ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਫਸਲੀ ਚੱਕਰ ਛੱਡ ਕੇ ਸ਼ਬਜੀਆਂ ਦੇ ਕਾਸ਼ਤਕਾਰ ਕਿਸਾਨ ਰਾਵਲ ਸਿੰਘ

ਸਰਦੀਆਂ ਦੀ ਰੁੱਤ ਚ ਲਾਹੇਵੰਦ ਹੈ ਟਮਾਟਰ ਦੀ ਖੇਤੀ
ਪੰਜਾਬ ਦੇ ਜ਼ਿਆਦਾਤਰ ਲੋਕ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਹਨ। ਕਣਕ ਝੋਨੇ ਦਾ ਫਸਲੀ ਚੱਕਰ ਹੀ ਕਿਸਾਨਾਂ ਲਈ ਜੀਵਨ ਰੇਖਾ ਬਣਿਆਂ ਹੋਇਆ ਹੈ । ਪੰਜਾਬ ਅੰਦਰ ਸਹਿਕਾਰੀ ਖੇਤਰ ਦੀਆਂ ਖੰਡ ਮਿੱਲਾਂ ਫੇਲ੍ਹ ਹੋ ਜਾਣ ਕਰਕੇ ਕਿਸਾਨ ਗੰਨੇ ਦੀ ਫਸਲ ਬੀਜਣ ਤੋਂ ਵੀ ਕਿਨਾਰਾ ਕਰ ਗਏ ਹਨ। ਸਹਿਕਾਰੀ ਅਤੇ ਨਿੱਜੀ ਖੇਤਰ ਦੀਆਂ ਖੰਡ ਮਿੱਲਾਂ ਵੱਲ ਕਿਸਾਨਾਂ ਦੀ ਕਰੋੜਾਂ ਰੁਪਏ ਦੀ ਲੈਣਦਾਰੀ ਫਸ ਜਾਣ ਦਾ ਮੁੱਦਾ ਹਮੇਸ਼ਾ ਸ਼ੁਰਖੀਆਂ ਵਿੱਚ ਰਹਿੰਦਾ ਹੈ। ਆਮ ਵੇਖਣ ਵਿੱਚ ਆਇਆ ਹੈ ਕਿ ਜਿਨ੍ਹਾਂ ਕੁਝ ਉੱਦਮੀ ਕਿਸਾਨਾਂ ਨੇ ਸਬਜ਼ੀਆਂ ਅਤੇ ਫਲਾਂ ਦੀ ਪੈਦਾਵਰ ਕਰਨ ਨੂੰ ਸਹਾਇਕ ਧੰਦੇ ਵਜੋਂ ਅਪਣਾਇਆ ਹੈ ਉਹ ਰਵਾਇਤੀ ਫਸਲਾਂ ਦੇ ਮੁਕਬਾਲੇ ਵੱਧ ਮੁਨਾਫਾ ਕਮਾ ਰਹੇ ਹਨ। ਕਾਰਨ ਇੱਕੋ ਹੀ ਹੈ ਕਿ ਸਬਜ਼ੀਆਂ ਅਤੇ ਫਲਾਂ ਦੀ ਖਪਤ ਹਮੇਸ਼ਾ ਹੂੰਦੀ ਰਹਿੰਦੀ ਹੈ ਜਿਸ ਕਰਕੇ ਇਨ੍ਹਾਂ ਦੇ ਖਰੀਦਦਾਰਾਂ ਵਿੱਚ ਕਮੀ ਨਹੀਂ ਆਉਦੀ।ਅਜਿਹੇ ਹੀ ਫਸਲੀ ਚੱਕਰ ਚੋਂ ਨਿਕਲਿਆ ਨੌਜਵਾਨ ਕਿਸਾਨ ਰਾਵਲ ਸਿੰਘ ਪਿੰਡ ਨਥਾਣਾ ਹੈ। ਕਿਸਾਨ ਰਾਵਲ ਸਿੰਘ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਸ਼ਬਜੀਆਂ ਦੀ ਕਾਸ਼ਤ ਕਰਦਾ ਆ ਰਿਹਾ ਹੈ। ਸ਼ਿਆਲ ਰੁੱਤ ਚ ਟਮਾਟਰ ਦੀ ਖੇਤੀ ਲਈ ਉਹ ਚੰਗੀ ਕਿਸ਼ਮ ਦੀ ਪਨੀਰੀ ਤਿਆਰ ਕਰਦਾ ਹੈੈ। ਇਸ ਨੂੰ ਬੀਜਣ,ਨਦੀਨਾਂ ਦੀ ਰੋਕਥਾਮ,ਸਿੰਚਾਈ,ਇਸ ਨੂੰ ਲੱਗਣ ਵਾਲੇ ਰੋਗਾਂ ਅਤੇ ਇਸ ਦੀ ਕਟਾਈ ਆਦਿ ਬਾਰੇ ਮੁੱਢਲੀ ਜਾਣਕਾਰੀ ਰਾਵਲ ਸਿੰਘ ਨਾਲ ਹੋਏ ਸਵਾਲਾਂ-ਜਵਾਬਾਂ ਰਾਹੀਂ ਦਿੱਤੀ ਜਾ ਰਹੀ ਹੈ ਉਮੀਦ ਹੈ ਕਿ ਪਾਠਕ ਇਸ ਤੋਂ ਲਾਭ ਲੈਣਗੇ।
ਸਵਾਲ: ਤੁਸੀ ਹੋਰਨਾ ਸਬਜ਼ੀਆਂ ਦੀ ਕਾਸਤ ਦੇ ਨਾਲ ਨਾਲ ਟਮਾਟਰ ਦੀ ਖੇਤੀ ਨੂੰ ਵਿਸ਼ੇਸ ਮਹੱਤਤਾ ਦਿੰਦੇ ਆ ਰਹੇ ਹੋ, ਤੁਹਾਡੇ ਅਨੁਸਾਰ ਟਮਾਟਰ ਦੀ ਪਨੀਰੀ ਤਿਆਰ ਕਰਨ ਲਈ ਖੇਤ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ ?
ਜਵਾਬ: ਜਿਸ ਥਾਂ ਤੇ ਪਨੀਰੀ ਬੀਜਣੀ ਹੈ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਵਾਹ ਕੇ ਸੁਹਾਗਾ ਮਾਰ ਕੇ ਪੱਧਰ ਕਰ ਲੈਣਾ ਚਾਹੀਦਾ ਹੈ। ਫਿਰ ਉਸ ਵਿੱਚ ਰੂੜੀ ਖਾਦ ਪਾਉਣੀ ਚਾਹੀਦੀ ਹੈ।
ਸਵਾਲ: ਇੱਕ ਏਕੜ ਚ ਟਮਾਟਰ ਲਾਉਣ ਲਈ ਕਿੰਨੀ ਜਗ੍ਹਾ ਚ ਕਿੰਨੇ ਬੀਜ ਨਾਲ ਪਨੀਰੀ ਤਿਆਰ ਕਰਦੇ ਹੋ ਅਤੇ ਕਿੰਨੇ ਦਿਨਾਂ ਦਾ ਪੌਦਾ ਲਾਇਆ ਜਾਂਦਾ ਹੈ ?
ਜਵਾਬ: ਇੱਕ ਏਕੜ ਰਕਬੇ ਵਿੱਚ ਬਿਜਾਈ ਲਈ ਪੰਜਾਹ ਗ੍ਰਾਮ ਵਧੀਆ ਕਿਸਮ ਦਾ ਬੀਜ ਬੀਜਿਆਂ ਜਾਂਦਾ ਹੈ। ਜੋ ਇੱਕ ਏਕੜ ਲਈ ਕਾਫੀ ਹੈ। ਫੱਕ ਬੀਜ਼ਣ ਲਈ ਮਾਹਿਰਾਂ ਵੱਲੋਂ ਕਈ ਕਿਸਮਾਂ ਦੀ ਸਿਫਾਰਸ ਕੀਤੀ ਜਾਂਦੀ ਹੈ, ਜਿਆਦਾਤਰ 524 ਨਾਮਧਾਰੀ ਕਿਸਮ ਬੀਜੀ ਜਾਂਦੀ ਹੈ ਜੋ ਫਲ ਜਲਦੀ ਤਿਆਰ ਕਰਦੀ ਹੈ। ਟਮਾਟਰ ਦੀ ਪਨੀਰੀ 20 ਤੋਂ 25 ਦਿਨਾਂ ਦੇ ਵਿਚਾਕਰ ਲਾਉਣ ਲਈ ਤਿਆਰ ਹੋ ਜਾਂਦੀ ਹੈ।
ਸਵਾਲ: ਟਮਾਟਰ ਦੀ ਬਿਜਾਈ ਕਰਨ ਤੋਂ ਪਹਿਲਾ ਖੇਤ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਤੇ ਕਿਹੜੀ ਖਾਦ ਪਾਈ ਜਾਂਦੀ ਹੈ ?
ਜਵਾਬ: ਖੇਤ ਦੀ ਡੂੰਘੀ ਵਹਾਈ ਕਰਕੇ ਸੁਹਾਗੇ ਨਾਲ ਡਲੀਆਂ ਤੋਂ ਰਹਿਤ ਕੀਤਾ ਜਾਂਦਾ ਹੈ। ਫਿਰ ਖੇਤ ਵਿੱਚ ਇੱਕ ਥੈਲਾ ਡੇ.ਏ.ਪੀ.,ਇੱਕ ਥੈਲਾ ਪੋਟਾਸ਼,25 ਕਿਲੋ ਗ੍ਰਾਮ ਯੂਰੀਆ, ਪੰਜ ਕਿਲੋ ਜ਼ਿੰਕ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਕੇ ਮਸ਼ੀਨ ਨਾਲ ਤਿੰਨ ਫੁੱਟ ਚੌੜੇ ਬੈਡ ਤਿਆਰ ਕੀਤੇ ਜਾਂਦੇ ਹਨ। ਬੈੱਡਾਂ ਨੂੰ ਪਾਣੀ ਨਾਲ ਭਰ ਦਿੱਤਾ ਜਾਂਦਾ ਹੈ ਅਤੇ ਦੂਸਰੇ ਦਿਨ ਬੈੱਡ ਦੇ ਇੱਕ ਪਾਸੇ ਇੱਕ ਫੁੱਟ ਦੀ ਦੂਰੀ ਤੇ ਟਮਾਟਰ ਦੇ ਪੌਦੇ ਲਗਾਏ ਜਾਂਦੇ ਹਨ।
ਸਵਾਲ: ਇੱਕ ਏਕੜ ਵਿੱਚ ਟਮਾਟਰ ਦੇ ਕਿੰਨੇ ਪੌਦੇ ਲਗਦੇ ਹਨ ?
ਜਵਾਬ: ਇੱਕ ਏਕੜ ਵਿੱਚ ਤਕਰੀਬਨ ਅੱਠ ਹਜਾਰ ਤੋਂ ਲੈ ਕੇ ਸਾਢੇ ਅੱਠ ਹਜਾਰ ਪੌਦੇ ਲਾਏ ਜਾਂਦੇ ਹਨ।
ਸਵਾਲ: ਇਸ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਜਵਾਬ: ਨਦੀਨਾਂ ਦੀ ਰੋਕਥਾਮ ਲਈ ਬੈੱਡ ਬਣਾਉਣ ਤੋਂ ਬਾਅਦ ਅਤੇ ਟਮਾਟਰ ਦੇ ਪੌਦੇ ਲਾਉਣ ਤੋਂ ਪਹਿਲਾ ਹੀ ਨਦੀਨ ਦੀ ਰੋਕਥਾਮ ਵਾਲੀ ਦਵਾਈ ਸਟੋਪ ਐਕਸਟਰਾ ਦਾ ਛਿੜਕਾਅ ਕੀਤਾ ਜਾਂਦਾ ਹੈ। ਜਿਸ ਨਾਲ ਨਦੀਨ ਖਤਮ ਹੋ ਜਾਂਦੇ ਹਨ।
ਸਵਾਲ: ਟਮਾਟਰ ਦੇ ਪੌਦਿਆਂ ਨੂੰ ਡਿੱਗਣ ਤੋਂ ਰੋਕਣ ਲਈ ਕੀ ਢੰਗ ਅਪਣਾਇਆ ਜਾਂਦਾ ਹੈ ?
ਜਵਾਬ: ਬੈੱਡਾਂ ਤੇ ਟਮਾਟਰਾਂ ਦੇ ਪੌਦੇ ਲਾਉਣ ਤੋਂ ਇੱਕ ਮਹੀਨਾ ਬਾਅਦ ਅੱਧਾ ਥੈਲਾ ਡੀਏਪੀ.,ਅੱਧਾ ਥੈਲਾ ਪੌਟਾਸ਼ ਅਤੇ ਅੱਧਾ ਥੈਲਾ ਯੂਰੀਆ ਖਾਦ ਪ੍ਰਤੀ ਏਕੜ ਪਾ ਕੇ ਪੌਦਿਆਂ ਨੂੰ ਮਸ਼ੀਨ ਨਾਲ ਮਿੱਟੀ ਲਗਾਉਣੀ ਪੈਂਦੀ ਹੈ। ਇਸ ਤੋਂ ਇੱਕ ਮਹੀਨੇ ਬਾਅਦ ਇਸੇ ਤਰ੍ਹਾਂ ਹੀ ਖਾਦ ਪਾ ਕੇ ਦੁਬਾਰਾ ਫਿਰ ਟਮਾਟਰਾਂ ਦੇ ਪੌਦਿਆਂ ਨੂੰ ਮਿੱਟੀ ਲਗਾਉਣੀ ਪੈਂਦੀ ਹੈ ਅਤੇ ਇਸ ਤਰ੍ਹਾਂ ਮਿੱਟੀ ਲਾਉਣ ਨਾਲ ਪੌਦੇ ਬੈੱਡ ਦੇ ਵਿੱਚਕਾਰ ਆ ਜਾਂਦੇ ਹਨ,ਜਿਸ ਨਾਲ ਪੌਦਿਆਂ ਦੀਆਂ ਜੜ੍ਹਾਂ ਮਜ਼ਬੂਤ ਰਹਿੰਦੀਆਂ ਹਨ ਅਤੇ ਪੌਦੇ ਡਿੱਗਦੇ ਨਹੀਂ।
ਸਵਾਲ: ਟਮਾਟਰ ਦੀ ਫਸਲ ਨੂੰ ਜਿਆਦਾਤਰ ਕਿਹੜੇ ਰੋਗ ਲਗਦੇ ਹਨ ਤੇ ਉਨ੍ਹਾਂ ਦੀ ਰੋਕਥਾਮ ਕਿਵੇਂ ਕੀਤੀ ਜਾਂਦੀ ਹੈ ?
ਜਵਾਬ: ਟਮਾਟਰ ਦੇ ਬੂਟਿਆਂ ਨੂੰ ਜ਼ਿਆਦਾਤਰ ਜੜ੍ਹ ਦੀ ਵਾਇਰਸ ਬਿਮਾਰੀ ਲਗਦੀ ਹੈ। ਐਟਰਾਂਕੋਲ,ਕੁਰਜੇਟ ਦਿਵਾਈ ਦਾ ਛਿੜਕਾਅ ਕਰਨਾ ਚਾਹੀਦਾ ਹੈ ਜਾਂ ਬਿਮਾਰੀ ਦੇ ਹਿਸਾਬ ਨਾਲ ਦਵਾਈ ਦਾ ਛਿੜਕਾਅ ਕੀਤਾ ਜਾ ਸਕਦਾ ਹੈ।
ਸਵਾਲ: ਟਮਾਟਰ ਦਾ ਪੌਦਾ ਕਿੰਨੇ ਦਿਨਾਂ ਦਾ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ?
ਜਵਾਬ: ਟਮਾਟਰ ਦੇ ਪੌਦੇ ਨੂੰ 55 ਤੋਂ 60 ਦਿਨਾਂ ਵਿੱਚ ਟਮਾਟਰ ਲੱਗਣੇ ਸ਼ੁਰੂ ਹੋ ਜਾਂਦੇ ਹਨ
ਸਵਾਲ: ਇੱਕ ਏਕੜ ਰਕਬੇ ਵਿੱਚੋਂ ਟਮਾਟਰ ਦਾ ਔਸ਼ਤ ਝਾੜ ਕੀ ਹੈ ?
ਜਵਾਬ: ਟਮਾਟਰਾਂ ਦਾ ਝਾੜ ਔਸ਼ਤ ਤਕਰੀਬਨ 240 ਤੋਂ 255 ਕੁਇੰਟਲ ਪ੍ਰਤੀ ਏਕੜ ਪੈਦਾਵਰ ਹੋ ਜਾਂਦੀ ਹੈ।
ਸਵਾਲ: ਇਸ ਦਾ ਮੰਡੀਕਰਨ ਕਿਸ ਤਰ੍ਹਾਂ ਕੀਤਾ ਜਾਂਦਾ ਹੈ ?
ਜਵਾਬ: ਟਮਾਟਰ ਦੇ ਪੌਦੇ ਤੋਂ ਟਮਾਟਰ ਕੱਟਣ ਸਮੇਂ ਖਾਸ ਧਿਆਨ ਇਹ ਰੱਖਣਾ ਚਾਹੀਦਾ ਹੈ ਕਿ ਇਸ ਨੂੰ ਨਾ ਹੀ ਜਿਆਦਾ ਕੱਚਾ ਤੇ ਨਾ ਹੀ ਜਿਆਦਾ ਪੱਕਣ ਦੇਣਾ ਚਾਹੀਦਾ ਹੈ। ਜੇਕਰ ਟਮਾਟਰ ਜਿਆਦਾ ਪੱਕ ਜਾਣ ਤਾਂ ਇਹ ਪਿਲਪਿਲੇ ਹੋ ਜਾਂਦੇ ਹਨ। ਜਿਸ ਕਰਕੇ ਮੰਡੀਕਰਨ ਵਿੱਚ ਦਿੱਕਤ ਆਉਂਦੀ ਹੈ। ਇਸ ਕਰਕੇ ਇਸ ਦੀ ਸਹੀ ਸਮੇਂ ਹੀ ਕਟਾਈ ਕਰਕੇ ਨਜ਼ਦੀਕੀ ਸ਼ਬਜੀ ਮੰਡੀ ਵਿੱਚ ਬੋਲੀ ਤੇ ਮੰਡੀਕਰਨ ਕੀਤਾ ਜਾਂਦਾ ਹੈ।

ਲੇਖਕ : ਗੁਰਜੀਵਨ ਸਿੰਘ ਸਿੱਧੂ ਨਥਾਣਾ ਹੋਰ ਲਿਖਤ (ਇਸ ਸਾਇਟ 'ਤੇ): 14
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1131
ਲੇਖਕ ਬਾਰੇ
ਪੰਜਾਬੀ ਲੇਖਕ

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ