ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਿੱਖਾਂ ਨੂੰ ਅਨੰਦੁ !

ਗੁਰੂ ਮਹਾਰਾਜ ਦਾ ਜਨਮ ਦਿਹਾੜਾ ਬਿਕਰਮਾਦਿੱਤੀ ਕੈਲੇੰਡਰ ਦੇ ਹਿਸਾਬ ਨਾਲ ਪੁੱਤਰਾਂ ਦੀ ਸ਼ਹਾਦਤ ਦੇ ਦਿਹਾੜੇ ਆ ਰਿਹਾ ਹੈ, ਇਸ ਕਰਕੇ ਮਨਮਤ ਦੀ ਰੋਸ਼ਿਨੀ ਵਿੱਚ ਹੁਕਮਨਾਮਾ ਆਇਆ ਹੈ ਕੀ ਜੇਕਰ ਸਿੱਖ ਚਾਹੁਣ ਤਾਂ ਜਨਮ ਦਿਹਾੜਾ ਕੁਝ ਦਿਨਾਂ ਬਾਅਦ ਮਨਾ ਲੈਣ ! ਫਿਰ ਤਾਂ ਮੈਂ ਵੀ ਆਪਣਾ ਜਨਮ ਦਿਨ ਇਨ੍ਹਾਂ ਪੰਡਿਤਾਂ ਪਾਸੋਂ ਮਹੂਰਤ ਕਢਾ ਕੇ ਹੀ ਮਨਾਇਆ ਕਰਾਂਗਾ ! (ਬਲਵਿੰਦਰ ਸਿੰਘ ਫੇਸਬੂਕ ਤੇ ਚਲ ਰਹੀ ਚਰਚਾ ਬਾਰੇ ਜਗਮਿੰਦਰ ਸਿੰਘ ਅੱਤੇ ਜਸਮੀਤ ਸਿੰਘ ਨਾਲ ਵਿਚਾਰ ਸਾਂਝੇ ਕਰਦਾ ਬੋਲਿਆ)

ਜਗਮਿੰਦਰ ਸਿੰਘ (ਔਖਾ ਹੁੰਦਾ ਹੋਇਆ) : ਆਪਣਾ ਗੁਰੂ ਸਾਹਿਬ ਨਾਲ ਟਾਕਰਾ ਨਾ ਕਰੋ, ਪਹਿਲਾਂ ਆਪਣੇ ਪੁੱਤਰ ਵਾਰੋ, ਫਿਰ ਬੋਲੋ !

ਬਲਵਿੰਦਰ ਸਿੰਘ : ਇੱਕ ਸਿੱਖ ਨੇ ਤਾਂ ਗੁਰੂ ਵਰਗਾ ਹੀ ਹੋਣਾ ਹੈ ਤੇ ਗੁਰੂ ਆਪ ਆਪਣੇ ਸਿੱਖਾਂ ਨੂੰ "ਗੁਰਮਤ ਦਾ" ਥਾਪੜਾ ਦਿੰਦੇ ਹਨ ! ਪਰ ਸ਼ਾਇਦ ਤੁਹਾਡਾ ਕਹਿਣ ਦਾ ਭਾਵ ਹੈ ਕੀ ਜੱਥੇਦਾਰ ਜੀ ਨੇ ਪੁੱਤਰ ਵਾਰ ਦਿੱਤੇ ਹਨ ਇਸ ਕਰਕੇ ਗੁਰੂ ਦਾ ਟਾਕਰਾ ਕਰ ਰਹੇ ਨੇ ? ਜਾਂ ਤਾਂ ਤਾਰੀਖਾਂ ਪੱਕੀਆਂ ਕੀਤੀਆਂ ਜਾਣ ਵਰਨਾ ਸੰਗਤਾਂ ਨੂੰ ਬਾਰ ਬਾਰ ਤਾਰੀਖਾਂ ਦੇ ਭੰਬਲਭੂਸੇ ਵਿੱਚ ਪਾ ਕੇ ਹਰ ਸਾਲ ਖੱਜਲ-ਖਵਾਰ ਨਾ ਕੀਤਾ ਜਾਵੇ ! ਜਦ ਇੰਗਲਿਸ਼ ਕੈਲੇੰਡਰ ਦੁਨੀਆਂ ਭਰ ਵਿੱਚ ਅਸੀਂ ਰੋਜ਼ ਦੇ ਕੰਮ-ਕਾਰਾਂ ਵਿੱਚ ਇਸਤੀਮਾਲ ਕਰ ਹੀ ਰਹੇ ਤਾਂ ਫਿਰ ਗੁਰਪੁਰਬਾਂ ਜਾਂ ਹੋਰ ਇਤਿਹਾਸਿਕ ਦਿਹਾੜੇਆਂ ਲਈ ਇੱਕ ਤਾਰੀਖ ਪੱਕੀ ਕਿਓਂ ਨਹੀਂ ?

ਜਸਮੀਤ ਸਿੰਘ : ਸ੍ਰੀ ਅਕਾਲ ਤਖ਼ਤ ਸਿੱਖਾਂ ਦੀ ਲੀਗਲ ਅਥਾਰਿਟੀ ਹੈ ਤੇ ਕਿਸੀ ਨੂੰ ਹੱਕ ਨਹੀਂ ਹੈ ਕੀ ਇਸ ਬਾਬਤ ਕੋਈ ਸਵਾਲ ਜਵਾਬ ਕਰੇ ! ਜੇਕਰ ਜੱਥੇਦਾਰ ਨੇ ਕਹ ਦਿੱਤਾ ਕੀ ਬਾਅਦ ਵਿੱਚ ਮਨਾਓ ਮਤਲਬ ਮਨਾਓ ! ਉਨ੍ਹਾਂ ਦਾ ਕਹਿਆ ਹੀ ਗੁਰਮਤ ਹੈ !

ਜਗਮਿੰਦਰ ਸਿੰਘ (ਗੁੱਸੇ ਵਿੱਚ) : ਬਲਵਿੰਦਰ ਸਿੰਘ ਜੀ, ਤੁਹਾਡੇ ਪੁੱਤਰਾਂ ਦਾ ਮਰਣ ਦਿਨ ਹੋਵੇ ਤਾਂ ਕਿ ਤੁਸੀਂ ਆਪਣਾ ਜਨਮਦਿਨ ਮਨਾਓਗੇ ?

ਬਲਵਿੰਦਰ ਸਿੰਘ (ਸ਼ਾਂਤ ਤਰੀਕੇ ਨਾਲ) : ਸਿੱਖਾਂ ਨੂੰ ਤਾਂ ਗੁਰੂ ਮਹਾਰਾਜ ਨੇ ਬਕ੍ਸ਼ਿਸ਼ ਹੀ ਕੀਤੀ ਹੈ ਕੀ ਭਾਵੇਂ ਜਨਮ ਹੋਵੇ ਜਾਂ ਭਾਵੇਂ ਮਰਣ, ਪੜਨਾ ਅਖੀਰ ਵਿੱਚ ਸਿੱਖਾਂ ਨੇ "ਅਨੰਦੁ ਭਇਆ ਮੇਰੀ ਮਾਏ .." ਹੀ ਹੈ ! ਅਸੀਂ ਆਪਣੇ ਵਿਕਾਰਾਂ ਅੱਤੇ ਵਿਚਾਰਾਂ ਉੱਤੇ ਕਾਬੂ ਪਾਉਂਦੇ ਹੋਏ ਸਹਿਜ ਅਵਸਥਾ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਰਹਿਣਾ ਹੈ ! ਸਾਕ ਸਭ ਦੇ ਇੱਕ ਦਿਨ ਮਰ ਹੀ ਜਾਣੇ ਨੇ ਪਰ ਉਨ੍ਹਾਂ ਦੇ ਜਾਣ ਤੇ ਮਾਤਮ ਕਰਨਾ ਹੈ ਜਾਂ ਭਾਣੇ ਵਿੱਚ ਰਹਿਣਾ ਹੈ ਇਹ ਹੀ ਸਿੱਖ ਲਈ ਵਿਚਾਰ ਦਾ ਵਿਸ਼ਾ ਹੈ ! ਸਿੱਖ ਇੱਕ ਦਾ ਪੁਜਾਰੀ ਹੈ ਤੇ ਦਵੈਤ ਵਿੱਚ ਨਹੀਂ ਫਸਦਾ ਪਰ ਪਤਾ ਨਹੀਂ ਕਿਓ ਸਿੱਖ ਸਰੂਪ ਵਿੱਚ ਅਸੀਂ ਇੱਕ ਪੱਕੀ ਤਾਰੀਖ ਨੂੰ ਛੱਡ ਕੇ ਦੋ-ਦੋ ਤਾਰੀਖਾਂ ਵਿੱਚ ਫਸੇ ਹੋਏ ਹਾਂ ? ਯਾਦ ਰਖਣਾ ਇੱਕ ਪੂਰੇ ਗੁਰੂ ਦੀ ਸਿਖਿਆ ਨਾਲ ਜੁੜਨ ਨਾਲ ਹੀ ਕੌਮ ਵਿੱਚ ਪਿਆਰ ਆਵੇਗਾ, ਦੂਜਾ-ਤੀਜਾ ਗੁਰੂ ਭਾਲਦੇ ਰਹੋਗੇ ਤਾਂ ਇੱਕ ਨੂੰ ਵੀ ਗੁਆ ਬੈਠੋਗੇ !

ਚੱਲ ਯਾਰ ! ਮੂਰਖਾਂ ਨਾਲ ਲੜਨਾ ਅੱਤੇ ਗੱਲ ਕਰਨਾ ਹੀ ਬੇਕਾਰ ਹੁੰਦਾ ਹੈ !

ਲੇਖਕ : ਬਲਵਿੰਦਰ ਸਿੰਘ ਬਾਈਸਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1028
ਲੇਖਕ ਬਾਰੇ
ਲੇਖਕ ਜੀ ਕਹਿੰਦੇ ਨੇ ਕਲਮ ਦੀ ਜੰਗ ਜਾਰੀ ਹੈ ! ਲਿਖਣ ਵੇਲੇ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਕਿਸੀ ਵੀ ਧੜੇ-ਬਾਜੀ ਤੋਂ ਉਪਰ ਉਠ ਕੇ ਲਿਖਿਆ ਜਾਵੇ ! ਇਸ ਉਦੇਸ਼ ਵਿਚ ਕਿਤਨੀ ਕੁ ਕਾਮਿਆਬੀ ਮਿਲਦੀ ਹੈ ਇਹ ਤੇ ਰੱਬ ਹੀ ਜਾਣੇ , ਇਨਸਾਨ ਭੁੱਲਣਹਾਰ ਹੀ ਹੈ !

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ