ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੁਖਿੰਦਰ ਸਿੰਘ

ਸੁਖਿੰਦਰ(7 ਫਰਵਰੀ, 1947 ਤੋਂ ਹੁਣ ਤੱਕ)
ਪਰਵਾਸੀ ਪੰਜਾਬੀ ਸਾਹਿਤ ਵਿੱਚ ਜਦੋਂ ਵੀ ਕਨੇਡਾ ਦਾ ਜ਼ਿਕਰ ਆਉਂਦਾ ਹੈ ਤਾਂ ਸੁਖਿੰਦਰ ਦਾ ਨਾਂ ਵਿਸ਼ੇਸ਼ ਰੂਪ ਵਿੱਚ ਵਿਚਾਰਿਆ ਜਾਂਦਾ ਹੈ। ਬਲਵੀਰ ਸਿੰਘ ਪੂਨੀ ਨੇ ਆਪਣੀ ਪੁਸਤਕ ਕਨੇਡੀਅਨ ਪੰਜਾਬੀ ਕਵਿਤਾ ਵਿੱਚ ਆਪ ਜੀ ਦੀ ਕਵਿਤਾ ਨੂੰ ਨਿਵੇਕਲੇ ਮੁਹਾਵਰੇ ਅਤੇ ਬਣਤਰ ਦੇ ਪੱਖ ਤੋਂ ਵਿਚਾਰਿਆ ਹੈ। ਸੁਖਿੰਦਰ ਬਹੁਤ ਸਾਰੇ ਅਨੁਸ਼ਾਸਨਾ ਵਿੱਚ ਲਗਾਤਾਰ ਕੰਮ ਕਰ ਰਿਹਾ ਹੈ। ਜਿਨ੍ਹਾ ਵਿੱਚ ਪੰਜਾਬੀ ਕਵਿਤਾ, ਆਲੋਚਨਾ, ਵਾਰਤਕ, ਨਾਵਲ, ਸੰਪਾਦਨਾ ਆਦਿ ਸ਼ਾਮਿਲ ਹਨ। ਸੁਖਿੰਦਰ ਆਪਣੇ ਪਰਚੇ ‘ਸੰਵਾਦ’ ਰਾਹੀਂ 1989 ਤੋਂ ਲਗਾਤਾਰ ਸਾਹਿਤਕ ਗਤਿਵਿਧਿਆ ਦੇ ਦਿਸ਼ਾ ਨਿਰਦੇਸ਼ ਨੂੰ ਨਿਰਧਾਰਤ ਕਰਦਾ ਆ ਰਿਹਾ ਹੈ।
ਸੁਖਿੰਦਰ 1975 ਤੋਂ ਕਨੇਡਾ ਵਿੱਚ ਰਹਿ ਰਿਹਾ ਹੈ। ਉਸਦੀਆ 20 ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ
ਸੁਖਿੰਦਰ ਘੱਟ ਲਫ਼ਜ਼ਾ ਵਿੱਚ ਆਪਣੀ ਗੱਲ ਕਹਿਣ ਵਿੱਚ ਸਮਰੱਥ ਹੈ। ਉਹ ਜਿਹੜੇ ਅਰਥਾਂ ਦੀ ਤਲਾਸ਼ ਕਰਦਾ ਹੈ ਉਹ ਅਰਥ ਥੋੜੇ
ਲਫ਼ਜ਼ਾ ਵਿਚੋਂ ਆਪਣੇ ਆਪ ਪ੍ਰਗਟ ਹੋ ਜਾਂਦੇ ਹਨ। ਜਿਸ ਤਰ੍ਹਾਂ ਹੇਠਲੀ ਕਵਿਤਾ ਵਿੱਚ ਦੇਖਿਆ ਜਾ ਸਕਦਾ ਹੈ:-
ਸਦੀਆਂ ਬੀਤ ਗਈਆਂ
ਪਰ ਤੇਰੀ ਚੁੱਪ ਨਹੀਂ ਟੁੱਟੀ
ਨੀਲਮ, ਤੂੰ ਕਦ ਬੋਲੇਂਗੀ

ਸ੍ਰੀ ਸਿੱਧੂ ਦਮਦਮੀ ਅਨੁਸਾਰ ਕਿਸੇ ਕਵੀ ਵੱਲੋਂ ਲਿਖਿਆ ਗਿਆ ਸਫ਼ਰਨਾਮਾ ਲੰਬੀ ਕਵਿਤਾ ਹੁੰਦਾ ਹੈ। ਇਹ ਸੁਖਿੰਦਰ ਦੇ ਸਫ਼ਰਨਾਮੇ ਬਾਰੇ ਸੱਚ ਹੈ। ਉਸਦੀ ਕਲਮ ਸਮਾਜ ਨੂੰ ਜਿਹੋ ਜਿਹਾ ਵੇਖਦੀ ਹੈ, ਹੂ ਬ ਹੂ ਉਸ ਦਾ ਯਥਾਰਥਕ ਚਿੱਤ੍ਰਣ ਕਰ ਦਿੰਦੀ ਹੈ।
ਡਾ. ਭੀਮ ਇੰਦਰ ਸਿੰਘ ਅਨੁਸਾਰ ਸੁਖਿੰਦਰ ਪਰਵਾਸ ਹੰਢਾਉਂਦਾ ਹੋਇਆ ਵੀ ਆਪਣੀ ਜੰਮਣ ਭੋਇੰ, ਮਿੱਟੀ ਅਤੇ ਪੰਜਾਬੀ ਸਮਾਜ ਨੂੰ ਚਿੱਤ੍ਰਦਾ ਹੈ।
ਰਚਨਾਵਾਂ
ਸ਼ਹਿਰ ਧੁੰਦ ਤੇ ਰੌਸ਼ਨੀਆਂ –ਕਾਵਿ ਸੰਗ੍ਰਹਿ
ਤਿੰਨ ਕੋਣ (ਸੁਰਿੰਦਰ ਧੰਜਲ ਅਤੇ ਇਕਬਾਲ ਰਾਮੂੰਵਾਲੀਆ ਨਾਲ ਸਾਂਝੀ) –ਕਾਵਿ ਸੰਗ੍ਰਹਿ
ਲੱਕੜ ਦੀਆਂ ਮੱਛੀਆਂ, –ਕਾਵਿ ਸੰਗ੍ਰਹਿ ਮਕਤਲ -–ਕਾਵਿ ਰਚਨਾਵਾਂ
ਤੂਫਾਨ ਦੀਆਂ ਜੜ੍ਹਾਂ 'ਚ –ਕਾਵਿ ਸੰਗ੍ਰਹਿ
ਬਘਿਆੜਾਂ ਦੇ ਵੱਸ –ਕਾਵਿ ਸੰਗ੍ਰਹਿ
ਬੁੱਢੇ ਘੋੜਿਆਂ ਦੀ ਆਤਮ ਕਥਾ –ਕਾਵਿ ਸੰਗ੍ਰਹਿ
ਸਕਿਜ਼ੋਫਿਰੇਨੀਆ –ਕਾਵਿ ਸੰਗ੍ਰਹਿ
ਇਹ ਖ਼ਤ ਕਿਸ ਨੂੰ ਲਿਖਾਂ–ਕਾਵਿ ਸੰਗ੍ਰਹਿ
ਕੁੱਤਿਆਂ ਬਾਰੇ ਕਵਿਤਾਵਾਂ –ਕਾਵਿ ਸੰਗ੍ਰਹਿ
ਪਰਦੂਸ਼ਤ ਹਵਾ –ਕਾਵਿ ਸੰਗ੍ਰਹਿ
ਕਵਿਤਾ ਦੀ ਤਲਾਸ਼–ਕਾਵਿ ਸੰਗ੍ਰਹਿ
ਅਲਾਰਮ ਕਲੌਕ -ਨਾਵਲ
ਕਨੈਡੀਅਨ ਪੰਜਾਬੀ ਸਾਹਿਤ (I,II,III)
ਆਮ ਆਦਮੀ ਦਾ ਇਨਕਲਾਬ
ਮੇਰੀ ਪਾਕਿਸਤਾਨੀ ਸਫ਼ਰਨਾਮਾ
ਪੁਲਾੜ, ਸਾਮਾਨ ਤੇ ਪਦਾਰਥ
ਕੋਸਮੀਕ ਕਿਰਨ ਤੇ ਵਿਸ਼ਵ
ਸ਼ਾਇਰ ਧੁੰਦ ਤੇ ਰੋਸ਼ਨੀਆ
ਤਿੰਨ ਕੋਣ
ਮਖਤਾਲ
ਮੇਰੀ ਝਾਂਜਰਾ ਦੀ ਛਣ-ਛਣ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1214
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ