ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

68 ਸਾਲ ਦੀ ਅਜਾਦੀ ਤੋਂ ਬਾਅਦ ਵੀ ਦੇਸ਼ ਦੀ ਹਾਲਤ ਚਿੰਤਾਜਨਕ

ਭਾਰਤ ਦੇਸ਼ ਨੂੰ ਆਜਾਦ ਹੋਇਆ 68 ਸਾਲ ਤੋਂ ਉਪਰ ਹੋ ਗਏ ਹਨ। ਭਾਰਤ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਨੇ 26 ਜਨਵਰੀ 1950 ਨੂੰ ਕਿਹਾ ਸੀ ਕਿ ਅੱਜ ਅਸੀਂ ਇਕ ਪੂਰਨ ਪਰ,ਵਿਰੋਧਾਭਾਸ ਵਾਲੇ ਜੀਵਨ ਵਿਚ ਪ੍ਵੇਸ਼ ਕਰ ਰਹੇ ਹਾਂ,ਰਾਜਨੀਤਕ ਜੀਵਨ ਵਿਚ ਅਸੀਂ ਬਰਾਬਰੀ ਧਾਰਨ ਕਰ ਰਹੇ ਹਾਂ,ਅਸੀਂ ਰਾਜਨੀਤਕ ਤੌਰ ਤੇ ਇਕ ਵਿਅਕਤੀ,ਇਕ ਵੋਟ ਅਤੇ ਇਕ ਕੀਮਤ ਦੇ ਸਿਧਾਂਤ ਨੂੰ ਅਪਣਾ ਰਹੇ ਹਾਂ। ਪਰ ਸਾਡੇ ਆਰਥਿਕ ਅਤੇ ਸਮਾਜਿਕ ਢਾਂਚੇ ਵਿਚ ਅਮੀਰੀ ਅਤੇ ਗਰੀਬੀ ਵਿਚਕਾਰ ਖੱਪਾ ਕਾਇਮ ਰਹੇਗਾ। ਉਨਾਂ ਨੇ ਪੂਰੇ ਸਮਾਜ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕੇ ਜੇ ਅਮੀਰੀ ਅਤੇ ਗਰੀਬੀ ਵਿਚ ਇਹ ਪਾੜਾ ਖਤਮ ਨਾਕੀਤਾ ਗਿਆ ਤਾਂ ਇਹ ਨਾਂ ਬਰਾਬਰੀ ਸਾਡੇ ਲੋਕਰਾਜ ਲਈ ਮਾਰੂ ਸਾਬਿਤ ਹੋਵੇਗੀ।
ਭਾਰਤ ਵਾਸੀਆਂ ਨੇ ਵਿਦੇਸ਼ੀ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਗਲੋਂ ਲਾਹੁਣ ਲਈ ਹੰਭਲਾ ਮਾਰਿਆ,ਸੁਤੰਤਰਤਾ ਸੰਗਰਾਮ ਲਈ ਅਰੰਭੇ ਵੱਖ ਵੱਖ ਅੰਦੋਲਨਾਂ ਵਿਚ ਵਧ ਚੜ ਕੇ ਹਿੱਸਾ ਲਿਆ। ਸੁਤੰਤਰਤਾ ਸੰਗਰਾਮੀਆਂ ਨੇ ਆਜਾਦੀ ਪਾ੍ਪਤੀ ਲਈ ਕੀਤੇ ਜਾ ਰਹੇ ਮਹਾਨਯੱਗ ਵਿਚ ਆਪਣੀਆਂ ਜਾਨਾਂ ਦੀ ਅਹੂਤੀ ਵੀ ਪਾਈ,ਤਾਂ ਜੋ ਦੇਸ਼ ਵਾਸੀ ਸੁਤੰਤਰਤਾ ਦੇ ਵਾਤਾਵਰਣ ਵਿਚ ਸੌਖਾ ਸਾਹ ਲੈ ਸਕਣ।ਅੱਜ ਇਤਿਹਾਸ ਨੂੰ ਉਹਨਾਂ ਮਹਾਨ ਨਾਇਕਾਂ ਸ਼ਹੀਦੀ ਪਰਵਾਨਿਆਂ ਦੇ ਨਾਮ ਤੱਕ ਵੀ ਯਾਦ ਨਹੀਂ ਜਿਨਾਂ ਨੇ ਇਸ ਘੋਲ ਵਿਚ ਆਪਣੀਆਂ ਕੀਮਤੀ ਜਾਨਾਂ ਦੇਸ਼ ਵਾਸੀਆਂ ਲਈ ਨਿਸ਼ਾਵਰ ਕਰ ਦਿਤੀਆਂ। ਆਜਾਦੀ ਪਾ੍ਪਤ ਕਰਨ ਤੋਂ ਬਾਅਦ ਦੇਸ਼ ਦੇ ਮਹਾਨ ਨੇਤਾਵਾਂ ਨੇ ਦੇਸ਼ ਲਈ ਲੋਕ-ਰਾਜੀ ਪ੍ਣਾਲੀ ਦੀ ਚੋਣ ਕੀਤੀ ਤਾਂ ਕਿ ਲੋਕ ਰਾਜੀ ਢਾਂਚਾ ਇੱਥੇ ਵਸਦੇ ਸਮੂਹ ਦੇਸ਼ ਵਾਸੀਆਂ ਦਾ ਸਰਵਪੱਖੀ ਵਿਕਾਸ ਕਰਕੇ ਆਰਥਿਕ ਤੌਰ ਤੇ ਸੁਦਿ੍ੜ ਬਣਾ ਕੇ ਸਮਾਜ ਵਿਚ ਉਨਾਂ ਨੂੰ ਮਾਨ ਅਤੇ ਸਨਮਾਨ ਵਾਲਾ ਸਥਾਨ ਪਰਦਾਨ ਕਰ ਸਕੇ। ਇਹ ਨਵੀਂ ਪ੍ਣਾਲੀ,ਨਵੀਂ ਚੇਤਨਾ ਦੀ ਗੁੜਤੀ ਦੇ ਕੇ ਕਮਜ਼ੋਰ ਲੋਕਾਂ ਨੂੰ ਸ਼ਕਤੀ ਪਰਦਾਨ ਕਰਕੇ ਲੋਕ ਰਾਜੀ ਢਾਂਚੇ ਨੂੰ ਮਜ਼ਬੂਤ ਬਣਾਉਣ ਵਿਚ ਸਹਾਈ ਹੋ ਸਕੇ।ਇਸੇ ਗੁੜਤੀ ਕਾਰਨ ਸੰਸਾਰ ਦੇ ਸਭ ਤੋਂ ਵੱਡੇ ਲੋਕਰਾਜ ਦੇ ਢਾਂਚੇ ਨੂੰ ਕਾਇਮ ਰੱਖਦਿਆਂ,ਦੇਸ਼ ਵਿਚ ਲੋਕ ਸਭਾ ਅਤੇ ਪਾ੍ਤਾਂ ਦੀਆਂ ਚੋਣਾਂ ਹੁੰਦੀਆਂ ਰਹੀਆਂ ਹਨ।
ਡਾ. ਸਾਹਿਬ ਦੀ ਉਪਰੋਕਤ ਚਿਤਾਵਨੀ ਦੇ ਬਾਵਜੂਦ ਪਿਛਲੇ 68 ਸਾਲਾਂ ਵਿਚ ਅਮੀਰੀ ਅਤੇ ਗਰੀਬੀ ਦਾ ਪਾੜਾ ਘਟਣ ਦੀ ਬਜਾਏ ਸਗੋਂ ਵਧਦਾ ਗਿਆ। ਭਾਵੇਂ ਕਿ ਐਸੇ ਨਾ-ਮੁਰਾਦ ਖੱਪੇ ਨੂੰ ਪੂਰਿਆਂ ਕਰਨ ਲਈ ਪੰਜ ਸਾਲਾ ਯੋਜਨਾਵਾਂ ਆਰੰਭੀਆਂ ਗਈਆਂ ਸਨ,ਅਤੇ ਹੋਰ ਵੀ ਅਨੇਕਾਂ ਯਤਨ ਕੀਤੇ ਗਏ ਸਨ,ਪਰ ਫਿਰ ਵੀ ਅੱਜ ਦੇਸ਼ ਵਿਚ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿੰਦੇ ਲੋਕਾਂ ਵਿਚ
ਚੋਖਾ ਵਾਧਾ ਹੋਇਆ ਹੈ। ਵੇਖਣਾ ਇਹ ਹੈ ਕਿ ਇਕ ਲੋਕਰਾਜੀ ਦੇਸ਼ ਵਿਚ ਐਸਾ ਕਿਉਂ ਹੋ ਰਿਹਾ ਹੈ?
ਅੱਜ ਤੋਂ 68 ਸਾਲ ਪਹਿਲਾਂ ਕੀਤੀ ਡਾ. ਸਾਹਿਬ ਦੀ ਭਵਿੱਖਬਾਣੀ ਸੱਚ ਸਾਬਿਤ ਹੋ ਰਹੀ ਹੈ। ਇਸੇ ਸੰਬੰਧ ਵਿਚ ਮਹਾਨ ਅਰਥ ਸ਼ਾਸ਼ਤਰੀਆਂ ਦਾ ਕਹਿਣਾ ਹੈ ਕਿ ਗਰੀਬੀ ਹਟਾਉਣ ਵਾਲੀਆਂ ਸਕੀਮਾਂ ਦਾ ਲਾਭ ਲਾਭਪਾਤਰੀਆਂ ਨੂੰ ਪਹੁੰਚਣ ਦੀ ਬਜਾਏ ਰਸਤੇ ਵਿਚ ਹੀ ਸਰਮਾਏਦਾਰ ਹੜੱਪ ਜਾਂਦੇ ਹਨ,ਇਹ ਗੱਲ ਪਹਿਲਾਂ ਵੀ ਤੇ ਅੱਜ ਵੀ ਜਿਉਂ ਤਿਉਂ ਹੈ। ਦੂਜੇ ਪਾਸੇ ਅੱਤ ਦੀ ਮਹਿੰਗਾਈ ਨੇ ਆਪਣਾ ਮੂੰਹ ਅੱਡਿਆ ਹੋਇਆ ਹੈ। ਉਸਨੇ ਗਰੀਬੀ ਰੇਖਾਂ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਪ੍ਤੀ ਕੋਝੀ ਦੌੜ ਲਗਾ ਰੱਖੀ ਹੈ।
ਜਿੰਦਗੀ ਦੀਆਂ ਰੋਜਮਰਾ ਵਰਤਣ ਵਾਲੀਆਂ ਚੀਜਾਂ ਦੇ ਭਾਅ ਅਸਮਾਨੀ ਚੜੇ ਹੋਏ ਹਨ। ਗਰੀਬ ਲੋਕਾਂ ਨੂੰ ਰੁਜਗਾਰ ਦੇ ਮੌਕੇ ਮੁਹੱਈਆ ਕਰਨ ਲਈ ਕੇਂਦਰ ਸਰਕਾਰ ਨੇ ਪਹਿਲਾਂ ਨਰੇਗਾ ਤੇ ਹੁਣ ਮਨਰੇਗਾ ਸਕੀਮ ਸ਼ੁਰੂ ਕੀਤੀ ਹੋਈ ਹੈ,ਜਿਸਦੇ ਅਧੀਨ ਪਰਿਵਾਰ ਦੇ ਇਕ ਵਿਅਕਤੀ ਨੂੰ ਘੱਟੋ ਘੱਟ 100 ਦਿਨ ਰੁਜਗਾਰ ਦੇਣਾ ਹੁੰਦਾ ਹੈ। ਪਰ ਹੁਣ ਆਮ ਨਾਗਰਿਕ ਹੀ ਸੋਚ ਸਕਦਾ ਹੈ ਕਿ 365 ਦਿਨ ਸਾਲ ਵਿਚੋਂ 100 ਦਿਨ ਰੁਜਗਾਰ ਮਿਲਣ ਨਾਲ ਆਦਮੀ ਭੁੱਖਾ ਹੀ ਰਹੇਗਾ ਨਾਂ ? ਉਹ ਗੁਜਾਰਾ ਕਿਵੇਂ ਕਰੇਗਾ ? ਇਕੱਲੇ ਇਹ ਪਰਿਵਾਰ ਹੀ ਭੁੱਖੇ ਨਹੀਂ ਮਰ ਰਹੇ ਹੁਣ ਤਾਂ ਦੇਸ਼ ਦਾ ਅੰਨਦਾਤਾ ਕਿਸਾਨ ਵੀ ਸਿਰੀਂ ਚੜੇ ਕਰਜ਼ੇ ਕਾਰਨ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ। ਅੱਤ ਦੀ ਮਹਿੰਗਾਈ ਨੇ ਆਮ ਜਨਤਾ ਦਾ ਲੱਕ ਤੋੜ ਰੱਖਿਆ ਹੈ। ਕੀ ਸ਼ਹੀਦਾਂ ਨੇ ਕਦੇ ਐਸੇ ਭਾਰਤ ਦੀ ਸਿਰਜਣਾ ਬਾਬਤ ਕਦੇ ਸੋਚਿਆ ਹੋਵੇਗਾ ? ਲੋੜ ਹੈ ਦੇਸ਼ ਦੇ ਵਿਗੜ ਰਹੇ ਅਕਸ ਨੂੰ ਸੁਧਾਰਨ ਦੀ, ਜੋ ਸਕੀਮਾਂ ਗਰੀਬ ਤਬਕੇ ਲਈ ਚਲਾਈਆਂ ਗਈਆਂ ਹਨ,ਉਹ ਉਹਨਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ,ਰੁਜਗਾਰ ਦੇ ਹੋਰ ਵਸੀਲੇ ਪੈਦਾ ਕੀਤੇ ਜਾਣ,ਸਮਾਜਿਕ,ਅਾਰਥਿਕ ਢਾਂਚੇ ਨੂੰ ਸਖਤੀ ਨਾਲ ਸੁਧਾਰਿਆ ਜਾਵੇ। ਮਹਿੰਗਾਈ ਤੇ ਸਖਤੀ ਨਾਲ ਕਾਬੂ ਪਾਇਆ ਜਾਵੇ,ਕਿਸਾਨਾਂ ਸਿਰ ਚੜੇ ਕਰਜ਼ੇ ਮੁਆਫ ਕੀਤੇ ਜਾਣ,ਕਿਸਾਨੀ ਲਈ ਅਤੇ ਹੋਰਨਾਂ ਚੀਜਾਂ ਦੇ ਭਾਅ ਸਮਤਲ ਰੱਖੇ ਜਾਣ ਤਾਂ ਕਿ ਹਰ ਇਕ ਇਨਸਾਨ ਆਪਣੀ ਜਿੰਦਗੀ ਬਸਰ ਕਰਨ ਦੇ ਯੋਗ ਹੋ ਸਕੇ,ਤਾਂਹੀ ਮਹਾਨ ਸ਼ਹੀਦਾਂ ਦੀਆਂ ਆਤਮਾਵਾਂ ਅਤੇ ਦੇਸ਼ ਨੂੰ ਆਜਾਦੀ ਦਵਾਉਣ ਵਾਲੇ ਪਰਵਾਨੇ,ਤੇ ਦੇਸ਼ ਦੇ ਸਿਰਜਨਾਤਮਕ ਮਹਾਨ ਨਾਇਕਾਂ ਦੇ ਦਿਲਾਂ ਵਿਚ ਵਸਿਆ ਭਾਰਤ ਉਨਾਂ ਦੇ ਸੁਪਨਿਆਂ ਦੇ ਹਾਣ ਦਾ ਬਣ ਸਕੇਗਾ ।

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1330
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ