ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਤਾਲੇ ਦੀ ਚਾਬੀ

ਵੀਰ ਜੀ ! ਮੇਰਾ ਇੱਕ ਕੰਮ ਅੜ ਗਿਆ ਹੈ, ਤੁਸੀਂ ਹੀ ਕੋਈ ਹਲ ਕਰੋ ! (ਮਨਜੀਤ ਸਿੰਘ ਪਰੇਸ਼ਾਨ ਦਿਸ ਰਿਹਾ ਸੀ)

ਹਰਜੀਤ ਸਿੰਘ (ਹਸਦੇ ਹੋਏ) : ਚਿੰਤਾ ਨਾ ਕਰ ! ਸਾਡੇ ਕੋਲ ਹਰ ਤਾਲੇ ਦੀ ਚਾਬੀ ਹੈ ! ਇਤਨਾ ਵੱਡਾ ਸਰਕਲ ਕਿਸ ਵਾਸਤੇ ਬਣਾ ਕੇ ਰਖਿਆ ਹੈ ? ਹੁਣੇ ਫੋਨ ਮਾਰਦਾ ਹਾਂ ਉਸ _____ (ਗ਼ਾਲ ਕਢਦਾ ਹੈ) ਚਾਬੀ ਨੂੰ, ਜੋ ਇਸ ਕੰਮ ਨੂੰ ਕਰਵਾ ਸਕਦੀ ਹੈ !

ਮਨਜੀਤ ਸਿੰਘ : ਜਿਸਨੇ ਕੰਮ ਕਰਵਾਣਾ ਹੈ, ਤੁਸੀਂ ਉਸਨੂੰ ਗ਼ਾਲ ਕਢ ਰਹੇ ਹੋ ? ਤੁਸੀਂ ਤੇ ਉਨ੍ਹਾਂ ਨੂੰ ਸਾਹਮਣੇ ਪੈਰੀ ਹੱਥ ਲਾ ਕੇ ਮਾਮਾ ਜੀ ਬੁਲਾਉਂਦੇ ਹੋ ?

ਹਰਜੀਤ ਸਿੰਘ (ਮੁਸਕਰਾ ਕੇ) : ਇਸੀ ਤਰਾਂ ਦੇ ਕੰਮਾਂ ਲਈ ਤਾਂ ਉਸ ਨੂੰ ਮਾਮਾ ਬਣਾ (ਰਿਸ਼ਤੇਦਾਰੀ ਗੰਢ ਕੇ) ਰਖਿਆ ਹੋਇਆ ਹੈ, ਵਰਨਾ ਉਸ _____ (ਫਿਰ ਗ਼ਾਲ ਕਢਦਾ ਹੈ) ਨੂੰ ਤਾਂ ਮੈ ਆਪਣੇ ਘਰ ਦਾ ਨੌਕਰ ਨਾ ਬਣਾਵਾ ! ਜਿਸ ਦਿਨ ਕੋਈ ਹੋਰ ਚੰਗੀ ਚਾਬੀ ਮਿਲ ਜਾਵੇਗੀ, ਇਸ ਚਾਬੀ ਨੂੰ ਸੁੱਟ ਦਵਾਂਗੇ ! ਤਾਲਾ ਇੱਕ ਹੁੰਦਾ ਹੈ ਤੇ ਚਾਬੀਆਂ ਭਾਵੇਂ ਪੰਜਾਹ ਬਣਾ ਲਵੋ, ਮਤਲਬ ਤਾਂ ਤਾਲਾ ਖੁਲਣ ਨਾਲ ਹੈ ! ਭਲਾ ਚਾਬੀਆਂ ਨਾਲ ਵੀ ਕੋਈ ਪਿਆਰ ਕਰਦਾ ਹੈ ?

ਮਨਜੀਤ ਸਿੰਘ ਦੇ ਦਿਲ ਅੰਦਰ ਤਰਾਂ ਤਰਾਂ ਦੇ ਖਿਆਲ ਤੁਰਨ ਲੱਗੇ ... "ਸ਼ਾਇਦ ਮੈਂ ਵੀ ਇਨ੍ਹਾਂ ਲਈ ਕਿਸੀ ਕੰਮ ਦੀ ਹੀ ਚਾਬੀ ਹਾਂ ?" ! ਉਸਨੂੰ ਲੱਗਾ ਕਿ ਜਿਵੇਂ ਓਹ ਭੈੜੀ ਗ਼ਾਲ ਉਸ ਲਈ ਵਰਤੀ ਗਈ ਹੈ ! ਫਿਰ ਉਸਨੂੰ ਅਖਬਾਰ ਦੀ ਓਹ ਖਬਰ ਚੇਤੇ ਆ ਗਈ ਜਿਸ ਵਿੱਚ ਲਿਖਿਆ ਸੀ ਕੀ "ਠੱਗ ਵਿਦਿਆ ਇਸ ਦੁਨੀਆਂ ਦੀਆਂ ਸਭ ਤੋ ਪੁਰਾਣੀ ਵਿਦਿਆ ਵਿੱਚੋਂ ਇੱਕ ਹੈ" ਤੇ ਠੱਗ ਅਕਸਰ ਮਿਠੀਆਂ-ਮਿਠੀਆਂ ਗੱਲਾਂ ਕਰ ਕੇ ਵਿਸ਼ਵਾਸ ਅੱਤੇ ਰਿਸ਼ਤਾ ਗੰਢ ਲੈਂਦਾ ਹੈ, ਪਰ ਅੰਦਰ ਆਪਣੇ ਸ਼ਿਕਾਰ ਨਾਲ ਉਸ ਦਾ ਕੋਈ ਪਿਆਰ ਨਹੀਂ ਹੁੰਦਾ !

ਕਿਹੜੀ ਸੋਚ ਵਿੱਚ ਗੁੰਮ ਹੋ ਗਿਆ ਹੈਂ ? (ਹਰਜੀਤ ਸਿੰਘ ਨੇ ਮਨਜੀਤ ਸਿੰਘ ਦਾ ਮੋਢਾ ਫੜ ਕੇ ਪੁਛਿਆ)

ਮਨਜੀਤ ਸਿੰਘ (ਸੋਚ ਤੋਂ ਬਾਹਰ ਕੇ) : ਕੁਝ ਨਹੀਂ ! ਬਸ ਰਿਸ਼ਤਿਆਂ ਅੱਤੇ ਭਾਵਨਾਵਾਂ ਦੇ ਚਮਕਦੇ ਤਾਲੇ ਨੂੰ ਕਮੀਨਗੀ ਦੀ ਜੰਗ ਲੱਗੀ ਚਾਬੀ ਨਾਲ ਖੁਲਦੇ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਅਚਾਨਕ ਚਾਬੀ ਟੁੱਟ ਗਈ !

ਲੇਖਕ : ਬਲਵਿੰਦਰ ਸਿੰਘ ਬਾਈਸਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :849
ਲੇਖਕ ਬਾਰੇ
ਲੇਖਕ ਜੀ ਕਹਿੰਦੇ ਨੇ ਕਲਮ ਦੀ ਜੰਗ ਜਾਰੀ ਹੈ ! ਲਿਖਣ ਵੇਲੇ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਕਿਸੀ ਵੀ ਧੜੇ-ਬਾਜੀ ਤੋਂ ਉਪਰ ਉਠ ਕੇ ਲਿਖਿਆ ਜਾਵੇ ! ਇਸ ਉਦੇਸ਼ ਵਿਚ ਕਿਤਨੀ ਕੁ ਕਾਮਿਆਬੀ ਮਿਲਦੀ ਹੈ ਇਹ ਤੇ ਰੱਬ ਹੀ ਜਾਣੇ , ਇਨਸਾਨ ਭੁੱਲਣਹਾਰ ਹੀ ਹੈ !

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017