ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪ੍ਰਚਾਰ ਦੇ ਹੈਪੀ ਆਵਰ !

ਸਾਡੇ ਇਲਾਕੇ ਵਿੱਚ ਪ੍ਰਚਾਰ ਦੀ ਬਹੁਤ ਘਾਟ ਹੈ ! ਆਪ ਜੀ ਗੁਰਦੁਆਰਾ ਸਾਹਿਬ ਵਿੱਚ ਆ ਕੇ ਕਲਾਸਾਂ ਰਾਹੀਂ ਸੰਗਤਾਂ ਨੂੰ ਗੁਰਮਤ ਤੋਂ ਜਾਣੂੰ ਕਰਵਾਉਣ ਦੀ ਖੇਚਲ ਕਰੋ ਜੀ ! (ਹਰਨਾਮ ਸਿੰਘ ਨੇ ਪ੍ਰਚਾਰਕ ਅਮਰਜੋਤ ਸਿੰਘ ਨੂੰ ਸੱਦਾ ਦਿੰਦੇ ਹੋਏ ਕਿਹਾ)

ਇਨ੍ਹਾਂ ਨੂੰ ਮਿਲੋ, ਇਹ ਵੀਰ ਅਮਰਜੋਤ ਸਿੰਘ ਜੀ ਹਨ ਤੇ ਸੰਗਤਾਂ ਨੂੰ ਗੁਰਬਾਣੀ ਅੱਤੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਗੁਰੂਦੁਆਰਾ ਸਾਹਿਬ ਅੰਦਰ ਗੁਰਮਤ ਕਲਾਸਾਂ ਲਾਉਣ ਦੀ ਇਜਾਜ਼ਤ ਲੈਣ ਆਏ ਹਨ ! (ਹਰਨਾਮ ਸਿੰਘ ਨੇ ਪ੍ਰਬੰਧਕਾਂ ਨੂੰ ਦਸਿਆ)

ਤੁਸੀਂ ਸਵੇਰ ਜਾਂ ਰਾਤ ਦੇ ਦੀਵਾਨ ਤੋਂ ਬਾਅਦ ਅੱਧਾ ਘੰਟਾ ਕਲਾਸ ਲਗਾ ਸਕਦੇ ਹੋ ਕਿਓਂ ਕਿ ਉਸ ਵੇਲੇ ਸੰਗਤਾਂ ਦੀ ਆਵਾ-ਜਾਵੀ ਬਹੁਤ ਘੱਟ ਹੁੰਦੀ ਹੈ ! (ਸੱਕਤਰ ਕੁਲਦੀਪ ਸਿੰਘ ਨੇ ਇਜਾਜ਼ਤ ਦਿੰਦਿਆਂ ਕਹਿਆ)

ਅਮਰਜੋਤ ਸਿੰਘ (ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ) : ਮੈਂ ਆਪਣੇ ਤਜੁਰਬੇ ਤੋਂ ਆਪ ਜੀ ਨੂੰ ਗਿਆਤ ਕਰਾਉਣ ਦੀ ਕੋਸ਼ਿਸ਼ ਕਰਦਾ ਹਾਂ ! ਦੋ ਘੰਟੇ ਦੀ ਵਖਰੀ ਗੁਰਮਤ ਕਲਾਸ ਇਤਨੀਆਂ ਸੰਗਤਾਂ ਉੱਤੇ ਇਤਨਾ ਅਸਰ ਨਹੀਂ ਪਾਉਂਦੀ ਜਿਤਨਾ ਪੰਦਰਾਂ ਮਿਨਟ ਸਵੇਰ ਜਾਂ ਸ਼ਾਮ ਦੇ ਦੀਵਾਨ ਵਿੱਚ ਪ੍ਰਚਾਰਕ ਦੀ ਹਾਜ਼ਿਰੀ ਪਾ ਸਕਦੀ ਹੈ, ਕਿਓਂਕਿ ਉਸ ਵੇਲੇ ਸੰਗਤਾਂ ਵੱਡੀ ਗਿਣਤੀ ਵਿੱਚ ਮੌਜੂਦ ਹੁੰਦੀਆਂ ਹਨ ! ਗੁਰਦੁਆਰੇ ਦੀ ਸਟੇਜ ਤੋਂ ਬੋਲੀ ਗੱਲ ਦੀ ਕੀਮਤ ਆਮ ਸੰਗਤਾਂ ਵਿੱਚ ਕਈ ਗੁਣਾ ਵਧ ਜਾਉਂਦੀ ਹੈ !

ਕੁਲਦੀਪ ਸਿੰਘ (ਨਾ ਪੱਖੀ ਸਿਰ ਹਿਲਾਉਂਦਾ ਹੋਇਆ) : ਵੇਖੋ ਭਾਈ ! ਸਵੇਰੇ ਸ਼ਾਮ ਦਾ ਦੀਵਾਨ ਹੀ ਖਾਸ ਵਟਕ ਦਾ ਸਮਾਂ ਹੁੰਦਾ ਹੈ ! ਅੱਗੇ ਪਿੱਛੇ ਕੋਈ ਸਮਾਂ ਚਾਹੀਦਾ ਹੈ ਤੇ ਠੀਕ ਹੈ ਵਰਨਾ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ ! ਅਸੀਂ ਸੰਗਤਾਂ ਦੀ ਪਸੰਦ-ਨਾਪਸੰਦ ਨੂੰ ਵੀ ਦੇਖਣਾ ਹੁੰਦਾ ਹੈ ਤੇ ਜੋ ਓਹ ਸੁਣਨਾ ਚਾਹੁੰਦੇ ਹਨ ਅਸੀਂ ਓਹੇ ਜਿਹਾ ਹੀ ਉਨ੍ਹਾਂ ਨੂੰ ਸੁਣਾਉਂਦੇ ਹਾਂ ! ਜਿਆਦਾ ਗੁਰਮਤ ਵਿਖਾਵਾਂਗੇ ਤਾਂ ਬਹੁਤ ਸਾਰੀਆਂ ਸੰਗਤਾਂ ਸ਼ਾਇਦ ਗੁਰਦੁਆਰੇ ਆਉਣਾ ਹੀ ਨਾ ਬੰਦ ਕਰ ਦੇਣ ! ਅਸੀਂ ਤੁਹਾਡੇ ਕਰਕੇ ਆਪਣੀ ਗੋਲਕ ਨੂੰ ਚੋਟ ਨਹੀਂ ਮਾਰ ਸਕਦੇ !

ਅਮਰਜੋਤ ਸਿੰਘ ਦੋ ਮਿਨਟ ਲਈ ਚੁੱਪ ਹੋ ਜਾਂਦਾ ਹੈ !

ਹਰਨਾਮ ਸਿੰਘ (ਨਾਰਾਜ਼ਗੀ ਨਾਲ) ; ਜਦੋਂ ਗ੍ਰਾਹਕੀ ਘੱਟ ਹੁੰਦੀ ਹੈ ਤਾਂ ਅਕਸਰ "ਹੈਪੀ ਆਵਰ" ਦੇ ਬੋਰਡ ਲਗਾ ਦਿੱਤੇ ਜਾਂਦੇ ਹਨ ਤਾਂਕਿ ਉਸ ਵੇਲੇ ਵੀ ਕੁਝ ਵਸੂਲੀ ਹੋ ਸਕੇ ! ਤੁਸੀਂ ਵੀ ਆਪਣੀ ਗੋਲਕ ਤੋਂ ਬਾਅਦ ਦੇ "ਹੈਪੀ ਆਵਰ" ਹੀ ਸਾਨੂੰ ਦੇ ਰਹੇ ਹੋ, ਇਸ ਤਰੀਕੇ ਤਾਂ ਬਦਲਾਓ ਵਿੱਚ ਬਹੁਤ ਸਮਾਂ ਲੱਗ ਸਕਦਾ ਹੈ !

ਅਮਰਜੋਤ ਸਿੰਘ (ਹਰਨਾਮ ਸਿੰਘ ਨੂੰ ਸਮਝਾਉਂਦੇ ਹੋਏ) : ਵੀਰ ! ਅਸੀਂ ਇਨ੍ਹਾਂ ਪ੍ਰਬੰਧਕਾਂ ਦੀ ਨੱਕ ਦੇ ਥੱਲੇ ਹੀ ਪ੍ਰਚਾਰ ਕਰਨਾ ਹੈ ! ਅੱਜ "ਹੈਪੀ ਆਵਰ" ਵਿੱਚ ਸ਼ੁਰੂ ਕਰਾਂਗੇ ਤੇ ਸਹਿਜੇ ਸਹਿਜੇ ਸੰਗਤਾਂ ਵੱਧ ਜਾਣਗੀਆਂ ! ਇੱਕ ਤੋਂ ਦੋ ਤੇ ਦੋ ਤੋਂ ਦੋ ਹਜ਼ਾਰ ਹੋਣ ਵਿੱਚ ਕੇਵਲ ਸਮਾਂ ਹੀ ਹੈ ! ਇਨ੍ਹਾਂ ਨੂੰ ਇਨ੍ਹਾਂ ਦਾ ਕੰਮ ਕਰਨ ਦਿਓ ਤੇ ਅਸੀਂ ਆਪਣਾ ਕੰਮ ਕਰਾਂਗੇ ! ਠੀਕ ਹੈ ਸਕੱਤਰ ਜੀ, ਸਾਨੂੰ ਆਪ ਜੀ ਦਾ ਦਸਿਆ ਸ਼ਾਮ ਦਾ "ਹੈਪੀ ਆਵਰ" ਕਬੂਲ ਹੈ ! ਵੈਸੇ ਵੀ ਸੰਸਾਰ ਭਰ ਵਿੱਚ ਬਹੁਤ ਸਾਰੇ ਨਿਸ਼ਕਾਮ ਪ੍ਰਚਾਰਕ ਇਸੀ ਤਰੀਕੇ ਦੇ "ਹੈਪੀ ਆਵਾਰਸ" ਵਿੱਚ ਅਜੇਹੀਆਂ ਕਲਾਸਾਂ ਬਹੁਤ ਸਾਲਾਂ ਤੋ ਚਲਾ ਰਹੇ ਹਨ ਤੇ ਆਪਣੇ ਆਪਣੇ ਤੌਰ ਤੇ ਸਮਾਜ ਵਿੱਚ ਫ਼ਰਕ ਪਾ ਰਹੇ ਹਨ !

ਲੇਖਕ : ਬਲਵਿੰਦਰ ਸਿੰਘ ਬਾਈਸਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :840
ਲੇਖਕ ਬਾਰੇ
ਲੇਖਕ ਜੀ ਕਹਿੰਦੇ ਨੇ ਕਲਮ ਦੀ ਜੰਗ ਜਾਰੀ ਹੈ ! ਲਿਖਣ ਵੇਲੇ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਕਿਸੀ ਵੀ ਧੜੇ-ਬਾਜੀ ਤੋਂ ਉਪਰ ਉਠ ਕੇ ਲਿਖਿਆ ਜਾਵੇ ! ਇਸ ਉਦੇਸ਼ ਵਿਚ ਕਿਤਨੀ ਕੁ ਕਾਮਿਆਬੀ ਮਿਲਦੀ ਹੈ ਇਹ ਤੇ ਰੱਬ ਹੀ ਜਾਣੇ , ਇਨਸਾਨ ਭੁੱਲਣਹਾਰ ਹੀ ਹੈ !

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017