ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਨਾ ਮੈਨੂੰ ਮਾਰ ਮਾਏ ਪੇਟ ਵਿਚ ਮੈਂ ਧੀ ਧਿਆਣੀ ਆਂ

ਨਾ ਮੈਨੂੰ ਮਾਰ ਮਾਏ ਪੇਟ ਵਿਚ ਮੈਂ ਧੀ ਧਿਆਣੀ ਆਂ
ਮੈਂ ਤੇਰੀ ਵੇਲ ਬਣ ਪੁੰਗਰੂੰ ਤਿਰੀ ਸ਼ੋਭਾ ਵਧਾਣੀ ਆਂ

ਕਲੀ ਬਣ ਕੇ ਖਿਲਾਰਾਂਗੀ ਮਹਿਕ ਬਾਬਲ ਦੇ ਵਿਹੜੇ ਵਿਚ
ਮੈਂ ਖ਼ੁਦ ਜੀਣਾ ਅਤੇ ਦੁਨੀਆਂ ਅਤੀ ਸੁੰਦਰ ਵਸਾਣੀ ਆਂ

ਸਹਾਂਗੀ ਦੁੱਖ ਮੈਂ ਸਾਰੇ ਜਰਾਂਗੀ ਔਕੜਾਂ ਸੱਭੇ
ਲੜਾਂਗੀ ਜ਼ਾਲਮਾਂ ਦੇ ਨਾਲ ਜਿਉਂ ਝਾਂਸੀ ਦੀ ਰਾਣੀ ਆਂ

ਤੂੰ ਮਾਏ ਨਿਤ ਸਹੇਂ ਸਦਮੇ ਗਲੇ ਲਾਏਂ ਤੂੰ ਦੁੱਖਾਂ ਨੂੰ
ਮੈਂ ਬਣ ਸ਼ੀਰੀਂ ਜ਼ਮਾਨੇ ਵਿਚ ਤਿਰੀ ਇੱਜ਼ਤ ਬਣਾਣੀ ਆਂ

ਮੁਸੀਬਤ ਦੇ ਪੜਾਅ ਹਰ ਤੇ ਲੜਾਂਗੀ ਵਾਂਗ ਯੋਧੇ ਮੈਂ
ਜਿਵੇਂ ਪਰਬਤ ਹਿਮਾਲਾ ਆਣ ਕੇ ਖ਼ੁੱਦ ਹਿੱਕ ਤਾਣੀ ਆਂ

ਮੈਨੂੰ ਮੇਰੇ ਤੇ ਤੂੰ ਛੱਡ ਦੇ ਕਰੀਂ ਹੱਿਤਆ ਨਾ ਸੁਣ ਮਾਏ
ਕਤਲ ਕਰਨਾ ਜ਼ੁਲਮ ਡਾਢਾ ਤੂੰ ਗੱਲ ਦਿਲ ਵਿਚ ਬਿਠਾਣੀ ਆਂ

ਦੁੱਖਾਂ ਦਾ ਨਾਮ ਹੈ ਜੀਵਣ ਦੁੱਖਾਂ ਬਿਨ ਜ਼ਿੰਦਗੀ ਕਾਹਦੀ
ਸਹੇ 'ਗੁਰਸ਼ਰਨ' ਵੀ ਹਸ ਕੇ ਅਜਬ ਮਾਨਵ ਪਰਾਣੀ ਆਂ

ਲੇਖਕ : ਗੁਰਸ਼ਰਨ ਸਿੰਘ ਅਜੀਬ ਹੋਰ ਲਿਖਤ (ਇਸ ਸਾਇਟ 'ਤੇ): 25
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :968
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜ੍ਹੇ ਰਹੇ ਹੋ। ਆਪ ਜੀ ਪੰਜਾਬੀ ਸਾਹਿਤ ਸਭਾ ਯੂ.ਕੇ. ਦੇ ਪ੍ਰਧਾਨ ਰਹਿ ਚੁਕੇ ਹੋ। ਅਾਪ ਜੀ 'ਰਚਨਾ' ਨਾਮਕ ਰਸਾਲੇ ਦੇ ਸੰਪਾਦਕ ਵੀ ਰਹਿ ਚੁਕੇ ਹੋ। ਇਸ ਤੋਂ ਇਲਾਵਾ ਆਪ ਜੀ ਦੇ 'ਕੂੰਜਾਂਵਲੀ' ਅਤੇ 'ਪੁਸ਼ਪਾਂਜਲੀ' ਗਜ਼ਲ ਸੰਗ੍ਰਹਿ ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017