ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਨਰਥ ਹੋ ਰਿਹਾ ਹੈ

ਅਨਰਥ ਹੋ ਰਿਹਾ ਹੈ ਅਨਰਥ ਹੋ ਰਿਹਾ ਹੈ ।
ਕਹਿਰ ਹੋ ਰਿਹਾ ਹੈ ,ਕਹਿਰ ਹੋ ਰਿਹਾ ਹੈ ।
ਖੁਦਾ ਦੇ ਪੈਗੰਬਰ ,ਗੁਰੂ , ਪੀਰ ਸਾਂਝੇ ,
ਇਹ ਧਰਤੀ ਤੇ ਕੈਸਾ ਕਸਬ ਹੋ ਰਿਹਾ ਹੈ ।
ਸੁਨਾਇਆ ਸੀ ਜਿੱਥੇ ਅਮਨ ਦਾ ਸੁਨੇਹਾ ,
ਉਹ ਪੰਜਾਬ ਲਗਦਾ ਨਰਕ ਹੋ ਰਿਹਾ ਹੈ ।
ਗਲੀਆਂ ਚ ਰੋਲੇ ਗਰੰਥਾਂ ਦੇ ਪੱਤਰੇ , ਬੰਦੇ ਦਾ ਬੇੜਾ , ਗਰਕ ਹੋ ਰਿਹਾ ਹੈ । ਕੁਰਸੀ ਲਈੇ ਹੁੰਦੀ ਹੈ ਅੰਨ੍ਹੀ ਸਿਆਸਤ ,
ਸ਼ਰਧਾ ਵਿਹੂਣਾ , ਧਰਮ ਹੋ ਰਿਹਾ ਹੈ । ਜਿਨ੍ਹਾਂ ਦੀ ਕਲਮ ਨੇ ਸਚਾਈ ਕਹੀ ਜਦ ,
ਉਨ੍ਹਾਂ ਤੇ ਸਿਤਮ ਤੇ ਜਬਰ ਹੋ ਰਿਹਾ ਹੈ ।
ਨਹੀਂ ਰੁੱਕ ਸਕੇਗਾ ਇਹ ਕਲਮਾਂ ਦਾ ਝੱਖੜ ,
ਬੜਾ ਹੀ ਤਸ਼ੱਦਦ ਬੇਸ਼ੱਕ ਹੋ ਰਿਹਾ ਹੈ ।
ਜਿਹੜਾ ਸੱਚ ਬੋਲੇ , ਹੈ ਫਤਵਾ ਉਸੇ ਤੇ ,
ਕਲਮਾਂ ਦਾ ਖੂਨੀ ਕਤਲ ਹੋ ਰਿਹਾ ਹੈ ।
ਇਹ ਫਿਰਕਾ ਪ੍ਰਸਤੀ ,ਤੇ ਕੁੰਬਾ ਪ੍ਰਸਤੀ ,
ਦੋਹਾਂ ਦਾ ਹੀ ਤਾਜੋ ਤਖਤ ਹੋ ਰਿਹਾ ਹੈ ।
ਹਾਕਮ ਤੇ ਮੁਨਸਿਫ ਕਿਵੇਂ ਰਲ ਗਏ ਨੇ ,
ਇਹ ਕਿੱਦਾਂ ਦਾ ਯਾਰੋ ਅਦਲ ਹੋ ਰਿਹਾ ਹੈ ।
ਜਿਦ੍ਹੇ ਮੇਚ ਆਵੇ , ਉੱਸੇ ਦੇ ਗਲੇ ਵਿੱਚ ,
ਇਹ ਫਾਂਸੀ ਦਾ ਰੱਸਾ ਬਦਲ ਹੋ ਰਿਹਾ ਹੈ। ਕਰੋ ਜੋ ਵੀ ਹੁੰਦਾ , ਤਿਰੰਗੇ ਦੇ ਨਾਂ ਤੇ,
ਆਜਾਦੀ ਦਾ ਮਤਲਬ ਖਤਮ ਹੋ ਰਿਹਾ ਹੈ । ਮਿਲੀ ਹੈ ਆਜਾਦੀ ,ਤਾਂ ਫਾਇਦਾ ਉਠਾਓ ,
ਜੋ ਕੁਝ ਵੀ ਲੱਭਦਾ ਹਜਮ ਹੋ ਰਿਹਾ ਹੈ । ਇਵੇਂ ਅੱਜ ਦੀ ਹਾਲਤ ਆਜਾਦੀ ਦੇ ਨਾਂ ਤੇ ,
ਨਾਦਰ ਦੇ ਵਾਂਗੋਂ ਹੁਕਮ ਹੋ ਰਿਹਾ ਹੈ ।
ਤੁਸੀਂ ਲੇਖਕੋ ਫੜ ਕੇ , ਕਲਮਾਂ ਉਲਾਰੋ ,
ਹੁਣ ਆਪੇ ਤੋਂ ਬਾਹਰ ਸਬਰ ਹੋ ਰਿਹਾ ਹੈ ।
ਨਹੀਂ ਰੁਕ ਸਕੇਗਾ ਇਹ ਕਲਮਾਂ ਦਾ ਝੱਖੜ ,
ਬੜਾ ਹੀ ਜਬਰ ਤੇ , ਕੁਫਰ ਹੋ ਰਿਹਾ ਹੈ । ਜੁਗਨੂੰ ਜਾਂ ਦੀਪਕ ਜਾਂ ਸੂਰਜ ਬਨੋ ਸੱਭ ,
ਹਨੇਰਾ ਛਟਨ ਦਾ ,ਵਕਤ ਹੋ ਰਿਹਾ ਹੈ ।
ਮੱਕਾਰਾਂ ਦਾ ਇੱਕ ਦਿਨ ਉਠੇਗਾ ਜਨਾਜਾ ,
ਨਿਰਾ ਝੂਠ ਕੋਰਾ , ਕਫਨ ਹੋ ਰਿਹਾ ਹੈ ।
ਨਵੀਂ ਰੌਸ਼ਣੀ ਚੋਂ , ਨਿਖਾਰਾਂ ਗੇ ਮੁੱਖੜੇ ,
ਹਨੇਰੇ ਦਾ ਮੁਰਦਾ , ਦਫਨ ਹੋ ਰਿਹਾ ਹੈ ।
ਇਹ ਕਲਮਾਂ ਦੇ ਪਾਂਧੀ ਨਾ ਰੁਕਣੇ ਕਦੀ ਵੀ ,
ਵਧੀਕੀ ਦਾ ਉਲਟਾ ਅਸਰ ਹੋ ਰਿਹਾ ਹੈ ।
ਅਨਰਥ ਹੋ ਰਿਹਾ ਹੈ ਅਨਰਥ ਹੋ ਰਿਹਾ ਹੈ
ਕਹਿਰ ਹੋ ਰਿਹਾ ਹੈ ਕਹਿਰ ਹੋ ਰਿਹਾ ਹੈ ।

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1228

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ