ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਨਿਰਪੱਖ ਵਿਸਲੇਸ਼ਣ ਚੋਣ ਹਲਕਾ ਖਡੂਰ ਸਾਹਿਬ

ਪੰਜਾਬ ਦੇ ਭਵਿੱਖ ਵਿੱਚ ਹੋਣ ਵਾਲੀ 2017 ਦੀ ਵਿਧਾਨ ਸਭਾ ਦੀਆਂ ਚੋਣਾਂ ਦਾ ਸੈਮੀ ਫਾਈਨਲ ਮੰਨੀ ਜਾਣੀ ਵਾਲੀ ਚੋਣ ਦਿਲਚਸਪ ਮੋੜ ਤੇ ਹੈ ਅਤੇ ਇਸ ਚੋਣ ਦਾ ਨਤੀਜਾ ਵੀ ਹੈਰਾਨੀ ਜਨਕ ਅਤੇ ਰਾਹ ਦਸੇਰਾ ਹੋਵੇਗਾ। ਪਿੱਛਲੇ ਮਹੀਨੇ ਚੋਣ ਸਰਗਰਮੀ ਵਿੱਚ ਹਿੱਸਾ ਲੈਦਿਆਂ ਅਠਾਰਾਂ ਦਿਨ ਇਸ ਹਲਕੇ ਦੇ ਪਿੰਡਾਂ ਵਿੱਚ ਕੰਮ ਕਰਦਿਆਂ ਬਹੁਤ ਸਾਰੇ ਲੋਕ ਮਨਾਂ ਨੂੰ ਟੋਹਣ ਦਾ ਮੌਕਾ ਮਿਲਿਆ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਕਾਰਜ ਸੈਲੀ ਨੂੰ ਵੀ ਨੇੜਿਉਂ ਦੇਖਣ ਕਰਕੇ ਕੁੱਝ ਸੰਕੇਤ ਮਿਲਦੇ ਹਨ ਜੇ ਉਹ ਸਹੀ ਸਿੱਧ ਹੋਏ ਤਾਂ ਸਥਿਤੀ ਕੁੱਝ ਇਹੋ ਜਿਹੀ ਹੋਣ ਦੀ ਆਸ ਹੈ ਜਿਸਦਾ ਨਤੀਜਾ ਹੈਰਾਨ ਕੁੰਨ ਵੀ ਹੋ ਸਕਦਾ ਹੈ। ਦੂਰੋਂ ਦੇਖਿਆਂ ਬਹੁਤੇ ਵਿਸਲੇਸਕ ਅਕਾਲੀ ਦਲ ਨੂੰ ਇੱਕਪਾਸੜ ਜਿੱਤ ਦਾ ਦਾਅਵੇਦਾਰ ਸਮਝਣ ਲੱਗੇ ਹਨ ਪਰ ਅਸਲੀਅਤ ਵਿੱਚ ਸਥਿਤੀ ਇਹੋ ਜਿਹੀ ਹੈ ਨਹੀਂ। ਬ੍ਰਹਮਪੁਰਾ ਪਰੀਵਾਰ ਦੀ ਹੱਦ ਦਰਜੇ ਦੀ ਦਾਦਾਗਿਰੀ ਤੋਂ ਡਰਦੇ ਲੋਕ ਭਾਵੇਂ ਬੋਲਣ ਦੱਸਣ ਤੁਰਨ ਤੋਂ ਵੀ ਗੁਰੇਜ ਕਰਦੇ ਹਨ ਪਰ ਥੋੜਾ ਜਿਹਾ ਪਿਆਰ ਬਣਾਕਿ ਫਰੋਲਣ ਤੇ ਅਕਾਲੀ ਦਲ ਪ੍ਰਤੀ ਨਫਰਤ ਦਾ ਵਿਖਾਵਾ ਵੀ ਖੂਬ ਕਰਦੇ ਹਨ। ਕਾਂਗਰਸ਼ ਦੇ ਉਮੀਦਵਾਰ ਰਮਨਜੀਤ ਸਿੱਕੀ ਨੂੰ ਇੱਕ ਵੀ ਵਿਅਕਤੀ ਮਾੜਾ ਬੋਲਦਾ ਨਹੀਂ ਮਿਲਿਆ ਪਰ ਕੁੱਝ ਸਿਆਣੇ ਲੋਕ ਉਸਦੀ ਨਰਮਾਈ ਨੂੰ ਜਰੂਰ ਲਾਹੇਵੰਦਾਂ ਨਹੀਂ ਮੰਨਦੇ ਜੋ ਅਕਾਲੀ ਦਲ ਦੇ ਦਬਾਅ ਨੂੰ ਉਪਜਣ ਦੇਣ ਦਾ ਕਾਰਨ ਮੰਨਦੇ ਹਨ। ਅਕਾਲੀ ਦਲ ਦਾ ਦਬਾਅ ਅਫਸਰ ਸਾਹੀ ਅਤੇ ਆਮ ਲੋਕਾਂ ਤੇ ਵੀ ਵਿਖਾਈ ਦਿੰਦਾਂ ਹੈ। ਕੁੱਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਅਫਸਰ ਸਾਹੀ ਅਕਾਲੀ ਅਹੁਦੇਦਾਰਾਂ ਅੱਗੇ ਆਪਣੀ ਨਿਸਚਿਤ ਕੁਰਸੀ ਤੇ ਵੀ ਬੈਠਣ ਦੀ ਹਿੰਮਤ ਨਹੀਂ ਕਰਦੇ ਕਈ ਵਾਰ ਤਾਂ ਅਕਾਲੀ ਦਲ ਦੇ ਆਗੂ ਵੱਡੇ ਅਫਸਰਾਂ ਦੀ ਕੁਰਸੀ ਤੇ ਵੀ ਖੁਦ ਬੈਠ ਜਾਂਦੇ ਹਨ ਹੋ ਸਕਦਾ ਇਹ ਗਲਤ ਹੋਵੇ ਪਰ ਆਮ ਲੋਕਾਂ ਪੱਤਰਕਾਰਾਂ ਅਤੇ ਸਿਆਣੇ ਲੋਕਾਂ ਵਿੱਚ ਇਸ ਨੂੰ ਸੱਚ ਕਰਕੇ ਮੰਨਿਆ ਜਾਦਾ ਹੈ।
ਵਰਤਮਾਨ ਸਮੇਂ ਉਸ ਹਲਕੇ ਵਿੱਚ ਕਾਂਗਰਸ਼ ਦੇ ਦੋ ਧੜੇ ਹਨ ਜਿਸ ਵਿੱਚ ਅਮਰਿੰਦਰ ਸਿੰਘ ਅਤੇ ਬਾਜਵਾ ਧੜਾ ਹੈ। ਭੁਪਿੰਦਰ ਸਿੰਘ ਬਿੱਟੂ ਸਾਬਕਾ ਚੋਣ ਕਮਿਸਨਰ
ਮਨੋਹਰ ਸਿੰਘ ਗਿੱਲ ਦਾ ਰਿਸਤੇਦਾਰ ਜਾਂ ਨਜਦੀਕੀ ਹੈ। ਇਹੋ ਜਿਹੇ ਹਾਲਤਾਂ ਵਿੱਚ ਅਮਰਿੰਦਰ ਸਿੰਘ ਦਾ ਖਡੂਰ ਸਾਹਿਬ ਵਿੱਚ ਪੈਨਲਟੀ ਸਟਰੋਕ ਹੈ ਸਿੱਕੀ ਨੂੰ ਬਿਠਾਉਣਾਂ ਜਿਸਨੂੰ ਇੱਕ ਮਜਬੂਤ ਵਿਰੋਧੀ ਭੁਪਿੰਦਰ ਬਿੱਟੂ ਦੇ ਵਿਰੋਧ ਕਾਰਨ ਹਾਰਨਾਂ ਪੈਣਾਂ ਸੀ ਅਤੇ ਸਿੱਧੇ ਤੌਰ ਤੇ ਕਾਂਗਰਸ ਦਾ ਕੋਈ ਉਮੀਦਵਾਰ ਨਹੀਂ ਪਰ ਹੁਣ ਅਸਿੱਧੇ ਤੌਰ ਤੇ ਕਾਂਗਰਸ਼ ਦਾ ਇੱਕ ਉਮੀਦਵਾਰ ਵੀ ਹੈ ਬਿੱਟੂ ਜਿਸਨੇ ਆਪਣੇ ਰਿਸਤੇਦਾਰ ਸਾਬਕਾ ਚੋਣ ਕਮਿਸਨਰ ਦੇ ਐਮਪੀ ਖਾਤੇ ਦੇ 25 ਕਰੋੜ ਰੁਪਏ ਗਰਾਂਟਾਂ ਰੂਪ ਵਿੱਚ ਵੰਡੇ ਹਨ ਅਤੇ ਸਿੱਕੀ ਨਾਲੋਂ ਜਿਆਦਾ ਰਾਬਤਾ ਲੋਕਾਂ ਨਾਲ ਬਣਾਈ ਰੱਖਿਆ ਹੈ । ਹੋ ਸਕਦਾ ਗਰਾਟਾਂ ਵੰਡਣ ਦਾ ਕੰਮ ਘੱਟ ਵੱਧ ਹੋਵੇ ਪਰ ਲੋਕਾਂ ਵਿੱਚ ਇਹ ਅਕਸ ਸਥਾਪਤ ਹੋ ਚੁੱਕਿਆ ਹੈ। ਇਹ ਵੀ ਹੋ ਸਕਦਾ ਪਹਿਲਾਂ ਇਸਨੂੰ ਅੰਦਰ ਖਾਤੇ ਅਕਾਲੀ ਦਲ ਦਾ ਇਸਾਰਾ ਜਾਂ ਮਦਦ ਵੀ ਹੋਵੇ ਕਿ ਸਿੱਕੀ ਜਾਂ ਕਾਂਗਰਸ ਉਮੀਦਵਾਰ ਨੂੰ ਹਰਾਉਣ ਲਈ ਪਰ ਵਰਤਮਾਨ ਸਮੇਂ ਉਹ ਸਿਰਦਰਦੀ ਸਿੱਧ ਹੋਵੇਗਾ । ਰਾਜਨੀਤੀ ਵਿੱਚ ਬਹੁਤ ਕੁੱਝ ਗੁਪਤ ਹੁੰਦਾਂ ਹੈ ਅਤੇ ਇਸ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾਂ ਅਤੇ ਹਰ ਰਾਜਨੀਤਕ ਮਿਲੇ ਮੌਕਿਆਂ ਨੂੰ ਆਪਣੀ ਤਾਕਤ ਅਤੇ ਲਿਆਕਤ ਅਨੁਸਾਰ ਵਰਤਦਾ ਹੈ ਅਤੇ ਮੌਕੇ ਤੇ ਫੈਸਲੇ ਲੈਂਦਾ ਹੈ ਜੋ ਜਰੂਰੀ ਵੀ ਹੈ। ਵਰਤਮਾਨ ਸਥਿਤੀਆਂ ਵਿੱਚ ਕਿਉਂਕਿ ਲੋਕਾਂ ਵਿੱਚ ਅਕਾਲੀ ਦਲ ਦਾ ਭਾਰੀ ਵਿਰੋਧ ਅਤੇ ਨਫਰਤ ਹੈ ਅਤੇ ਬਿੱਟੂ ਹੀ ਹੁਣ ਅਕਾਲੀ ਦਲ ਦਾ ਮੁੱਖ ਵਿਰੋਧੀ ਬਣ ਚੁੱਕਿਆ ਹੈ ਜਿਸਨੂੰ ਕਾਂਗਰਸ ਦੇ ਵੱਡੇ ਆਗੂਆਂ ਦਾ ਪੂਰਾ ਸਮਰਥਨ ਹੋਵੇਗਾ। ਹੁਣ ਅਕਾਲੀ ਦਲ ਨੂੰ ਬਿੱਟੂ ਨੂੰ ਹਰਾਉਣ ਲਈ ਕਿਸੇ ਨਵੇਂ ਉਮੀਦਵਾਰ ਨੂੰ ਮਦਦ ਕਰਕੇ ਬਿੱਟੂ ਦੀ ਵੋਟ ਘਟਾਉਣ ਲਈ ਵਰਤਣਾਂ ਹੈ ਜਿਸ ਨਾਲ ਬਿੱਟੂ ਕਮਜੋਰ ਹੋਵੇ ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ? ਬਸਪਾ ਅੰਬੇਦਕਰ ਦਾ ਉਮੀਦਵਾਰ ਨੂੰ ਅੰਦਰਖਾਤੇ ਮਦਦ ਜਾਂ ਕੋਈ ਹੋਰ ਅਜਾਦ ਉਮੀਦਵਾਰ ਜਿਸ ਵਿੱਚ ਸੁਮੇਲ ਸਿੰਘ ਜਾਂ ਕੋਈ ਹੋਰ ਦੀ ਉਡੀਕ ਕਰਨੀ ਪਵੇਗੀ ਅਤੇ ਇਸਦਾ ਪਤਾ ਆਉਣ ਵਾਲੇ ਸਮੇਂ ਵਿੱਚ ਲੱਗ ਹੀ ਜਾਵੇਗਾ।
ਭਾਈ ਬਲਦੀਪ ਸਿੰਘ ਜਿੰਹਨਾਂ ਦੇ ਕਾਗਜ ਹੀ ਰੱਦ ਹੋ ਗਏ ਹਨ ਨੂੰ ਵੀ ਗੁਪਤ ਤੌਰ ਤੇ ਇਸ ਏਜੰਡੇ ਤਹਿਤ ਵਰਤਿਆ ਜਾਣਾਂ ਸੀ ਪਰ ਇਹ ਹਥਿਆਰ ਵਕਤ ਤੋਂ ਪਹਿਲਾਂ ਹੀ ਖੁੰਢਾ ਹੋ ਚੁੱਕਿਆ ਸੀ ਜਿਸ ਤੇ ਦਾਅ ਲਾਉਣ ਵਾਲੇ ਰਾਜਨੀਤੀ ਤੋਂ ਅਣਜਾਣ ਨਵੇਂ ਲੋਕ ਸਨ ਜਿੰਹਨਾਂ ਦੇ ਕੁੱਝ ਨਿੱਜੀ ਕਾਰਨ ਅਤੇ ਹਿੱਤ ਸਨ ਜਿੰਹਨਾਂ ਕਾਰਨ ਇਹ ਸਭ ਹੋਇਆ ਸੀ । ਭਾਈ ਬਲਦੀਪ ਸਿੰਘ ਰਾਜਨੀਤਕ ਵਿਅਕਤੀ ਨਹੀਂ ਹੈ। ਭਾਈ ਬਲਦੀਪ ਸਿੰਘ ਵੱਲੋਂ ਲਗਵਾਏ ਗਏ ਸਵਾ ਲੱਖ ਖਾਲਸਾਂ ਜਾਂ ਅਬਦਾਲੀ ਰਾਜ ਦੇ ਵੱਡੇ ਵੱਡੇ ਫਲੈਕਸ ਉਹਨਾਂ ਨੂੰ ਗੈਰ ਰਾਜਨੀਤਕ ਵਿਅਕਤੀ ਸਿੱਧ ਕਰਦੇ ਹਨ। ਪਿੰਡਾਂ ਅਤੇ ਸਹਿਰਾਂ ਵਿੱਚ ਲੱਗੇ ਅਣਗਿਣਤ ਫਲੈਕਸਾਂ ਤੇ ਲੱਗਿਆ ਲੱਖਾਂ ਰੁਪਏ ਵੀ ਗੁਪਤ ਕਹਾਣੀ ਦੀ ਬਾਤ ਪਾਉਂਦੇ ਹਨ। ਸਵਰਾਜ ਗਰੁੱਪ ਦੇ ਮਨਜੀਤ ਸਿੰਘ ਨਿੱਜ ਹਾਉਮੈਂ ਕਾਰਨ ਜੋਗਿੰਦਰ ਯਾਦਵ ਅਤੇ ਕੁੱਝ ਹੋਰ ਆਗੂਆਂ ਨੂੰ ਵੀ ਰਗੜਾ ਲਾ ਗਏ ਹਨ।
ਵਰਤ ਮਾਨ ਸਮੇਂ ਵਿਦੇਸਾਂ ਵਿੱਚਲੇ ਬਹੁਤੇ ਸਮਝਦਾਰ ਲੋਕ ਪੰਜਾਬ ਨੂੰ ਵਧੀਆ ਤਰੱਕੀ ਪਸੰਦ ਸੂਬਾ ਬਨਾਉਣਾਂ ਲੋਚਦੇ ਹਨ ਪਰ ਵਿਦੇਸਾਂ ਵਿੱਚ ਬੈਠੇ ਕੁੱਝ ਮਤਲਬ ਪ੍ਰਸਤ ਅਤੇ ਏਜੰਸੀਆਂ ਦੇ ਲੋਕਾਂ ਦਾ ਵੀ ਇਸ ਪਿੱਛੇ ਹੱਥ ਹੈ ਪੰਜਾਬ ਦੀ ਰਾਜਨੀਤੀ ਨੂੰ ਗੰਧਲਾ ਕਰਨ ਦਾ। ਖਡੂਰ ਸਾਹਿਬ ਦੀ ਚੋਣ ਵਿੱਚ ਉਸ ਹਲਕੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਖਾਸ ਅਧਾਰ ਹੀ ਨਹੀਂ ਹੈ । ਆਮ ਆਦਮੀ ਪਾਰਟੀ ਦੇ ਵਿੱਚ ਧੜੇਬਾਜੀ ਪੂਰੀ ਸਿੱਖਰਾਂ ਤੇ ਹੈ ਵਰਤਮਾਨ ਸਮੇਂ ਵਿੱਚ ਜਿਆਦਾਤਰ ਇਸਦੇ ਆਗੂ ਰਾਜਨੀਤੀ ਤੋਂ ਦੂਰ ਗੁਪਤ ਨੀਤੀਆਂ ਤਹਿਤ ਵਿਸੇਸ ਵਿਅਕਤੀਆਂ ਲਈ ਨਿੱਜੀ ਹਿੱਤਾਂ ਤਹਿਤ ਕੰਮ ਕਰ ਰਹੇ ਹਨ ਅਤੇ ਬਿਆਨਬਾਜੀ ਵੀ ਜੋ ਪਾਰਟੀ ਦੇ ਵਕਾਰ ਨੂੰ ਢਾਅ ਲਾਵੇਗੀ। ਸੋ ਵਰਤਮਾਨ ਸਮੇਂ ਵਿੱਚ ਇਸ ਹਲਕੇ ਵਿੱਚ ਜਿੱਤ ਕਿਸੇ ਦੀ ਵੀ ਹੋਵੇ ਪਰ ਫੈਸਲਾ ਇਸ ਗੱਲ ਤੋਂ ਹੋਵੇਗਾ ਕਿ ਅਕਾਲੀ ਦਲ ਦੇ ਹੱਕ ਵਿੱਚ ਕਿੰਨੇ ਪ੍ਰਤੀਸ਼ਤ ਵੋਟ ਭੁਗਤਦੀ ਹੈ ਅਤੇ ਵਿਰੋਧ ਵਿੱਚ ਕਿੰਨੀਂ। ਜੇ ਅਕਾਲੀ ਦਲ ਦੇ ਵਿਰੋਧ ਵਿੱਚ ਜਿਆਦਾ ਵੋਟ ਭੁਗਤਦੀ ਹੈ ਭਾਵੇਂ ਉਹ ਜਿੱਤ ਵੀ ਜਾਵੇ ਤਦ ਇਹ ਉਸਦੀ ਹਾਰ ਹੀ ਹੋਵੇਗੀ ਪਰ ਜੇ ਅਕਾਲੀ ਦਲ ਖਿਲਾਫ ਵੋਟ ਜਿਆਦਾ ਨਹੀਂ ਭੁਗਤਦੀ ਤਦ ਅਕਾਲੀ ਦਲ ਫਾਈਨਲ ਦਾ ਦਾਅਵੇਦਾਰ ਹੋਵੇਗਾ ਅਤੇ ਸਾਇਦ ਜਿੱਤਣ ਦਾ ਵੀ।

ਲੇਖਕ : ਗੁਰਚਰਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 37
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :561
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਤੋਂ ਬਹੁਤ ਲੰਮੇ ਸਮੇਂ ਤੋ ਜੁੜੇ ਹੋਏ ਹਨ। ਆਪ ਜੀ ਦੀਆ ਰਚਨਾਵਾ ਅਖਬਾਰਾ ਵੈੱਬਸਾਈਟ ਉੱਪਰ ਆਮ ਹੀ ਵੇਖਣ ਨੂੰ ਮਿਲਦੀਆ ਹਨ। ਆਪ ਜੀ ਧਾਰਮੀਕ, ਸਮਾਜਿਕ ਅਤੇ ਕਵਿਤਾ ਦੇ ਵਿਸ਼ਿਆ ਤੇ ਲਿਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017