ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕੀਮਤ ਕਿਤਾਬ ਦੀ

ਉਹਤੋਂ ਜਿਆਦਾ ਤਾਂ ਨਹੀਂ ਕੀਮਤ ਇਸ ਕਿਤਾਬ ਦੀ
ਸ਼ਾਮ ਨੂੰ ਪੀਨਾ ਏ ਬਾਪੂ ਤੂੰ ਜੋ ਬੋਤਲ ਸ਼ਰਾਬ ਦੀ।

ਬੋਤਲ ਵੇਖ ਕੇ ਤੈਨੂੰ ਰੋਜ਼ ਸ਼ਾਮ ਨੂੰ ਸਰੂਰ ਚੜ੍ਹਦਾ ਤੇ
ਚੁੱਲ੍ਹੇ ਵਾਲੇ ਪਾਸਿਓ ਆਉਂਦੀ ਤੈਨੂੰ ਸੁਗੰਧ ਕਬਾਬ ਦੀ।
ਉਹਤੋਂ ਜਿਆਦਾ ਤਾਂ ਨਹੀਂ ਕੀਮਤ ਇਸ ਕਿਤਾਬ ਦੀ

ਇਸ ਕਿਤਾਬ ਦੇ ਅੱਖਰਾਂ ਵਿੱਚੋਂ ਲੈ ਕੇ ਸਿੱਖਿਆ ਚਿੱਤ
ਕਰਦਾ ਏ ਮਾਰਾ ਉੱਚੀ ਉਡਾਰੀ ਜਿਉਂ ਉਕਾਬ ਦੀ।
ਉਹਤੋਂ ਜਿਆਦਾ ਤਾਂ ਨਹੀਂ ਕੀਮਤ ਇਸ ਕਿਤਾਬ ਦੀ

ਬਾਪੂ ਲੈ ਦੇ ਕਿਤਾਬ ਮੈਨੂੰ ਸ਼ਾਇਦ ਇਹਨੂੰ ਪੜ੍ਹ ਕੇ ਖਿਲ
ਜਾਵੇ ਕਲੀ ਮੇਰੀਆਂ ਖਵਾਇਸ਼ਾਂ ਵਾਲੇ ਸੂਹੇ ਗੁਲਾਬ ਦੀ।
ਉਹਤੋਂ ਜਿਆਦਾ ਤਾਂ ਨਹੀਂ ਕੀਮਤ ਇਸ ਕਿਤਾਬ ਦੀ


ਮੈਨੂੰ ਸਮਝ ਨਾ ਆਵੇ ਬਾਪੂ ਤੈਨੂੰ ਕਿਵੇਂ ਸਮਝਾਵਾਂ ਕਿੰਨੀ
ਲੋੜ ਹੈ ਮੈਂ ਨਾਚੀਜ਼ ਨੂੰ ਇਹ ਚੀਜ਼ ਲਾ-ਜਵਾਬ ਦੀ।
ਉਹਤੋਂ ਜਿਆਦਾ ਤਾਂ ਨਹੀਂ ਕੀਮਤ ਇਸ ਕਿਤਾਬ ਦੀ

ਇਸ ਸੋਹਣੀ ਕਿਤਾਬ ਨੂੰ ਵੇਖਣ ਸਾਰ ਹੀ ਸੁਗੰਧ ਆਉਂਦੀ
ਮੈਨੂੰ ਮਹਿਕਾਂ ਵੰਡਦੇ ਖੁਸ਼ਬੋਆਂ ਭਰੇ ਇੱਕ ਸੈਲਾਬ ਦੀ।
ਉਹਤੋਂ ਜਿਆਦਾ ਤਾਂ ਨਹੀਂ ਕੀਮਤ ਇਸ ਕਿਤਾਬ ਦੀ

ਕਿਤਾਬ ਵਿੱਚੋਂ ਮਾਵਾਂ,ਭੈਣਾਂ,ਧੀਆਂ ਦੀ ਕਦਰ ਵਾਲੀ ਗੱਲ
ਨਾਲੇ ਮਿਲਜੂ ਆਪਾਂ ਨੂੰ ਦਾਸਤਾਂ ਅੱਜ ਦੇ ਪੰਜਾਬ ਦੀ।
ਉਹਤੋਂ ਜਿਆਦਾ ਤਾਂ ਨਹੀਂ ਕੀਮਤ ਇਸ ਕਿਤਾਬ ਦੀ

ਇਸ ਕਿਤਾਬ ਤੋਂ ਸਾਨੂੰ ਪਤਾ ਲੱਗਣਗੇ ਦੁੱਖ ਵਿਛੋੜਿਆਂ ਦੇ
ਕੱਚੀਆਂ ਕੰਧਾਂ ਵਿੱਚੋਂ ਵੀ ਮਿਲੂ ਕਹਾਣੀ ਪੰਜ-ਆਬ ਦੀ।
ਉਹਤੋਂ ਜਿਆਦਾ ਤਾਂ ਨਹੀਂ ਕੀਮਤ ਇਸ ਕਿਤਾਬ ਦੀ

ਦਿਨ ਖੁਰ ਗਿਆ ਤੇ ਸੌ ਦੇ ਨੋਟ ਕਵਿਤਾ ਤੋਂ ਸਮਝ ਆਜੂਗੀ
ਕਹਾਣੀ ਸਭ ਨੂੰ ਰੁਹਾਨੀ ਤੇ ਦੁਨਿਆਵੀ ਹਿਸਾਬ ਦੀ।
ਉਹਤੋਂ ਜਿਆਦਾ ਤਾਂ ਨਹੀਂ ਕੀਮਤ ਇਸ ਕਿਤਾਬ ਦੀ

ਕਿਤਾਬ ਲਿਖਣ ਲਈ ਤੇ ਹੀਰੇ ਜਿੰਨਾਂ ਮੁੱਲ ਪਵਾਉਣ ਲਈ
ਕੀ ਕਰਨਾ ਏ ਸਮਝ ਆਜੂਗੀ ਗੱਲ ਹਿਸਾਬ-ਕਿਤਾਬ ਦੀ।
ਉਹਤੋਂ ਜਿਆਦਾ ਤਾਂ ਨਹੀਂ ਕੀਮਤ ਇਸ ਕਿਤਾਬ ਦੀ

ਬਾਪੂ ਮੈਥੋਂ ਕਿਤਾਬ ਸੁਣਕੇ ਤੈਨੂੰ ਵੀ ਸਮਝ ਆਜੂਗੀ ਗੱਲ
ਜਸਮੀਤ ਦੁਆਰਾ ਕੀਤੀ ਹੋਈ ਦਿਲੀ ਫਰਿਆਦ ਦੀ।
ਉਹਤੋਂ ਜਿਆਦਾ ਤਾਂ ਨਹੀਂ ਕੀਮਤ ਇਸ ਕਿਤਾਬ ਦੀ

ਲੇਖਕ : ਜਸਮੀਤ ਸਿੰਘ ਬਹਿਣੀਵਾਲ ਹੋਰ ਲਿਖਤ (ਇਸ ਸਾਇਟ 'ਤੇ): 4
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :901
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨੂੰ ਕਾਵਿ ਸੰਗ੍ਰਹਿ ਦੀਆਂ ਪੰਜ ਪੁਸਤਕਾਂ ਨਾਲ ਆਪਣਾ ਯੋਗਦਾਨ ਪਾ ਚੁੱਕੇ ਹੋ। ਆਪ ਦੀਆਂ ਕਵਿਤਾਵਾਂ ਵਿਚੋਂ ਪੰਜਾਬ ਅਤੇ ਪੰਜਾਬਿਅਤ ਦੀਆਂ ਝੱਲਕ ਮਿਲਦੀ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017