ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਬਿੰਦਰ ਬਿਲਮਿਲ

ਬਿੰਦਰ ਬਿਲਮਿਲ
ਬਿੰਦਰ ਬਿਲਮਿਲ ਦਾ ਜਨਮ 24 ਅਗਸਤ 1970 ਨੂੰ ਪਿੰਡ ਪਲਾਹੀ, ਜ਼ਿਲ੍ਹਾ ਕਪੂਰਥਲਾ ਵਿਚ ਹੋਇਆ। ਉਹ ਆਰਿਫ਼ ਗੋਬਿੰਦਪੁਰੀ ਦਾ ਚਹੇਤਾ ਸ਼ਾਗਿਰਦ ਹੈ। ਉਸਨੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਅਤੇ ਖ਼ਾਲਸਾ ਹਾਈ ਸਕੂਲ ਪਲਾਹੀ ਤੋਂ ਮੈਟ੍ਰਿਕ ਪਾਸ ਕੀਤੀ। ਉਸਨੇ ਗੁਰੂ ਨਾਨਕ ਕਾਲਜ ਸੁਖਚੈਣਾ ਸਾਹਿਬ, ਫਗਵਾੜਾ ਤੋਂ ਬੀ.ਕਾਮ ਦੀ ਉਚੇਰੀ ਵਿੱਦਿਆ ਪ੍ਰਾਪਤ ਕੀਤੀ ਹੈ। ਉਸਦਾ ਚਾਚਾ ਕਹਾਣੀਕਾਰ ਗੁਰਮੀਤ ਸਿੰਘ ਪਲਾਹੀ ਹੈ, ਜਿਸ ਦੀ ਸੰਗਤ ਅਤੇ ਸਕੂਲ ਵਿਚ ਹੁੰਦੇ ਸਾਹਿਤਕ ਸਮਾਗਮਾਂ ਸਦਕਾ ਬਿੰਦਰ ਦੀ ਰੁਚੀ ਸਾਹਿਤ ਪ੍ਰਤੀ ਹੋ ਗਈ। ਪੜ੍ਹਾਈ ਖ਼ਤਮ ਕਰਕੇ ਉਸਨੇ ਸ਼ੂਗਰ ਮਿੱਲ ਵਿਚ ਐਕਸਾਈਜ਼ ਅਸਿਸਟੈਂਟ ਦੀ ਨੌਕਰੀ ਕੀਤੀ ਤੇ ਫਿਰ ਰਾਮਗੜ੍ਹੀਆ ਕਾਲਜ ਵਿਚ ਅਕਾਊਂਟੈਂਟ ਲੱਗ ਗਿਆ। 1996 ਵਿਚ ਉਹ ਅਮਰੀਕਾ ਚੱਲਾ ਗਿਆ ।
'ਅੱਜ ਦੀ ਆਵਾਜ਼' ਅਤੇ 'ਪੰਜਾਬੀ ਟ੍ਰਿਬਿਊਨ' ਦੀ ਪੱਤਰਕਾਰੀ ਦਾ ਤਜ਼ਰਬਾ ਰੱਖਣ ਵਾਲਾ ਬਿੰਦਰ ਬਿਸਮਿਲ ਪਿਆਰਾ ਸਿੰਘ ਭੋਗਲ ਦੇ ਨਾਟਕ 'ਸਿਆੜ' ਅਤੇ ਅਜਮੇਰ ਔਲਕ ਦੇ ਨਾਟਕ 'ਅਰਬਦ ਨਰਬਦ ਧੁੰਦੂਕਾਰਾ' ਵਿਚ ਅਦਾਕਾਰੀ ਵੀ ਕਰ ਚੁੱਕਾ ਹੈ।
ਰਵਿੰਦਰ ਸਿੰਘ ਨਾਮ ਦੇ ਇਸ ਸ਼ਖ਼ਸ ਨੂੰ ਉਲਫ਼ਤ ਬਾਜਵਾ ਹੋਰਾਂ ਨੇ ਪਹਿਲਾਂ 'ਤਾਜ਼ੀਮ' (ਇੱਜ਼ਤ-ਮਾਣ) ਅਤੇ 'ਬਿਸਮਿਲ' (ਜ਼ਖ਼ਮੀਂ) ਦੋ ਤਖ਼ੱਲਸ ਦਿੱਤੇ।
ਬਿੰਦਰ ਮਿਸਮਿਲ ਨੂੰ ਮਾਣ ਹੈ ਕਿ ਉਹ ਦਾਗ਼ ਦਿਹਲਵੀ ਸਕੂਲ ਨਾਲ ਸੰਬੰਧਿਤ ਹੈ। ਉਸ ਦੁਆਰਾ ਲਿਖੀਆਂ ਕਵਿਤਾਵਾਂ ਅਮਰੀਕਾ ਅਤੇ ਪੰਜਾਬ ਵਿਚ ਵੱਖੋ-ਵੱਖਰੇ ਮੈਗਜੀਨਾਂ ਵਿਚ ਛਪਦੀਆਂ ਰਹਿੰਦੀਆਂ ਹਨ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :702
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ