ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸ਼ਹਿਰ

ਵੇਖ ਆਇਆਂ ਸ਼ਹਿਰ ਤੇਰਾ ਸ਼ਹਿਰ ਤੇਰਾ ਪਥਰਾਂ ਦਾ ਸ਼ਹਿਰ , ਨਿਰਾ ਹੀ ਬੱਸ ਅੱਖਰਾਂ ਦਾ ਸ਼ਹਿਰ । ਹਰ ਗਲੀ ਹਰ ਮੋੜ ਤੇ ਹੱਨ ਹਾਦਸੇ, ਮੌਤ ਦੇ ਸੌਦਾਗਰਾਂ ਦਾ ਸ਼ਹਿਰ । ਹੋ ਰਹੀ ਹੈ ਹਰ ਜਗ੍ਹਾ ਨੇਤਾ ਗਰੀ , ਕੁਰਸੀਆਂ ਤੇ ਚੌਧਰਾਂ ਦਾ ਸ਼ਹਿਰ । ਦਿਨ ਦਿਹਾੜੇ ਚੋਰੀਆਂ ਤੇ ਠੱਗੀਆਂ , ਕਾਤਿਲਾਂ ਤੇ ਮੁਜਰਮਾਂ ਦਾ ਸ਼ਹਿਰ । ਜਾਪਦਾ ਹੈ ਜਿੰਦਗੀ ਦੇ ਭੇਸ ਵਿੱਚ, ਜੀਂਦਿਆਂ ਹੀ ਮੁਰਦਿਆਂ ਦਾ ਸ਼ਹਿਰ । ਛਿਪ ਗਿਆ ਇਨਸਾਫ ਵੀ ਲੱਗਦੈ ਕਿਤੇ , ਬਣ ਗਿਆ ਹੈ ਅਰਥੀਆਂ ਦਾ ਸ਼ਹਿਰ । ਲੱਗ ਰਿਹਾ ਹੈ ਸਾਜਿਸ਼ਾ ਦਾ ਸ਼ਹਿਰ , ਘੂਕ ਸੁੱਤੇ ਰਾਖਿਆਂ ਦਾ ਸ਼ਹਿਰ । ਜਾਪਦਾ ਹੈ ਰੌਸ਼ਣੀ ਨੂੰ ਰਸਦਾ , ਅਲਫ ਨੰਗਾ ਬਸਤੀਆਂ ਦਾ ਸ਼ਹਿਰ । ਬੇ ਮੁਹਾਰਾ ਝੱਖੜਾਂ ਸੰਗ ਝੂਜਦਾ , ਬਿਣ ਮਲਾਹਾਂ ਕਿਸ਼ਤੀਆਂ ਦਾ ਸ਼ਹਿਰ । ਆਦਮੀ ਨਹੀਂ ਬਿਰਖ ਲਗਦੇ ਨੇਂ ਜਿਵੇਂ , ਬਣ ਗਿਆ ਹੈ ਜੰਗਲਾਂ ਦਾ ਸ਼ਹਿਰ । ਜਾਪਿਆ ਪ੍ਰਦੂਸ਼ਣਾ ਦੇ ਢੇਰ ਦਾ , ਜਾਬਰਾ ਤੇ ਜਾਲਮਾਂ ਸ਼ਹਿਰ ਦਾ । ਸੱਚ ਨੂੰ ਫਾਹਾ ਦਏ ਇਹ ਸ਼ਹਿਰ , ਕੂੜ ਦੇ ਇਹ ਮੁਨਸਿਫਾਂ ਦਾ ਸ਼ਹਿਰ , ਵੇਖ ਆਇਆਂ ਸ਼ਹਿਰ ਤੇਰਾ ਦੋਸਤਾ , ਰੱਤ ਪੀਣੇ ਹਾਕਮਾਂ ਦਾ ਸ਼ਹਿਰ ।

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :814

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ