ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜ਼ਿੰਦਗੀ

ਰੇਤ ਵਾਂਗ ਹਥਾਂ ਵਿਚੋਂ ਕਿਰਦੀ ਜਾ ਰਹੀ ਹੈ ,
ਜਿਵੇਂ ਹਥਾਂ ਵਿਚ ਪਕੜਨ ਦੀ ਸ਼ਕਤੀ ਮੁਕ ਰਹੀ ਹੋਵੇ ,
ਬੜਾ ਕੁਝ ਅਧੂਰਾ ਪਿਆ ਹੈ ,ਬੜਾ ਕੁਝ ਕਰਨਾ ਬਾਕੀ ਹੈ ,
ਸੋਚ ਸੋਚ ਵਿਚ ਬੜਾ ਵਕ਼ਤ ਗੁਜ਼ਰ ਗਿਆ ,
ਕੁਝ ਕਰਨ ਦੀ ਸੋਚ ਤੇ ਫਿਰ ਕੁਝ ਗਵਾਚਣ ਦੇ ਡਰ ਨੇ ,
ਪੈਰ ਜਿਵੇਂ ਚਿਕੜ ਵਿਚ ਖੁਭਾ ਦਿਤੇ ਹੋਣ ,
ਬੜੀ ਕੋਸ਼ਿਸ਼ ਕੀਤੀ ਛੇਤੀ ਕਰਨ ਦੀ ,
ਜ਼ਿਮੇਵਾਰੀਆਂ ਰੂਪੀ ਚਿਕੜ ਦਾ ਢੇਰ ਪੈਰ ਜਕੜੀ ਬੈਠਾ ਹੈ ,
ਹਿਮਤ ਕਰਕੇ ਜਦੋਂ ਵੀ ਪੈਰ ਖਿਚਣ ਦੀ ਸੋਚੀ ,
ਮੋਚ ਜਿਹੀ ਪੈ ਗਈ ,
ਪੀੜ ਹੋਈ , ਤਕਲੀਫ਼ ਸਹੀ ,
ਫਿਰ ਮੁੜ-ਮੁੜ ,ਦੋੜਨ ਦੀ ਜਦੋ-ਜੇਹਦ,
ਘੁਮਣ ਘੇਰੀ ਵਿਚ ਫਸੇ ਮਨੁਖ ਵਾਂਗਰ ,
ਗੋਲ-ਗੋਲ ਘੁਮੀ ਜਾਨੇ ਹਾਂ,
ਘੁਮ-ਘੁਮਾ ਕੇ ਮੁੜ ਓਥੇ ਹੀ ਆ ਜਾਂਦੀ ਹੈ ਸੋਚ ,
ਜਿਥੋਂ ਸ਼ੁਰੁਆਤ ਸੋਚੀ ਸੀ ,
ਥਕ ਹਾਰ ਕੇ ਮਨੁਖ ,ਹੋਂਸਲਾ ਫਿਰ ਵੀ ਨਹੀ ਛਡਦਾ ,
ਤੇ ਇਸੇ ਘੁਮਨ੍ਘੇਰੀ ਵਿਚ ,
ਕਦੋਂ ਹਥ ਬੂਢ਼ੇ ਹੋ ਗਏ ,ਕਮਜ਼ੋਰ ਹੋ ਗਏ,
ਪਤਾ ਵੀ ਨਾ ਚਲਿਆ ,
ਹੁਣ ਤਾ ਇਹ ਹਾਲ ਹੈ ,
ਰੇਤ ਜਿਹੀ ਨਿਕੀ ਜਿਹੀ ਚੀਜ਼ ਵੀ ਹਥਾਂ ਵਿਚੋਂ ਕਿਰੀ ਜਾ ਰਹੀ ਹੈ ,
ਕੰਬਦੇ ਹਥ , ਥਿੜਕਦੇ ਪੈਰ ,ਹਵਾ ਦੇ ਬੁਲ੍ਹੇ ਤੋਂ ਵੀ ਡਰਦੀ ਰੂਹ ,
ਇਹੀ ਤਾਂ ਬਚਿਆ ਹੈ ਹੁਣ ,
ਜ਼ਿੰਦਗੀ ਦਾ ਆਖਰੀ ਪੜਾ ਏਹੋ ਜਿਹਾ ਹੀ ਹੁੰਦਾ ?

ਲੇਖਕ : ਰੁਪਿੰਦਰ ਸੰਧੂ ਹੋਰ ਲਿਖਤ (ਇਸ ਸਾਇਟ 'ਤੇ): 13
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :923
ਲੇਖਕ ਬਾਰੇ
ਆਪ ਜੀ ਪੰਜਾਬੀ ਭਾਸ਼ਾ ਦੇ ਚਿੰਤਕ ਅਤੇ ਪ੍ਰੇਮੀ ਹੋ ਆਪ ਜੀ ਕਵਿਤਾ ਸਿਰਜਣ ਦਾ ਹੁਨਰ ਰਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ