ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੰਜਾਬੀ ਬੋਲੀ

ਜਦੋਂ ਮੈਂ ਮਾਖਿਉ ਮਿੱਠੀ ਪੰਜਾਬੀ ਬੋਲੀ ਹਾਂ
ਗੁਰਬਾਣੀ ਵਿੱਚ ਲਿਖਤ ਅਪਰ ਆਪਾਰ ਹਾਂ,
ਬਖਸ਼ ਗੁਰੂ ਪਾਤਸ਼ਾਹਾਂ ਦੇਵਤਿਆ ਦੀ ਮੈਨੂੰ
ਮੈਂ ਕਿਉ ਕਿਸੇ ਤੋਂ ਘੱਟ ਕਹਾਵਣ ਹਾਰ ਹਾਂ,
ਮੇਰੇ ਲਫਜਾਂ ਵਿੱਚੋ ਸੱਚੇ ਆਸ਼ਕ ਪੈਦਾ ਹੋਏ
ਮੈਂ ਉਹਨਾਂ ਨੂੰ ਰ੍ੱਬ ਵਾਂਗ ਮਿਲਾਵਣ ਹਾਰ ਹਾਂ,
ਮੇਰੇ ਵਿਚੋ ਗਜਲ ਕਵਿੱਤਾ ਕਵੀ ਲਿਖਦੇ ਨੇ
ਕੁੱਖ ਵਿੱਚ ਬੈਗਾਨੇ ਲਫਜ ਕਿਉ ਉਪਜ ਹਾਰ ਹਾਂ,
ਮੇਰੇ ਵਿੱਚੋ ਭਗਤ ਸੂਰਮੇ ਗਾਉਦੇ ਗਾਥਾਂ ਵਾਰਾਂ ਨੂੰ
ਫੇਰ ਮੈਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹਾਂ,,
ਮੇਰੇ ਅੱਖਰਾਂ ਦਾ ਦਰਦ ਮੇਰੇ ਸੀਨੇ ਵਿੱਚ ਹੈ ਵਜੂਦ
ਭੰਦੋਹਲ ਕੀ ਪੰਜਾਬੀ ਗਜਲ ਤੋਂ ਅਪੂਰਣ ਹਾਰ ਹੈ,

ਲੇਖਕ : ਹਰਜਿੰਦਰ ਸਿੰਘ ਭੰਦੋਹਲ ਹੋਰ ਲਿਖਤ (ਇਸ ਸਾਇਟ 'ਤੇ): 42
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1004
ਲੇਖਕ ਬਾਰੇ
ਆਪ ਜੀ ਦਾ ਜਨਮ 18-4-1962 ਨੂੰ ਹੋਇਆ। ਆਪ ਜੀ ਦੀ ਪਿਤਾ ਦਾ ਨਾਂ ਸੂਬੇਦਾਰ ਕੇਸਰ ਸਿੰਘ ਅਤੇ ਮਾਤਾ ਜੀ ਦਾ ਭੁਪਿੰਦਰ ਕੋਰ ਹੈ। ਆਪ ਜੀ ਨੇ 16 ਸਾਲ ਫੋਜ ਦੀ ਸੇਵਾ ਕੀਤੀ ਅਤੇ ਬਅਦ ਵਿੱਚ ਦਸਮੇਸ ਪਬਲਿਕ ਸਕੂਲ ਮਾਲੋਵਾਲ ਵਿੱਚ ਪਿ੍ੰਸੀਪਲ ਦੇ ਆਹੁਦੇ ਤੇ ਸੇਵਾ ਕਰ ਰਿਹੈ ਹੋ,ਅਤੇ ਵੱਖ-2 ਸਮਾਜ ਦੇ ਕੰਮਾਂ ਵਾਸਤੇ ਸੇਵਾ ਕਰ ਰਿਹੈ ਹੋ, ਅਮਲੋਹ ਲਿਖਾਰੀ ਸਭਾ ਦਾ ਸਰਪ੍ਸਤ ਹੋ ,ਆਪ ਜੀ ਦੀ ਇੱਕ ਪੁਸਤਕ 'ਉਚੀ ਹਵੇਲੀ' ਲੋਕ ਅਰਪਣ ਕਰ ਚੁਕੇ ਹੋ ਅਤੇ ਦੋ ਹੋਰ ਪੁਸਤਕ ਦੀ ਤਿਅਾਰੀ ਹੈ। ਆਪ ਜੀ ਦੀਆਂ ਕਹਾਣੀਆ ਅਕਸਰ ਅਖ਼ਬਾਰਾਂ ਵਿਚ ਛਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ