ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਾਨੂੰਨ ਸਭਨਾਂ ਲਈ ਇਕ ਨਹੀਂ

ਦੋਸਤੋ ਬਹੁਤ ਅਡਵਾਂਸ ਜਮਾਨਾ ਹੈ,ਪੁਰਾਣਾ ਜਮਾਨਾ ਬਹੁਤ ਪਿੱਛੇ ਰਹਿ ਗਿਆ ਹੈ,ਅੱਜਕਲ ਹਰ ਇਨਸਾਨ ਇੰਟਰਨੈਟ ਨਾਲ ਜੁੜ ਚੁੱਕਾ ਹੈ,ਭਾਵੇਂ ਲੜਕਾ,ਲੜਕੀ,ਬਿਜਨੈਸਮੈਨ ਜਾਂ ਉਮਰੋਂ ਲੰਘਿਆ ਇਨਸਾਨ ਭਾਵ ਬੁੱਢਾ ਇਨਸਾਨ। ਅਜੋਕੀ ਚਕਾਚੌਂਧ ਵਾਲੀ ਜਿੰਦਗੀ ਵਿਚ ਹਰ ਇਨਸਾਨ ਹੀ ਦੁਨੀਆ ਆਪਣੀ ਮੁੱਠੀ ਵਿਚ ਸਮਝਦਾ ਹੈ ਤੇ ਹੈ ਵੀ ਹਕੀਕਤ। ਕਿਉਂਕਿ ਇਸ ਦੇ ਐਸੇ ਜਰੀਏ ਆ ਗਏ ਹਨ ਕਿ ਸੱਤ ਸਮੁੰਦਰੋਂ ਪਾਰ ਦੀ ਗੱਲ ਮਿੰਟਾਂ ਸਕਿੰਟਾਂ ਵਿਚ ਸਾਡੇ ਕੋਲ ਪਹੁੰਚਦੀ ਹੈ।
ਮੈਂ ਇਕ ਲੇਖ ਪਹਿਲਾਂ ਲਿਖਿਆ ਸੀ ਉਸ ਵਿਚ ਵੀ ਇਹੀ ਜਿਕਰ ਕੀਤਾ ਸੀ ਕਿ ਦੁਨੀਆ ਵਿਚ ਪੈਦਾ ਹੋਇਆ ਹਰ ਇਨਸਾਨ ਲਿਖਾਰੀ ਹੈ,ਉਸ ਦੀ ਆਪਣੀ ਨਜੀ ਜਿੰਦਗੀ ਤੇ ਉਹ ਇਕ ਕਿਤਾਬ ਖੁਦ ਲਿਖ ਸਕਦਾ ਹੈ,ਪਰ ਜੇ ਅੰਦਰੋਂ ਗੱਲ ਕੱਢਣ ਦੀ ਜਾਚ ਹੋਵੇ ਤੇ ਝਿਜਕਦਾ ਨਾ ਹੋਵੇ। ਮੈਂ ਆਪ ਵੀ ਖੁਦ ਇੰਟਰਨੈਟ ਰਾਹੀਂ ਲੁਕਾਈ ਨਾਲ ਜੁੜਿਆ ਹੋਇਆ ਹਾਂ,ਮੈਂ ਕੁਝ ਲਿਖਕੇ ਫੇਸਬੁਕ ਤੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕੀਤਾ ਤੇ ਉਸਤੇ ਕੁਮੈਂਟ ਆਉਣੇ ਵੀ ਸੁਭਾਵਿਕ ਸਨ ਸੋ ਆਏ,ਮੈਂ ਉਸ ਵਿਚ ਵੀ ਇਹੀ ਲਿਖਿਆ ਸੀ ਕਿ ਹਿੰਦੁਸਤਾਨ ਨੂੰ ਆਜਾਦਹੋਏ 68 ਸਾਲ ਹੋ ਗਏ,ਪਰ ਆਪਾਂ ਅਜ ਵੀ ਗੁਲਾਮ ਹਾਂ ਕਿਸ ਦੇ ਸਰਮਾਏਦਾਰੀ ਦੇ ਤੇ ਕਾਨੂੰਨ ਨਾਮ ਦੀ ਕੋਈ ਚੀਜ਼ ਹੈ ਨਹੀਂ ਸਿਰਫ ਦਰਮਿਆਨੇ ਤੇ ਗਰੀਬ ਲੋਕਾਂ ਲਈ,ਇਹੀ ਅਜ ਦਾ ਵਿਸ਼ਾ ਹੈ।
ਮੇਰੇ ਤਿੰਨ ਬੱਚੇ ਦੇ ਲੜਕੇ ਇਕ ਲੜਕੀ ਹਨ ਤੇ ਸਾਰੇ ਵਿਆਹੇ ਵਰੇ ਤੇ ਬਾਲ ਬੱਚੇਦਾਰ ਹਨ। ਮੈਂ ਕਿਸੇ ਪਿੰਡ ਤੋਂ ਸੀ੍ ਮੁਕਤਸਰ ਸਾਹਿਬ ਵਿਖੇ ਆ ਕੇ ਰਹਿ ਰਿਹਾ ਹਾਂ,ਕੋਈ 26 ਸਾਲ ਹੋਗੇ ਇਥੇ ਰਹਿੰਦਿਆਂ। ਜਿੰਦਗੀ ਵਿਚ ਬਹੁਤ ਉਤਰਾਅ ਚੜਾਅ ਦੇਖੇ ਪਰ ਅਜ ਤੋਂ 2 ਕੁ ਮਹੀਨੇ ਪਹਿਲਾਂ ਤਕ ਭਾਾਵ 25 ਸਾਲਲ ਲਗਭਗ ਕਿਰਾਏੇ ਤੇ ਰਹੇ। 1 ਨਹੀਂ 2 ਨਹੀਂ 7 ਮਕਾਨ ਪਾਏ ਪਰ ਜਿਆਦਾ ਸਮਾਂ ਕਿਰਾਏ ਤੇ ਰਹਿਣਾ ਪਿਆ। ਇਹ ਦਸਦਿਆਂ ਮੈਨੂੰ ਸ਼ਰਮ ਵੀ ਹਿੂਸ ਹੋ ਰਹੀ ਹੈ ਹੈ ਕਿ ਕੈਸਾ ਇਨਸਾਨ ਹੈ 25 ਸਾਲ ਚ ਆਪਣਾ ਘਰ ਨਾ ਬਣਾ ਸਕਿਆ ਪਰ ਖੁਸ਼ੀ ਵੀ ਹੋੋ ਰਹੀ,ਖੁਸ਼ੀ ਇਸ ਗੱਲ ਦੀ ਕੇ ਤਿੰਨੋਂ ਬੱਚੇ ਵਿਆਹੇ ਹਨ। ਅਜੋਕਾ ਸਮਾਂ ਐਸਾ ਵੀ ਹੈ ਜਿਨਾਂ ਕੋਲ ਜਮੀਨ ਜਾਇਦਾਦ ਜਾਂ ਆਪਣੇ ਮਕਾਨ ਵੀ ਹਨ ਉਨਾਂ ਦੇ ਵੀ ਬੱਚੇ ਕੁਆਰੇ ਹਨ। ਪਰ ਮੈਂ ਉਸ ਅਕਾਲ ਪੁਰਖਦੀ ਕਿਰਪਾ ਨਾਲ ਤਿੰਨੋਂ ਬੱਚੇ ਵਿਆਹ ਲਏ ਹਨ ਤੇ ਦੋਵੇੰ ਲੜਕੇ ਭਾਵੇਂ ਪਾ੍ਈਵੇਟ ਕੰਮ ਹੀ ਕਰਦੇ ਹਨ ਪਰ ਨਸ਼ਿਆਂ ਦੀ ਭੈੜੀ ਆਦਤ ਤੋਂ ਲੱਖਾਂ ਕੋਹਾਂ ਦੂਰ ਹਨ,ਮੈਂ ਵੀ ਇਸ ਤੋਂ ਹਮੇਸ਼ਾ ਦੂਰ ਰਿਹਾ ਹਾਂ।
ਆਪਾਂ ਅਸਲੀ ਮਕਸਦ ਤੇ ਆਈਏ ਕੇ 2004 ਸੰਨ ਵਿਚ ਮੈਂ ਕਿਸੇ ਬੈਂਕ ਤੋਂ 25000 ਰੁਪਏ ਲੋਨ ਲਿਆ ਕਿਸੇ ਕਾਰੋਬਾਰ ਨੂੰ ਸ਼ੁਰੂ ਕਰਨ ਲਈ ,ਪਰ ਉਹ ਕਾਰੋਬਾਰ ਸ਼ੁਰੂ ਨਾ ਹੋ ਸਕਿਆ,ਜੀਵਨ ਸਾਥੀ ਐਸੀ ਨਾਮੁਰਾਦ ਬੀਮਾਰੀ ਨਾਲ ਪੀੜਤ ਹੋ ਗਈ ਕਿ ਬਹੁਤ ਇਲਜ ਕਰਾਉਣ ਦੇ ਬਾਵਜੂਦ ਵੀ ਉਨਾਂ ਨੂੰ ਬਚਾਇਆ ਨਾ ਜਾ ਸਕਿਆ। ਮਾਨਯੋਗ ਪਾਠਕ ਵੀਰੋ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਐਸੀ ਕਿਹੜੀ ਬਿਮਾਰੀ ਸੀ ਜੀ ਹਾਂ ਕੈਂਸਰ ਨਾਲ। ਜਿਸ ਬੈਂਕ ਤੋਂ ਪੈਸੇ ਲਏ ਸਨ ਉਨਾਂ ਦੀ ਕਿਸ਼ਤ ਵੀ ਨਹੀਂ ਮੋੜੀ ਜਾ ਸਕੀ,ਤੇ ਅਖੀਰ ਇਕ ਦਿਨ ਐਸਾ ਆਇਆ ਕਿ ਅਦਾਲਤੀ ਵਾਰੰਟ ਘਰੇ ਆ ਗਏ ਮੈਂ ਰਸੀਵ ਕਰਕੇ ਦਿੱਤੀ ਤਾਰੀਖ ਮੁਤਾਬਕ ਜੱਜ ਸਾਹਿਬ ਦੀ ਅਦਾਲਤ ਵਿਚ ਪੇਸ਼ ਹੋਇਆ,ਤੇ ਬੇਨਤੀ ਕੀਤੀ ਜੀ ਕਿ ਮੈਂ ਤਾਂ ਕਿਸੇ ਕਾਰੋਬਾਰ ਲਈ ਪੈਸੇ ਲਏ ਸਨ ਪਰ ਰੱਬ ਦੀ ਕਰੋਪੀ ਨਾਲ ਘਰ ਬਾਰ ਵੀ ਵਿਕ ਗਿਆ ਅਜ ਕਿਰਾਏ ਤੇ ਰਹਿ ਰਹੇ ਹਾਂ। ਮੈਂ ਮੂਲ ਇਕੱਲਾ ਹੀ ਮੋੜ ਸਕਦਾ ਹਾਂ,ਵਿਆਜ ਨਹੀਂ ਭਰ ਸਕਦਾ। ਇੱਥੇ ਇਹ ਵੀ ਦਸਣਾ ਕੁਥਾਂ ਨਹੀਂ ਹੋਵੇਗਾ ਕਿ 11 ਸਾਲ ਵਿਚ ਮੂਲ ਜਮਾਂ ਵਿਆਜ ਕੁਲ 80000 ਰੁਪਏ ਹੋ ਚੁਕੇ ਸਨ। ਜੱਜ ਸਾਹਿਬ ਕਹਿੰਦੇ ਕਿ ਪਹਿਲਾਂ ਤਾਂ ਆਪਣੀ ਜਮਾਨਤ ਕਰਵਾਉ ਤੇ ਜਮਾਨਤੀਏ ਦਾ ਇੰਤਜਾਮ ਕਰੋ।
ਪਰ ਕੋਲ ਹੀ ਬੈਂਕ ਦਾ ਵਕੀਲ ਸਾਹਿਬ ਕਹਿਣ ਲੱਗਾ ਕਿ ਮੈਂ ਸਭ ਕੁਝ ਸਮਝਾ ਦਿੰਦਾ ਹਾਂ ਜੀ। ਉਨਾਂ ਮੈਨੂੰ ਆਪਣੇ ਕੈਬਿਨ ਵਿਚ ਲਿਜਾ ਕੇ ਬੜੇ ਮਿਠਤ ਭਰੇ ਲਹਿਜੇ ਵਿਚ ਸਮਝਾਇਆ ਕਿ ਤੁਸੀਂ ਹੁਣੇ ਹੀ ਬੈਂਕ ਵਿਚ ਜਾਉ ਤੇ ਮੈਨੇਜਰ ਸਾਹਿਬ ਨਾਲ ਗੱਲ ਕਰੋ ਪਰ ਮੈਨੂੰ ਦਸ ਦੇਣਾ ਕਿ ਕਕੀ ਗੱਲ ਹੋਈ ਹੈ। ਕਿਸੇ ਸਕੀਮ ਅਧੀਨ ਆਪ ਨੂੰ ਘੱਟ ਹੀ ਪੈਸੇ ਭਰਨੇ ਪੈਣਗੇ। ਸੋ ਉਹੀ ਹੋਇਆ ਬੈਂਕ ਵਿਚ ਜਾ ਕੇ ਪਤਾ ਕਰਨ ਤੇ ਸਾਨੂੰ 55000 ਰੁਪੈ ਇਕ ਸਾਲ ਵਿਚ ਭਰਨ ਦਾ ਹੁਕਮ ਹੋਇਆ ,ਤੇ 20000 ਰੁਪੈ ਮੌਕੇ ਤੇ ਜਮਾ ਕਰਵਾ ਦਿੱਤੇ ਤੇ ਵਿਆਜ ਵੀ ਉਸੇ ਦਿਨ ਤੋਂ ਬੰਦ ਹੋ ਗਿਆ। ਇਸ ਤੋਂ ਬਾਦ ਵੀ ਅਦਾਲਤੀ ਸੰਮਨ ਘਰ ਆਉਂਦੇ ਰਹੇ।
ਇਹ ਤਾਂ ਸੀ ਜੋ ਮੇਰੇ ਨਾਲ ਬੀਤੀ ਹੁਣ ਤੁਹਾਨੂੰ ਅਮੀਰੀ ਦੀ ਇਕ ਨਿਕੀ ਜਿਹੀ ਝਲਕ ਬਿਆਨਦਾ ਹਾਂ। ਕੋਈ ਬੈਂਕ ਮੈਨੇਜਰ ਮੇਰੇ ਘਰ ਆਇਆ ਕਿ ਸਾਨੂੰ ਕੋਈ ਪਹਿਲਾਂ ਦਾ ਪੁਰਾਣਾ ਪੰਜਾਬੀ ਟਿ੍ਬਿਊਨ ਅਖਬਾਰ ਚਾਹੀਦਾ ਹੈ,ਜਿਸ ਵਿਚ ਇਕ ਜਰੂਰੀ ਨੋਟ ਛਪਿਆ ਹੈ,ਪਰ ਉਹ ਅਖਬਾਰ ਸਾਨੂੰ ਕਿਤੋਂ ਮਿਲ ਨਹੀਂ ਰਿਹਾ,ਮੈਂ ਉਨਾਂ ਨੂੰ ਪੁਰਾਣੇ ਅਖਬਾਰ ਦਿਖਾਏ ਜਿਨਾਂ ਵਿਚ ਇਕ ਅਖਬਾਰ ਉਨਾਂ ਦੇ ਮਤਲਬ ਦਾ ਸੀ ਜਿਸ ਵਿਚ ਉਹ ਇਸਤਿਹਾਰ ਛਪਿਆ ਸੀ। ਮੈਂ ਉਨਾਂ ਨੂੰ ਪੁਛਿਆ ਇਸ ਵਿਚ ਐਸੀ ਕੀ ਚੀਜ ਹੈ ਜੋ ਤੁਸੀਂ ਇਸਨੂੰ ਏਨੀ ਬੇਸਬਰੀ ਨਾਲ ਭਾਲ ਰਹੇ ਸੀ। ਉਨਾਂ ਮੈਨੂੰ ਇਸ਼ਤਿਹਾਰ ਦਿਖਾਇਆ ਤੇ ਮੈਂ ਪੜ ਕੇ ਹੈਰਾਨ ਰਹਿ ਗਿਆ ਇਕ ਬੈਂਕ ਦੇ ਕਿਸੇ ਵਲ 3ਕਰੋੜ 90 ਲੱਖ ਰੁਪਏ ਬਕਾਇਆ ਸਨ ਤੇ ਉਸ ਬੈਂਕ ਨੇ ਉਸਦਾ ਇਸ਼ਤਿਹਾਰ ਜਤਕ ਕਰਕੇ ਪੈ੍ਸ ਰਾਹੀਂ ਅਖਬਾਰ ਵਿਚ ਛਪਵਾਇਆ ਸੀ। ਉਹ ਇਨਸਾਨ ਹੈ ਸੈਂਕੜੇ ਮੁਰੱਬਿਆਂ ਦਾ ਮਾਲਕ,ਮੈਂ ਮੈਨਨੇਜਰ ਸਾਹਿਬ ਨੂੰ ਕਿਹਾ ਮੈਂ ਤਾਂ ਬੈਂਕ ਦਾ ਸਿਰਫ 55000 ਦੇਣਾ ਹੈ ਤੇ ਮੈਨੂੰ ਅਦਾਲਤੀ ਵਾਰੰਟ ਆ ਗਏ ਪਰ ਇਨਾਂ ਨੂੰ? ਹੁਣ ਇਨਾਂ ਤੋਂ ਪੈਸੇ ਕਿਵੇਂ ਲਵੇਗੀ ਸਰਕਾਰ? ਪਰ ਮੇਰੇ ਇਸ ਪ੍ਸ਼ਨ ਦਾ ਦਾ ਮੈਨੇਜਰ ਸਾਹਿਬ ਨੇ ਕੋਈ ਉਤਰ ਨਾ ਦਿੱਤਾ।
ਮੇਨੂੰ ਕੁਮੈਂਟ ਕਰਨ ਵਾਲੇ ਕਿਹਾ ਸੀ ਕਿ ਕਾਨੂੰਨ ਸਭਨਾਂ ਵਾਸਤੇ ਇੱਕ ਹੈ। ਪਾਠਕ ਵੀਰ ਇਸਦੀ ਬਾਬਤ ਆਪ ਹੀ ਸੋਚਣਗੇ ਕਿ ਕੀ ਕਾਨੂੰਨ ਅਮੀਰ ਤੇ ਗਰੀਬ ਲਈ ਇਕ ਹੈ। ਇੱਥੇ ਮੈਂ ਇਹ ਲਿਖਣ ਤੋਂ ਝਿਜਕਾਂਗਾਂ ਨਹੀਂ ਕਿ ਜੇਕਰ ਅੱਜ ਵੀ ਉਸ ਇਨਸਾਨ ਜਿਸਨੇ 3.90 ਲੱਖ ਰੁਪੈ ਬੈਂਕ ਦੇ ਦੇਣੇ ਹਨ ਨੇ ਕੋਈ ਹੋਰ ਲੋਨ ਜਾਂ ਕਿਸੇ ਢੰਗ ਨਾਲ ਬੈਂਕ ਤੋਂ ਪੈਸੇ ਲੈਣੇ ਹੋਣ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਬੈਂਕ ਵਾਲੇ ਉਸਦੇ ਘਰ ਜਾ ਕਿ ਲੋੜੀਂਦੇ ਦਸਤਾਵੇਜ ਸਾਈਨ ਕਰਾ ਕਿ ਲਿਆਉਣਗੇ ਤੇ ਘਰ ਜਾ ਕਿ ਉਸਨੂੰ ਪੈਸੇ ਦੇ ਕਿ ਆਉਣਗੇ। ਸੋ ਮੇਰੇ ਸਤਿਕਾਰਯੋਗ ਪਾਠਕੋ ਮੇਰੇ ਵੀਰੋ ਇਹ ਮੇਰੇ ਇਕੱਲੇ ਦੀ ਕਹਾਣੀ ਨਹੀਂ ਇਹ ਸਭਨਾਂ ਨਾਲ ਹੋ ਰਿਹਾ ਹੈ ਕੋਈ ਦੱਸ ਦਿੰਦਾ ਤੇ ਕੋਈ ਗੁੱਝੀ ਰੱਖ ਲੈਂਦਾ ਹੈ। ਇਹ ਹੈ ਮੇਰੇ ਭਾਰਤ ਦੇਸ਼ ਦਾ ਕਾਨੂੰਨ,ਇੱਥੇ ਅਮੀਰੀ ਸਰਮਾਏਦਾਰੀ ਦਾ ਰਾਜ ਹੈ ਤੇ ਕਾਨੂੰਨ ਉਨਾਂ ਦੇ ਅਧੀਨ ਹੈ। ਤੂੰ ਮੈਂ ਕਿਸ ਦੇ ਪਾਣੀਹਾਰ ਹਾਂ ਸੋ ਆਉ ਮੇਰੇ ਦੋਸਤੋ ਅਜਿਹੇ ਸਿਸਟਮ ਨੂੰ ਬਦਲਣ ਦਾ ਤਹੱਈਆ ਕਰੀਏ,ਨਹੀਂ ਤਾਂ ਗਰੀਬੀ ਨਹੀਂ ਗਰੀਬ ਜਰੂਰ ਖਤਮ ਹੋ ਜਾਣਗੇ ਇਕ ਦਿਨ।

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :895
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017