ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਈਸ਼ਰ ਸਿੰਘ ਮੋਮਨ

ਈਸ਼ਰ ਸਿੰਘ ਮੋਮਨ (17 ਜੁਲਾਈ 1926 ਤੋਂ ਹੁਣ ਤੱਕ) ਆਪ ਜੀ ਦਾ ਜਨਮ ਪਿੰਡ ਲੰਗੜੋਆ (ਨਵਾਂ ਸ਼ਹਿਰ) ਵਿਚ ਹੋਇਆ। ਉਹਨਾਂ ਨੇ ਪ੍ਰਾਇਮਰੀ ਪਿੰਡ ਦੇ ਸਕੂਲ ਤੋਂ ਕੀਤੀ ਅਤੇ ਮਿਡਲ ਪਿੰਡ ਜਾਡਲੇ ਤੋਂ ਪਾਸ ਕੀਤੀ। ਨੌਵੀਂ ਪਾਸ ਕਰਨ ਤੋਂ ਬਾਅਦ ਉਹ ਫੌਜ ਵਿਚ ਭਰਤੀ ਹੋ ਗਿਆ। ਉਦੋਂ ਦੂਸਰੀ ਵਿਸ਼ਵ-ਜੰਗ ਸਿਖਰ 'ਤੇ ਸੀ। ਉਹ ਰੰਗੂਨ ਵਿਚ ਸੀ, ਜਦੋਂ ਜੰਗ ਦਾ ਅਤਿਅੰਤ ਭਿਆਨਕ ਕਹਿਰ, ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ ਨਾਜ਼ਲ ਹੋਇਆ ਜੰਗ ਖ਼ਤਮ ਹੋ ਗਈ ਅਤੇ ਈਸ਼ਰ ਸਿੰਘ ਮੋਮਨ ਨੇ ਫੌਜ ਦੀ ਨੌਕਰੀ ਤਿਆਗ ਦਿੱਤੀ। ਈਸ਼ਰ ਸਿੰਘ ਨੇ ਹੈਂਡਲੂਮ ਇੰਡਸਟਰੀ ਵਿਚ ਕਪੜਾ ਡਿਜ਼ਾਈਨਿੰਗ ਦਾ ਕੰਮ ਸਿੱਖ ਲਿਆ ਤੇ ਦਿੱਲੀ ਵਿਚ 1954 ਵਿਚ ਜੋਤੀ ਹੈਂਡਲੂਮ ਇੰਡਸਟਰੀ ਵਿਚ ਡਿਜ਼ਾਈਨਰ ਦੀ ਨੌਕਰੀ ਕਰ ਲਈ ਤੇ ਬਾਅਦ ਵਿਚ ਇਸਦਾ ਹਿੱਸੇਦਾਰ ਵੀ ਬਣ ਗਿਆ।
ਈਸ਼ਰ ਸਿੰਘ ਨੇ ਸ਼ਾਇਰੀ ਸਕੂਲ ਦੇ ਵਕਤ ਹੀ ਸ਼ੁਰੂ ਕਰ ਦਿੱਤੀ ਸੀ। ਉਹ ਮਾਸਟਰ ਤਾਰਾ ਸਿੰਘ ਹੋਰਾਂ ਵੇਲੇ ਸਟੇਜ 'ਤੇ ਧਾਰਮਿਕ ਕਵਿਤਾਵਾਂ ਪੜ੍ਹਦਾ ਪੜ੍ਹਦਾ ਸਟੇਜੀ ਕਵੀ ਵਜੋਂ ਸਥਾਪਤ ਹੋ ਗਿਆ। ਉਹਨੀਂ ਦਿਨੀਂ ਉਹ ਈਸ਼ਰ ਸਿੰਘ 'ਮਝੈਲ' ਕਰਕੇ ਮਸ਼ਹੂਰ ਸੀ। ਦੇਸ਼ ਦੇ ਆਜ਼ਾਦ ਹੋਣ ਸਮੇਂ ਉਸਦੀਆਂ ਉਰਦੂ ਨਜ਼ਮਾਂ ਦਾ ਸੰਗ੍ਰਹਿ ਬਦਲਦਾ ਦੇਸ਼ ਅਤੇ ਪੰਜਾਬੀ ਨਜ਼ਮਾਂ ਦੀ ਕਿਤਾਬ ਸੰਘਰਸ਼ ਪ੍ਰਕਾਸ਼ਿਤ ਹੋਈਆਂ। ਗੁਰੂ ਨਾਨਕ ਦੇਵ ਜੀ ਦੇ 300 ਸਾਲਾ ਜਨਮ ਦਿਨ 'ਤੇ ਧਾਰਮਿਕ ਕਵਿਤਾਵਾਂ ਦੀ ਪੁਸਤਕ ਜੀਵਨ ਜੋਤੀ ਛਪੀ। ਇਸ ਤੋਂ ਬਾਅਦ ਰੂਹਾਨੀ ਮੰਡਲਾਂ ਵਿਚ ਵਿਚਰਦੀਆਂ ਕਵਿਤਾਵਾਂ ਦਾ ਸੰਗ੍ਰਹਿ ਜੀਵਨ-ਜਾਚ ਛਪਿਆ।
1984 ਵਿਚ ਉਹ ਅਮਰੀਕਾ ਚੱਲਾ ਗਿਆ। ਅੱਜ ਕੱਲ੍ਹ ਉਹ ਕੈਲੇਫੋਰਨੀਆ ਵਿਚ ਰਹਿ ਰਿਹਾ ਹੈ। ਉਸ ਦੇ ਦੋ ਗ਼ਜ਼ਲ-ਸੰਗ੍ਰਹਿ ਗ਼ਜ਼ਲ-ਗੁਲਜ਼ਾਰ ਅਤੇ ਮਹਿਕਾਂ ਦੀ ਕਸਤੂਰੀ ਛਪ ਚੁੱਕੇ ਹਨ।
ਰਚਨਾਂ
ਗ਼ਜ਼ਲ-ਗੁਲਜ਼ਾਰ
ਮਹਿਕਾਂ ਦੀ ਕਸਤੂਰੀ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1130
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ