ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

40 ਮੁੱਕਤੇ

ਗੁਰੂ ਗੋਬਿੰਦ ਨੇ ਟੁੱਟੀ ਗੰਢ ਕੇ ਤੋੜ ਨਿਭਾਈ ਹੈ ।
ਮਹਾਂ ਸਿੰਘ ਨੇ ਸਿੱਖੀ ਵਾਲੀ ਰੱਖ ਵਿਖਾਈ ਹੈ ।
ਤੇਰੇ ਜਿਹਾ ਨਾ ਕੋਈ ਧੰਨ ਬਾਜਾਂ ਵਾਲਿਆ ਤੂੰ ,
ਤੂੰ ਸਿੰਘਾਂ ਨੂੰ ਅੰਮ੍ਰਿਤ ਵਾਲੀ ਦਾਤ ਪਿਆਈ ਹੈ ।
ਗੁਰੂ ਗੋਬਿੰਦ ਨੇ ਟੁੱਟੀ ਗੰਢ ਕੇ ਤੋੜ ਨਿਭਾਈ ਹੈ । ।

ਮਾਈ ਭਾਗੋ ਨੇ ਵਿੱਚ ਮੈਦਾਨੇ ਜੋਹਰ ਵਿਖਾਏ ਨੇ
ਭੁੱਲ ਸਕੂੰ ਨਾ ਦੁਸ਼ਮਣ ਐਸੇ ਸਬਕ ਪੜ੍ਹਾਏ ਨੇ
ਸ਼ੇਰ ਮਝੈਲਾਂ ਗਹਿਰੀ ਜੜ੍ਹ ਸਿੱਖੀ ਦੀ ਲਾਈ ਹੈ ।
ਗੁਰੂ ਗੋਬਿੰਦ ਨੇ ਟੁੱਟੀ ਗੰਡ ਕੇ ਤੋੜ ਨਿਭਾਈ ਹੈ । ।

ਚਾਲੀ ਸਿੰਘਾਂ ਹੱਸ ਕੇ ਜਾਮ ਸ਼ਹਾਦਤ ਪੀਤਾ ਹੈ
ਸਿੱਖੀ ਵਾਲਾ ਝੰਡਾ ਜੱਗ ਵਿੱਚ ਉੱਚਾ ਕੀਤਾ ਹੈ
ਧੰਨ ਮਹਾਂ ਸਿੰਘਾ, ਧੰਨ ਤੇਰੀ ਨੇਕ ਕਮਾਈ ਹੈ ।
ਗੁਰੂ ਗੋਬਿੰਦ ਨੇ ਟੁੱਟੀ ਗੰਢ ਕੇ ਤੋੜ ਨਿਭਾਈ ਹੈ । ।

ਸ਼ਹੀਦ ਕਦੇ ਨਾ ਮਰਦਾ ਲੋਕੋ ਚੋਲਾ ਬਦਲਾਉਂਦਾ ਹੈ
ਧਰਮ ਕੌਮ ਦੇ ਉੱਤੋਂ ਜਿੰਦੜੀ ਘੋਲ ਘੁਮਾਉਂਦਾ ਹੈ
ਸੁਰਿੰਦਰ,ਸਿੰਘਾਂ ਹੱਸ ਕੇ ਲਾੜੀ ਮੌਤ ਵਿਆਹੀ ਹੈ ।
ਗੁਰੂ ਗੋਬਿੰਦ ਨੇ ਟੁੱਟੀ ਗੰਢ ਕੇ ਤੋੜ ਨਿਭਾਈ ਹੈ । ।

ਲੇਖਕ : ਐੱਸ. ਸੁਰਿੰਦਰ ਹੋਰ ਲਿਖਤ (ਇਸ ਸਾਇਟ 'ਤੇ): 30
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :762
ਲੇਖਕ ਬਾਰੇ
ਆਪ ਜੀ ਪ੍ਰਵਾਸੀ ਕਵੀ ਹਨ। ਹੁਣ ਤੱਕ ਆਪ ਜੀ ਨੇ ਪੰਜਾਬੀ ਕਵਿਤਾ ਵਿੱਚ ਮਾਹਿਏ ਕਾਵਿ ਰੂਪ ਨੂੰ ਵਿਧੇਰੇ ਸਿਰਜਿਆ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ