ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗਜ਼ਲ ਬਣ ਤੂੰ

ਗਜ਼ਲ ਬਣ ਤੂੰ ਗੀਤ ਬਣ
ਮੇਰੇ ਮਨ ਦਾ ਮੀਤ ਬਣ

ਕਵੀਤਾ ਬਣ ਕਹਾਣੀ ਬਣ
ਰੂਹ ਸਾਡੀ ਦੀ ਰਾਣੀ ਬਣ

ਸਬਦ ਬਣ ਖਿਆਲ ਬਣ
ਸੱਜਣਾਂ ਤੂੰ ਸੁਰਤਾਲ ਬਣ

ਕਲਮ ਬਣ ਤਸਵੀਰ ਬਣ
ਰਾਂਝਣ ਬਣਾ ਤੂੰ ਹੀਰ ਬਣ

ਫੁਲ ਬਣ ਤੂੰ ਹਾਰ ਬਣ
ਸਧਰਾਂ ਦਾ ਸਿੰਗਾਰ ਬਣ

ਅਗਨ ਬਣ ਬਰਸਾਤ ਬਣ
ਵਸਲਾਂ ਦੀ ਤੂੰ ਰਾਤ ਬਣ

ਰੁਖ ਬਣ ਕਇਨਾਤ ਬਣ
ਸਜਰ ਸੂਹੀ ਪ੍ਭਾਤ ਬਣ

ਬਸੰਤ ਬਣ ਤੂੰ ਪੌਣ ਬਣ
ਰਿਮਝਿਮ ਕਰਦਾ ਸੌਣ ਬਣ

ਤਾਰਾ ਬਣ ਆਸਮਾਨ ਬਂਣ
ਮਿਤਰਾਂ ਦਾ ਤੂੰ ਮਾਨ ਬਣ

ਰੀਝਾਂ ਬਣ ਵਿਚਾਰ ਬਣ
ਰੂਹ ਮੇਰੀ ਦਾ ਪਿਆਰ ਬਣ

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :883
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ