ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦੇਵਿੰਦਰ ਸਿੰਘ ਸਰਾ (ਮਾਸਟਰ)

ਦੇਵਿੰਦਰ ਸਿੰਘ ਸਰਾ (ਮਾਸਟਰ)
ਦੇਵਿੰਦਰ ਸਿੰਘ ਸਰਾ ਫਗਵਾੜਾ ਦੇ ਅਜਿਹੇ ਸਾਹਿਤ-ਸਿਰਜਕ ਹਨ। ਜਿਨ੍ਹਾਂ ਨੇ ਪੰਜਾਬੀ ਸਾਹਿਤ-ਸਿਰਜਣਾ ਵਿੱਚ ਸਹਿਜ ਦਾ ਰੂਪ, ਸੱਚ ਦੇ ਆਸ਼ਿਕ ਅਤੇ ਸਿਦਕ ਰਾਹੀਂ ਪੰਜਾਬੀ ਇਕਾਂਗੀ ਨੂੰ ਪ੍ਰਵਿਰਤੀਆਂ ਦੀ ਇਕਹਰੀ ਵਿਚਾਰਧਾਰਾਈ ਖੜੌਤ ਤੋਂ ਅਜ਼ਾਦ ਕਰਾਇਆ ਹੈ। ਸ. ਦੇਵਿੰਦਰ ਸਿੰਘ ਸਰਾ ਜੀ ਪੰਜਾਬ ਦੀ ਧਰਤੀ ਤੇ ਸੁਹਿਰਦ ਅਧਿਆਪਕ ਅਤੇ ਸਿਰਜਣਾਤਮਕ ਪ੍ਰਤਿਭਾ ਦੇ ਆਦਰਸ਼ਕ ਪ੍ਰਤੀਬਿੰਬ ਹਨ। ਉਨ੍ਹਾਂ ਦੀ ਸਿਰਜਣਾਤਮਿਕਤਾ ਅਧਿਆਪਨ ਵਿਚੋਂ ਨਿਰੰਤਰ ਕਾਰਜਸ਼ੀਲ ਰਹਿੰਦੀ ਹੈ। ਉਹਨਾ ਦਾ ਸਿਰਜਣਾਤਮਕ ਅਨੁਭਵ ਸ਼ਬਦ ਤੇ ਸਾਖੀ ਮਰਿਯਾਦਾ 'ਚੋਂ ਊਰਜਾ ਪ੍ਰਾਪਤ ਕਰਦਾ ਹੈ। ਇਸ ਵਿਚ ਕਾਲ ਦੇ ਸਮੁੱਚੇ ਵਰਤਾਰੇ ਆਪਣੀ ਅਨੰਤਤਾ ਸਾਹਿਤ ਪ੍ਰਗਟ ਹੁੰਦੇ ਹਨ। ਇਸ ਅਨੰਤਤਾ ਦਾ ਘੇਰਾ ਇਕਹਰੀਆਂ ਯਥਾਰਥਕ ਹੱਦਬੰਦੀਆਂ ਨੂੰ ਕਾਲ ਤੋਂ ਪਾਰ ਕਰਾਉਣ ਦੀ ਸਮਰੱਥਾ ਰੱਖਦਾ ਹੈ।
ਉਹਨਾ ਦੇ ਇਕਾਂਗੀ ਸੰਗ੍ਰਹਿ ਸਾਹਿਤ ਵਿੱਚ ਪ੍ਰਕਾਸ਼ਿਤ ਹੋਣ ਨਾਲ ਇਹ ਆਸ ਪੁਨਰ ਜਾਗ੍ਰਿਤ ਹੋ ਰਹੀ ਹੈ ਕਿ ਪੰਜਾਬੀ ਨਾਟ ਚੇਤਨਾ ਦੇ ਸਫ਼ਰ ਵਿੱਚ ਆਇਆਂ ਸਮੁੱਚੀਆਂ ਪ੍ਰਵਿਰਤੀਆਂ ਦੀ ਖੜੌਤ ਵਿਗਾਸ ਅਤੇ ਸਾਖੀ ਦੀ ਦਿਬਤਾਮਈ ਮਰਿਯਾਦਾ ਵਿੱਚ ਆਪਣੀ ਰਸਕਿਤਾ ਨੂੰ ਪੰਜਾਬ ਦੀ ਧਰਤੀ ਦੇ ਸਮੱਗਰ ਸਾਥ ਵਿਚ ਦੁਬਾਰਾ ਸਿਰਜਣਾਤਮਿਕ ਪ੍ਰਗਟਾਵਾ ਦੇ ਰਹੀ ਹੈ। ਇਕਾਂਗੀਕਾਰ ਦੀ ਅਨੁਭਵੀ ਕਮਾਈ ਸਾਖੀ ਮਰਿਯਾਦਾ ਦੇ ਦਿਬਤਮਈ ਸਾਥ ਵਿਚ ਜ਼ਿੰਦਗੀ ਦੇ ਸਮੁੱਚੇ ਵਰਤਾਰਿਆਂ ਨੂੰ ਸਿਰਜਣਾਤਮਿਕ ਸੁਹਜ ਪ੍ਰਦਾਨ ਕਰਨ ਦੀ ਸ਼ਕਤੀ ਰੱਖਦੀ ਹੈ। ਜਿਸ ਰਾਹੀਂ ਜ਼ਿੰਦਗੀ ਦੀ ਸਮੁੱਚੀ ਸਮਾਜਿਕ ਅਤੇ ਮਰਿਯਾਦਾਮਈ ਪ੍ਰਕਿਰਿਆ ਇਕਹਰੀਆਂ ਦਿਸ਼ਾਵਾਂ ਨੂੰ ਸਿਰਜਣਾਤਮਿਕ ਸੁਹਜ ਦੇ ਮੰਡਲਾਂ ਵਿਚੋਂ ਲੱਭਣਾ ਛੱਡਕੇ ਪੰਜਾਬ ਦੀ ਧਰਤੀ ਦੀ ਸਮੁੱਚੀ ਦਿੱਬਤਾ ਵਿਚੋਂ ਪ੍ਰਕਾਸ਼ਨ ਕਰ ਰਹੀ ਹੈ।
ਰਚਨਾਵਾਂ
ਸਿਦਕ
ਸਚ ਦੇ ਆਸ਼ਿਕ
ਸਹਿਜ ਦਾ ਰੂਪ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :755
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017