ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗੁਰਭਗਤ ਸਿੰਘ

ਪੰਜਾਬੀ ਸਾਹਿਤ ਦੇ ਗਿਆਨ ਸ਼ਾਸਤਰ ਅਤੇ ਸੁਹਜ ਸ਼ਾਸਤਰ ਦੇ ਸਰੂਪ ਦੀ ਪ੍ਰਕਿਰਤੀ ਕਾਵਿ ਸ਼ਾਸਤਰ ਦੇ ਪਾਸਾਰਾਂ ਵਿੱਚ ਨਿਹਿਤ ਹੈ। ਪੰਜਾਬੀ ਸਾਹਿਤ ਦੇ ਕਾਵਿ ਸ਼ਾਸਤਰੀ ਅਧਿਐਨ-ਵਿਸ਼ਲੇਸ਼ਣ ਵਿੱਚ ਬੁਨਿਆਦੀ ਤੌਰ ਤੇ ਦੋ ਕਿਸਮ ਦੇ ਰੁਝਾਨ ਪ੍ਰਚਲਿਤ ਰਹੇ ਹਨ। ਪਹਿਲੀ ਕਿਸਮ ਦੇ ਅਧਿਐਨ ਵਿੱਚ ਕਾਵਿ ਸ਼ਾਸਤਰ ਦਾ ਅਧਿਐਨ ਪਾਠਮੂਲਕ ਸੰਰਚਨਾਂ ਦੀ ਅਤਰੰਗ ਵਿਆਖਿਆ ਰਿਹਾ ਹੈ। ਦੂਜੀ ਕਿਸਮ ਦੇ ਅਧਿਐਨ ਕਾਰਜ ਵੱਖੋ-ਵੱਖਰੀਆਂ ਅੰਤਰ-ਦ੍ਰਿਸ਼ਟੀਆਂ (ਮਾਰਕਸਵਾਦ, ਰੂਪਵਾਦ, ਸੰਰਚਨਾਵਾਦ, ਪ੍ਰਗਤੀਵਾਦ, ਜੁਝਾਰਵਾਦ, ਪ੍ਰਯੋਗਵਾਦ, ਉੱਤਰ-ਆਧੁਨਿਕਵਾਦ, ਉੱਤਰ-ਸੰਰਚਨਾਵਾਦ, ਉੱਤਰ-ਬਸਤੀਵਾਦ ਅਤੇ ਵਿਸ਼ਵੀਕਰਨ ਦਾ ਬੋਧ) ਤਹਿਤ ਕਾਵਿ ਸੰਬੰਧੀ ਧਾਰਨਾਵਾਂ ਨੂੰ ਪ੍ਰਸਤੁਤ ਕਰਦੇ ਰਹੇ ਹਨ। ਇਹ ਦੋਵੇਂ ਕਿਸਮ ਦੇ ਅਧਿਐਨ ਕਾਰਜ ਪੰਜਾਬੀ ਸਾਹਿਤ ਦੇ ਕਾਵਿ ਸ਼ਾਸਤਰ ਦੀ ਤਲਾਸ਼ ਥੀਮਿਕ ਅਤੇ ਰੂਪਕ ਪੱਖ ਤੋਂ ਇਤਿਹਾਸ-ਮੂਲਕ ਪਰਿਪੇਖ ਰਾਹੀਂ ਕਰਦੇ ਰਹੇ ਹਨ। ਪੰਜਾਬੀ ਸਾਹਿਤ ਦਾ ਕਾਵਿ ਸ਼ਾਸਤਰ ਇਨ੍ਹਾਂ ਅਧਿਐਨ ਪੈਟਰਨਾਂ ਰਾਹੀਂ ਵਿਸ਼ਵ ਅੰਦਰ ਚੱਲ ਰਹੀਆਂ ਚਿੰਤਨ ਦੀਆਂ ਸਾਹਿਤਕ ਪ੍ਰਵਿਰਤੀਆਂ ਦੇ ਸਮਾਂਤਰ ਰੂਪ ਵਿੱਚ ਪਾਠ ਭੇਦਾਂ ਦੀ ਅੰਤਰ-ਸੰਬਧਿਤਾ ਨੂੰ ਵੀ ਪ੍ਰਗਟ ਕਰਦਾ ਰਿਹਾ ਹੈ। ਉਪਰੋਕਤ ਅਧਿਐਨ ਕਾਰਜ ਕਾਵਿ ਸ਼ਾਸਤਰ ਦੀ ਅੰਤਰੀਵੀਂ ਸੰਰਚਨਾਂ ਦੇ ਪ੍ਰਮੁੱਖ ਪੈਟਰਨਾਂ ਅਤੇ ਪਾਠਮੂਲਕ ਭੇਦਾਂ ਦੀ ਬਹੁ-ਪਸਾਰੀ ਹੋਂਦ ਵਿੱਚੋਂ ਆਪਣੀਆਂ ਨਿਰਧਾਰਤ ਸਥਿਤੀਆਂ ਨੂੰ ਬਣਾਉਂਦੇ ਅਤੇ ਵਿਸਥਾਰਦੇ ਰਹੇ ਹਨ। ਕਾਵਿ ਸ਼ਾਸਤਰ ਦੀ ਇਸ ਅਭਿਆਸ ਪ੍ਰਕ੍ਰਿਆ ਵਿੱਚ ਅੰਤਰ ਦ੍ਰਿਸ਼ਟੀਆਂ ਦਾ ਵਿਸਥਾਰਿਤ ਰੂਪ ਅਤੇ ਪਾਠਮੂਲਕ ਸਰੰਚਨਾ ਦਾ ਸੁਹਜ ਸ਼ਾਸਤਰੀ ਪਰਿਪੇਖ ਵੀ ਪੰਜਾਬੀ ਸਾਹਿਤ ਦੇ ਚਿੰਤਨ ਵਿੱਚ ਉਸਰਿਆ ਦੇਖਿਆ ਜਾ ਸਕਦਾ ਹੈ । ਇਹ ਅਭਿਆਸ ਪ੍ਰਕ੍ਰਿਆ ਉਸ ਇਕਸੁਰ ਚਿੰਤਨ ਦੀ ਹਾਮੀ ਨਹੀਂ ਭਰਦੀ ਜਿਹੜਾ ਕਿ ਪ੍ਰਵ੍ਰਿਤੀਆਂ ਦੀ ਗਿਆਨ ਸ਼ਾਸਤਰੀ ਵਿਚਾਰਧਾਰਾ ਅਤੇ ਸਾਹਿਤ ਦੀ ਸੁਹਜ ਸ਼ਾਸਤਰੀ ਰਵਾਨਗੀ ਨੂੰ ਸੰਤੁਲਿਤ ਪਰਿਪੇਖ ਦੇ ਸਕੇ । ਇਸ ਅੰਦਰ ਜਿੰਨੇ ਵੀ ਸਾਹਿਤ ਦੇ ਪ੍ਰਮੁੱਖ ਰੂਪਾਕਾਰ ਆਪਣੇ ਮੂਲ ਊਰਜਾ ਗ੍ਰਸਤ ਸ੍ਰੋਤਾਂ (ਪਰੰਪਰਾਗਤ ਮਰਿਯਾਦਾ, ਮਿੱਥ ਦੀ ਪਾਰਦਰਸ਼ਤਾ, ਲੋਕਧਾਰਾਈ ਸਮੱਗਰਤਾ ਦੀ ਤਰਲਤਾ) 'ਚੋਂ ਆਪਣੇ ਕਾਵਿ ਸ਼ਾਸਤਰ ਰਾਹੀਂ ਵਿਆਖਿਆ ਅਧੀਨ ਲਿਆਂਦੇ ਗਏ ਉਨ੍ਹਾਂ ਦਾ ਗਿਆਨ ਸ਼ਾਸਤਰੀ ਅਤੇ ਸੁਹਜਮਈ ਪਰਿਪੇਖ ਕਾਵਿ ਸ਼ਾਸਤਰ ਠੀਕ ਦਿਸ਼ਾਵਾਂ ਨੂੰ ਉਜਾਗਰ ਕਰ ਰਿਹਾ ਹੈ ।
ਕਾਵਿ ਸ਼ਾਸਤਰ ਸਾਹਿਤ ਦੇ ਸੂਖਮ ਭਾਵਾਂ ਦਾ ਗਿਆਨ ਸ਼ਾਸਤਰੀ ਅਤੇ ਸੁਹਜਮਈ ਪਰਿਪੇਖ ਹੈ । ਇਸ ਪਰਿਪੇਖ ਨੂੰ ਵਿਆਖਿਆ ਅਧੀਨ ਲਿਆਉਂਦੇ ਹੋਏ ਪੰਜਾਬੀ ਚਿੰਤਨ ਨੇ ਉਪਰੋਕਤ ਦੋਵੇਂ ਕਿਸਮ ਦੇ ਅਧਿਐਨ ਕਾਰਜਾਂ ਦੀਆਂ ਸੀਮਾਵਾਂ ਅਤੇ ਸਾਰਥਾਕਤਾਵਾਂ ਨੂੰ ਪਛਾਣਿਆ ਹੈ । ਹੱਥਲੇ ਖੋਜ ਕਾਰਜ ਦੀ ਵਿਲੱਖਣਤਾ ਇਹ ਰਹੇਗੀ ਕਿ ਪੂਰਵ ਅਧਿਐਨ ਕਾਰਜ ਦੀਆਂ ਅੰਤਰ ਦ੍ਰਿਸ਼ਟੀਆਂ 'ਚੋ ਗੁਜ਼ਰਦੇ ਹੋਏ ਕਾਵਿ ਸ਼ਾਸਤਰ ਦੇ ਅਗਲੇਰੇ ਗਿਆਨ ਸ਼ਾਸਤਰੀ ਅਤੇ ਸੁਹਜਮੂਲਕ ਪਰਿਪੇਖ ਨੂੰ ਡਾ ਗੁਰਭਗਤ ਸਿੰਘ ਸਾਹਿਤ ਚਿੰਤਨ ਦੇ ਪਰਿਪੇਖ ਵਿਚ ਉਜਾਗਰ ਕੀਤਾ ਜਾਵੇ । ਪੰਜਾਬੀ ਸਾਹਿਤ ਕਿਹੜੇ ਨਿਵੇਕਲੇ ਨਿਯਮਾਂ ਤਹਿਤ ਆਪਣੀ ਪ੍ਰਕ੍ਰਿਤੀ ਨੂੰ ਰੂਪਮਾਨ ਕਰ ਰਿਹਾ ਹੈ, ਇਸ ਦੇ ਕਿਹੜੇ-ਕਿਹੜੇ ਸਿਧਾਂਤਕ ਅਤੇ ਵਿਵਹਾਰਿਕ ਪੈਰਾਡਾਈਮ ਬਦਲ ਚੁੱਕੇ ਹਨ, ਇਹ ਸਾਹਿਤ ਵਿਸ਼ਵ ਪੱਧਰ ਉੱਪਰ ਆਪਣੇ ਸਿਰਜਣਾਤਮਕ ਅਨੁਭਵਾਂ ਦੀ ਕਿਹੜੇ ਪਾਸਾਰਾਂ ਤਹਿਤ ਹਾਜ਼ਰੀ ਲਗਾ ਰਿਹਾ ਹੈ, ਇਸਦੇ ਅਨੁਭਵ ਵਿੱਚ ਪੰਜਾਬੀ ਮੂਲਧਾਰਾ, ਪਾਕਿਸਤਾਨੀ ਪੰਜਾਬੀ ਸਾਹਿਤ ਅਤੇ ਪਰਵਾਸੀ ਪੰਜਾਬੀ ਸਾਹਿਤ ਆਪਣੇ ਨਿਵੇਕਲੇ ਅਰਥ ਪਾਸਾਰਾਂ ਤਹਿਤ ਕਿਹੜੇ ਧਰਾਤਲਾਂ ਉੱਪਰ ਵਿਚਰਦਾ ਹੈ ।

ਰਚਨਾਵਾਂ


ਪੋਇਟਰੀ ਆਫ਼ ਮੈਟਾਕਾਂਸੀਅਸਨੈੱਸ (1982)-ਅੰਗਰੇਜ਼ੀ
ਵੈਸਟਰਨ ਪੋਇਟਿਕਸ ਐਂਡ ਈਸਟਰਨ ਥਾਟ (1983)-ਅੰਗਰੇਜ਼ੀ
ਲਿਟਰੇਚਰ ਐਂਡ ਫੋਕਲੋਰ ਆਫ਼ਟਰ ਪੋਸਟ-ਸਟਰਕਚਰਲਿਜ਼ਮ (1991)-ਅੰਗਰੇਜ਼ੀ
ਡਿਫਰੈਂਸ਼ਲ ਮਲਟੀਲੌਂਗ (ਸੰਪਾ. 1992)-ਅੰਗਰੇਜ਼ੀ
ਟ੍ਰਾਂਸਕਲਚਰ ਪੋਇਟਿਕਸ (1998)-ਅੰਗਰੇਜ਼ੀ
ਸਿੱਖਇਜ਼ਮ ਐਂਡ ਪੋਸਟ ਮਾਡਰਨ ਥਾਟ (1999)-ਅੰਗਰੇਜ਼ੀ
ਪੂਰਨ ਸਿੰਘ (2004)-ਅੰਗਰੇਜ਼ੀ
ਦ ਸਿੱਖ ਮੈਮਰੀ (2009)-ਅੰਗਰੇਜ਼ੀ
ਵਿਸਮਾਦ (ਅਨੁ. 2013)।-ਅੰਗਰੇਜ਼ੀ
ਕੌਮੀ ਆਜ਼ਾਦੀ ਵੱਲ (1993)-ਪੰਜਾਬੀ
ਕਾਵਿ-ਸ਼ਾਸਤਰ: ਦੇਹ ਤੇ ਕ੍ਰਾਂਤੀ ਵਿਸ਼ਵ ਚਿਤਨ ਅਤੇ ਪੰਜਾਬੀ ਸਾਹਿਤ (2003)-ਪੰਜਾਬੀ
ਵਿਸਮਾਦੀ ਪੂੰਜੀ (2010)-ਪੰਜਾਬੀ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1366
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ