ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਚੰਗਾ ਨਹੀਂ ਹੁੰਦਾ

ਸੱਚ ਆਖੋਂ ਤਾਂ ਰੱਬ ਵੀ ਹਾਮੀ ਭਰ ਦਿੰਦਾ,
ਬੇਦੋਸ਼ਾਂ ਤੇ ਦੋਸ਼ ਲਗਾਉਣਾ, ਚੰਗਾ ਨਹੀਂ ਹੁੰਦਾ।
ਨਫਰਤ ਦਿਲੋਂ ਭੁਲਾ ਕੇ, ਹੱਦਾਂ ਤੋੜ ਦਿਓ,
ਨਿੱਤ ਦਾ ਖੂਨ ਵਹਾਉਣਾ, ਚੰਗਾ ਨਹੀਂ ਹੁੰਦਾ।
ਜੋ ਬੁਰੀ ਨਜਰ ਨਾਲ ਤੱਕਦਾ, ਬੇਸ਼ੱਕ ਚੀਰ ਦਿਓ,
ਇੱਜਤੀਂ ਦਾਗ ਲਗਾਉਣਾ, ਚੰਗਾ ਨਹੀਂ ਹੁੰਦਾ।
ਅੱਧਨੰਗੀਆਂ ਲਾਸ਼ਾਂ ਸੜਕਾਂ ਉਤੇ ਰੁਲਦੀਆਂ ਨੇ,
ਜੁਲਮ ਕਿਸੇ ਤੇ ਢਾਹੁਣਾ, ਚੰਗਾ ਨਹੀਂ ਹੁੰਦਾ।
ਸਬਰ-ਸਿਦਕ ਵਿਚ ਦੇਖੀਂ ਕਿੰਨੀ ਬਰਕਤ ਏ,
ਠਗੀਆਂ ਮਾਰ ਕਮਾਉਣਾ, ਚੰਗਾ ਨਹੀਂ ਹੁੰਦਾ।
ਜੋ ਇੱਜਤਾਂ ਨਾਲ ਬੁਲਾਵੇ, ਉਹਦੀ ਕਦਰ ਕਰੋ,
ਐਵੇਂ ਪਿੱਛੇ ਭਾਜੜ ਲਾਉਣਾ, ਚੰਗਾ ਨਹੀਂ ਹੁੰਦਾ।
ਕਦੀ ਤਾਂ ਕੋਲ ਬਹਿ ਕੇ ਦਰਦ ਵੰਡਾ ਲਈ ਤੂੰ,
ਫੱਕਰਾਂ ਦਾ ਦਿਲ ਦੁਖਾਉਣਾ, ਚੰਗਾ ਨਹੀਂ ਹੁੰਦਾ।
ਸ਼ੁਕਰ ਮਨਾਇਆ ਕਰ 'ਕੋਮਲ' ਉਸ ਕਾਦਰ ਦਾ,
ਉਸ ਤੋਂ ਮੁੱਖ ਘੁਮਾਉਣਾ, ਚੰਗਾ ਨਹੀਂ ਹੁੰਦਾ।

ਲੇਖਕ : ਕਮਲਜੀਤ ਕੌਰ ਕੋਮਲ ਹੋਰ ਲਿਖਤ (ਇਸ ਸਾਇਟ 'ਤੇ): 5
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :541

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017