ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਜਾਦੀ ਦੀ ਲੋੜ੍ਹ ਕਿਸ ਨੂੰ : ਲੋਕਾਂ ਨੂੰ ਜਾਂ ਰਾਜ ਕਰਨ ਵਾਲਿਆ ਨੂੰ?

ਭਾਰਤ ਦੇਸ਼ ਵਿਸ਼ੱਵ ਵਿਚੋ ਆਪਣੇ ਆਪ ਨੂੰ ਸਭ ਤੋ ਵੱਡਾ ਲੋਕਤੰਤਰ ਅੱਖਵਾਉਣ ਵਾਲਾ ਦੇਸ਼ ਹੈ । ਇੱਸ ਗੱਲ ਵਿੱਚ ਕੋਈ ਸ਼ੱਕ ਨਹੀ ਕਿ ਇੱਸ ਦੇਸ਼ ਦੇ ਲੋਕ, ਤੰਤਰ, ਦੀ ਚੱਕੀ ਵਿੱਚ ਪਿਸ ਕਿ ਭਾਰਤ ਨੂੰ ਚਲਾ ਰਹੇ ਹਨ ਅਤੇ ਗੱਦੀਆ ਤੇ ਬੇਠੇ ਮਹਾ ਮੰਤਰੀ, ਲੋਕ ਤੰਤਰ ਦਾ ਢੰਡੋਰਾ ਪਿੱਟ ਰਹੇ ਹਨ । ਇਸ ਦੇਸ਼ ਦੇ ਸਿਆਸਤ ਦੀ ਚੱਕੀ ਇਹੱਨੀ ਬਾਰੀਕ ਚੱਲਦੀ ਹੈ । ਕਿ ਭੁਖੇ ਪੇਟ ਸੋਣ ਵਾਲੇ ਵਿਆਕਤੀ ਨੂੰ ਰੋਟੀ ਘੱਟ ਪਰ ਸਿਆਸੀ ਰੋਟੀਆ ਵੱਧ ਸੇਕਦੀ ਹੇ ਇੱਸ ਭਾਰਤ ਨੂੰ ਅਜਾਦ ਕਰਾਉਣ ਵਾਸਤੇ ਇਸ ਦੇਸ਼ ਦੇ ਆਮ ਲੋਕ ਭਗਤ ਸਿੰਘ ਸਾਮੇਤ 121 ਜਾਣੇ ਫਾਂਸੀਆ ਓੁਪਰ ਚੱੜੇ, ਪਰ ਸ਼ਾਹੀਦਾ ਦੀਆ ਰੁਹਾ ਵੀ ਇੱਸ ਤੰਤਰ ਦੇ ਲੀਡਰਾ ਨੂੰ ਵੇਖ ਕੁਰਲਾਉਦੀਆ ਹੋਣਗੀਆ, ਇਥੇ ਹੀ ਬੱਸ ਨਹੀ ਅਜਾਦੀ ਦਾ ਰਾਹ ਪੱਧਰਾ ਕਰਨ ਲਈ 2626 ਵਿਆਕਤੀਆ ਨੂੰ ਓੁਮਰ ਕੈਦ ਹੋਈ, ਜਲਿਆ ਵਾਲੇ ਬਾਗ ਵਿੱਚ 1300 ਜਾਣਿਆ ਨੇ ਸ਼ਾਹੀਦੀ ਜਾਮ ਪੀਤਾ, ਜਿਹਨਾ ਵਿੱਚ 90 ਸਾਲ ਦੇ ਬੁੱਜਰਗ ਅੋਰਤ ਨੋਜਵਾਨ ਇਥੋ ਤੱਕ ਕਿ ਬਿਲਕੱਲ ਛੋਟੇ ਬੱਚੇ ਵੀ ਸ਼ਾਮਲ ਸਨ ਜਿਹਨਾ ਅਜੇ ਦੁਨੀਆ ਦੇਖੀ ਵੀ ਨਹੀ ਸੀ, ਬਜ ਬਜ ਘਾਟ ਵਿੱਚ 113 ਜਾਣਿਆ ਸ਼ਾਹੀਦੀ ਦਾ ਮਾਰਗ ਚੁਣਿਆ, ਦੇਸ਼ ਦੀ ਅੰਖਡਤਾ ਅਤੇ ਅਜਾਦੀ ਪਰਚੰਡ ਕਰਨ ਲਈ ਕੂਕਾ ਲਹਿਰ ਦਾ ਯੋਗਦਾਨ ਵੀ ਸ਼ਲਾਗਾ ਯੋਗ ਰਿਹਾ ਜਿਹਨਾ ਵਿੱਚੋ 91 ਵਿਆਕਤੀ ਸ਼ਾਹੀਦ ਹੋਏ ਜੋ ਸਾਰੇ ਹੀ ਸਿੱਖ ਸਨ, ਇਹਨਾ ਸ਼ਾਹੀਦੀਆ ਦੀ ਕਤਾਰ ਵਿੱਚ ਸ਼ਰੋਮਣੀ ਅਕਾਲੀ ਦੱਲ ਵੀ ਮੋਹਰੀ ਰਿੱਹਾ, ਓੁਹ ਵੀ ਤਕਰੀਬਨ 500 ਤੋ ਵੱਧ ਕੁਰਬਾਨੀਆ ਦੇ ਕਿ ਭਾਰਤ ਦਾ ਨਾਮ ਰੋਸ਼ਨ ਕਰ ਗਿੱਆ। ਇਹਨਾ ਕੁਰਬਾਨੀਆ ਦਾ ਇੱਕੋ ਇੱਕ ਕਾਰਨ ਸੀ ਕਿ ਭਾਰਤੀ ਹੁਣ ਅੰਗਰੇਜਾ ਦੇ ਗੁਲਾਮ ਨਹੀ ਰਹਿਣਾ ਚਾਹੁਦੇ, ਇਹ ਭਾਰਤ ਨੂੰ ਅਜਾਦ ਅਤੇ ਖੁਦਮੁਖਤਿਆਰ ਦੇਸ਼ ਵੇਖਣਾ ਚਾਹੁੰਦੇ ਸਨ । ਤਾਂ ਇਹਨੇ ਵੱਡੇ ਆੰਨਦੋਲਨ ਅਤੇ ਕੀਮਤੀ ਜਾਨਾ ਗੱਵਾਉਣ ਮੱਗਰੋ ਭਾਰਤੀਆ ਦੀਆ ਅੱਣਥੱਕ ਕੋਸ਼ਿਸ਼ਾ ਅੱਗੇ ਗੋਰੇ ਟਿੱਕ ਨਾ ਸਕੇ ਆਖਰ ਕਾਰ ਓੁਹਨਾ ਨੂੰ ਭਾਰਤ ਛੱਡ ਕਿ ਜਾਣਾ ਪਿਆ ਅਤੇ ਆਮ ਲੋਕਾ ਸੋਚਿਆ ਕਿ ਹੁਣ ਸੁਪਨੇ ਸਕਾਰ ਹੋਣ ਦਾ ਵੇਲਾ ਆ ਗਿਆ ਹੈ । ਫਿਰ ਲੋਕ ਭਾਰਤ ਦੀ ਤਾਰੱਕੀ ਲਈ ਰੱਲ ਮਿੱਲ ਹੱਮਲੇ ਮਾਰਨ ਲੱਗੇ ਕਿਉਕਿ ਉਹ ਜਾਣਦੇ ਸਨ ਕਿ ਅਜਾਦੀ ਓਹਨਾ ਦੇ ਭਰਾਵਾ ਖੁਨ ਡੋਲ ਕਿ ਲਈ ਹੇ, ਪਰ ਇਹਨਾ ਖੁਸ਼ੀਆ ਨੁੰ ਸਿਆਸਤ ਦਾ ਗ੍ਰਹਿਣ ਲੱਗ ਗਿੱਆ, ਸੁਪਨੇ ਕੱਚ ਵਾਂਗਰਾ ਚੂਰ ਹੋ ਗਏ ,ਜਦੋ ਜਨਤਾ ਗਿੱਣੇ ਗਿੱਟਕਾ ਤੇ ਲੀਡਰ ਚੂਪਣ ਅੰਬ, ਵਾਲੀਆ ਘੱਟਨਾਵਾ ਵੇਖਣ ਨੂੰ ਮਿੱਲਈਆ ਕਿਉਕਿ ਸਿਆਸਤ ਕਰਨ ਵਾਲਿਆ ਨੇ ਭੋਲੀ ਭਾਲੀ ਜੱਨਤਾ ਉਤੇ ਨਾਦਰ ਸ਼ਾਹੀ ਫੁਰਮਾਨ ਚਾੜਨੇ ਆਰੰਭ ਕਰ ਦਿੱਤੇ, ਅਤੇ ਆਮ ਲੋਕਾ ਦਾ ਹਾਲ ਉਠ ਦੇ ਲੱਟਕਦੇ ਬੁੱਲ ਵਰਗਾ ਹੋ ਗਿੱਆ । ਜਿਵੇ ਖਾਜੁਰ ਦੇ ਦਾਰੱਖਤ ਥੱਲੇ ਖਾਲੋਤਾ ਲੱਤਾ ਤੋ ਸੱਖਣਾ ਵਿਆਕਤੀ ਖਾਜੂਰ ਡਿੱਗਣ ਦੀ ਉਡੀਕ ਕਰਦਾ ਹੇ, ਬਸ ਭਾਰਤੀ ਵੀ ਖਾਜੂਰ ਰੂਪੀ ਸਾਹੁਲਤਾ ਝੋਲੀ ਵਿੱਚ ਡਿਗਣ ਦੀ ਉਡੀਕ ਕਰਨ ਲੱਗੇ ਪਰ ਝੋਲੀਆ ਖਾਲੀ ਦੀਆ ਖਾਲੀ ਰਹਿ ਗਈਆ ਅਤੇ ਦੇਸ਼ ਦੇ ਨੇਤਾ ਅਤੇ ਓਹਨਾ ਦੇ ਸੇਵਾਦਾਰ ਗੁੱਛਿਆ ਦੇ ਗੁੱਛੇ ਝੋਲੀਆ ਵਿੱਚ ਪਾਉਣ ਲੱਗ ਪਏ ਦੇਸ਼ ਦੀ ਅਜਾਦੀ ਨੂੰ ਭਾਂਵੇ ਸੱਤ ਦਹਾਕੇ ਬੀਤਣ ਨੂੰ ਆਉਣ ਵਾਲੇ ਨੇ ਪਰ ਆਮ ਲੋਕਾ ਦਾ ਪਰਨਾਲਾ ਓੁਥੇ ਦਾ ਓੁਥੇ ਹੀ ਹੈ। ਅਜੇ ਭਾਰਤ ਵਿੱਚ ਬਹੁਤ ਥਾਵਾ ਤੇ ਬਿਜਲੀ ਨਹੀ ਪਹੰਚੀ ਅਤੇ ਪ੍ਰਧਾਨ ਮੰਤਰੀ ਖੁੱਦ ਲਾਲ ਕਿਲੇ ਤੇ ਦਿੱਤੇ ਭਾਸ਼ਣ ਵਿਚ ਸਵੀਕਾਰ ਚੁਕੇ ਹਨ ।ਭਾਰਤ ਦਾ ਸਰਪਾਲ਼ੱਸ ਸੂਬਾ ਪੰਜਾਬ ਨਿਰੰਨਤਰ ਬਿਜਲੀ ਕਟਾ ਤੋ ਜੁਝ ਰਿਹਾ ਹੇ, ਭਾਰਤ ਦੇ ਤੱਕਰੀਬਨ ਸਾਰੇ ਸੂਬੇ ਆਰਥਿਕ ਤੰਗੀ ਭੁਖਮਾਰੀ ਬੇਰੁਜਗਾਰੀ ਅਤੇ ਵਿਦਿਆ ਦੇ ਖੇਤਰ ਵਿਚੋ ਬਾਹਰਲੇ ਦੇਸ਼ਾ ਮੁਕਾਬਲੇ ਪੱਛੜਦਾ ਜਾ ਰਹੇ ਹਨ, ਪਰ ਇਥੋ ਦੀ ਜਨਤਾ ਦੇ ਸੇਵਾਦਾਰ ਆਪ ਲਗਜੱਰੀ ਜਿੰਦਗੀ ਦਾ ਨਿੱਗ ਮਾਣ ਰਹੇ ਨੇ ਜਦੋ ਇਹਥੋ ਦੇ ਆਰਥਿਕ ਮਾਹਰਾ ਨੇ ਇਹ ਗੱਲ ਸਾਫ ਕਰ ਦਿੱਤੀ ਕਿ ਭਾਰਤ ਆਰਥਿਕ ਤੰਗੀ ਵਿਚੋ ਗੁਜਰ ਰਿਹਾ ਹੇ ਤਾ ਇਥੋ ਦੇ ਸੇਵਾਦਾਰਾ ਨੇ ਸੰਸਦ ਵਿੱਚ ਇੱਕ ਮਤਾ ਲਿਆਦਾ ਕਿ ਮੈਬਰ, ਪਾਰਲੀਮੈਟਾ, ਦੀਆ ਤਨਖਾਹਾ ਦੁਗਣੀਆ ਚਾਹੀਦੀਆ ਹਨ ਅਤੇ ਬਾਕੀ ਭੱਤੇ ਵੀ ਵੱਧਣੇ ਚਾਹੀਦੇ ਹਨ, ਪਰ ਇਹਨਾ ਇਹ ਕਦੀ ਨਹੀ ਸੋਚਿਆ ਕਿ ਦੇਸ਼ ਦਾ ਅੰਨਦਾਤਾ ਖੁਦਕੁੱਸ਼ੀਆ ਕਰ ਰਿਹਾ ਹੇ ਉਸ ਦੀਆ ਫਸਲਾ ਦਾ ਰੇਟ ਦੁੱਗਣਾ ਕਰ ਦਿਓ, ਮੁਲਾਜਮਾ ਦੀਆ ਤਨਖਾਹਾ ਵੱਧਾਅ ਦਿਉ ਮੱਜਦੂਰ ਦੀ ਦਿਹਾੜੀ ਦੁਗਣੀ ਕਰ ਦਿਉ ਨਹੀ ਇਹ ਤਾ ਕਦੀ ਵੀ ਨਹੀ ਕਹਿਣ ਗੇ ਇਹਨਾ ਦੀਆ ਕਹਿਣ ਲੱਗਿਅ ਜੁਬਾਨਾ ਵਾਅੱਲ ਖਾ ਜਾਣ ਗੀਆ ਅਤੇ ਫਰਜ ਲਕਵਾ ਮਾਰ ਜਾਵੇਗਾ ਇਹ ਕਦੇ ਵੀ ਲੋਕਾ ਦੇ ਹਿਤਾ ਦੀ ਗੱਲ ਨਹੀ ਕਰਨ ਗੇ, ਇਹਨਾ ਤਾ ਹੱਧ ਕਰ ਤੀ ਲੋਕਾ ਵਾਲੋ ਦੱਖੂਦਾਣਾ ਦਿੱਤੇ ਐਮ, ਪੀ, ਭਾਵ ਕਿ ਵੋਟਾ ਵਿੱਚੋ ਹਾਰ ਚੁਕਿਆ ਦੀ ਪੈਨਸ਼ਨ ਵਿੱਚ 35 ਪ੍ਰਤੀ ਸ਼ੱਤ ਵਾਧੇ ਦੀ ਤੱਵਵੀਜ ਪੇਸ਼ ਕੀਤੀ ਹੇ,ਇੱਹ ਦੁਨੀਆ ਦਾ ਇੱਕੋ ਇੱਕ ਲੋਕਤੰਤਰ ਹੇ ਜਿਥੈ ਆਪਣੀ ਤਨਖਾਹ ਆਪ ਹੀ ਵਧਾਈ ਜਾ ਸੱਕਦੀ ਹੈ । ਇੱਹ ਓੁਹ ਨੋਕਰੀ ਹੇ ਜਿਥੇ ਬੰਦਾ ਇੱਕ ਵਾਰੀ ਲੱਗ ਗਿੱਆ ਤਾ ਮੱੜੀਆ ਦੇ ਬਾਲਣ ਤੱਕ ਸਰਕਾਰੀ ਹੋ ਜਾਦੇ ਹਨ । ਭਾਦਰੋ ਦੀਆ ਖੁੰਬਾ ਵਾਗੂੂੰ ਭੱਤੇ ਵੱਧਦੇ ਨੇ ਅਤੇ ਹਰ ਮਾਹੀਨੇ ਇੱਟ ਵਾਂਗਰਾ ਵੱਜ ਦੀ ਹੇ ਪੰਜਾਹ ਹਜਾਰ ਰੁਪਏ ਤਨਖਾਹ, ਪੱਕੀ ਕੱਣਕ ਵਾਂਗ ਕਿਰਦਾ ਹੇ ਸ਼ੈਸ਼ਨ ਦੋਰਾਨ ਦੋ ਹਜਾਰ ਰੁਪਏ ਰੋਜਾਨਾ ਭੱਤਾ, ਸੋਲਾ ਰੁਪਏ ਪ੍ਰਤੀ ਕਿਲੋਮੀਟਰ ਦੋੜਦੀ ਹੇ ਮੰਤਰੀ ਸਾਬ ਦੀ ਕਾਰ,ਪਾਣੀ ਦੇ ਬਿੱਲ, ਬਿੱਜਲੀ ਦੇ ਬਿੱਲ, ਰੇਲ ਗੱਡੀ ਦੇ ਖਰਚੇ, ਹਵਾਈ ਖਰਚੇ,ਤਕਰੀਬਨ ਦੋ ਲੱਖ ਦੇ ਫੁਟਕੱਲ ਖਰਚੇ,ਦਿੱਲੀ ਵਿੱਚ ਆਲੀਸ਼ਾਨ ਬੰਗਲਾ, ਅਤੇ ਹੋਰ ਵੀ ਸਾਹੁਲਤਾ ਦੇ ਭੱਰੇ ਟਾਰੱਕ ਆਉਦੇ ਹਨ,ਇੱਹ ਨੋਕਰੀ ਦੇਸ਼ ਦੇ ਭਿਰਸ਼ੱਟ ਤੋ ਭਿਰਸ਼ਟ ਬੰਦੇ ਵੀ ਕਰ ਰਹੇ ਨੇ ਜਿਹਨਾ ਤੇ ਸਿੱਧੇ ਹੀ ਹੱਤਿਆ ਕਰਨ ਬਲਾਤਕਾਰ ਵੱਰਗੇ ਸੰਗੀਨ ਜੁੱਰਮ ਹਨ, ਫਿਰ ਵੀ ਸ਼ਾਨ ਨਾਲ ਸਾਹੂਲਤਾ ਦਾ ਨਿੱਘ ਮਾਣ ਰਹੇ ਹਨ । 1947 ਤੋ ਬਾਹਦ ਪਹਿਲੀ ਵਾਰ ਹੋਂਦ ਵਿਚ ਆਈ ਲੋਕ ਸਭਾ ਜਿਸ ਵਿੱਚ ਇੱਕ ਐਮ ਪੀ ਦਾ ਵੇਤਨ ਚਾਰ ਸੋ ਰੁਪਏ ਮਾਹੀਨਾ ਸੀ ਜੋ ਵੱਧ ਕਿ ਹੁਣ ਪੰਜਾਹ ਹਜਾਰ ਨੂੰ ਪਾਹੁੰਚ ਚੁਕਾ ਹੇ । ਪਰ ਅਜੇ ਵੀ ਜਨਤਾ ਦੇ ਸੇਵਾਦਾਰਾ ਨੁੰ ਘੱਟ ਲੱਗਦਾ ਹੇ । ਜਿਸ ਵੇਲੇ ਦੇਸ਼ ਦਾ ਗਾਰੀਬ ਭੁੱਖਾ ਮੱਰ ਰਿਹਾ ਹੋਵੇ ਅਤੇ ਅੰਨਦਾਤਾ ਖੁਦਕੁੱਸ਼ੀਆ ਕਰ ਰਿਹਾ ਹੋਵੇ ਉਸ ਟਾਈਮ ਦੇਸ਼ ਦੇ ਨੇਤਾ ਆਪਣੀ ਤਨਖਾਹ ਦੁੱਗਣੀ ਕਰਨ ਦਾ ਮਤਾ ਲਿਆਉਣ ਤਾਂ ਦੇਸ ਨੁੰ ਗਾਰੀਬੀ ਦੇ ਮੂਹ ਵਿੱਚ ਧੱਕਣ ਦਾ ਪਰਤੱਖ ਪਰਮਾਨ ਹੇ । ਜਦੋ ਇਸ ਦੇਸ਼ ਦਾ ਮੁਲਾਜਮ ਆਪਣੀ ਤਨਖਾਹ ਆਪ ਨਹੀ ਵੱਧਾਅ ਸਕਦੇ ਕਿਸਾਨ ਆਪਣੀ ਖੂਨ ਪਾਸੀਨੇ ਨਾਲ ਪਾਲੀ ਫਸਲ ਦਾ ਰੇਟ ਆਪ ਨਹੀ ਨਿਰਧਾਰਤ ਕਰ ਸਕਦੇ ਫਿਰ ਨੇਤਾ ਕਿਉ ਇਹਨਾ ਲਈ ਵੀ ਕੋਈ ਆਲੱਗ ਕਾਮਿਸ਼ਨ ਬੇਠਣਾ ਚਾਹੀਦਾ ਹੇ ਜੋ ਕਾੰਮ ਕਾਜ ਵੇਖ ਇਹਨਾ ਦੀ ਤੱਨਖਾਹ ਭੱਤੇ ਵਧਾਉਣ ਜੱਦ ਕਈ ,ਅੇਮ, ਪੀ, ਤਾ ਪੰਜ ਸਾਲ ਬਿੱਨਾ ਬੋਲਿਆ ਹਿ ਲੱਘਾ ਜਾਦੇ ਹਨ ਫਿਰ ਓਹਨਾ ਦੀ ਤਨਖਾਹ ਭੱਤੇ ਕਾਹਦੇ, ਇੱਹ ਹੁਣ ਲੋਕ ਤੰਤਰ ਨਹੀ ਰਿਹਾ ਜਿਥੇ ਆਪਣੀ ਮੱਰਜੀ ਨਾਲ ਨੇਤਾ ਤਨਖਾਹ ਵਧਾਉਣ ਡੰਡੇ ਦੇ ਜੋਰ ਨਾਲ ਟੈਕਸ ਉਗਰਾਹਣ ਬਿੱਨਾ ਲੰਗਾਮ ਵੱਧਦੀ ਮਹਿੰਗਾਆਈ ਇੱਹ ਇਹਸਾਸ ਕਰਵਾ ਰਹੀ ਹੇ ਕਿ ਇੱਹ ਲੋਕਤੰਤਰ ਨਹੀ ਰਿਹਾ ਇੱਹ ਹੁਣ ਠੋਕ ਤੰਤਰ ਬੱਣਦਾ ਜਾ ਰਿਹਾ ਹੇ । ਅੱਖਾ ਬੰਦ, ਕੰਨ ਮੁੰਦ ਕਰੀ ਬੈਠਾ ਇਥੋ ਦਾ ਸਿਸਟੱਮ ਵੱਲ ਵੇਖ ਲੋਕ ਇੰਜ ਮਹਿਸੁਸ ਕਰ ਰਹੇ ਹਨ ਕਿ ਅਸੀ ਅਜਾਦ ਭਾਰਤ ਵਿੱਚ ਵੀ ਗੁਲਾਮ ਹੀ. ਹਾ, ਕਿਸੇ ਟਾਈਮ ਇੱਸ ਦੇਸ਼ ਨੂੰ ਕਈ ਵਾਰ ਇੱਸਲਾਮਕ ਰਾਜਿਆ ਲੁਟਿਆ ਫਿੱਰ ਅੰਗਰੇਜਾ ਰੱਜ ਕੇ ਲੁਟਿਆ, ਅਤੇ ਹੁਣ ਇਸ ਦੇਸ਼ ਦੇ ਲੀਡਰ ਲੁੱਟੀ ਜਾ ਰਹੇ ਨੇ , ਬੱਸ ਲੱਚਾਰ ਜਨਤਾ ਤਾ ਵਿਚਾਰੀ ਇੱਕੋ ਹਾਉਕਾ ਹੀ ਲਹਿੰਦੀ ਹੇ ਕਿ ਅਜਾਦੀ ਸਾਨੂੰ ਚਾਹੀਦੀ ਹੇ ਨਾ ਕਿ ਇਸ ਦੇਸ਼ ਦੇ ਲੀਡਰਾ ਨੁੰ ।

ਲੇਖਕ : ਨਿਸ਼ਾਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 9
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1121

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ