ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮੋੜ ਲਿਆਵੋ

ਆਪ ਨਿਛਾਵਰ ਉ ਕਰ ਦਿੰਦੀ, ਜਦ ਵੀਰ ਹੁੰਦਾ ਸੀ ਬੇਚੈਨ ਵੇ ਲੋਕੋ,
ਅਰਦਾਸਾਂ ਵਿਚ ਉ ਮੰਗਦੀ ਰਹਿੰਦੀ, ਉਹ ਦੇ ਭੋਲੇ ਭਾਲੇ ਸੀ ਨੈਣ ਵੇ ਲੋਕੋ,
ਉਡੀਕ ਸਦਾ ਈ ਲਾਈ ਰਹਿੰਦੀ, ਚਾਹੇ ਦਿਨ ਹੋਵੇ ਸੀ ਰੈਣ ਵੇ ਲੋਕੋ,
ਮੇਰੀ ਮੋੜ ਲਿਆਵੋ ਉ ਭੈਣ ਵੇ ਲੋਕੋ, ਮੇਰੀ ਮੋੜ ਲਿਆਵੋ ਉ ਭੈਣ ਵੇ ਲੋਕੋ।

ਸੀਨੇ ਨਾਲ ਲਾਕੇ ਲਾਡ ਲਡਾਉੰਦੀ, ਉਹ ਦੀ ਠੰਡਢੀ ਸੀ ਛਾਂ ਵੇ ਲੋਕੋ,
ਸੁੱਕੀ ਤੇ ਪਾਉਂਦੀ ਹੱਸਦੀ ਰਹਿੰਦੀ, ਆਪ ਪੈਂਦੀ ਗਿੱਲੀ ਸੀ ਥਾਂ ਵੇ ਲੋਕੋ,
ਉਹ ਦੀ ਪਾਕ ਪਵਿੱਤਰ ਮੁੱਖ ਦੀ ਬਾਣੀ, ਰੱਬ ਦਾ ਦੂਜਾ ਸੀ ਨਾਂ ਵੇ ਲੋਕੋ,
ਮੇਰੀ ਮੋੜ ਲਿਆਵੋ ਉ ਮਾਂ ਵੇ ਲੋਕੋ, ਮੇਰੀ ਮੋੜ ਲਿਆਵੋ ਉ ਮਾਂ ਵੇ ਲੋਕੋ।

ਉਂਗਲ ਨੂੰ ਫੜ ਕੇ ਤੋਰ ਸਿਖਾਵੇ, ਡਿਗਦਾ ਫਿਰਦਾ ਸੀ ਆਪ ਵੇ ਲੋਕੋ,
ਜਿਹਦੇ ਮੋਢੇ ਚੜ ਕੇ ਉੱਡਣਾ ਸਿੱਖਿਆ, ਜਿਊਣ ਦੀ ਦਿੱਤੀ ਸੀ ਜਾਚ ਵੇ ਲੋਕੋ,
ਅੱਜ ਲੰਘੀ ਉਮਰੇ ਪਿਆ ਕੁਰਲਾ ਵੇ, ਮੰਗਦਾ ਪਿਆਰ ਦੀ ਸੀ ਦਾਤ ਵੇ ਲੋਕੋ,
ਮੇਰਾ ਮੋੜ ਲਿਆਵੋ ਉ ਬਾਪ ਵੇ ਲੋਕੋ, ਮੇਰਾ ਮੋੜ ਲਿਆਵੋ ਉ ਬਾਪ ਵੇ aਲੋਕੋ।

ਵੈਰੀ ਵੀ ਭੱਜਦੇ ਜਦ ਇੱਕ ਥਾਂ ਤੇ ਖੜਦੇ, ਰੱਬ ਨੇ ਜੋੜੀ ਸੀ ਬਣਾਈ ਵੇ ਲੋਕੋ,
ਅੱਜ ਚੱਲਣ ਗੰਡਾਸੇ ਲੋਕ ਵੇਖਣ ਤਮਾਸ਼ੇ, ਜਦ ਚੰਦਰੀ ਵੰਡੀ ਸੀ ਆਈ ਵੇ ਲੋਕੋ,
ਇੱਕੋ ਵਿਹੜੇ ਖੇਡੇ ਇੱਕੋ ਲਾਡ ਲਡਾਏ, ਇੱਕੋ ਬੁੱਕਲ ਦੇ ਸੀ ਜਾਈ ਵੇ ਲੋਕੋ,
ਮੇਰਾ ਮੋੜ ਲਿਆਵੋ ਉ ਭਾਈ ਵੇ ਲੋਕੋ, ਮੇਰਾ ਮੋੜ ਲਿਆਵੋ ਉ ਭਾਈ ਵੇ ਲੋਕੋ।

ਪੱਗ ਸੀ ਵਟਾਉਂਦੇ ਨਾਲ ਮੋਢਾ ਲਾਉਂਦੇ, ਬਿਨਾ ਗ਼ਰਜ਼ਾਂ ਤੋ ਸੀ ਪਿਆਰ ਵੇ ਲੋਕੋ,
ਸਜੀਆਂ ਖੱਬੀਆਂ ਦੋਵੇਂ ਬਾਂਹਾਂ ਵਰਗੇ, ਕਦੇ ਖੜਦੇ ਸੀ ਵਾਂਗ ਹਥਿਆਰ ਵੇ ਲੋਕੋ,
ਦਿਲ ਵਿਚ ਚੋਰ ਹੁਣ ਮੁੱਖ ਤੇ ਹੋਰ, ਰਿਸ਼ਤੇ ਵਿਚ ਪੈ ਗਈ ਸੀ ਖ਼ਾਰ ਵੇ ਲੋਕੋ,
ਮੇਰਾ ਮੋੜ ਲਿਆਵੋ ਉ ਯਾਰ ਵੇ ਲੋਕੋ, ਮੇਰਾ ਮੋੜ ਲਿਆਵੋ ਉ ਯਾਰ ਵੇ ਲੋਕੋ।

ਤੱਕ ਰੂਪ ਸੋਹਣਾ ਕੁੱਝ ਆਏ ਪ੍ਰਾÀਣੇ, ਜਨਮਾਂ ਤੋ ਲੈਂਦੇ ਸੀ ਖ਼ੁਆਬ ਵੇ ਲੋਕੋ,
ਬਿਨ ਪਾਣੀ ਮੰਗਿਆ ਦੁੱਧ ਸੀ ਦਿੱਤਾ, ਸਦਾ ਕਹਿਕੇ ਜੀ ਸੀ ਜਨਾਬ ਵੇ ਲੋਕੋ,
ਲੁੱਟੀ ਇੱਜ਼ਤ ਵੀ ਪੱਤ ਬੇਪੱਤ ਕੀਤੀ, ਸ਼ਰਮਾ ਤੋ ਕੀਤਾ ਬੇਨਕਾਬ ਸੀ ਵੇ ਲੋਕੋ,
ਮੇਰਾ ਮੋੜ ਲਿਆਵੋ ਉ ਪੰਜਾਬ ਵੇ ਲੋਕੋ, ਮੇਰਾ ਮੋੜ ਲਿਆਵੋ ਉ ਪੰਜਾਬ ਵੇ ਲੋਕੋ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :890
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ