ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਧੀ ਹੀ ਬੁਢਾਪੇ ਦੀ ਡੰਗੋਰੀ ਹੈ।

ਅੱਜ ਦੇ ਯੁਗ ਵਿੱਚ ਜਦੋ ਬਹੁਤੇ ਲੋਕ ਪੁੱਤਾਂ ਦੇ ਸਤਾਏ ਹੋਏ ਹਨ ਤੇ ਉਹ ਫਿਰ ਤੋ ਧੀ ਨੂੰ ਚੰਗਾ ਸਮਝਣ ਲੱਗ ਪਏ ਹਨ ਤੇ ਧੀਆਂ ਨਾਲ ਪਿਆਰ ਕਰਨ ਲੱਗ ਗਏ ਹਨ। ਧੀ ਦੇ ਜਨਮ ਨੂੰ ਹੁਣ ਉਹ ਬਹੁਤਾ ਮਾੜਾ ਨਹੀ ਸਮਝਦੇ। ਸਮਾਜ ਵਿੱਚ ਕਨਿਆਂ ਭਰੂਣ ਹੱਤਿਆ ਦੇ ਖਿਲਾਫ ਉਠਾਈ ਗਈ ਜੋਰਦਾਰ ਆਵਾਜ ਦਾ ਅਸਰ ਸਾਫ ਰੂਪ ਚ ਹੀ ਝਲਕਦਾ ਹੈ। ਪੜੇ ਲਿਖੇ ਲੋਕ ਅੱਜ ਲੜਕੀ ਦੇ ਜਨਮ ਤੇ ਖੁਸੀ ਮਨਾਉਂਦੇ ਹਨ।ਪਹਿਲਾਂ ਦੀ ਤਰਾਂ ਮੂੰਹ ਨਹੀ ਲਮਕਾਉਦੇ। ਤੇ ਨਾ ਹੀ ਲੜਕੀ ਹੋਣ ਬਾਰੇ ਦੱਸਣ ਤੇ ਕਿਸੇ ਤਰਾਂ ਦੀ ਹਿਚਕਾਹਟ ਮਹਿਸੂਸ ਕਰਦੇ ਹਨ। ਇਹੀ ਕਾਰਨ ਹੈ ਕਿ ਲਿੰਗ ਅਨੁਪਾਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਲੜਕੇ ਤੇ ਲੜਕੀ ਦਾ ਪਾੜਾ ਖਤਮ ਹੋ ਰਿਹਾ ਹੈ।ਜੋ ਸਮਾਜ ਲਈ ਇੱਕ ਚੰਗਾ ਸੰਕੇਤ ਹੈ।
ਇਹ ਸੁਧਾਰ ਹੋਣ ਦਾ ਇਹ ਮਤਲਬ ਇਹ ਹਰਗਿਜ ਨਹੀ ਹੈ ਕਿ ਲੋਕ ਲੜਕੀ ਨੂੰ ਬਹੁਤ ਚੰਗਾ ਸਮਝਦੇ ਹੋਣ। ਦਰਅਸਲ ਅੱਜ ਦੇ ਦੋਰ ਵਿੱਚ ਮੁਡਿਆਂ ਦੁਆਰਾ ਮਾਂ ਪਿਉ ਨਾਲ ਕੀਤੇ ਜਾ ਰਹੀ ਬਦਸਲੂਕੀ ਬੁਢਾਪੇ ਵਿੱਚ ਮਾਂ ਪਿਉ ਦੀ ਬੇਕਦਰੀ ਵੀ ਇਸ ਦਾ ਮੁੱਖ ਕਾਰਣ ਹੈ।ਬਹੁਤੇ ਪੁੱਤ ਨਸਿ਼ਆਂ ਵਿੱਚ ਲੱਗ ਕੇ ਮਾਂ ਪਿਉ ਦੇ ਅਕਸ਼ ਨੂੰ ਵੱਡੀ ਢਾਹ ਲਾਉੱਦੇ ਹਨ। ਚਾਹੇ ਕਈ ਵਾਰੀ ਧੀਆਂ ਵੀ ਮਾਂ ਪਿਉ ਦੀ ਚਿੱਟੀ ਪੱਗ ਨੂੰ ਦਾਗ ਲਾ ਦਿੰਦੀਆਂ ਹਨ। ਪਰ ਫਿਰ ਵੀ ਉਹ ਪੁੱਤਾਂ ਨਾਲੋ ਕੁਝ ਜਿਆਦਾ ਹੀ ਸੋਚਦੀਆਂ ਹਨ। ਚਾਰ ਪੁੱਤ ਮਿਲਕੇ ਵੀ ਮਾਂ ਪਿਉ ਦੀ ਓਨੰੀ ਸੰਭਾਲ ਨਹੀ ਕਰ ਸਕਦੇ ਜਿੰਨੀ ਇੱਕ ਧੀ ਦੂਰ ਬੈਠੀ ਕਰ ਸਕਦੀ ਹੈ।
ਪੁੱਤ ਵੰਡਾਉਣ ਜਮੀਨਾਂ ਤੇ ਧੀਆਂ ਦੁੱਖ ਵੰਡਾਉਦੀਆਂ ਜਿਹੇ ਬੋਲ ਬਿਲਕੁਲ ਸੱਚ ਜਾਪਦੇ ਹਨ। ਪੁੱਤ ਜਮੀਨ ਜਾਈਦਾਦ ਵਿੱਚੋ ਹਿੱਸਾ ਲੈਕੇ ਅਤੇ ਆਪਣੀ ਕਬੀਲਦਾਰੀ ਵਿੱਚ ਮਸਤ ਹੋ ਜਾਂਦੇ ਹਨ। ਮਾਂ ਪਿਉ ਦੇ ਦੁੱਖ ਸੁਖ ਤੇ ਕੋਈ ਵਿਰਲਾ ਹੀ ਪੂਰਾ ਉਤਰਦਾ ਹੈ। ਪਰ ਇੱਕ ਧੀ ਹੀ ਹੁੰਦੀ ਹੈ ਜੋ ਮਾਂ ਪਿਉ ਦਾ ਦੁੱਖ ਵੰਡਾਉਦੀ ਹੈ। ਚਾਹੇ ਉਹ ਬਿਗਾਨੇ ਵੱਸ ਹੁੰਦੀ ਹੈ ਪਰ ਫਿਰ ਵੀ ਉਸ ਦੀ ਅੱਖ ਮਾਂ ਪਿਉ ਵੱਲ ਹੀ ਹੁੰਦੀ ਹੈ।ਵੇਲੇ ਕੁਵੇਲੇ ਉਹ ਗੇੜਾ ਮਾਰਕੇ ਮਾਂ ਪਿਉ ਦਾ ਦੁੱਖ ਸੁਣਦੀ ਹੈ।
ਅੱਜ ਛੋਟੇ ਤੇ ਸੰਤੁਲਿਤ ਪਰਿਵਾਰ ਦਾ ਜਮਾਨਾ ਹੈ। ਪੜੇ ਲਿਖੇ ਤੇ ਸਮਝਦਾਰ ਘਰਾਂ ਵਿੱਚ ਧੀ ਦੇ ਜਨਮ ਨੂੰ ਲਾਜਮੀ ਮਨਿਆ ਜਾਣ ਲੱਗ ਪਿਆ ਹੈ। ਲੋਕ ਧੀ ਦੇ ਜਨਮ ਤੇ ਓਹੀ ਖੂਸ਼ੀਆਂ ਮਨਾਉੰਦੇ ਹਨ ਜੋ ਕਦੇ ਪੁੱਤਾਂ ਦੇ ਜਨਮ ਤੇ ਮਨਾਈਆਂ ਜਾਂਦੀਆਂ ਸਨ। ਧੀ ਦਾ ਜਨਮ ਦਿਨ ਵੀ ਉਸੇ ਤਰਾਂ ਧੂਮ ਧੜੱਕੇ ਨਾਲ ਮਨਾਇਆ ਜਾਂਦਾ ਹੈ । ਧੀ ਦੀ ਲੋਹੜੀ ਤਾਂ ਹੁਣ ਆਮ ਹੀ ਮਨਾਈ ਜਾਂਦੀ ਹੈ। ਸਮਾਜ ਦੇ ਕਈ ਹਿੱਸਿਆਂ ਵਿੱਚ ਲੜਕੇ ਦੇ ਜਨਮ ਤੇ ਕੂੰਆਂ (ਖੂਹ) ਪੂਜਣ ਦਾ ਰਿਵਾਜ ਹੈ ਪਰ ਹੁਣ ਲੋਕ ਧੀ ਦੇ ਜਨਮ ਤੇ ਵੀ ਇਹ ਪੂਜਾ ਕਰਦੇ ਦੇਖੇ ਗਏ ਹਨ।
ਧੀਆਂ ਨੇ ਵੀ ਹੁਣ ਪੁਰਾਣੀਆਂ ਮਿੱਥਾਂ ਖਤਮ ਕਰਕੇ ਤਰੱਕੀ ਦੇ ਹਰ ਖਿੱਤੇ ਵਿੱਚ ਆਪਣਾਂ ਨਾਂ ਚਮਕਾਇਆ ਹੈ। ਹੁਣ ਜੇ ਲੜਕੀ ਹਵਾਈ ਜਹਾਜ ਚਲਾ ਸਕਦੀ ਹੈ ਤਾਂ ਮੋਢੇ ਤੇ ਰਾਈਫਲ ਰੱਖਕੇ ਸੀਮਾਂ ਤੇ ਦੇਸ਼ ਦੀ ਰੱਖਿਆ ਕਰਦੀ ਵੀ ਨਜਰ ਆਉਦੀ ਹੈ। ਪੁਲਾੜ ਵਿੱਚ ਜੇ ਉਹ ਝੰਡੇ ਗੱਡਦੀ ਹੈ ਤਾਂ ਸਿੱਖਿਆ, ਮੈਡੀਕਲ ਤੇ ਟੈਕਨਾਲੋਜੀ ਦੇ ਖੇਤਰ ਵਿੱਚ ਵੀ ਉਹ ਪਿੱਛੇ ਨਹੀ ਹੈ।ਹਰ ਖੇਤਰ ਵਿੱਚ ਉਹ ਮੁਡਿਆਂ ਦੀ ਬਰਾਬਰੀ ਹੀ ਨਹੀ ਕਰਦੀਆਂ ਸਗੋ ਮੁਡਿਆਂ ਤੋ ਕਿਤੇ ਅੱਗੇ ਹਨ। ਜਦੋ ਕਦੇ ਕਿਸੇ ਵੀ ਖੇਤਰ ਦੇ ਨਤੀਜਿਆਂ ਤੇ ਨਜਰ ਮਾਰੀਦੀ ਹੈ ਤਾਂ ਪਹਿਲੇ ਕਈ ਸਥਾਨ ਕੁੜੀਆਂ ਵਲੋਂ ਹਾਸਿਲ ਕੀਤੇ ਨਜਰ ਆਉਂਦੇ ਹਨ।
ਸਮਾਜਿਕ ਖੇਤਰ ਵਿੱਚ ਮਾਰੀਆਂ ਗਈਆਂ ਮੱਲਾਂ ਨੂੰ ਜੇ ਅਸੀ ਨਜਰ ਅੰਦਾਜ ਵੀ ਕਰ ਦੇਈਏ ਤਾਂ ਧੀਆਂ ਦੇ ਹੱਕ ਵਿੱਚ ਸਭ ਤੋ ਮਜਬੂਤ ਤੇ ਠੋਸ ਪੱਖ ਇਹ ਆਉੱਦਾ ਹੈ ਕਿ ਇਹ ਬੁਢਾਪੇ ਵਿੱਚ ਮਾਂ ਪਿਉ ਦੀ ਡੰਗੋਰੀ ਬਣਦੀਆਂ ਹਨ। ਮਾਂ ਪਿਉ ਦਾ ਦੁੱਖ ਸੁਣਦੀਆਂ ਹਨ। ਆਤਮਿਕ ਸਾਂਤੀ ਦਿੰਦੀਆਂ ਹਨ। ਜੋ ਬੁਢਾਪੇ ਦੀ ਸਭ ਤੋ ਵੱਡੀ ਜਰੂਰਤ ਹੁੰਦੀ ਹੈ। ਇਹ ਕੰਮ ਸਾਇਦ ਪੁੱਤ ਚਾਹੁੰਦੇ ਹੋਏ ਵੀ ਨਹੀ ਕਰ ਸਕਦੇ।ਮੰਨਤਾਂ ਮੰਨ ਕੇ ਲਏ ਗਏ ਪੁੱਤਾਂ ਦੇ ਮਾਪੇ ਪਰਲ ਪਰਲ ਹੱਝੂ ਵਹਾਉਂਦੇ ਦੇਖੇ ਗਏ ਹਨ। ਤੇ ਅਣਚਾਹੀਆਂ ਧੀਆਂ ਦੇ ਮਾਪੇ ਧੀਆਂ ਦੇ ਗੁਣ ਗਾਉਂਦੇ ਨਜਰ ਆਉਂਦੇ ਹਨ।ਬਿਨ ਧੀਆਂ ਦੇ ਮਾਪਿਆਂ ਨੂੰ ਬੁਢਾਪੇ ਵਿੱਚ ਇੱਕ ਧੀ ਦੀ ਇੱਛਾ ਲਈ ਵਿਲਕਦੇ ਵੇਖਿਆ ਗਿਆ ਹੈ। ਇਹ ਧੀ ਹੀ ਹੁੰਦੀ ਹੈ ਜਿਸ ਨਾਲ ਇੱਕ ਬੁਢੀ ਮਾਂ ਨੂੰ ਚਾਰ ਗੱਲਾਂ ਕਰਕੇ ਮਾਂ ਨੂੰ ਅਸੀਮ ਸਾਂਤੀ ਤੇ ਸਕੂਨ ਮਿਲਦਾ ਹੈ। ਮਾਂ ਪਿਉ ਲਈ ਇੱਕ ਧੀ ਹੀ ਸਹੀ ਸਬਦਾਂ ਵਿੱਚ ਬੁਢਾਪੇ ਦੀ ਡੰਗੋਰੀ ਹੁੰਦੀ ਹੈ।ਧੀਆਂ ਦਾ ਸਤਕਾਰ ਕਰਨਾ ਹੀ ਅੱਜ ਦੇ ਸਮੇ ਦੀ ਮੁੱਖ ਜਰੂਰਤ ਹੈ। ਇਸ ਨਾਲ ਸਾਡਾ ਬੁਢਾਪਾ ਸੁਖਦਾਈ ਹੁੰਦਾ ਹੈ।

ਲੇਖਕ : ਸਰੋਜ ਸੇਠੀ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :923

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ