ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਕੂਨ

ਹਸਪਤਾਲ ਵਿਚ ਆਪਣੀ ਨੰੂਹ ਦਾ ਚੈੱਕਅਪ ਕਰਵਾਉਣ ਆਈ ਆਪਣੇ ਨੰਬਰ ਦੀ ਉਡੀਕ ਕਰ ਰਹੀ ਬੀਬੀ ਚਰਨੋਂ ਨੇ ਨੂੰਹ ਕੁਲਦੀਪ ਕੌਰ ਨੂੰ ਕੋਸਦਿਆਂ ਕਿਹਾ”ਲੜਕਾ ਤਾਂ ਆਪਣੇ ਦਾਦੇ ਪੜਦਾਦੇ ਦੇ ਵੰਸ਼ ਨੂੰ ਅੱਗੇ ਤੋਰਦਾ ਪਤਾ ਨਹੀਂ ਕਿਹੜੇ ਮਾੜੇ ਸਮੇਂ ਮੇਰੇ ਮੁੰਡੇ ਦਾ ਤੇਰੇ ਨਾਲ ਵਿਆਹ ਪੱਕਾ ਕਰ ਬੈਠੇ ਜੋ ਤੇਰੇ ਤਿੰਨ ਕੁੜੀਆਂ ਹੋਈਆਂ ਸਾਡਾ ਤਾਂ ਵੰਸ਼ ਹੀ ਖੜ੍ਹਾ ਕੇ ਰੱਖ ਦਿੱਤਾ” ਰੋਜ਼ ਰੋਜ਼ ਸੱਸ ਦੀਆਂ ਤਾਨੇ੍ਹ ਭਰੀਆਂ ਗੱਲਾਂ ਸੁਣ ਨੂੰਹ ਕੁਲਦੀਪ ਕੌਰ ਦੀਆਂ ਅੱਖਾਂ ਭਰ ਆਉਂਦੀਆਂ। ਇੰਨੇ ਨੂੰ ਡਾਕਟਰ ਦੇ ਕਮਰੇ ਦੇ ਬਾਹਰ ਖੜੀ ਨਰਸ ਨੇ ਆਵਾਜ਼ ਮਾਰੀ ”ਅਗਲਾ ਪੇਸੈਂਟ ਕੁਲਦੀਪ ਕੌਰ” ਸੱਸ ਤੇ ਨੂੰਹ ਉੱਠ ਕੇ ਡਾਕਟਰ ਦੇ ਕਮਰੇ ਵਿਚ ਚਲੀਆਂ ਗਈਆਂ। ਜਦੋਂ ਦੋਨੋਂ ਕਮਰੇ ਵਿਚ ਵੜੀਆਂ ਤਾਂ ਕੰਧਾਂ ਉੱਤੇ ਉੱਚ ਉਪਲਬਧੀਆਂ ਪ੍ਰਾਪਤ ਕਰ ਚੁੱਕੀਆਂ ਕੁੜੀਆਂ, ਔਰਤਾਂ ਦੀਆਂ ਫ਼ੋਟੋਆਂ ਤੇ ਉਨ੍ਹਾਂ ਦੀ ਜੀਵਨੀ ਦੇ ਵੇਰਵੇ ਲਿਖੇ ਹੋਏ ਦੇਖੇ ਤੇ ਕੁਰਸੀ ਤੇ ਦੱੁਧ ਰੰਗੇ ਚਿੱਟੇ ਕੱਪੜਿਆਂ ਵਿਚ ਬੈਠੀ ਡਾਕਟਰ ਮੈਡਮ ਨੂੰ ਦੇਖ ਕੇ ਸੱਸ ਨੇ ਬੜੇ ਅਦਬ ਨਾਲ ਸਤਿ ਸ੍ਰੀ ਅਕਾਲ ਬੁਲਾਕੇ ਕਿਹਾ ”ਮੈਡਮ ਜੀ ਮੇਰੀ ਨੂੰਹ ਦੇ ਪਹਿਲਾਂ ਹੀ ਤਿੰਨ ਕੁੜੀਆਂ ਨੇ ਇਸ ਬਾਰੀ ਮੰੁਡਾ ਹੀ ਹੋਵੇ ਚੈੱਕ ਕਰ ਕੇ ਕੋਈ ਇਹੋ ਜਿਹੀ ਦਵਾਈ ਦੇਵੋ” ਸੱਸ ਦੀ ਆਵਾਜ਼ ਸੁਣ ਕੇ ਡਾਕਟਰ ਹੈਰਾਨ ਹੋ ਕੇ ਬੋਲੀ ”ਬੀਬੀ ਜੀ ਮੈਡੀਕਲ ਸਾਂਈਸ ਦੇ ਮੁਤਾਬਿਕ ਮੁੰਡਾ ਹੋਣਾ ਜਾਂ ਨਾ ਹੋਣ ਵਿਚ ਆਦਮੀ ਜਿੰਮੇਵਾਰ ਹੁੰਦਾ ਤੇ ਅੱਜ ਕੱਲ੍ਹ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਇੰਜ ਨਾ ਸੋਚੋ ਇੱਜ਼ਤ ਸਭ ਨੂੰ ਜਾਨੋਂ ਵੱਧ ਪਿਆਰੀ ਹੁੰਦੀ ਹੈ ਮੈਂ ਵੀ ਤਾਂ ਕਿਸੇ ਦੀ ਭੈਣ, ਧੀ ਤੇ ਪਤਨੀ ਹਾਂ ਤੇ ਤੁਸੀਂ ਮੇਰੇ ਕੋਲੋਂ ਦਵਾਈ ਲੈਣ ਲਈ ਇੱਕ ਘੰਟਾ ਬਾਹਰ ਬੈਠੇ ਰਹੇ, ਤੇ ਤੁਸੀਂ ਵੀ ਤਾਂ ਕਿਸੇ ਦੀ ਧੀ ਭੈਣ ਤੇ ਪਤਨੀ ਤੇ ਮਾਂ ਹੋ, ਸੱਚ ਜਾਨੋਂ ਸ਼ਾਇਦ ਥੋੜ੍ਹੀਆਂ ਪੋਤੀਆਂ ਵੀ ਹੋਰ ਉੱਚੀਆਂ ਪਦਵੀਆਂ ਤੇ ਜਾ ਕੇ ਥੋੜੇ੍ਹ ਪਰਿਵਾਰ ਦਾ ਨਾਮ ਰੌਸ਼ਨ ਕਰਨਗੀਆਂ” ਇਹ ਸੁਣ ਕੇ ਸੱਸ ਤਾਂ ਚੁੱਪ ਕਰ ਗਈ ਪਰ ਕੁਲਦੀਪ ਕੌਰ ਨੂੰ ਇੱਕ ਸਕੂਨ ਜਿਹਾ ਮਹਿਸੂਸ ਹੋਇਆ ਤੇ ਸੋਚਣ ਲੱਗੀ ਕਿ ਜੇਕਰ ਡਾਕਟਰ ਦਵਾਈ ਅਤੇ ਚੈੱਕਅਪ ਕਰਨ ਲੱਗਿਆ ਨਾਲ ਆਏ ਸਹੁਰੇ ਪਰਿਵਾਰ ਤੇ ਹੋਰ ਜੀਆਂ ਨੂੰ ਬਗੈਰ ਕਿਸੇ ਪੈਸੇ ਦੇ ਲਾਲਚ ਤੋਂ ਸਮਝਾਉਣ ਕਿ ਕੁੜੀਆਂ ਦੀ ਅਹਿਮੀਅਤ ਵੀ ਮੁੰਡਿਆਂ ਤੋਂ ਘੱਟ ਨਹੀਂ ਤਾਂ ਸ਼ਾਇਦ ਭਰੂਣ ਹੱਤਿਆਵਾਂ ਵਰਗੇ ਘਿਣਾਉਣੇ ਅਪਰਾਧ ਤੇ ਕਦੋਂ ਦੀ ਠੱਲ੍ਹ ਪੈ ਸਕਦੀ ਸੀ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1017
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ