ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਲੱਕੜਾਂ

ਇਹ ਉਹ ਲੱਕੜਾਂ ਸਨ।ਜਿੰਨ੍ਹਾਂ ਨੂੰ ਮੈਂ ਰੋਜ਼ ਹੀ ਤੱਕਦਾ ਸਾਂ।ਇਹ ਲੱਕੜਾਂ ਸਾਡੇ ਵਿਹੜੇ ਵਿੱਚ ਉਸ ਮਾਲਿਕ ਦੀ ਛੱਤ ਥੱਲੇ ਕਾਫੀ ਲੰਮੇ ਸਮੇਂ ਤੋ ਪਈਆਂ ਸਨ।ਇਹ ਲੱਕੜਾਂ ਉਨ੍ਹਾਂ ਹਰੇ ਭਰੇ ਰੁੱਖਾਂ ਦੀਆਂ ਸਨ ਜੋ ਕਦੇ ਮੈਂ ਭਰ ਜਵਾਨੀ ਵਿੱਚ ਬੜੇ ਚਾਵਾਂ ਨਾਲ ਆਪਣੇ ਖੇਤਾਂ ਵਿੱਚ ਲਗਾਏ ਸਨ।ਇਹਨਾਂ ਰੁੱਖਾਂ ਥੱਲੇ ਮੈਂ ਦੁਨਿਆਵੀ ਕੰਮਾਂ ਤੋਂ ਆਰਾਮ ਕਰਨ ਲਈ ਅਤੇ ਆਪਣੇ ਵਜੂਦ ਬਾਰੇ ਸੋਚਦਾ ਹੋਇਆ ਅਕਸਰ ਹੀ ਬੈਠ ਜਾਂਦਾ ਸੀ।

ਇਹਨਾਂ ਰੁੱਖਾਂ ਥੱਲੇ ਜਾਣੇ-ਅਨਜਾਣੇ ਬਹੁਤ ਸਾਰੇ ਰੱਬ ਦੇ ਸੇਵਕਾਂ ਅਤੇ ਦੋਸ਼ੀਆਂ ਨੇ ਆਰਾਮ ਕੀਤਾ ਹੋਵੇਗਾ।ਇਹ ਲੱਕੜਾਂ ਉਹ ਰੁੱਖਾਂ ਦੀਆਂ ਹਨ।ਜਿੰਨ੍ਹਾਂ ਨੂੰ ਮੈਂ ਬੜੇ ਚਾਵਾਂ ਅਤੇ ਬੜੀਆਂ ਮੁਸ਼ਕਿਲਾਂ ਨਾਲ ਪਾਣੀ ਪਾ-ਪਾ ਕੇ ਪਾਲਿਆ ਸੀ।ਇਹਨਾਂ ਰੁੱਖਾਂ ਨੂੰ ਕੁਝ ਕੁ ਕੁਦਰਤ ਦੀਆਂ ਕਰੋਪੀਆਂ ਨੇ ਸੁਕਾ ਦਿੱਤਾ, ਕੁਝ ਕੁ ਹਲਾਤਾਂ ਅਤੇ ਮੇਰੀਆਂ ਲੋੜਾਂ ਨੇ ਮੈਥੋਂ ਕਟਵਾ ਦਿੱਤੇ।

ਇਹਨਾਂ ਲੱਕੜਾਂ ਵਿੱਚੋ ਕੁਝ ਕੁ ਲੱਕੜਾਂ ਖੜ੍ਹ-ਸੋਕ ਰੁੱਖਾਂ ਦੀਆਂ ਸਨ।ਉਹ ਅਪਣੇ ਕੰਮ ਪੂਰੇ ਕਰਨ ਤੋਂ ਪਹਿਲਾਂ ਮਿੱਟੀ ਵਿੱਚ ਮਿੱਟੀ ਹੋ ਗਈਆਂ, ਠੀਕ ਉਸੇ ਮਨੁੱਖ ਦੀ ਤਰ੍ਹਾਂ ਜਿਸ ਨੇ ਦੁਨੀਆਂ ਤੇ ਆ ਕੇ ਕੋਈ ਵੀ ਭਲਾਈ ਦਾ ਕੰਮ ਨਹੀਂ ਕੀਤਾ।ਸਗੋਂ ਹੋਰ ਲੋਕਾਂ ਨੂੰ ਵੀ ਆਪਣੇ ਬੇਅਰਥੇ ਕੰਮਾਂ ਵਿੱਚ ਉਲਝਾਈ ਰੱਖਿਆ।ਫਿਰ ਘਰੇ ਆ ਕੇ ਇਹ ਲੱਕੜਾਂ ਮਿੱਟੀ ਵਿੱਚ ਮਿੱਟੀ ਹੋ ਗਈਆਂ।

ਪਰ ਇਹਨਾਂ ਵਿੱਚੋਂ ਕੁਝ ਲੱਕੜਾਂ ਬੜੇ ਕੰਮ ਦੀਆਂ ਸਨ ਜੋ ਕਿ ਠੰਡੀਆਂ ਛਾਂਵਾਂ ਦੇਣ ਵਾਲੇ ਰੁੱਖਾਂ ਦੀਆਂ ਸਨ।ਜਿਨ੍ਹਾਂ ਸੱਦਕੇ ਮੇਰਾ ਸਰੀਰ ਲੇਖੇ ਲੱਗਿਆ ਜਿੰਨਾਂ ਨੇ ਕਦੇ ਮੈਨੂੰ ਅਤੇ ਹੋਰ ਲੋਕਾਂ ਨੂੰ ਠੰਡੀਆਂ ਛਾਂਵਾਂ ਦੇ ਕੇ ਬੜਾ ਹੀ ਸੁਖ ਅਤੇ ਆਨੰਦ ਦਿੱਤਾ ਸੀ।

ਫਿਰ ਇਹਨਾਂ ਲੱਕੜਾਂ ਨੇ ਮੈਨੂੰ ਅੱਗ ਦੇ ਕੇ ਵੀ ਮੇਰਾ ਕਾਰਜ ਰਾਸ ਕਰ ਦਿੱਤਾ।ਮੈਨੂੰ ਮੇਰੇ ਘਰ ਵਾਲੀਆਂ ਲੱਕੜਾਂ ਦੀ ਗੱਲ ਇਸ ਕਰਕੇ ਕਰਨੀ ਪਈ ਤਾਂ ਜੋ ਜਿਹੜੀ ਗੱਲ ਮੈਂ ਮਰ ਕੇ ਸਮਝ ਸਕਿਆ ਹਾਂ।ਉਹ ਗੱਲ ਦੁਨੀਆਂ ਤੇ ਰਹਿੰਦੇ ਲੋਕੀ ਜਿਉਂਦੇ ਜੀਅ ਹੀ ਸਮਝ ਸਕਣ।

ਉਹ ਮੇਰੇ ਵਾਂਗੂੰ ਐਨੇ ਰੁੱਖ ਲਗਾਉਣ ਤਾਂ ਜੋ ਉਹ ਆਪ ਅਤੇ ਦੁਨੀਆਂ ਤੇ ਰਹਿੰਦੇ ਹੋਰ ਲੋਕ ਇਹਨਾਂ ਰੁੱਖਾਂ ਦੀਆਂ ਠੰਡੀਆਂ ਛਾਂਵਾਂ ਦਾ ਆਨੰਦ ਮਾਣ ਸਕਣ।ਇੱਕ ਮਨੁੱਖ ਸੈਂਕੜੇ ਲੋਕਾਂ ਦੇ ਸਰੀਰ ਲੇਖੇ ਲਾਉਂਣ ਜੋਗੀਆਂ ਲੱਕੜਾਂ ਪੈਦਾ ਕਰੇ ।ਹਰ ਮਨੁੱਖ ਆਪਣੇ ਹੱਥੀ ਲਗਾਏ ਰੁੱਖਾਂ ਦੀ ਠੰਡੀ ਛਾਂ ਫਕਰ ਨਾਲ ਮਾਣ ਸਕੇ।ਉਹ ਆਪਣਾ ਅਸਲੀ ਤੇ ਅਤਿਮ ਕਾਰਜ ਰਾਸ ਕਰਨ ਲਈ ਲੱਕੜਾਂ ਦਾ ਇੰਤਜਾਮ ਕਰ ਸਕੇ।

ਬਸ ਇਹੋ ਹੀ ਕਹਾਣੀ ਹੈ।‘ਲੱਕੜਾਂ’ ਦੀ ਜੋ ਕਈ ਧਰਮਾਂ ਦੇ ਤਕਰੀਬਨ ਸਾਰੇ ਹੀ ਇਨਸਾਨਾਂ ਨੂੰ ਚਾਹੀਦੀਆਂ ਹਨ।

ਲੇਖਕ : ਜਸਮੀਤ ਸਿੰਘ ਬਹਿਣੀਵਾਲ ਹੋਰ ਲਿਖਤ (ਇਸ ਸਾਇਟ 'ਤੇ): 4
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1278
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨੂੰ ਕਾਵਿ ਸੰਗ੍ਰਹਿ ਦੀਆਂ ਪੰਜ ਪੁਸਤਕਾਂ ਨਾਲ ਆਪਣਾ ਯੋਗਦਾਨ ਪਾ ਚੁੱਕੇ ਹੋ। ਆਪ ਦੀਆਂ ਕਵਿਤਾਵਾਂ ਵਿਚੋਂ ਪੰਜਾਬ ਅਤੇ ਪੰਜਾਬਿਅਤ ਦੀਆਂ ਝੱਲਕ ਮਿਲਦੀ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ