ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪ੍ਰੋ: ਸੰਧੂ ਵਰਿਆਣਵੀ ਦੇ ਕਾਵਿ ਸੰਗ੍ਰਹਿ “ਲਕੀਰਾਂ” ਅਤੇ “ਲਕੀਰਾਂ ਦੇ ਆਰ ਪਾਰ” ਲੋਕ ਅਰਪਣ

3 ਜੂਨ,2015 ਇਟਲੀ (ਬਿਊਰੋ) ਬੀਤੇ ਦਿਨ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰੋ: ਸੰਧੂ ਵਰਿਆਣਵੀ ਦੇ ਕਾਵਿ ਸੰਗ੍ਰਹਿ “ਲਕੀਰਾਂ” ਅਤੇ “ਲਕੀਰਾਂ ਦੇ ਆਰ ਪਾਰ” ਲੋਕ ਅਰਪਣ ਕੀਤੇ ਗਏ। ਸੰਧੂ ਵਰਿਆਣਵੀ ਦੁਆਬਾ ਲਿਖਾਰੀ ਸਭਾ, ਕੇਂਦਰੀ ਲੇਖਕ ਸਭਾ, ਅਦਬੀ ਦਰਬਾਰ ਪੰਜਾਬ, ਨਵਜੋਤ ਸਾਹਿਤ ਸੰਸਥਾ ਔੜ ਅਤੇ ਹੋਰ ਬਹੁਤ ਸਾਰੇ ਸਾਹਿਤਕ ਹਲਕਿਆਂ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ। ਸੰਧੂ ਵਰਿਆਣਵੀ ਦੁਆਰਾ ਰਚਿਤ ਕਾਵਿ ਸੰਗ੍ਰਹਿ “ਲਕੀਰਾਂ” ਵਿੱਚ ਨਜਮਾਂ ਤੇ ਗਜਲਾਂ ਦਾ ਸੰਗ੍ਰਹਿ ਹੈ। ਜਿਸ ਵਿੱਚਲੀਆਂ ਰਚਨਾਵਾਂ ਪਾਠਕਾਂ ਨਾਲ ਬਹੁਤ ਜਲਦੀ ਘੁਲਮਿਲ ਜਾਂਦੀਆਂ ਹਨ ਅਤੇ ਜਾਤ ਪਾਤ, ਮਜਹਬਾਂ ਅਤੇ ਫਿਰਕੂ ਨਜਰੀਏ ਤੋਂ ਉਪਰ ਉਠ ਕੇ ਰਚੀਆਂ ਗਈਆਂ ਹਨ। ਦੂਸਰਾ ਸੰਗ੍ਰਹਿ ਪਾਠ ਤੇ ਪ੍ਰਸੰਗ “ਲਕੀਰਾਂ ਦੇ ਆਰ ਪਾਰ” ਹੈ। ਜਿਸਨੂੰ ਪ੍ਰੋ: ਜੇ ਬੀ ਸੇਖੋਂ ਨੇ ਸੰਪਾਦਤ ਕੀਤਾ ਹੈ। ਇਹਨਾਂ ਕਿਤਾਬਾਂ ‘ਤੇ ਲੋਕ ਅਰਪਣ ਤੋਂ ਪਹਿਲਾਂ ਕੁਝ ਚਰਚਾ ਵੀ ਹੋਈ ਜਿਸ ਵਿੱਚ ਪ੍ਰੋ: ਸੰਧੂ ਵਰਿਆਣਵੀ ਦੀ ਕਵਿਤਾ ਨੂੰ ਵਿਚਾਰਿਆ ਗਿਆ। ਅਜੋਕੇ ਸ਼ਾਇਰਾਂ ਤੇ ਲੇਖਕਾਂ ਨਾਲੋਂ ਸੰਧੂ ਵਰਿਆਣਵੀ ਇੱਕ ਆਜਾਦ ਤੇ ਉਚੀ ਫਿਜਾ ਵਿੱਚ ਉਡਾਰੀਆਂ ਲਗਾਉਂਦਾ ਸ਼ਾਇਰ ਨਜਰ ਆਉਂਦਾ ਹੈ। ਕਿਉਂਕਿ ਸੰਧੂ ਵਰਿਆਣਵੀ ਦੀ ਕਵਿਤਾ ਸਭ ਤੋਂ ਮੁਕਤ ਹੋਣ ਦੇ ਨਾਲ ਨਾਲ ਸਮੇਂ ਦੀ ਵੀ ਹਾਣੀ ਹੋ ਨਿੱਬੜਦੀ ਹੈ। ਇਸ ਸਮੇਂ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ, ਮਲਕੀਅਤ ਸਿੰਘ ਧਾਲੀਵਾਲ, ਖਜਾਨਚੀ ਸੁਖਰਾਜ ਬਰਾੜ, ਰਾਜੂ ਹਠੂਰੀਆ, ਰਾਣਾ ਅਠੋਲਾ, ਬਿੰਦੂ ਹਠੂਰ, ਦਿਲਬਾਗ ਖਹਿਰਾ, ਮਨਦੀਪ ਸਿੰਘ ਰਜਾਬਾਦ, ਤਜਿੰਦਰ ਸਿੰਘ ਸਿੱਧੂ ਅਤੇ ਗੁਰਰਮਨ ਸਿੰਘ ਜਰਮਨੀ ਆਦਿ ਹਾਜਰ ਸਨ।

ਲੇਖਕ : ਬਲਵਿੰਦਰ ਸਿੰਘ ਚਾਹਲਲ ਹੋਰ ਲਿਖਤ (ਇਸ ਸਾਇਟ 'ਤੇ): 3
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :643

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

  • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
    -ਬਿਕਰਮਜੀਤ ਸਿੰਘ ਜੀਤ
  • ਕਿੱਦਾਂ ਕੱਢ ਲੈਨੀ ਏਂ
    -ਡਾ. ਅਮਰਜੀਤ ਟਾਂਡਾ
  • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
    -ਰਵੇਲ ਸਿੰਘ ਇਟਲੀ
  • ਸਦੀ ਦਾ ਸਤਾਰਵਾਂ ਸਾਲ
    -ਮੁਹਿੰਦਰ ਘੱਗ
  • ਨਵੇਂ ਸਾਲ ਦਾ ਸੂਰਜ
    -ਮਲਕੀਅਤ ਸਿੰਘ 'ਸੁਹਲ'
  • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
    -ਪ੍ਰੀਤਮ ਲੁਧਿਆਣਵੀ
  • ਵਿਸ਼ਵ ਪੰਜਾਬੀ ਕਾਨਫ਼ਰੰਸ 2017