ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਰਮਜੀਤ ਸਿੰਘ

ਕਰਮਜੀਤ ਸਿੰਘ (14 ਮਾਰਚ, 1952 ਤੋਂ ਹੁਣ ਤੱਕ)
ਡਾ. ਕਰਮਜੀਤ ਸਿੰਘ ਦਾ ਜਨਮ ਪਿਤਾ ਸ਼੍ਰੀ ਪ੍ਰੀਤਮ ਸਿੰਘ ਅਤੇ ਮਾਤਾ ਸ਼੍ਰੀਮਤੀ ਰਤਨ ਕੌਰ ਦੇ ਘਰ ਹੋਇਆ। ਉਨ੍ਹਾ ਨੇ 4 ਸਾਲ ਡੀ.ਏ.ਵੀ. ਕਾਲਜ ਦਸੂਹਾ, ਗੌਰਮਿੰਟ ਕਾਲਜ ਟਾਂਡਾ, ਗੌਰਮਿੰਟ ਕਾਲਜ ਰੋਪੜ, ਗੌਰਮਿੰਟ ਕਾਲਜ ਬਠਿੰਡਾ, ਗੌਰਮਿੰਟ ਕਾਲਜ ਪੱਟੀ ਅਤੇ ਗੌਰਮਿੰਟ ਕਾਲਜ ਹੁਸ਼ਿਆਰਪੁਰ ਵਿਖੇ ਅਧਿਆਪਨ ਕੀਤਾ। ਉਸ ਤੋਂ ਬਾਅਦ ਆਪ ਪ੍ਰੋਫੈਸਰ ਅਤੇ ਚੇਅਰਮੈਨ ਵਜੋਂ ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵਿਖੇ ਅਧਿਆਪਨ ਕਾਰਜ਼ ਕਰਦੇ ਰਹੇ ਹਨ। ਆਪ ਜੀ ਦੀ ਖੋਜ ਦਾ ਵਿਸ਼ਾ ਪੰਜਾਬੀ ਰੁਬਾਈ ਕਾਵਿ ਦਾ ਸਰਵੇਖਣ ਤੇ ਮੁਲਾਂਕਣ ਹੈ। ਆਪ ਜੀ ਕਾਵਿ ਸ਼ਾਸਤਰ ਅਤੇ ਲੋਕਧਾਰਾ (ਫੋਕਲੋਰ) ਦੇ ਅਧਿਅਨ ਵਿੱਚ ਅਹਿਮ ਸਥਾਨ ਰਖਦੇ ਹਨ।
ਡਾ. ਕਰਮਜੀਤ ਸਿੰਘ ਨੇ ਲੋਕਧਾਰਾ ਦੇ ਖੇਤਰ ਵਿੱਚ ਅਹਿਮ ਕਾਰਜ਼ ਕੀਤੇ ਹਨ। ਉਨ੍ਹਾ ਦੀ ਪੁਸਤਕ ਦੇਸ ਦੁਆਬਾ ਅਤੇ ਧਰਤ ਦੁਆਬੇ ਦੀ ਵਿਦਿਆਰਥੀਆ ਵਿੱਚ ਬਹੁਤ ਹਰਮਨ ਪਿਆਰੀ ਰਹੀ ਹੈ। ਆਪ ਜੀ ਦਾ ਪੰਜਾਬੀ ਸਾਹਿਤ ਵਿੱਚ ਅਧਿਅਨ ਕਾਰਜ਼ ਪੰਜਾਬੀ ਚਿੰਤਨ ਦੇ ਨਵੇਂ ਮੁਹਾਵਰੇ ਨੂੰ ਰੂਪਮਾਨ ਕਰਦਾ ਹੈ। ਡਾ. ਕਰਮਜੀਤ ਸਿੰਘ ਨੇ ਲਗਪਗ ਹਰ ਇਕ ਖੇਤਰ ਵਿੱਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾ ਦੀਆ ਵਿਭਿਨ ਅਨੁਸ਼ਾਸਨਾ ਨਾਲ ਸਬੰਧਤ ਚਿੰਤਨ ਪੁਸਤਕਾ ਖੋਜ ਦੀਆਂ ਅਹਿਮ ਦਿਸ਼ਾਵਾਂ ਨੂੰ ਰੂਪਮਾਨ ਕਰਦੀਆ ਹਨ।
ਪੁਸਤਕ ਸੂਚੀ
 1. ਗੁਰੂ ਅਰਜਨ ਬਾਣੀ ਵਿਚ ਸਰੋਦੀ ਅੰਸ਼ (1978) 
2. ਦੇਸ ਦੁਆਬਾ (1982)
3. ਧਰਤ ਦੁਆਬੇ ਦੀ (1985)
4. ਬੇਸੁਰਾ ਮੌਸਮ (1985)
5. ਮਿੱਟੀ ਦੀ ਮਹਿਕ (1989)
6. ਕੋਲਾਂ ਕੂਕਦੀਆਂ (1990)
7. ਮੋਰੀਂ ਰੁਣ ਝੁਣ ਲਾਇਆ (1990)
8. ਬੰਗਾਲ ਦੀ ਲੋਕਧਾਰਾ (ਅਨੁਵਾਦ, 1995)
9. ਰਜਨੀਸ਼ ਬੇਨਕਾਬ (ਪੰਜਾਬੀ, 2001)
10. ਰਜਨੀਸ਼ ਬੇਨਕਾਬ (ਹਿੰਦੀ, 2002)
11. ਲੋਕ ਗੀਤਾਂ ਦੀ ਪੈੜ (2002)
12. ਲੋਕ ਗੀਤਾਂ ਦੇ ਨਾਲ ਨਾਲ (2003)
13. ਕੂੰਜਾਂ ਪਰਦੇਸਣਾਂ (2005)
14. ਟਾਵਰਜ਼ ਵਸਤੂ ਵਿਧੀ ਤੇ ਦ੍ਰਿਸ਼ਟੀ (2006)
15. ਪੰਜਾਬੀ ਰੁਬਾਈ : ਨਿਕਾਸ ਤੇ ਵਿਕਾਸ (2009)
16. ਪੰਜਾਬੀ ਲੋਕਧਾਰਾ ਸਮੀਖਿਆ
 
ਬਚਿੱਆਂ/ਨਵਸਾਖਰਾਂ ਲਈ
17. ਕਿਸੇ ਨੂੰ ਦਡੱਸਣਾ ਨਹੀਂ ਫੁੰਕਾਰਾ ਛੱਡਣਾ ਨਹੀਂ (2002)
18. ਪੰਜਾਬੀ ਲੋਕਗੀਤ (ਦੇਵਨਾਗਰੀ,1994)
19. ਬੁਲ੍ਹੇ ਸ਼ਾਹ (2002)
20.. ਕੁਲਫੀ (ਸੁਜਾਨ ਸਿੰਘ 2009)

ਖੋਜ ਕਾਰਜ਼
ਪੀਐਚ.ਡੀ. : 28 ਵਿਦਿਆਰਥੀਆਂ ਨੇ ਪੀਐਚ. ਡੀ. ਹੁਣ ਤਕ ਪੂਰੀ ਕੀਤੀ
ਚੀਫ਼ ਐਡੀਟਰ : ਸਾਹਿਤ ਧਾਰਾ (ਤਿਮਾਹੀ) 10 ਸਾਲ ਤਕ
ਐਡੀਟਰ ਚਿਰਾਗ (ਬੋਰਡ ਵਿਚ) : 1997 ਤੋਂ ਹੁਣ ਤਕ

ਸਨਮਾਨ
ਹਰਿਆਣਾ ਸਾਹਿਤ ਅਕੈਡਮੀ ਵਲੋਂ 2003 ਵਿਚ ਲੋਕ ਗੀਤਾਂ ਦੀ ਪੈੜ ਲਈ ਇਨਾਮ
ਸਾਹਿਤ ਸਭਾ ਦਸੂਹਾ ਵਲੋਂ ਦੋ ਵਾਰ ਮੁਜਰਮ ਦਸੂਹੀ ਐਵਾਰਡ
ਭਾਰਤ ਐਕਸਲੈਂਸ ਅਵਾਰਡ ਆਫ ਫਰਿੰਡਸ਼ਿਪ ਰਮ ਆਫ ਇੰਡੀਆ 2009 ਹਰਿਆਣਾ ਸਾਹਿਤ ਅਕੈਡਮੀ ਵਲੋਂ ਹੀ ਭਾਈ ਸੰਤੋਖ ਸਿੰਘ ਅਵਾਰਡ 2012
ਰਵਿੰਦਰ ਰਵੀ ਅਵਾਰਡ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), 2013
ਅਨੇਕਾਂ ਸਾਹਿਤ ਸਭਾਵਾਂ ਵਲੋਂ ਸਨਮਾਨਿਤ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1168
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ