ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਾਕਾ ਸਰਹਿੰਦ

ਸੁਣ ਬੰਦੇ ਬੈਰਾਗੀ ਉਤਾਰ ਦੇ ਚੋਗਾ
ਤੈਨੂੰ ਬਖਸਾਂ ਪੰਜ ਤੀਰ ਮੈਂ
ਹੋ ਜਾਏ ਸਰਹਿੰਦ ਤੋਬਾ ਤੋਬਾ
ਸਿੰਘ ਤੇਰੇ ਨਾਲ ਜਾਣਗੇ
ਅੱਜ ਪਾਉਣੇ ਚਾਲੇ
ਇੱਟ ਨਾਲ ਇੱਟ ਖੜਕਾ ਦੇਣੀਐ ਨੀ ਜਾਲਮ ਸਰਹਿੰਦੇ
ਇੱਟ ਨਾਲ ਇੱਟ ਖੜਕਾ ਦੇਣੀਐ ਨੀ ਜਾਲਮ .............,
ਪਹਿਲਾ ਮਾਰੀ ਵਿੱਚ ਅਸਮਾਨ ਦੇ
ਜਿਥੋਂ ਬਿਜਲੀ ਗਰਜੇ
ਦਿਲ ਕੰਬ ਤੇ ਸੂਬੇ ਖਾਨ ਦਾ
ਨੀ ਜਾਲਮ ਸਰਹਿੰਦੇ,ਇੱਟ ਨਾਲ ਇੱਟ ਖੜਕਾ ਦੇਣੀਐ ਨੀ............,
ਦੂਜਾ ਮਾਰੀ ਮਹਿਲ ਮਾੜੀਆ ,ਕਰ ਦੇ ਦੇਵੀ ਮਹਿਲਾ ਨੂੰ ਢੇਰੀ
ਖੰਡਰਾਂ ਵਿੱਚ ਬਦਲ ਦੈਣੀਐ ਸੂਬੇ ਸਰਹਿੰਦ ਹੈ ਤੇਰੀ
ਸਿੰਘ ਤੇਰੇ ਜਾਣ ਗੇ ਅੱਜ ਪਾਉਣੇ ਚਾਲੇ
ਇੱਟ ਨਾਲ ਇੱਟ ਖੜਕਾ ਦੈਣੀਐ ਨੀ ਜਾਲਮ ਸਰਹਿੰਦੇ,
ਤੀਜਾ ਮਾਰੀ ਵਿੱਚ ਮੈਦਾਨ ਦੇ
ਸਿਰ ਧੜ ਨਾ ਲੱਭੇ,ਲਿਆ ਦੇਣੀਐ ਹਨੇਰੀ ਖੂਨ ਦੀ
ਕੋਈ ਦੁਸ਼ਮਣ ਭਾਲਿਆ ਨਾ ਲੱਭੇ
ਲੈ ਲੇਵੀ ਜਿੰਦਾਂ ਦਾ ਬਦਲਾ,ਅੱਜ ਪਾਉਣੇ ਚਾਲੇ
ਇੱਟ ਨਾਲ ਇੱਟ ਖੜਕਾ ਦੈਣੀਆ ਨੀ ਜਾਲਮ ਸਰਹਿੰਦੇ...........,
ਚੋਥਾ ਮਾਰੀ ਸੂਬੇ ਖਾਨ ਦੇ
ਬੇਗਮਾਂ ਧੜ ਸੂਬੇ ਦੀ ਰੋਦੀ ਲੱਭੇ
ਚੁਣ-2 ਮਾਰੀ ਸੂਰਮੈਂ ਨੀ ਜਾਲਮ ਸਰਹਿੰਦੇ
ਸਿੰਘ ਤੇਰੇ ਨਾਲ ਜਾਣਗੇ ਅੱਜ ਪਾਉਣੇ ਚਾਲੇ
ਇੱਟ ਇੱਟ ਨਾਲ ਖੜਕਾ............,
ਪੰਜਵਾਂ ਮਾਰੀ ਵਿੱਚ ਅਸਮਾਨ ਦੇ
ਤਖਤ ਹਿਲ ਜਾਏ ਮੁਗਲ ਰਾਜ ਦਾ
ਬਾਦਸ਼ਾਹ ਬੈਠਾ ਦਿੱਲੀ ਵਿੱਚ ਕੰਬੇ
ਲੈ ਲਵੀ ਜਿੰਦਾਂ ਦਾ ਬਦਲਾ ਸਭ ਸੱਜੇ ਖੱਬੇ
ਸਿੰਘ ਤੇਰੇ ਨਾਲ ਜਾਣ ਗੇ ਅੱਜ ਪਾਉਣੇ ਚਾਲੇ
ਭੰਦੋਹਲ ਇੱਟ ਨਾਲ ਇੱਟ ਖੜਕਾ ਦੈਣੀਐ ਨੀ ਜਾਲਮ ਸਰਹਿੰਦੇ,

ਲੇਖਕ : ਹਰਜਿੰਦਰ ਸਿੰਘ ਭੰਦੋਹਲ ਹੋਰ ਲਿਖਤ (ਇਸ ਸਾਇਟ 'ਤੇ): 42
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1101
ਲੇਖਕ ਬਾਰੇ
ਆਪ ਜੀ ਦਾ ਜਨਮ 18-4-1962 ਨੂੰ ਹੋਇਆ। ਆਪ ਜੀ ਦੀ ਪਿਤਾ ਦਾ ਨਾਂ ਸੂਬੇਦਾਰ ਕੇਸਰ ਸਿੰਘ ਅਤੇ ਮਾਤਾ ਜੀ ਦਾ ਭੁਪਿੰਦਰ ਕੋਰ ਹੈ। ਆਪ ਜੀ ਨੇ 16 ਸਾਲ ਫੋਜ ਦੀ ਸੇਵਾ ਕੀਤੀ ਅਤੇ ਬਅਦ ਵਿੱਚ ਦਸਮੇਸ ਪਬਲਿਕ ਸਕੂਲ ਮਾਲੋਵਾਲ ਵਿੱਚ ਪਿ੍ੰਸੀਪਲ ਦੇ ਆਹੁਦੇ ਤੇ ਸੇਵਾ ਕਰ ਰਿਹੈ ਹੋ,ਅਤੇ ਵੱਖ-2 ਸਮਾਜ ਦੇ ਕੰਮਾਂ ਵਾਸਤੇ ਸੇਵਾ ਕਰ ਰਿਹੈ ਹੋ, ਅਮਲੋਹ ਲਿਖਾਰੀ ਸਭਾ ਦਾ ਸਰਪ੍ਸਤ ਹੋ ,ਆਪ ਜੀ ਦੀ ਇੱਕ ਪੁਸਤਕ 'ਉਚੀ ਹਵੇਲੀ' ਲੋਕ ਅਰਪਣ ਕਰ ਚੁਕੇ ਹੋ ਅਤੇ ਦੋ ਹੋਰ ਪੁਸਤਕ ਦੀ ਤਿਅਾਰੀ ਹੈ। ਆਪ ਜੀ ਦੀਆਂ ਕਹਾਣੀਆ ਅਕਸਰ ਅਖ਼ਬਾਰਾਂ ਵਿਚ ਛਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

  • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
    -ਹਰਦੀਪ ਸਿੰਘ
  • ਰੌਣਕੀ ਪਿੱਪਲ
    -ਕੁਲਵਿੰਦਰ ਕੌਰ ਮਹਿਕ
  • ਭਟਕਣ-ਮਿੰਨੀ  ਕਹਾਣੀ
    -ਵਰਿੰਦਰ ਕੌਰ 'ਰੰਧਾਵਾ'
  • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
    -ਬਿਕਰਮਜੀਤ ਸਿੰਘ ਜੀਤ
  • ਕਿੱਦਾਂ ਕੱਢ ਲੈਨੀ ਏਂ
    -ਡਾ. ਅਮਰਜੀਤ ਟਾਂਡਾ
  • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
    -ਰਵੇਲ ਸਿੰਘ ਇਟਲੀ
  • ਵਿਸ਼ਵ ਪੰਜਾਬੀ ਕਾਨਫ਼ਰੰਸ 2017