ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕੁਦਰਤ-ਗਜ਼ਲ

ਹਵਾ ਕੁਦਰਤ ਤੇ ਕੁਦਰਤ ਨੀਰ ਨਾਲੇ ਆਸਮਾਂ ਕੁਦਰਤ ।
ਹੈ ਸਾਗਰ ਛਲਕਦਾ ਕੁਦਰਤ ਜ਼ਮੀਂ ਧੁੱਪ ਤੇ ਹੈ ਛਾਂ ਕੁਦਰਤ ।

ਹੁਸਨ ਤੇ ਇਸ਼ਕ ਕੁਦਰਤ ਹੈ ਜ਼ਮਾਨੇ ਦੀ ਹਵਾ ਕੁਦਰਤ,
ਹੈ ਮਾਨਸ ਜ਼ਾਤ ਵੀ ਕੁਦਰਤ ਤੇ ਨਾਲੇ ਬਾਪ ਮਾਂ ਕੁਦਰਤ ।

ਬਗ਼ੀਚੇ ਬਾਗ਼ ਵੀ ਕੁਦਰਤ ਨਦੀ ਨਾਲੇ ਵੀ ਕੁਦਰਤ ਨੇ,
ਹੈ ਸਤਲੁਜ ਬਿਆਸ ਵੀ ਕੁਦਰਤ ਅਟਕ ਰਾਵੀ ਝਨਾਂ ਕੁਦਰਤ ।

ਤੇਰੇ ਨੈਣਾਂ ਤੇ ਲਬ ਤੇਰੇ ਤੇਰਾ ਜੋਬਣ ਸੁਹੱਪਣ ਵੀ,
ਮੁਕੰਮਲ ਰੂਪ ਕੁਦਰਤ ਦਾ ਤੇਰੀ ਤੱਕਣੀ ਜ਼ੁਬਾਂ ਕੁਦਰਤ ।

ਗਲੀ ਪਿੰਡ ਸ਼ਹਿਰ ਤੇ ਕਸਬੇ ਪਰਾਂਤਾਂ ਤੇ ਮੁਲਕ ਸਾਰੇ,
ਹੀ ਕੁਦਰਤ ਦਾ ਪਸਾਰਾ ਨੇ ਇਹ ਸਾਰੇ ਹੀ ਨੇ ਥਾਂ ਕੁਦਰਤ।

ਇਹ ਬਰਫ਼ੀਲਾ ਹਿਮਾਲਾ ਤੇ ਰਹੀ ਵਗ ਪਾਕ ਗੰਗਾ ਜੋ,
ਹੀ ਕੁਦਰਤ ਦਾ ਕਰਿਸ਼ਮਾ ਨੇ ਇਨ੍ਹਾਂ ਦੀ ਕਹਿਕਸ਼ਾਂ ਕੁਦਰਤ ।

ਖ਼ੁਦਾਈ ਰੱਬ ਦੀ ਕੁਦਰਤ ਸਿਤਾਰੇ ਚੰਨ ਵੀ ਕੁਦਰਤ,
ਨੇ ਸੱਭੇ ਵੇਦ ਕੁਦਰਤ ਦੇ ਅਤੇ ਬਾਈਬਲ ਕੁਰਾਂ ਕੁਦਰਤ ।

ਗ਼ਜ਼ਲ ਮੇਰੀ ਵੀ ਕੁਦਰਤ ਦੀ ਕਰੂੰਬਲ 'ਚੋਂ ਸਦਾ ਫੁੱਟਦੀ,
ਹੈ ਕੁਦਰਤ ਦਾ ਨਜ਼ਾਰਾ ਇਹ ਅਤੇ ਇਸ ਦੀ ਜ਼ੁਬਾਂ ਕੁਦਰਤ ।

ਗੁਰੂ ਦੀ ਸ਼ਰਨ ਵਿਚ ਰਹਿ ਕੇ ਹੀ ਤੂੰ "ਗੁਰਸ਼ਰਨ" ਬਣਿਆਂ ਹੈਂ,
ਤੇਰੀ ਸ਼ਾਇਰੀ ਤੇਰਾ ਲਿਖਣਾ ਨਿਰੰਤਰ ਹੈ ਰਵਾਂ ਕੁਦਰਤ ।

ਲੇਖਕ : ਗੁਰਸ਼ਰਨ ਸਿੰਘ ਅਜੀਬ ਹੋਰ ਲਿਖਤ (ਇਸ ਸਾਇਟ 'ਤੇ): 25
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1357
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜ੍ਹੇ ਰਹੇ ਹੋ। ਆਪ ਜੀ ਪੰਜਾਬੀ ਸਾਹਿਤ ਸਭਾ ਯੂ.ਕੇ. ਦੇ ਪ੍ਰਧਾਨ ਰਹਿ ਚੁਕੇ ਹੋ। ਅਾਪ ਜੀ 'ਰਚਨਾ' ਨਾਮਕ ਰਸਾਲੇ ਦੇ ਸੰਪਾਦਕ ਵੀ ਰਹਿ ਚੁਕੇ ਹੋ। ਇਸ ਤੋਂ ਇਲਾਵਾ ਆਪ ਜੀ ਦੇ 'ਕੂੰਜਾਂਵਲੀ' ਅਤੇ 'ਪੁਸ਼ਪਾਂਜਲੀ' ਗਜ਼ਲ ਸੰਗ੍ਰਹਿ ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ