ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੁਰਿੰਦਰ ਸੀਰਤ

ਸੁਰਿੰਦਰ ਸੀਰਤ ਦਾ ਜਨਮ 19 ਸਤੰਬਰ 1947 ਨੂੰ ਪਿੰਡ ਸੈਦਪੁਰਾ ਪਲਵਾਮਾ, ਕਸ਼ਮੀਰ ਵਿਚ ਹੋਇਆ। ਉਹ ਜੀ.ਜੀ.ਐਮ.ਸਾਇੰਸ ਕਾਲਜ, ਜੰਮੂ ਵਿਚ ਫ਼ਿਜ਼ਿਕਸ ਦੇ ਪ੍ਰੋਫੈਸਰ ਰਹੇ। 1988 ਵਿਚ ਉਹ ਅਮਰੀਕਾ ਚੱਲੇ ਗਏ ਕਈ ਤਰ੍ਹਾਂ ਦੀਆਂ ਜਾਬਾਂ ਕਰਦੇ ਕਰਦੇ ਉਹ ਆਖ਼ੀਰ ਡਾਕਖਾਨੇ ਵਿਚ ਪੱਕੀ ਜਾਬ 'ਤੇ ਲੱਗ ਗਏ। ਅੱਜਕਲ੍ਹ ਨਾਲ ਨਾਲ ਉਹ ਰੀਅਲ ਅਸਟੇਟ ਦਾ ਕੰਮ ਵੀ ਕਰਦੇ ਹਨ।
ਉਹਨਾਂ ਨੇ ਪ੍ਰਿੰਸੀਪਲ ਤਖ਼ਤ ਸਿੰਘ ਦੀ ਸੰਗਤ ਮਾਣੀ ਅਤੇ ਅਰੂਜ਼ ਦੀਆਂ ਬਰੀਕੀਆਂ ਨੂੰ ਸਮਝਿਆ ਹੈ।
ਉਹਨਾਂ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਦੀਆਂ ਪੁਸਤਕਾਂ ਛੱਲਾਂ (1980), ਖ਼ਲਾਅ 'ਚ ਟੰਗੇ ਹਰਫ਼ (1985), ਕਿਰਚਾਂ (1990), ਕਿੱਕਰ ਕੰਡੇ (1992), ਸੂਰਤ, ਸੀਰਤ ਤੇ ਸ਼ਰਾਬ (2002), ਸੇਜ, ਸੂਲੀ ਤੇ ਸਲੀਬ (2007) ਪੰਜਾਬੀ ਸਾਹਿਤ ਨੂੰ ਦਿੱਤੀਆਂ। ਉਹਨਾਂ ਦਾ ਇਕ ਨਾਵਲ ਭਰਮ ਭੁਲਈਆਂ 1986 ਵਿਚ ਛਪਿਆ। ਉਹਨਾਂ ਦੀਆਂ ਦੋ ਪੁਸਤਕਾਂ ਮੈਲੇ ਲੋਕ (ਨਾਵਲ) ਅਤੇ ਬਿਨਾਂ ਅਨੁਵਾਨ (ਕਹਾਣੀ-ਸੰਗ੍ਰਹਿ) ਛਪਾਈ ਅਧੀਨ ਹਨ। ਉਹਨਾਂ ਨੇ ਨੀਲਸਰ ਅਤੇ ਹੀਮਾਲ ਜਿਹੇ ਸਾਹਿਤਕ ਪਰਚਿਆਂ ਦਾ ਸੰਪਾਦਨ ਵੀ ਕੀਤਾ।
ਜੰਮੂ ਕਸ਼ਮੀਰ ਅਕੈਡਮੀ ਆਫ਼ ਆਰਟ, ਕਲਚਰ ਐਂਡ ਲੈਂਗੂਏਜ ਨੇ ਉਹਨਾਂ ਦੀਆਂ ਪੁਸਤਕਾਂ ਛੱਲਾਂ, ਕਿਰਚਾਂ ਅਤੇ ਭਰਮ ਭੁਲਈਆ ਨੂੰ ਸਨਮਾਨਿਆ ਵੀ ਹੈ।
ਅਰੂਪੇ ਅੱਖਰਾ ਦਾ ਅਕਸ ਅੰਦਰ ਪ੍ਰਮੁੱਖ ਰੂਪ ਵਿੱਚ ਹਜ਼ਜ, ਰਮਲ, ਖ਼ਫ਼ੀਫ਼, ਮੁਜਤਸ, ਮੁਤਕਾਰਬ, ਮੁਤਦਾਰਕ, ਕਾਮਿਲ, ਮੁਜਾਰਿਆ ਅਤੇ ਰਜ਼ਜ ਬਹਿਰਾਂ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਰੂਪਮਾਨ ਕੀਤਾ ਗਿਆ ਹੈ। ਇਸ ਪਤਿਭਾ ਵਿੱਚ ਅਰੂਜ਼ ਦੇ ਰੁਕਨਾ ਦਾ ਨਿਭਾਅ ਫ਼ਊਲਨ, ਫ਼ਾਇਲੁਨ, ਮੁਸਤਫ਼ਇਲੁਨ, ਮੁਫ਼ਾਈਲੁਨ, ਫ਼ਾਇਲਾਤੁਨ, ਮੁਤਫ਼ਾਇਲੁਨ, ਮਫ਼ਊਲਾਤ ਸਬੱਬ ਸਕੀਲ ਅਤੇ ਵਤਦ ਮਫ਼ਰੂਕ ਦੇ ਪਹਿਲੇ ਚੜ੍ਹਾਵਾਂ ਅਨੁਕੂਲ ਕੀਤਾ ਗਿਆ ਹੈ। ਇਨ੍ਹਾਂ ਰੁਕਨਾਂ ਤੋਂ ਬਣੀਆਂ ਉਪਰੋਕਤ ਬਹਿਰਾਂ ਦੀ ਤਕਤੀਹ ਕਰਦਿਆਂ ਸੀਰਤ ਨੇ ਗੁਰੂ ਮਾਤਰਾ ਦੀ ਲਘੂਆਕਾਰੀ ਵਿਉਂਤ ਬਣਾ ਲਈ ਹੈ। ਜਿਸ ਵਿੱਚ ਵਤਦ ਮਜਮੂਅ ਤੋਂ ਸਬਬ ਸਕੀਲ ਦੀ ਕਾਵਿ ਸ਼ਾਸਤਰੀ ਪਹੁੰਚ ਦ੍ਰਿਸ਼ਟੀ ਸਿਰਜਣਾ ਅੰਦਰ ਮਫ਼ਰੂਕ ਦੀ ਸੰਚਾਲਕ ਪ੍ਰਕਿਰਿਆ ਬਣਦੀ ਹੈ। ਸੀਰਤ ਦਾ ਸਿਰਜਾਣਾਤਮਕ ਨਿਭਾਅ ਬਹਿਰ ਦੀ ਅੰਤਰੀਵੀਂ ਸੰਰਚਨਾ ਦਾ ਗਿਆਨਮਈ ਪ੍ਰਕਾਰਜ ਨਿਵੇਕਲਾ ਕਰ ਦਿੰਦਾ ਹੈ। ਜਿਸ ਵਿੱਚ ਫ਼ਾਰਸੀ ਦੀਆ ਚਾਰ ਬਹਿਰਾਂ ਦੀ ਤਮੀਲ ਆਈ ਹੈ। ਬਹਿਰ ਮੁਤਦਾਰਕ, ਕਾਮਿਲ, ਹਜ਼ਜ, ਤੇ ਰਮਲ। ਇਹਨਾਂ ਬਹਿਰਾ ਦੀ ਤਾਮੀਲ ਕਰਦਿਆਂ ਸੀਰਤ ਨੇ ਮਨੁੱਖੀ ਅੰਤਰ-ਦਵੰਧ ਦੀ ਮਾਨਸਿਕ ਪ੍ਰਕਿਰਤੀ ਨੂੰ ਪਛਾਣਿਆ ਹੋਇਆ ਸਮਾਜਕ ਯਥਾਰਥ ਦੇ ਜਟਿਲ ਪਰਿਪੇਖ ਨੂੰ ਵਰਣਨ ਕੀਤਾ ਹੈ। ਸੀਰਤ ਦੀ ਇਹ ਤਾਮੀਲ ਪੰਜਾਬੀ ਚੇਤਨਾ ਦੀ ਪਾਕੀਜਗੀ ਨਿਰਧਾਰਿਤ ਕਰਦੀ ਹੈ। ਸੀਰਤ ਇਸ ਤਾਮੀਲ ਦੇ ਖ਼ਿਆਲ ਨੂੰ ਜਾਣਨ ਦਾ ਇਛੱਕ ਹੈ, ਸੀਰਤ ਦੀ ਇਹ ਇੱਛਾ ਹੀ ਉਸ ਨੂੰ ਗ਼ਜ਼ਲਕਾਰੀ ਦੀ ਵਿਧਾ ਸ਼ਾਸਤਰੀ ਦਿਸ਼ਾ ਪ੍ਰਦਾਨ ਕਰਦੀ ਹੇ।
ਇਸ ਵਿਧਾ ਸ਼ਾਸਤਰੀ ਦਿਸ਼ਾ ਰਾਹੀ ਸੀਰਤ ਜ਼ਿੰਦਗੀ ਦੇ ਮੂਕ ਯਥਾਰਥ ਦਾ ਪ੍ਰਗਟਾਵਾ ਇਸ ਪ੍ਰਕਾਰ ਕਰਦਾ ਹੈ

ਨਹੀਂ ਆਤੰਕ ਹੱਥੋਂ ਦਹਿਲਿਆ ਇਨਸਾਨ ਦਾ ਜ਼ੇਰਾ
ਇਹ ਤਾਂ ਬਸ ਮੂਕ ਹੋਏ ਸੱਚ ਦਾ ਭੀਤਰ ਗਿਆ ਡਰ ਹੈ
ਸੁਣੀਦਾਂ ਹੀ ਨਹੀਂ ਇੱਕ ਸ਼ੋਰ, ਜਿਸ ਵਿਚ ਸੜ ਰਹੀ ਬਸਤੀ
ਅਜੋਕੇ ਦੌਰ ਦਾ ਬੰਦਾ ਫ਼ਕਤ ਨਿੱਜਤਾ ਦਾ ਪੱਥਰ ਹੈ
ਹੋਈ ਏ ਮੂਕ ਜਜ਼ਬਾਤਾਂ ਦੀ ਹੁਣ ਤਾਂ ਸਿਮਰਤੀ ਏਥੇ
ਨਜ਼ਰ ਦੀ ਪਹੁੰਚ ਤੋਂ ਮਨ ਤੀਕ ਧੁੰਦਲੀ ਵਾਟ ਭੀਤਰ ਹੈ
(ਅਰੂਪੇ ਅੱਖਰਾਂ ਦਾ ਅਕਸ ,ਪੰਨਾ 18)
ਜ਼ਿੰਦਗੀ ਦੇ ਮੂਕ ਯਥਾਰਥ ਦਾ ਇਹ ਪ੍ਰਗਟਾਅ ਰੂਪ ਉਸਦੀ ਹੁਨਰੀਂ ਤਬੀਅਤ ਨੂੰ ਘਟਾਕੇ ਬੋਝਲ ਅਹਿਸਾਸਾਂ ਦਾ ਸੰਕੀਰਨ ਵਿਅਕਤੀਤਵ ਪ੍ਰਦਾਨ ਕਰਦਾ ਹੈ। ਜਿਸ ਵਿਚ ਜ਼ਿੰਦਗੀ ਦੀ ਅਸਲ ਸ਼ਕਤੀ ਖੁਰ ਰਹੀ ਹੈ ਤੇ ਇਨਸਾਨ ਮੂਕ ਯਥਾਰਥ ਦਾ ਅਣਮਿੱਥਿਆ ਸਫ਼ਰ ਕਰ ਰਿਹਾ ਹੈ।
ਸੀਰਤ ਪਾਸ ਪੰਜਾਬੀ ਅਤੇ ਫਾਰਸੀ ਦੇ ਗ਼ਜ਼ਲ ਮੁਹਾਵਰੇ ਦਾ ਸਾਂਝਾ ਅਭਿਆਸ, ਅੰਦਾਜ਼ ਅਤੇ ਮੁਹਾਰਤ ਹੈ। ਇਸ ਰਾਹੀਂ ਹੀ ਸੀਰਤ ਗ਼ਜ਼ਲ ਜਿਹੀ ਦਾਰਸ਼ਨਿਕ ਵਿਧਾ ਦੇ ਸੁਹਜ ਸ਼ਾਸਤਰੀ ਨਿਯਮਾਂ ਦੀ ਪਛਾਣ ਕਰਦਾ ਹੈ। ‘ਅਰੂਪੇ ਅੱਖਰਾਂ ਦਾ ਅਕਸ’ ਸੰਗ੍ਰਹਿ ਅੰਦਰ ਪੰਜਾਬੀ ਜ਼ੁਬਾਨ ਦੀ ਸ਼ੁੱਧ ਲੱਜ਼ਤ ਅਤੇ ਦਾਰਸ਼ਨਿਕ ਸਰੰਚਨਾ ਪਾਰਦਰਸ਼ੀ ਮੁਹਾਵਰਾ ਵਿਰਾਜਮਾਨ ਹੈ। ਸੀਰਤ ਵਿਚਾਰਧਾਰ ਦੀ ਠੋਸ ਵਸਤੂਗਤ ਯਥਾਰਥਕ ਬਣਤਰ ਨਹੀਂ ਬਣਾਉਂਦਾ ਸਗੋਂ ਉਹ ਆਪਣੇ ਸ਼ੇਅਰ ਨੂੰ ਸਮਾਜਿਕ ਦਵੰਦ ਦੀ ਵਿਅਕਤੀਗਤ ਚਾਹਤ ਵਿਚੋਂ ਘੜਦਾ ਹੈ, ਜਿੱਥੇ ਉਸਦੀ ਪਰਪੱਕ ਕਲਾ ਅਤੇ ਅਭਿਆਸਮਈ ਚੋਣ ਜੀਵਨ ਪ੍ਰਤੀਕਰਮ ਵਿਚੋਂ ਗਿਆਨ ਦੀ ਤਲਾਸ਼ ਕਰਦੀ ਹੈ। ਇੱਥੇ ਪਹੁੰਚ ਕੇ ਭਾਵਨਾਵਾਂ ਦੇ ਵੇਗ ’ਚੋਂ ਮਾਸੂਮੀਅਤ ਦਾ ਸਾਥ ਹਾਸਲ ਕਰਦਾ ਹੋਇਆ ਸੀਰਤ ਦੀਆਂ ਮਾਨਸਿਕ ਪੇਚਦੀਗੀਆਂ ਅੰਦਰ ਆਪਾ ਸਮਰਪਿਤ ਕਰ ਦਿੰਦਾ ਹੈ।
ਮੈਨੂੰ ਆਪਣੇ ਹੀ ਖਿਆਲਾਂ ਵਿਚ ਹਵਾ ਮਿਲਦੀ ਏ
ਹੁੰਦੇ ਹਨ ਜਦ ਵੀ ਹਰੇ ਜ਼ਖ਼ਮ, ਸਜ਼ਾ ਮਿਲਦੀ ਹੈ
ਜ਼ਬਤ ਵਿੱਚ ਰਹਿੰਦਾ ਨਹੀਂ ਮਨਚਲਾ ਮਨ ਹੈ ਮੇਰਾ
ਇਸ ਨੂੰ ਤਾਂਥ ਪੀੜ ਸਮੇਟਣ ’ਚ ਅਨਾ ਮਿਲਦੀ ਹੈ
ਘੁੱਪ ਹਨੇਰੇ ’ਚ ਕਿਰਨ ਲੋਅ ਦੀ ਨਜ਼ਰ ਆਵੇ ਕੋਈ
ਜਦ ਕਦੇ ਇੰਝ ਹੀ ਸੂਰਜ ਦੀ ਨਿਗ੍ਹਾ ਮਿਲਦੀ ਏ
ਜਿਸ ਦੇ ਟੱਟਦੇ ਨੇ ਫ਼ਲਕ ਧਰਤ ਵਿਚਾਲੇ ਰਿਸ਼ਤੇ
ਐਸੇ ਪੰਛੀ ਨੂੰ ਉਦੋਂ ਹੋਰ ਖਲਾਅ ਮਿਲਦੀ ਏ
ਸਭ ਸਵੀਕਾਰ ਨੇ, ਜਿੰਨੇ ਵੀ ਤੂੰ ਮਾਰੇ ਪੱਥਰ
ਜੀਣ ਲਈ ਇਸ ’ਚੋਂ ਵੀ ਮੈਨੂੰ ਰਜ਼ਾ ਮਿਲਦੀ ਏ।
(ਅਰੂਪੇ ਅੱਖਰਾਂ ਦਾ ਅਕਸ ,ਪੰਨਾ 15)
ਇਸ ਸਮਰਪਣ ਦਾ ਰਜ਼ਾ ਅੰਦਰ ਖੁੱਲਣਾ ਇਹ ਦਰਸਾਉਂਦਾ ਹੈ ਕਿ ਜ਼ਿੰਦਗੀ ਦੀ ਸਵੀਕਾਰਤਾ ਅੰਦਰ ਸਿਰਜਣਾ ਖਿਆਲ ਦੀ ਕੇਵਲ ਉਡਾਰੀ ਹੀ ਨਹੀਂ ਸਗੋਂ ਸਿਰਜਣਾ ਅੰਦਰ ਪਲ ਰਿਹਾ ਆਪਾ ਸਮੁੱਚੇ ਗੁਨਾਹਾਂ ਨੂੰ ਸੰਵੇਦਨ ਸ਼ਕਤੀ ਦੇ ਹਾਣ ਦਾ ਬਣਾ ਦਿੰਦਾ ਹੈ।
ਸੀਰਤ ਪਾਸ ਜੀਵਨ ਦੀ ਸੁਚੇਤ ਪ੍ਰਕਿਰਿਆ ਦਾ ਸਿਰਜਣਾਤਕ ਮੁਹਾਵਰਾ ਹੈ। ਜਿਸ ਨੂੰ ‘ਸਾਰਤਰ’ ਨੇ ਹੋਂਦ ਦਾ ਅਸਤਿਤÍ ਕਿਹਾ ਹੈ, ਉਹ ਮਨੁੱਖ ਦੀ ਨਿੱਘਰ ਵਿਅਕਤੀਗਤ ਹੋਂਦ ਹੈ ਪਰ ਇਹ ਉਸ ਦਾ ਅਸਲ ਤੱਤ ਨਹੀਂ ਹੋਂਦ ਦੀ ਦਾਰਸ਼ਨਿਕਤਾ ਵਿਚ ਤੱਤ ਦੀ ਪ੍ਰਾਪਤੀ ਭਵਿੱਖ ਦਾ ਕਾਰਜ ਹੈ। ਜਿਸ ਵਿਚ ਜੀਵ ਦਾ ਸੱਖਣਾਪਨ ਹੈ। ਫਿਰ ਵੀ ਇਹ ਸੁਚੇਤ ਹੋਂਦ ਹੈ ਅਤੇ ਜਗਤ ਪਰਪੰਚ ਉਸਦੀ ਚੇਤਨਾ ਵਿਚ ਉਜਾਗਰ ਹੋ ਰਿਹਾ ਹੈ। ‘ਸਾਰਤਰ’ ਅਨੁਸਾਰ ਅਸਲ ਜੀਵਨ ਉਸ ਵਿਅਕਤੀ ਦਾ ਹੈ, ਜੋ ਆਪਣੇ ਮੰਤਵਾਂ, ਲੋਚਾਵਾਂ ਨੂੰ ਸਹੀ ਰੂਪ ਵਿਚ ਵੇਖਦਾ ਹੈ। ਜੋ ਵਿਅਕਤੀ ਆਪਣੀ ਅਪੂਰਨ ਅਤੇ ਆਰਜੀ ਹਸਤੀ ਨੂੰ ਪੂਰਨਤਾ ਵਿਚ ਬਦਲਣਾ ਚਾਹੁੰਦਾ ਹੈ ਭਾਵ ਰੱਬ ਬਨਣਾ ਲੋਚਦਾ ਹੈ। ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ, ਉਹ ਬਦਨੀਤੀ ਦਾ ਖੋਟਾ ਜੀਵਨ ਜਿਉ ਰਿਹਾ ਹੈ। ਉਹ ਆਪਣੇ ਅਸਲ ਤੱਥ ਪਾਸੋਂ ਬੇਗ਼ਾਨਾ ਹੈ। ਆਪਣੀ ਹੋਂਦ ਦੀ ਅਰਥਹੀਣਤਾ ਬਾਰੇ ਚਿੰਤਾਤੁਰ ਤੇ ਨਿਰਾਸ਼ ਵਿਅਕਤੀ ਦੇ ਸਨਮੁੱਖ ‘ਸਾਰਤਰ’ ਨੇ ਕਿਰਿਆਸ਼ੀਲਤਾ ਦੇ ਸਦਾਚਾਰ ਦੀ ਸੇਧ ਅਪਨਾਉਣ ਦੀ ਸਿਫ਼ਾਰਸ਼ ਕੀਤੀ ਹੈ (ਵਜ਼ੀਰ ਸਿੰਘ, ਦਾਰਸ਼ਨਿਕ ਚਿੰਤਨ : ਪ੍ਰਾਚੀਨ ਤੇ ਨਵੀਨ, ਪੰਨਾ 8)। ਜ਼ਿੰਦਗੀ ਦੀ ਇਸ ਅਰਥਹੀਣਤਾ ਦਾ ਸਿਰਜਣਾਤਮਕ ਪ੍ਰਤੀਕਰਮ ‘ਸਾਰਤਰ’ ਦੀਆਂ ਆਪਣੀਆਂ ਲਿਖਤਾਂ ਅਤੇ ਧਾਰਨਾਵਾਂ ਰਾਹੀ ਵੀ ਉਜਾਗਰ ਹੁੰਦਾ ਹੈ। ਆਧੁਨਿਕ ਸਿਰਜਣਾ ਅਤੇ ਚਿੰਤਨ ਏਸੇ ਅਸਤਿਤÍਵਾਦੀ ਗਿਆਨ ਦੀ ਪਾਰਦਰਸ਼ਤਾ ਤਲਾਸ਼ ਰਿਹਾ ਹੈ। ਸੀਰਤ ਇਸ ਸਮੁੱਚੀ ਕਸ਼ਮਕਸ਼ ਵਿਚੋਂ ਏਸੇ ਅਸਤਿਤÍਵਾਦੀ ਦਰਸ਼ਨ ਦਾ ਵਿਅਕਤੀਗਤ ਸੱਚ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ‘ਅਰੂਪੇ ਅੱਖਰਾ ਦਾ ਅਕਸ’ ਉਸ ਦੀ ਇਸ ਅਸਤਿਤÍਵਾਦੀ ਪ੍ਰੁੇਰਣਾ ਦਾ ਸੰਵੇਦਨਸ਼ੀਲ ਰਾਹ ਬਣਦਾ ਹੈ।
ਅਰੂਪੇ ਸ਼ਬਦ ਕਿੰਝ ਦੱਸਣਗੇ, ਆਪਣੇ ਅਕਸ ਦਾ ਚਿਹਰਾ
ਕਿ ਐਸਾ ਪ੍ਰਸ਼ਨ ਵੀ ਹੁੰਦਾ?ਕੋਈ ਉੱਤਰ ਨਹੀਂ ਜਿਸ ਦਾ (ਅਰੂਪੇਅੱਖਰਾਂ ਦਾ ਅਕਸ,ਪੰਨਾ 8)
ਆਧੁਨਿਕ ਮਨੁੱਖ ਦੀ ਸੰਕਲਪਨਾ ਪ੍ਰਸ਼ਨ ਵਿੱਚ ਜਿਉਂਦੀ ਹੈ, ਤੇ ਪ੍ਰਸ਼ਨ ਨੂੰ ਹਰ ਵਰਤਾਰੇ ਅੰਦਰੋਂ ਲੱਭ ਰਹੀ ਹੈ। ਇਸ ਤਲਾਸ਼ ਵਿਚੋਂ ਉਸ ਦਾ ਸ਼ੰਕਾ ਹਰ ਇੱਕ ਅਨੁਸ਼ਾਸਨ ਨੂੰ ਮਲੀਨ ਕਰ ਰਿਹਾ ਹੇ ਅਤੇ ਉਸਦਾ ਆਦਰਸ਼ ਵੀ ਟੁੱਟ ਰਿਹਾ ਹੈ। ਆਧੁਨਿਕ ਦਰਸ਼ਨ ਅੰਦਰ ਇਹ ਜ਼ਰੂਰੀ ਨਹੀਂ ਕਿ ਸੰਕਲਪਨਾ ਦੀ ਧਾਰਨਾ ਕੀ ਹੈ। ਜ਼ਰੂਰੀ ਇਹ ਹੈ ਕਿ ਪ੍ਰਸ਼ਨ ਦੀ ਸੰਕਲਪਨਾ ਜ਼ਿੰਦਗੀ ਦੇ ਆਦਰਸ਼ ਉੱਪਰ ਹਾਵੀ ਰਿਹੇ ਤਾਂ ਕਿ ਸਿਰਜਣਾਤਮਕ ਪ੍ਰੇਰਣਾ ਇਸ ਪ੍ਰਸ਼ਨ ਦੇ ਅਸਤਿਤÍਵਾਦੀ ਸੰਕਟ ਵਿਚ ਹੀ ਆਪਾ ਸਮਰਪਿਤ ਕਰ ਦੇਵੇ ਤੇ ਚਿੰਤਨ ਆਪਣੇ ਅਧੂਰੇ ਖਲਾਅ ਨੂੰ ਵਕਤ ਦਾ ਮੁਹਤਾਜ ਬਣਾ ਲਵੇ। ਸੀਰਤ ਇਸ ਸਿਰਜਣਾਤਮਕ ਜਗਿਆਸਾ ਰਾਹੀਂ ਉਪਰੋਕਤ ਸ਼ੇਅਰ ਵਿਚ ਉਤਰਦਾ ਹੈ।
ਦਾਰਸ਼ਨਿਕ ਧਰਾਤਲ ਉੱਪਰ ਇਸ ਸੰਕਟ ਨੂੰ ਮਾਲਿੰਦ ਪ੍ਰਸ਼ਨ (ਨਾਗਸੇਨ) ਦੀ ਵਿਆਖਿਆ ਵਿਧੀ ਸੰਤੁਲਨ ਪ੍ਰਦਾਨ ਕਰਦੀ ਹੈ ‘ਗੀਤਾ’ਦਾ ਰਹੱਸ ਅਤੇ ਕਰਮਸ਼ੀਲ ਗਿਆਨ ਇਸਦੇ ਅਨੰਤ ਤੇ ਅਨਾਦ ਰੂਪ ਦਾ ਸੰਕਲਪ ਹੈ। ‘ਪੁਰਾਣ’ ਦੇ ਵਿਭਿੰਨ ਸੰਕੇਤ ਪ੍ਰਸ਼ਨ ਦੇ ਸੰਕਟ ਦੀ ਸ਼ਾਸਵਤ ਜੀਵਨ ਪ੍ਰਕਿਰਿਆ ਹੈ। ਇਸ ਦਾ ਵਿਰਾਟ ਤੇਜ ‘ਬੁੱਧ’ ਦੀ ਸ਼ੂਨਯ ਅੰਦਰ ਲੁਪਤ ਹੈ ਅਤੇ ਵਿਰਾਟ ਗਿਆਨ ਸ਼ਿਵ-ਸ਼ਕਤੀ ਦਾ ਮਿਲਨ-ਪ੍ਰਤਾਪ ਹੈ। ਸਿਰਜਣਾ ਦਾ ਉਪਰੋਕਤ ਰੂਪ ਸਮਝੇ ਤੋਂ ਬਿਨ੍ਹਾਂ ਪ੍ਰਸ਼ਨ ਆਪਣੇ ਮਾਨਸਿਕ ਧਰਾਤਲ ਤੋਂ ਅਜ਼ਾਦ ਨਹੀਂ ਹੋ ਸਕਦਾ, ਜਿਸ ਦੀ ਪਛਾਣ ਸੀਰਤ ਨੇ ਕੀਤੀ ਹੈ।
ਸੁਰਿਦਰ ਸੀਰਤ ਦਾ ਗਜ਼ਲ ਅਨੁਭਵ ਅਤੇ ਮੁਹਾਵਰਾ ਅਰੂਪੇ ਅੱਖਰਾ ਦਾ ਅਕਸ ਅੰਦਰ ਦਾਰਸ਼ਨਿਕ ਸਿਰਜਣਾ ਦਾ ਪ੍ਰਥਮ ਸਬਬ ਮੋਜੂਦ ਹੈ।ਪ੍ਰਥਮ ਸਬਬ ਦਾ ਅਨੁਭਵ ਦਾਰਸ਼ਨਿਕ ਸਿਰਜਣਾ ਦਾ ਸੁਚੇਤ ਪ੍ਰਗਟਾ ਰੂਪ ਹੈ।ਵਸਤੂਗਤ ਵਿਭਿੰਨਤਾ ਦਾ ਸੁਚੇਤ ਪ੍ਰਗਟਾ ਰੂਪ ਸਿਰਜਣਾ ਦਾ ਇਕਹਰਾ ਬਿੰਬ ਨਹੀ ਬਣਨਾ ਦਿੰਦਾ।ਇਸ ਸੁਚੇਤ ਪ੍ਰਗਟਾ ਰੂਪ ਦਾ ਅਨੁਭਵ ਹਰ ਇਕ ਖੜੋਤ ਨੂੰਤੋੜ ਦਿੰਦਾ ਹੈ।ੂਪ੍ਰਥਮ ਸਬਬ ਦਾ ਪ੍ਰਗਟਾ ਰੂਪ ਭਾਰਤੀ ਦਾਰਸ਼ਨਿਕਤਾ ਅੰਦਰ ਸਾਖ ਦਰਸ਼ਨ ਦੀ ਪੁਰਸ਼ ਪ੍ਰਕਿਰਤੀ ਦਾ ਕਰਤਾ ਅਤੇਸਾਖਸ਼ੀ ਰੂਪ ਹੈ। ਪੁਰਸ਼ ਦਾ ਸਾਖਸ਼ੀ ਰੂਪ ਸਿਰਜਣਾ ਦੀ ਗਿਆਨ ਪ੍ਰਕਿਰਿਆ ਦਾ ਆਧਾਰ ਬਣਦਾ ਹੈ। ਜਿਸ ਵਿਚ ਸਿਰਜਣਾ ਦਾ ਦ੍ਰਿੜ ਨਿਸ਼ਚੇਸ਼ਾਮਿਲ ਹੈ। ਸੁਰਿੰਦਰ ਸੀਰਤ ਦਾ ਗਜ਼ਲ ਅਨੁਭਵ ਅਤੇ ਮੁਹਾਵਰਾ ਪ੍ਰਥਮ ਸਬਬ ਦੇ ਦ੍ਰਿੜ ਨਿਸ਼ਚੇ ਦਾ ਕੇਦਰੀ ਬਿੰਦੂ ਹੈ।ਇਹ ਕੇਦਰੀ ਬਿੰਦੂ ਗਜਲ ਜਿਹੀ ਦਾਸ਼ਨਿਕ ਵਿਧਾ ਵਿਚ ਉਤਰਨ ਦਾ ਰਾਹ ਵੀ ਹੈ ਅਤੇ ਮਨੁਖੀ ਜਿੰਦਗੀ ਦੇ ਆਪਾਸਮਰਣ ਅਤੇ ਇਸ ਦੇ ਵਰਤਾਰਿਆ ਨੂੰ ਸਮਝਨ ਦਾ ਗਿਆਨ ਵੀ ਹੈ। ਇਹ ਕੇਂਦਰ ਬਿੰਦੂ ਆਪਣੀ ਪਹਿਚਾਣ ਗੁਆਕੇ ਕਿਸੇ ਦੂਸਰੇ ਦੀ ਪਹਿਚਾਣ ਨਾਲ ਜਾਣੇ ਜਾਣ ਨਾਲ ਦਾ ਸਬਬ ਤਾਂ ਬਨਦਾ ਹੀ ਹੈ। ਇਸ ਦੇ ਨਾਲ ਹੀ ਆਪਣੀ ਖੁਰ ਚੁਕੀ ਪਹਿਚਾਣ ਨੂੰ ਦੂਸਰੇ ਦੀ ਪਹਿਚਾਣ ਵਿਚ ਪਹਿਚਾਣ ਲੈਣਾ ਗਿਆਨ ਦੀ ਸਿਖਰ ਵਲ ਆਪਣੇ ਅਨੁਭਵ ਦੀ ਸੰਭਾਵਨਾ ਨੂੰ ਲਿਜਾਉਣ ਦੇ ਤੁਲ ਹੈ। ਪ੍ਰਥਮ ਸਬਭ ਦਾ ਇਹ ਕਰਤਬ ਮਨੁਖ ਦੀ ਗੁਆਚ ਚੁਕੀ ਪਹਿਚਾਣ ਨੂੰ ਦੂਸਰੇ ਦੀ ਪਹਿਚਾਣ ਵਿਚ ਪੁਨਰ ਸਥਾਪਿਤ ਕਰਨ ਵਲ ਹੀ ਅਗਸਰ ਨਹੀ ਸਗੋਂ ਉਸ ਦੀ ਅਹਿਮੀਅਤ ਅਤੇ ਹੋਂਦ ਨੂੰ ਨਿਸ਼ਚਿਤਤਾ ਦੇ ਘੇਰੇ ਵਿੱਚ ਖੜਾ ਕਰਕੇ ਆਪਣੇ ਅਨੁਭਵ ਰਾਹੀ ਬੁਲੰਦ ਗਿਆਨ ਨੂੰ ਸਿਰਜਣ ਵਲ ਹੈ। ਇਸ ਸਿਰਜਨਾ ਵਲ ਹੀ ਸਮੁਚੀ ਦਾਰਸ਼ਨਿਕਤਾ ਦਾ ਫੈਲਾਅ ਉਤਰ ਆਧੁਨਿਕ ਸੰਦਰਭ ਵਿਚ ਹੋ ਰਿਹਾ ਹੈ। ਜਿਸ ਦਾ ਸਾਹਿਤ ਚਿੰਤਨ ਸਮੁਚੇ ਰੂਪਾ ਨੂੰ ਸੀਰਤ ਆਪਣੇ ਅੰਦਰ ਥਾਂ ਦਿੰਦਾ ਹੋਇਆ ਹਰ ਇਕ ਅਨੁਭਵ ਦੀ ਵਿਲੱਖਣ ਪਹਿਚਾਨ ਨੂੰ ਸਥਾਪਿਤ ਕਰਦਾ ਹੈ। ਸੀਰਤ ਦੀ ਗ਼ਜ਼ਲ ਦਾ ਇਹ ਕੇਂਦਰੀ ਨੁਕਤਾ ਹੈ ਕਿ ਉਸ ਪਾਸ ਇਸ ਪ੍ਰਥਮ ਗਿਆਨ ਨੂੰ ਆਪਣੇ ਅਨੁਭਵ ਵਿੱਚ ਢਾਲਣ ਦੀ ਸ਼ਕਤੀ ਬਰਕਰਾਰ ਰਹਿੰਦੀ ਹੈ। ਇਸੇ ਪ੍ਰਥਮ ਸਬਬ ਵਿਚੋਂ ਸੀਰਤ ਨੇ ਆਪਣੀ ਗਜ਼ਲ ਦੇ ਦਾਰਸ਼ਨਿਕ ਅਨੁਭਵ ਨੂੰ ਰੂਪਮਾਨ ਕੀਤਾ ਹੈ। ਉਹ ਪੰਜਾਬੀ ਗਜ਼ਲ ਦੀ ਰਵਾਨਗੀ ਦੇ ਖੁਰ ਜਾਣ ਅਤੇ ਗਜ਼ਲ ਦੀ ਆਪਣੀ ਹੋਂਦ ਨੂੰ ਸਥਾਪਿਤ ਕਰਨ ਵਿਚ ਇਸ ਨੁਕਤੇ ਨੂੰ ਤਲਾਸ਼ ਦਾ ਹੈ ਕਿ ਇਕ ਗਲ ਜੋ ਦੁਖਦਾਈ ਹੈ ਅਤੇ ਪੰਜਾਬੀ ਗਜ਼ਲ ਨੂੰ ਸਟ ਪਹੁੰਚਾ ਰਹੀ ਹੈ ਉਹ ਇਸ ਨੂੰ ਉਰਦੂ ਵਿਚ ਕਹੀ ਗਜ਼ਲ ਦੇ ਸਨਮੁਖ ਗਾਇਕੀ ਦੇ ਪਰਿਪੇਖ ਵਿਚ ਆਦਰ ਰਹਿਤ ਕੀਤਾ ਗਿਆ ਹੈ। ਪੰਜਾਬੀ ਗਜ਼ਲ ਗਾਇਕੀ ਦੇ ਇਸ ਆਤਮ ਹੀਨਤਾ ਦੇ ਪ੍ਰਭਾਵ ਤੋਂ ਮੁਕਤੀ ਹੀ ਪੰਜਾਬੀ ਗਜ਼ਲ ਨੂੰ ਲੋਕਪ੍ਰਿਯ ਬਣਾ ਸਕਦੀ ਹੈ।ਇਸ ਪ੍ਰਭਾਵ ਕਰਕੇ ਜਗਤਾਰ ਲਈ ਸੀਰਤ ਦਾ ਗ਼ਜ਼ਲ ਬਿਬੇਕ ਇਕਹਰਾ ਨਹੀ ਸਗੋਂ ਦਾਰਸ਼ਨਿਕ ਸਿਰਜਣਾ ਦੀ ਸੰਕੇਤਮਈ ਵਿਆਖਿਆ ਹੈ।
ਸੁਰਿਦਰ ਸੀਰਤ ਦਾ ਗ਼ਜ਼ਲ ਅਨੁਭਵ ਅਤੇ ਮੁਹਾਵਰਾ ਅਰੂਪੇ ਅੱਖਰਾ ਦਾ ਅਕਸ ਅੰਦਰ ਦਾਰਸ਼ਨਿਕ ਸਿਰਜਣਾ ਦਾ ਗਿਆਨਮਈ ਪ੍ਰਤੀਕਰਮ ਸਿਰਜਦਾ ਹੈ।ਇਸ ਗਿਆਨਮਈ ਪ੍ਰਤੀਕਰਮ ਅੰਦਰ ਗ਼ਜ਼ਲਕਾਰੀ ਦੀ ਵਿਧਾ ਸ਼ਾਸਤਰੀ ਦਿਸ਼ਾ ਦਾਰਸ਼ਨਿਕ ਪ੍ਰਤੀਕ ਸੰਸਾਰ ਦੀ ਸਿਰਜਣਾ ਕਰਦੀ ਹੈ।ਸੀਰਤ ਨੇ ਆਪਣੇ ਗਜ਼ਲ ਅਨੁਭਵ ਅਤੇ ਮੁਹਾਵਰੇ ਰਾਹੀ ਇਸ ਪਰੰਪਰਾ ਨੂੰ ਪੰਜਾਬੀ ਗਜ਼ਲ ਅੰਦਰ ਜਾਗਰੁਕ ਕੀਤਾ ਹੈ। ਜਿਸ ਵਿਚ ਗ਼ਜ਼ਲ ਬਿਬੇਕ ਦੀ ਇਕਸੁਰਤਾ ,ਮਾਨਸਿਕ ਉਲਾਰਾ ਦੀ ਸੁਤਲਿਤ ਪਹੁੰਚ, ਆਤਮ ਹੀਨਤਾ ਦੇ ਪ੍ਰਭਾਵ ਤੋਂ ਮੁਕਤੀ , ਆਧੁਨਿਕ ਮਨੁੱਖ ਦੀ ਸੰਕਲਪਨਾ ਦਾ ਦੰਵੰਧਮਈ ਪਰਿਪੇਖ, ਪ੍ਰਥਮ ਸਬਬ ਦਾ ਅਨੁਭਵ, ਦਾਰਸ਼ਨਿਕ ਸਿਰਜਣਾ ਦਾ ਸੁਚੇਤ ਪ੍ਰਗਟਾ,ਵਸਤੂਗਤ ਵਿਭਿੰਨਤਾ ਦਾ ਸਮੁੱਚ ਸ਼ਾਮਿਲ ਰਹਿੰਦਾ ਹੈ।ਅਰੂਪੇ ਅੱਖਰਾ ਦਾ ਅਕਸ ਅੰਦਰ ਚੇਤਨਾ ਦਾ ਆਦਰਸ਼ਮਈ ਸਫ਼ਰ ਦਾਰਸ਼ਨਿਕ ਸ਼ੁਧਤਾ ਦੀ ਸਿਰਜਣਾ ਵਿਚ ਰਹਿੰਦਾ ਹੈ।


ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1106
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ