ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਹਰਭਜਨ ਬੈਂਸ ਕਵੀ

ਹਰਭਜਨ ਸਿੰਘ ਬੈਂਸ ਦਾ ਜਨਮ 18 ਮਾਰਚ 1934 ਨੂੰ ਪਿੰਡ ਕੰਦੋਲਾ (ਆਦਮਪੁਰ ਨੇੜੇ) ਜ਼ਿਲ੍ਹਾ ਜਲੰਧਰ ਵਿਚ ਹੋਇਆ। ਉਸ ਨੇ ਤੇਰਾਂ ਸਾਲਾਂ ਦੀ ਉਮਰ ਵਿਚ ਸਕੂਲ ਵਿਚ ਦਾਖਲਾ ਲਿਆ ਅਤੇ ਪਰ ਸੱਤ ਸਾਲਾਂ ਵਿਚ ਹੀ ਮੈਟ੍ਰਿਕ ਕਰ ਗਿਆ। ਆਰਮੀ ਵਿਚ ਅਧਿਆਪਕੀ ਕਰਨ ਤੋਂ ਬਾਅਦ ਉਹ ਪੱਚੀ ਸਾਲ ਸਰਕਾਰੀ ਹਾਈ ਸਕੂਲਾਂ ਵਿਚ ਹਿੰਦੀ ਤੇ ਪੰਜਾਬੀ ਦਾ ਅਧਿਆਪਕ ਰਿਹਾ। ਉਸਨੇ 'ਉਰਦੂ' ਪੜ੍ਹਾਈ ਦੌਰਾਨ ਹੀ ਪੜ੍ਹਿਆ। ਪਰ 'ਫ਼ਾਰਸੀ' ਅਤੇ 'ਸੰਸਕ੍ਰਿਤ' ਉਸਨੇ ਸ਼ੌਕ ਨਾਲ ਹੀ ਸਿੱਖ ਲਈਆਂ। ਹਰ ਸਾਲ ਹਰਵਲਭ ਸੰਗੀਤ ਮੇਲੇ ਜਾਣ ਦਾ ਸ਼ੌਕ ਉਸ ਵਿਚ ਜਨੂੰਨ ਦੀ ਹੱਦ ਤੱਕ ਸੀ ਇਸੇ ਕਰਕੇ ਸ਼ਾਸਤਰੀ ਸੰਗੀਤ ਦੀ ਵੀ ਉਹ ਸੂਝ-ਬੂਝ ਰੱਖਦਾ ਹੈ। ਆਪਣੀ ਰਚਨਾ ਨੂੰ ਤਰੰਨਮ ਵਿਚ ਪੇਸ਼ ਕਰਕੇ ਉਹ ਮਹਿਫ਼ਲ ਲੁੱਟ ਲੈਂਦਾ ਹੈ। 1985 ਤੋਂ ਉਹ ਅਮਰੀਕਾ ਵਿਚ ਰਹਿ ਰਿਹਾ ਹੈ। ਉਹ ਸਿਹਤ ਪੱਖੋਂ ਹੀ ਖੁੱਲ੍ਹੀ ਡੀਲ-ਡੌਲ ਵਾਲਾ ਨਹੀਂ ਸਗੋਂ ਸੁਭਾਅ ਪੱਖੋਂ ਵੀ ਹੱਸਮੁਖ ਤੇ ਮਿਲਣਸਾਰ ਹੈ।
ਉਸ ਨੇ ਕੱਲੀ ਨਾ ਕਲਮ ਸਮਝੋ, ਮਕਤਿਲ ਅੰਦਰ ਰਹਿਮ ਵਿਚਾਰ, ਤਜੀ ਮੇਘਲੇ ਤਾਸੀਰ, ਜ਼ਿੰਦਗੀ ਵਿਲਪ ਕਰੇ, ਮਿੱਟੀ ਦੀ ਡਲੀ, ਅੰਤਰਨਾਦ, ਮਹਿਕ ਜਿਹੀ ਮੁਸਕਾਨ ਆਦਿ ਗ਼ਜ਼ਲ ਸੰਗ੍ਰਹਿਆਂ ਦੀ ਰਚਨਾ ਕੀਤੀ ਹੈ। ਨੇਕੀ ਨਾਲ ਨਾਲ ਤੋਲ ਸਿਲਾ ਉਸਦਾ ਛਪ ਰਿਹਾ ਗ਼ਜ਼ਲ-ਸੰਗ੍ਰਹਿ ਹੈ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1048
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ