦਿਆਰਥੀਆਂ ਤੋ 130 ਰੁਪਏ ਫੀਸ ਲਈ ਜਾਂਦੀ ਹੈ। ਜੋ ਕਿ ਕਈ ਗੁਣਾਂ ਜਿਆਦਾ ਹੈ। ਇੱਥੇ ਹੀ ਬਸ ਨਹੀ । ਬਾਹਰਲੇ ਬੋਰਡਾਂ ਤੋ ਆਏ ਵਿਦਿਆਰਥੀਆਂ ਤੋ ਸਮਾਨਤਾ ਪੱਤਰ ਜਾਰੀ ਕਰਨ ਦੇ ਨਾਂ ਤੇ 50 ਰੁਪਏ ਦੀ ਫੀਸ ਲਈ ਜਾਂਦੀ ਹੈ। ਸੀ ਬੀ ਐਸ ਸੀ , ਐਨ ਸੀ ਈ ਆਰ ਟੀ ਹਰਿਆਣਾ ਹਿਮਾਚਲ ਦੇ ਬੋਰਡਾਂ ਦੇ ਵਿਦਿਆਥੀਆਂ ਨੂੰ ਵੀ ਇਹ ਸਮਾਨਤਾ ਪੱਤਰ ਲੈਣਾ ਲਾਜਮੀ ਹੈ। ਜਿਸ ਦੀ ਪ੍ਰਕਿਰਿਆ ਵੀ ਗੁੰਝਲਦਾਰ ਹੈ। ਕੋਈ ਵੀ ਵਿਦਿਆਰਥੀ ਆਪਣੇ ਲੈਵਲ ਤੇ ਇਹ ਸਮਾਨਤਾ ਪੱਤਰ ਨਹੀ ਲੈ ਸਕਦਾ। ਉਸ ਨੁੰ ਇਹ ਸਮਾਨਤਾ ਪੱਤਰ ਉਸੇ ਸਕੂਲ ਦੇ ਮਾਰਫਤ ਹੀ ਲੈਣਾ ਪੈਂਦਾ ਹੈ। ਜਿਸ ਵਿੱਚ ਉਸਨੇ ਨਵਾਂ ਦਾਖਲਾ ਲਿਆ ਹੈ। ਸਮਾਨਤਾ ਪੱਤਰ ਲੈਣ ਸਮੇ ਵਿਦਿਆਰਥੀ ਲਈ ਅਸਲ ਸਰਟੀਫੀਕੇਟ ਦਿਖਾਉਣੇ ਹੁੰਦੇ ਹਨ ਤੇ ਉਹਨਾ ਸਰਟੀਫੀਕੇਟਾਂ ਦੀਆਂ ਤਸਦੀਕ ਸੁਦਾ ਕਾਪੀਆਂ ਵੀ ਨਾਲ ਲਾਉਣੀਆਂ ਹੁੰਦੀਆਂ ਹਨ। ਇੱਥੋ ਤੱਕ ਤਾਂ ਠੀਕ ਹੈ ਸਮਾਨਤਾ ਪੱਤਰ ਜਾਰੀ ਹੋਣ ਦੇ ਬਾਅਦ ਵੀ ਇਹੀ ਕਾਪੀਆਂ ਰਜਿਸਟਰੇਸ਼ਨ ਰਿਟਰਨ ਦੇ ਨਾਲ ਲਾਉਣੀਆਂ ਲਾਜਮੀ ਹਨ। ਇੱਕ ਪਾਸੇ ਤਾਂ ਸਰਕਾਰ ਕਾਗਜੀ ਕੰਮ ਘਟਾ ਰਹੀ ਹੈ ਤੇ ਬੋਰਡ ਵਲੋ ਦੂਹਰੀਆਂ ਤਸਦੀਕ ਸੁਦਾ ਕਾਪੀਆਂ ਲੈ ਕੇ ਫਾਈਲਾਂ ਦਾ ਕੰਮ ਵਧਾਇਆ ਜਾਂਦਾ ਹੈ।ਜੋ ਕਿ ਫਜੂਲ ਦੀ ਸਿਰਦਰਦੀ ਤੇ ਝੰਮੇਲਾ ਹੈ।
ਸਮਾਨਤਾ ਪੱਤਰ ਸਿਰਫ ਉਹਨਾ ਬੋਰਡਾਂ ਲਈ ਲਾਜਮੀ ਹੋਣਾ ਚਾਹੀਦਾ ਹੈ ਜਿਨ੍ਹਾਂ ਦੀ ਹੋਂਦ ਬਾਰੇ ਖਦਸਾ ਹੈ ਜਾਂ ਜੋ ਜਾਅਲੀ ਲਗਦੇ ਹਨ। ਤੇ ਜਿਹੜੇ ਬੋਰਡ ਪੰਜਾਬ ਸਕੂਲ ਸਿੱਖਿਆ ਬੋਰਡ ਵਲੋ ਦੇ ਸਮਾਨਤਾ ਸੂਚੀ ਵਿੱਚ ਸਾਮਿਲ ਨਹੀ ਹਨ। ਘੱਟੋੋ ਘੱਟ ਸੀ ਬੀ ਐਸ ਈ, ਐਨ ਸੀ ਈ ਆਰ ਟੀ, ਹਰਿਆਣਾ, ਹਿਮਾਚਲ ਰਾਜਸਥਾਨ ,ਉੱਤਰ ਪ੍ਰਦੇਸ੍ਰ ਤੇ ਹੋਰ ਗੁਆਂਢੀ ਰਾਜਾਂ ਦੇ ਬੋਰਡਾਂ ਨੂੰ ਇਸ ਸਮਾਨਤਾ ਪੱਤਰ ਦੀ ਸ਼ਰਤ ਤੋ ਛੂਟ ਮਿਲਣੀ ਚਾਹੀਦੀ ਹੈੈ।ਤਾਂ ਕਿ ਇਹਨਾ ਰਾਜਾਂ ਦੇ ਵਿਦਿਆਰਥੀਆਂ ਨੂੰ ਹੋਣ ਵਾਲੀ ਖੱਜਲ ਖੁਆਰੀ ਅਤੇ ਵਿੱਤੀ ਨੁਕਸਾਨ ਤੋ ਬਚਾਇਆ ਜਾ ਸਕੇ। ਰਜਿਟਰੇਸ਼ਨ ਦੇ ਕੰਮ ਨੂੰ ਸੋਖਾ ਬਣਾਇਆ ਜਾਵੇ। ਸਰਟੀਫੀਕੇਟਾਂ ਤੇ ਬੋਰਡ ਦੇ ਰਿਕਾਰਡ ਵਾਲੀਆਂ ਦਰੁਸਤੀਆਂ ਦੇ ਸਿਸਟਮ ਨੁੰ ਵੀ ਅਸਾਨ ਕਰਨ ਦੀ ਜਰੂਰਤ ਹੈ। ਬੋਰਡ ਦਾ ਸਰਵਰ ਦੀ ਕਾਰਜਕੁਸਲਤਾ ਨੂੰ ਵਧਾਉਣ ਦੀ ਲੋੜ ਹੈ। ਕੰਮ ਵਾਲੇ ਦਿਨਾਂ ਵਿੱਚ ਇਹ ਸਰਵਰ ਡਾਊਣ ਹੀ ਰਹਿੰਦਾ ਹੈ। ਭਾਂਵੇ ਮੋਜੂਦਾ ਚੈਅਰਪਰਸਨ ਅਤੇ ਦੂਸਰੇ ਪਬੰਧਕਾਂ ਨੇ ਬਹੁਤ ਸੁਧਾਰ ਕੀਤਾ ਹੈ ਪਰ ਅਜੇ ਵੀ ਸਮੇ ਦਾ ਹਾਣੀ ਬਨਣ ਲਈ ਬਹੁਤ ਸੁਧਾਰ ਕਰਨੇ ਬਾਕੀ ਹਨ।ਤਾਂ ਕਿ ਬੋਰਡ ਦੇ ਕੰਮਾਂ ਨੂੰ ਹੋਰ ਵੀ ਸੁਖਾਲਾ ਬਣਾਇਆ ਜਾ ਸਕੇ।ਇਸ ਨਾਲ ਬੋਰਡ ਦਾ ਆਪਣਾ ਅਕਸ ਵੀ ਸੁਧਰੇਗਾ।ਤੇ ਇਸ ਦੀ ਦਿੱਖ ਅਤੇ ਕਾਰਜ ਕੁਸਲਤਾ ਵੀ ਵਧੂਗੀ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :865
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

  • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
    -ਬਿਕਰਮਜੀਤ ਸਿੰਘ ਜੀਤ
  • ਕਿੱਦਾਂ ਕੱਢ ਲੈਨੀ ਏਂ
    -ਡਾ. ਅਮਰਜੀਤ ਟਾਂਡਾ
  • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
    -ਰਵੇਲ ਸਿੰਘ ਇਟਲੀ
  • ਸਦੀ ਦਾ ਸਤਾਰਵਾਂ ਸਾਲ
    -ਮੁਹਿੰਦਰ ਘੱਗ
  • ਨਵੇਂ ਸਾਲ ਦਾ ਸੂਰਜ
    -ਮਲਕੀਅਤ ਸਿੰਘ 'ਸੁਹਲ'
  • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
    -ਪ੍ਰੀਤਮ ਲੁਧਿਆਣਵੀ
  • ਵਿਸ਼ਵ ਪੰਜਾਬੀ ਕਾਨਫ਼ਰੰਸ 2017