ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੰਤ ਸਿਪਾਹੀਦਸਮੇਸ਼ ਪਿੱਤਾ ਅਪਣੇਜ਼ , ਜੇ ਪੁੱਤਰ ਨਾ ਵਾਰਦਾ ।
ਤਾਂ ਜੱਗ ਸਾਡਾ ਕਦੇ ਨਾ , ਉਹੱ ਸਤਿਕਾਰਦਾ ।
ਮੋਹ ਕੋਈ ਨਾ ਰੱਖਿਆ , ਪੁੱਤਰਾਂ ਦੇ ਪਿਆਰ ਦਾ।
ਜੁਲਮ ਤਾਈਜ਼ ਬਾਜਾ ਵਾਲਾ ਰਿਹਾ ਸੀ ਵੰਗਾਰਦਾ ।

ਨਿਲੱਜਿਆਂ ਦੀ ਲੱਜ ਰਖੀ ਗੁਜਰੀ ਦੇ ਲਾਲ ਨੇ ।
ਬੇ@ਪੱਤਿਆਂ ਦੀ ਪੱਤ ਰਖੀ ਗੁਜਰੀ ਦੇ ਲਾਲ ਨੇ ।
ਮਜ਼ਲੂਮਾਂ, ਦੀ ਰੱਖ ਰਖੀ ਗੁਜਰੀ ਦੇ ਲਾਲ ਨੇ ।
ਬਣਾਏ ਕਈ ਸਵਾ ਲੱਖੀ , ਗੁਜਰੀ ਦੇ ਲਾਲ ਨੇ ।

ਕਸ਼ਮੀਰੀਆਂ ਦੀ ਸੁਣੀ , ਰਿਆਦ ਸੀ ਗੋਬੰਦ ਨੇ ।
ਕੌਮ ਦੇ ਲਈ ਰੱਖੀ , ਬੁਨਿਆਦ ਸੀ ਗੋਬਿੰਦ ਨੇ ।
ਵਾਰਿਆ ਸੀ ਪਿਤਾ , ਯਾਦ ਰਖਿਆ ਗੋਬਿੰਦ ਨੇ ।
ਤਾਂ ਜਾਲਮਾਂ ੱ ਕੀਤਾ ਬਰਬਾਦ ਸੀ ਗੋਬਿੰਦ ਨੇ।

ਦੋ , ਤਾਰੇ ਅੱਖੀਆਂ ਦੇ ਵਾਰੇ ਚੱਮਕ”ਰ ਵਿਚ ।
ਨੀਹਾਂ "ਚ ਚਿਣਾਕੇ ਲਾਲ ਤਾਂ ਵੀ ਰਿਹਾ ਟੌਹਰ ਵਿਚ।
ਤੱਤੀ ਲੋਹ ਤੇ ਪੜਦਾਦਾ , ਵਾਰਿਆ ਲਾਹੌਰ ਵਿਚ।
ਕਦੇ ਘਬਰਾਏ ਨਹੀਜ਼ ਸੀ , ਗ਼ਿੰਦਗੀ ਦੇ ਦੌਰ ਵਿਚ।

ਮਾਂ ਗੁਜਰੀ ਹੀ ਜਾਣਦੀ ਜੋ ਗੁਜਰੀ ਗੋਬਿੰਦ ਉਤੇ।
ਗੁਜਰ ਗਈ ਰਾਤ ਕਾਲੀ ,ਗੁਜਰੀ ਸੀ ਜਿੰਦ ਉਤੇ।
ਤਾਂ ਜੁਲਮ ਦਾ ਝੁੱਲਿਆ ,ਨਿਸ਼ਾਨ ਸਾਰੇ ਹਿੰਦ ਉਤੇ।
ਮੱਚ ਗਈ ਦੁਹਾਈ ਲੋਕੋ, ਉਦੌਜ਼ ਸਰਹਿੰਦ ਉਤੇ।

ਬਾਜ ਅਤੇ ਨੀਲਾ ਘੋੜਾ , ਸਾਥੀ ਦਸਮੇਸ਼ ਦੇ।
ਕੱਛਾ , ਕਿਰਪਾਨ , ਕੱੜਾ , ਕੰਘਾ ਵਿਚ ਕੇਸ ਦੇ।
"ਸੁਹਲ% ਕੀ ਬਿਆਨ ਕਰੇ , ਗੁਰੂਆਂ ਦੇ ਭੇਸ ਦੇ।
ਬਾਜਾਂ ਵਾਲਾ ਲੇਖੇ ਲਗਾ , ਕੌਮ ਅਤੇ ਦੇਸ਼ ਦੇ।


ਹੈ, ਸੰਤ ਸਿਪਾਹੀ ਸੁੱਤਾ ਕਡਿਆਂ ਦੀ ਸੇਜ਼ ਉਤੇ।
ਸੀ ਨੀਜ਼ਦ, ਵਿੱਗੁਤਾ ਸੁੱਤਾ ਕਡਿਆਂ ਦੀ ਸੇਜ ਉਤੇ।
ਮੌਸਮ ਵੀ ਬੇ@ ਰੁੱਤਾ ਕਡਿਆਂ ਦੀ ਸੇਜ ਉਤੇ।
ਸੀ ਪੈਰ ਨੰਗੇ ਬਿਨਾ ਜੁੱਤਾ ਕਡਿਆਂ ਦੀ ਸੇਜ ਉਤੇ।

ਲੇਖਕ : ਮਲਕੀਅਤ ਸਿੰਘ 'ਸੁਹਲ' ਹੋਰ ਲਿਖਤ (ਇਸ ਸਾਇਟ 'ਤੇ): 22
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1208
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨਾਲ ਕਾਫੀ ਲੰਮੇ ਅਰਸੇ ਤੋਂ ਜੁੜੇ ਹੋਏ ਹੋ। ਆਪ ਜੀ ਨੂੰ ਕਵਿਤਾ ਲਿਖਣ ਦਾ ਸ਼ੋਂਕ ਸਕੂਲ ਸਮੇਂ ਤੋ ਹੀ ਹੈ ਅਤੇ ਫੋਜ ਦੀ ਸੇਵਾ ਮੁਕਤੀ ਤੋਂ ਬਾਅਦ 35 ਸਾਲ ਤੋਂ ਐਲ.ਆਈ.ਸੀ ਦੀ ਐਜੰਸੀ ਰਾਹੀ ਲੋਕਾ ਨਾਲ ਰਾਬਤਾ ਕਾਇਮ ਰਖਿਆ ਹੋਇਆ ਹੈ। ਆਪ ਜੀ ਦੀ ਕਵਿਤਾਵਾ ਵਿਚੋਂ ਧਾਰਮਿਕ, ਸਮਾਜਿਕ ਅਤੇ ਪੰਜਾਬੀ ਭਾਸ਼ਾ ਪ੍ਰਤੀ ਪ੍ਰੇਮ ਪ੍ਰਤੀਤ ਹੁੰਦਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ