ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਚਰਨਜੀਤ ਸਿੰਘ ਪੰਨੂ

ਚਰਨਜੀਤ ਸਿੰਘ ਪੰਨੂ(7 ਅਪ੍ਰੈਲ, 1948 ਤੋਂ ਹੁਣ ਤੱਕ)
ਚਰਨਜੀਤ ਦਾ ਜਨਮ ਸੂਬੇਦਾਰ ਅਨੋਖ ਸਿੰਘ ਦੇ ਘਰ ਮਾਤਾ ਦਿਲਜੀਤ ਕੌਰ ਦੀ ਕੁਖੋਂ ਪਿੰਡ ਸਖੀਰਾ, ਜ਼ਿਲ੍ਹਾ ਤਰਨ ਤਾਰਨ ਹੋਇਆ। ਆਪ ਜੀ ਦੇ ਬੱਚੇ ਸੁਖਬੀਰ ਸਿੰਘ ਪੰਨੂ, ਦਿਲਬੀਰ ਸਿੰਘ, ਸੁਖਵੰਤ ਕੌਰ ਆਪ ਦੇ ਨਾਲ ਅਮਰੀਕਾ ਰਹਿ ਰਹੇ ਹਨ।
ਚਰਨਜੀਤ ਸਿੰਘ ਪੰਨੂ ਅਮਰੀਕਾ ਦੀ ਧਰਤੀ ਉਪਰ ਰਹਿ ਰਿਹਾ ਉਹ ਪ੍ਰਵਾਸੀ ਸਾਹਿਤਕਾਰ ਹੈ ਜਿਸ ਨੇ ਅਮਰੀਕਾ ਦੀ ਧਰਤੀ ਨੂੰ ਨੇੜੇ ਤੋਂ ਦੇਖਿਆ ਅਤੇ ਸਮਝੀਆ ਹੈ। ਉਸ ਨੇ 1979 ਈ. ਵਿੱਚ ਆਪਣਾ ਪਹਿਲਾ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਹੈ। ਚਰਨਜੀਤ ਸਿੰਘ ਪੰਨੂ ਭਾਰਤ ਸਰਕਾਰ ਦੇ ਗਜਟਿਡ ਅਧਿਕਾਰੀ ਸੇਵਾ ਮੁਕਤ ਹੋਏ ਹਨ। ਸਰਕਾਰੀ ਸੇਵਾ ਦੇ ਨਾਲ ਨਾਲ ਉਹਨਾਂ ਪੰਜਾਬੀ ਸਾਹਿਤ ਵਿੱਚ ਵੀ ਚੰਗਾ ਯੋਗਦਾਨ ਪਾਇਆ ਹੈ। ਆਪ ਹੁਣ ਤੱਕ 13 ਸਾਹਿਤਕ ਪੁਸਤਕਾਂ ਪੰਜਾਬੀ ਮਾਂ ਬੋਲੀ ਨੂੰ ਭੇਟ ਕਰ ਚੁੱਕੇ ਹਨ ਅਤੇ ਇਹ ਸਫਰ ਜਾਰੀ ਹੈ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜੀਵਨ ਮੈਂਬਰ, ਪੰਜਾਬੀ ਸਾਹਿਤ ਅਕੈਡਮੀ ਦੇ ਜੀਵਨ ਮੈਂਬਰ, ਰਾਮਪੁਰ ਸਾਹਿਤ ਸਭਾ ਦੇ ਮੈਂਬਰ, ਲਿਖਾਰੀ ਸਭਾ ਜਗਤਪੁਰ ਦੇ ਮੈਂਬਰ, ਪੰਜਾਬੀ ਸਾਹਿਤ ਸਭਿਆਚਾਰਕ ਸਦਨ ਫਗਵਾੜਾ ਦੇ ਪ੍ਰਧਾਨ, ਪ੍ਰੀਤ ਸਾਹਿਤ ਸਭਾ ਫਗਵਾੜਾ ਦੇ ਸੰਸਥਾਪਕ ਚੇਅਰਮੈਨ, ਸਾਹਿਤ ਸਭਾ ਬਹਿਰਾਮ ਦੇ ਚੇਅਰਮੈਨ, ਸਾਹਿਤ ਸਭਾ ਕੈਲੇਫੋਰਨੀਆਂ ਦੇ ਮੈਂਬਰ ਤੇ ਹੋਰ ਕਈ ਸਭਾਵਾਂ ਨਾਲ ਸੰਬਧਿਤ ਹਨ।
ਆਪ ਆਪਣੇ ਦੋ ਸਫ਼ਰਨਾਮਿਆ ਰਾਹੀਂ ਸਫਰ ਦੇ ਅਨੁਭਵ ਨੂੰ ਸਮੁਚੇ ਪੰਜਾਬੀ ਪਾਠਕਾ ਨਾਲ ਸਾਂਝਾ ਕਰ ਚੁਕੇ ਹੋ ਹੈ। ਮੇਰੀ ਵਾਈਟ ਹਾਊਸ ਫੇਰੀ ਚਰਨਜੀਵ ਸਿੰਘ ਪੰਨੂ ਦਾ ਦੂਸਰਾ ਸਫ਼ਰਨਾਮਾ ਹੈ। ਅਮਰੀਕਾ ਦੀ ਰਾਜਧਾਨੀ ਵਸ਼ਿੰਗਟਨ ਡੀ. ਸੀ. ਸਬੰਧੀ ਇਸ ਸਫ਼ਰਨਾਮੇ ਦੀ ਵਿਉਂਤਬੰਧੀ ਕੀਤੀ ਗਈ ਹੈ। ਜਿਸ ਵਿੱਚ ਵਸ਼ਿੰਗਟਨ ਵਿੱਚ ਰਹਿਣ ਵਾਲੇ ਜ਼ੰਗਲੀ ਆਦਿ-ਵਾਸੀਆ ਤੋਂ ਲੈਕੇ ਸਭਿਅਕ ਮਨੁੱਖਾ ਦੀ ਜ਼ਿੰਦਗੀ ਸਬੰਧੀ ਸਰੋਕਾਰਾ ਨੂੰ ਉਜਾਗਰ ਕੀਤਾ ਗਿਆ ਹੈ ਇਸ ਸਫ਼ਰਨਾਮੇ ਨੂੰ ਸੱਤ ਭਾਗਾ ਵਿੱਚ ਵੰਡਦੇ ਹੋਏ ਵਾਈਟ ਹਾਊਸ, ਵਾਸ਼ਿੰਗਟਨ ਡੀ.ਸੀ. , ਅਵਾਸੀ ਭਾਰਤੀ ਅਤੇ ਗਦਰੀ ਬਾਬੇ, ਪੰਜਾਬੀਆ ਦਾ ਆਗਮਨ, ਗੁਰਦੁਆਰੇ ਅਤੇ ਆਖੀਰ ਤੇ ਦੋ ਕਵਿਤਾਵਾਂ ਧਰਤੀ ਅਮਰੀਕਾ ਦੀ ਅਤੇ ਅਮਰੀਕਾ ਦੇਸ਼ ਮਹਾਨ ਆਦਿ ਦੀ ਵਿਉਂਤਬੰਦੀ ਕੀਤੀ ਗਈ ਹੈ ਇਸ ਸਫ਼ਰਨਾਮੇ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਪ੍ਰਵਾਸੀ ਜੀਵਨ ਦੇ ਅਨੁਭਵ ਸਨਮੁਖ ਪੰਜਾਬੀ ਜੀਵਨ ਦੀ ਨੁਹਾਰ ਨੂੰ ਵੀ ਵੇਖਿਆ ਗਿਆ ਹੈ ਅਤੇ ਪੰਜਾਬੀ ਦੇਸ਼ਭਗਤਾ ਦੀਆਂ ਕੁਰਬਾਨੀਆਂ ਦਾ ਜ਼ਿਕਰ ਵੀ ਇਸ ਸਫ਼ਰਨਾਮੇ ਨੂੰ ਵਿਰਤਾਂਤ ਦੇ ਸੰਘਣੇ ਧਰਾਤਲ ਤੇ ਖੜਾ ਕਰ ਦਿੰਦਾ ਹੈ। ਕਲਾ ਦੇ ਪੱਖ ਤੋਂ ਇਹ ਸਫ਼ਰਨਾਮਾ ਆਪਣੀ ਕਲਾਤਮਿਕ ਉਚਾਈ ਨੂੰ ਹਾਸਿਲ ਕਰਦਾ ਹੋਈਆ ਦੋਹਾਂ ਧਰਤੀਆ ਦੇ ਨਕਸ਼ਾ ਨੂੰ ਪੇਸ਼ ਕਰਦਾ ਹੈ। ਇਸ ਦੀ ਸ਼ੈਲੀ ਜਿਥੇ ਰਵਾਨਗੀ ਨਾਲ ਭਰਭੂਰ ਹੈ ਉਥੇ ਕਥਾ ਵਿਰਤਾਂਤ ਵੀ ਚੁਸਤ ਜੁਗਤਾ ਤਹਿਤ ਆਪਣਾ ਕਾਰਜ਼ ਕਰਦਾ ਹੈ।
ਚਰਨਜੀਤ ਸਿੰਘ ਪਨੂੰ ਅਮਰੀਕਾ ਦੀ ਧਰਤੀ ਉਪਰ ਵਿਚਰਦਾ ਹੋਈਆਂ ਉਸਦੇ ਸਥਾਨਕ ਗੁਣਾ ਨੂੰ ਇਸ ਪ੍ਰਕਾਰ ਬਿਆਨ ਕਰਦਾ ਹੈ।

ਝੁੱਲਦਾ ਲਹਿਰਾਉਂਦਾ ਅੰਬਰ ਛੂੰਹਦਾ
ਸਿਰ ਉੱਚਾ ਰੱਖਦਾ ਪ੍ਰਤਿਸ਼ਠਾਵਾਨ
ਹੁਸੀਨ ਵਾਦੀਆਂ ਖਾੜੀਆਂ ਪਠਾਰਾਂ
ਵਿਸ਼ਾਲ ਸਾਗਰਾਂ ਗਲੇਸ਼ੀਅਰਾਂ ਦਾ ਗਲੀਚਾ
ਪ੍ਰਕਿਰਤਿਕ ਸੁਗੰਧਿਤ ਵਿਰਾਟ ਬਨਸਪਤੀ
ਅਮੁੱਖ ਪਰਬਤਾਂ ਦੀ ਆਦਰਸ਼ ਮੁਕਟ
ਅਮਨ ਸ਼ਾਂਤੀ ਖੁਸ਼ਹਾਲੀ ਦਾ ਗੌਰਵਸ਼ਾਲੀ ਸਮਰਾਟ
ਤੇਰਾਂ ਧਾਰੀਆਂ ਤੇ ਪੰਜਾਹ ਤਾਰੀਆਂ ਜੜਿਆ
ਸਤੁੰਤਰ ਅਮਰੀਕਾ ਦਾ ਪ੍ਰਤੀਕ
ਬੈਨਰ ਮੇਰੇ ਦੇਸ਼ ਦਾ।
ਬਾਂਹ ਉੱਚੀ ਕਰ ਪੁਕਾਰਦਾ
ਲੌਂਗ ਲਿਵ ਅਮਰੀਕਾ ਦੇਸ਼ ਮਹ

ਡਾ. ਗੁਰਮੇਲ ਸਿਧੂ ਉਸ ਦੀ ਯਾਤਰਾ ਬਾਰੇ ਇਸ ਪ੍ਰਕਾਰ ਬਿਆਨ ਕਰਦਾ ਹੈ ਕਿ \"ਚਰਨਜੀਤ ਸਿੰਘ ਪੰਨੂ ਨੇ ਅਮਰੀਕਾ ਦੀ ਰਾਜਧਾਨੀ, ਵਾਸ਼ਿੰਗਟਨ ਡੀ ਸੀ ਬਾਰੇ ਸੰਖੇਪ ਜਹੀ ਜਾਣਕਾਰੀ \'ਕੁੱਜੇ ਵਿੱਚ ਸਮੁੰਦਰ ਵਾਂਗ\' ਇਕ ਸਫ਼ਰਨਾਮੇ ਦੇ ਰੂਪ ਵਿੱਚ ਦਿੱਤੀ ਹੈ। ਵਾਸ਼ਿੰਗਟਨ ਦੇ ਇਲਾਕੇ ਵਿਚ ਵੱਸਣ ਵਾਲੇ ਜੰਗਲੀ ਆਦ-ਵਾਸੀਆਂ ਤੋਂ ਲੈ ਕੇ ਹੁਣ ਤੱਕ ਦੀ ਸਭਿਅਕ ਵਸੋਂ ਦਾ ਜਾਇਜ਼ਾ ਲਿਆ ਗਿਆ ਹੈ। ਪਹਿਲੇ ਵਾਸੀ ਨੇਟਿਵ ਇੰਡੀਅਨ ਸਨ ਜੋ ਮੂਲ ਰੂਪ ਵਿੱਚ ਜੰਗਲਾਂ ਵਿੱਚ ਦਰਆਵਾਂ ਦੇ ਕੰਢੇ ਰਹਿੰਦੇ ਸਨ ਜਿਨ੍ਹਾਂ ਬਾਰੇ ਸਫ਼ਰਨਾਮੇ ਵਿਚ ਲੋਡ਼ੀਂਦੀ ਵਾਕਫ਼ੀਅਤ ਦਿੱਤੀ ਗਈ ਹੈ। ਉਨ੍ਹਾਂ ਦੇ ਰਸਮੋ-ਰਵਾਜ਼, ਵਿਸ਼ਵਾਸ਼ ਅਤੇ ਜਾਦੂ ਟੂਣੇ ਬਾਰੇ ਜਾਣਕਾਰੀ ਦਰਜ ਹੈ। ਅਮਰੀਕਾ ਨੂੰ ਕ੍ਰਸਿਟੋਫਰ ਕੋਲੰਬਸ ਅਤੇ ਹੋਰ ਸਮੁੰਦਰੀ ਸੈਲਾਨੀਆਂ ਨੇ ਲੱਭਿਆ ਅਤੇ ਏਥੇ ਦੇ ਸਥਾਨਿਕ ਵਸਨੀਕਾਂ ਨਾਲ ਮਿਲ ਕੇ ਵਾਪਾਰ ਸ਼ੁਰੂ ਕੀਤਾ। ਸਫ਼ਰਨਾਮੇ ਵਿੱਚ ਕੋਲੰਬਸ ਵੱਲੋਂ 500 ਨੇਟਵਿ ਇੰਡੀਅਨਜ਼ ਨੂੰ ਸਪੇਨ ਲੈਜਾਣ ਅਤੇ ਅਗਾਂਹ ਯਹੂਦੀਆਂ ਨੂੰ ਵੇਚਣ ਬਾਰੇ ਵੀ ਲਿਖਿਆ
ਰਚਨਾਵਾਂ
ਭਟਕਦੀ ਰਾਤ
ਪੀਹੜੀਆਂ ਦੇ ਫਾਸਲੇ
ਸੰਦਲ ਦਾ ਸ਼ਰਬਤ
ਸ਼ੀਸ਼ੇ ਦੇ ਟੁਕੜੇ
ਖੇੜੇ ਦਾ ਸਿਰਨਾਵਾਂ
ਪੰਜ ਕਹਾਣੀ ਸੰਗਰਹਿ
ਇੱਕ ਨਾਵਲ ਤਿੜਕੇ ਚਿਹਰੇ
ਗੁਲਦਸਤਾ-ਕਾਵਿ ਸਗ੍ਰਿਹ
ਅੰਬਰ ਦੀ ਫੁਲਕਾਰੀ-ਕਾਵਿ ਸਗ੍ਰਿਹ
ਅਲਾਸਕਾ ਸਫਰਨਾਮਾ
ਸਖੀਰਾ
ਧਰਤੀ ਦੀ ਫੁਲਕਾਰੀ
ਮੇਰੀ ਵਾਈਟ ਹਾਊਸ ਫੇਰੀ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1106
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ