ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਏ ਮਾਂ ! ਪਿਆਰੀ ਮਾਂ !

ਏ ਮਾਂ ! ਪਿਆਰੀ ਮਾਂ !
ਸੁਣ ਨਾ
ਮੇਰਾ ਬਾਬਲ ਕਿਥੇ ਆ ,
ਕਿੰਨੀ ਮੇਹਨਤ ਕਰਦਾ ਆ.......
ਮੇਰੀ ਦਾਦੀ ਦੇ ਪੈਰਾਂ ਦੀਆਂ ਬਿਆਈਆਂ
ਫਟੀਆਂ ਕਿਊਂ ਆ .........
ਮੇਰਾ ਵੀਰਾ, ਸੋਹਨਾ ਵੀਰਾ
ਇਕੱਲਾ ਕਿਊਂ ਖੇਡੀ ਜਾਂਦਾ ਆ .......
ਮਾਂ ਨੀ ਮਾਂ ,
ਤੂੰ ਰੋਂਦੀ ਕਿਊਂ ਆ ........
ਕਿਥੇ ਲੈ ਜਾ ਰਹੀ ਆ
ਨਾ ਨਾ ਮੈਂ ਨਹੀਂ ਜਾਣਾ ....
ਰੋਕ ਲੈ ਮਾਂ ,
ਰੋਕ ਲੈ........
ਲਫਾਫੇ ਵਿਚਲੇ ਲੋਥੜੇ ਦੀ ਚੀਕ ਪੁਕਾਰ
ਕੁਝ ਸਵਾਲ ਕੁਝ ਖਿਆਲ
ਮੇਰੀ ਕਲਮ ਦੇ ਨੁੱਕੇ ਨਾਲ
ਲਿਖਣ ਨੂੰ ਪਾਇਆ ਬਵਾਲ ,
ਜੇ ਜ਼ਿੰਦਗੀ ਹੁੰਦੀ ਤਾਂ ਕਿੰਨੇ ਰਿਸ਼ਤੇ ਹੁੰਦੇ
ਇਕ ਧੀ ਹੁੰਦੀ
ਇਕ ਮਾਸੀ ਜਾਂ ਭੂਆ ਹੁੰਦੀ
ਇਕ ਨੂੰਹ ਤੇ ਪਤਨੀ ਹੁੰਦੀ
ਫਿਰ ਇਕ ਮਾਂ ਹੁੰਦੀ
ਸਿਰਜਨਹਾਰੀ ਹੁੰਦੀ
ਕਾਸ਼ ! ਇਕ ਜ਼ਿੰਦਗੀ ਹੁੰਦੀ

ਲੇਖਕ : ਰੁਪਿੰਦਰ ਸੰਧੂ ਹੋਰ ਲਿਖਤ (ਇਸ ਸਾਇਟ 'ਤੇ): 13
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :792
ਲੇਖਕ ਬਾਰੇ
ਆਪ ਜੀ ਪੰਜਾਬੀ ਭਾਸ਼ਾ ਦੇ ਚਿੰਤਕ ਅਤੇ ਪ੍ਰੇਮੀ ਹੋ ਆਪ ਜੀ ਕਵਿਤਾ ਸਿਰਜਣ ਦਾ ਹੁਨਰ ਰਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017