ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਿਮਰਤ ਸੁਮੇਰਾ

ਸਿਮਰਤ ਸੁਮੇਰਾ
ਸਿਮਰਤ ਸੁਮੇਰਾ ਦਾ ਜਨਮ ਗੁਰਦਾਸਪੁਰ ਵਿੱਖੇ ਮਾਤਾ ਪ੍ਰਕਾਸ਼ ਕੌਰ ਅਤੇ ਪਿਤਾ ਚਰਨ ਸਿੰਘ ਦੇ ਘਰ ਹੋਇਆ। ਸਿਮਰਤ ਦੀ ਸਿਰਜਣਾ ਵਿਚ ਵਿੱਚ ਨਾਰੀ ਦੇ ਅਸਤਿਤਵ ਨੂੰ ਸਮਾਜਕ ਵੇਦਨਾ ਦੇ ਅਨੁਰੂਪ ਸਿਰਜਿਆ ਗਿਆ ਹੈ। ਉਸ ਨੇ ਨਾਰੀ ਸਰੋਕਾਰਾ ਦੇ ਸਮਕਾਲੀ ਦ੍ਰਿਸ਼ ਨੂੰ ਚਿਤਰਿਆ ਹੈ। ਸਿਮਰਤ ਪੰਜਾਬ ਦੀ ਅਦਰਸ਼ ਅਧਿਆਪੀਕਾ ਹੈ। ਇਸੇ ਮਹਿਨਤ ਅਤੇ ਲੱਗਣ ਨਾਲ ਉਸ ਨੇ ਸਿਰਜਨਾ ਵੀ ਕੀਤੀ ਹੈ। ਬਾਲ ਮਨ ਦੀ ਵੇਧਨਾ ਨੂੰ ਸਿਮਰਤ ਨੇ ਆਪਣੀਆ ਰਚਨਾਵਾਂ ਰਾਹੀਂ ਬਾਖੂਬੀ ਪੇਸ਼ ਕੀਤਾ ਹੈ। ਸਿਮਰਤ ਹਰ ਇੱਕ ਅਨੁਸ਼ਾਸਨ ਵਿੱਚ ਆਪਣੀ ਪਰਪਖ ਦ੍ਰਿਸ਼ਟੀ ਸਹਿਤ ਉਤਰਦੀ ਹੈ। ਉਸ ਦੀ ਰਚਨਾਵਾਂ ਵਿੱਚ ਕੁਦਰਤ ਚਿਤਰਨ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਉਹ ਆਪਣੀਆਂ ਰਚਨਾਵਾਂ ਵਿੱਚ ਕੁਦਰਤ ਦੇ ਰੰਗ, ਬਿਰਖ ਅਤੇ ਹਰਿਆਵਲ ਨੂੰ ਸੂਖਮ ਸੰਵੇਦਨਾ ਤਹਿਤ ਚਿੱਤਰਦੀ ਹੈ। ਇਸੇ ਲਈ ਉਸਦੀਆਂ ਰਚਨਾਵਾਂ ਨੂੰ ਖੇਤਰੀ ਅਤੇ ਰਾਸ਼ਟਰੀ ਪੱਧਰ ਤਕ ਸਹਿਲਾਇਆ ਜਾਂਦਾ ਰਿਹਾ ਹੈ। ਸਿਮਰਤ ਨੇ ਆਪਣੇ ਅਧਿਆਪਨ ਦੇ ਖੇਤਰ ਵਿੱਚ ਬਹੁਤ ਸਾਰੇ ਸਨਮਾਨ ਹਾਸਿਲ ਕੀਤੇ ਹਨ। ਇਨ੍ਹਾਂ ਸਨਮਾਨਾ ਦੀ ਲੜੀ ਬਹੁਤ ਲੰਮੀ ਹੈ। ਸਰਵੋਤਮ ਲੈਕਚਰਾਰ ਹੋਣ ਕਰਕੇ ਉਸ ਨੂੰ 2011 ਵਿੱਚ ਪੰਜਾਬ ਦੇ ਬੁਨਿਆਧੀ ਅਧਿਆਪਕਾਂ ਵਿੱਚ ਸ਼ਾਮਲ ਹੈ।
ਸਿਮਰਤ ਕਈ ਕੌਮੀ ਸੱਭਿਆਚਾਰਕ ਮੇਲਿਆਂ ਅਤੇ ਬਹੁਤ ਸਾਰਿਆਂ ਖੇਤਰੀ ਪੱਧਰ ਦੀਆਂ ਸੰਸਥਾਵਾਂ ਵਿੱਚ ਆਪਣੀ ਹਾਜ਼ਰੀ ਲਗਵਾ ਚੁੱਕੀ ਹੈ।
ਉਹ ਆਪਣੇ ਬਾਰੇ ਦਸਦੀ ਹੈ ਕਿ “ਮੈਂ ਬਹੁਤ ਅਮੀਰ ਸੀ ਕਿਉਂਕਿ ਮੈਂ ਪਹਾੜੀ ਇਲਾਕੇ ਵਿਚ ਸਲੇਟਾਂ ਦੀਆਂ ਛੱਤਾਂ ਵਾਲੇ ਲੱਕੜ ਦੇ ਘਰ ’ਚ ਨੱਚਦੀ ਟੱਪਦੀ ਵੱਡੀ ਹੋਈ ਹਾਂ। ਚਾਰੇ ਪਾਸੇ ਕੁਦਰਤੀ ਨਜ਼ਾਰੇ। ਕਿੱਧਰੇ ਪਹਾੜ, ਕਿੱਧਰੇ ਪੱਥਰ ਪੂਲ ਬੂਟੇ, ਕਿੱਧਰੇ ਤਾਰੇ। ਬਸ ਖੁਸ਼ੀਆਂ ਹੀ ਖੁਸ਼ੀਆਂ। ਮੈਨੂੰ ਯਾਦ ਹੈ ਮੇਰੀ ਗੁਆਂਢਣ ਦੀ ਵੱਡੀ ਕੁੜੀ ਮੈਨੂੰ ਤੇ ਮੇਰੀ ਜਮਾਤਣ ਸਹੇਲੀ ਤ੍ਰਿਪਤਾ ਨੂੰ ਆਪਣੇ ਨਿੱਕੇ-ਨਿੱਕੇ ਜੰਗਲੀ ਖੇਤਾਂ ਵਿਚ ਲੈ ਜਾਂਦੀ। ਉਹ ਆਪਣਾ ਕੰਮ ਨਿਪਟਾਉਂਦੀ। ਅਸੀਂ ਨੌਮਣੀ ਦੇ ਠੰਡੇ ਪਾਣੀ ਵਿਚ ਪੈਰ ਪਾਉਂਦੀਆਂ, ਰੇਤ ਦੇ ਮਹਿਲ ਬਣਾਉਂਦੀਆਂ। ਤਿਤਲੀਆਂ ਫੜਦੀਆਂ। ਜੰਗਲ ’ਚ ਮੁੜਨ ਦਾ ਨਾਂ ਨਾ ਲੈਂਦੀਆਂ। ਫਿਰ ਉਹ ਵੱਡੀ ਕੁੜੀ ਸਾਨੂੰ ਭੂਤਾਂ ਦੀਆਂ ਗੱਲਾਂ ਸੁਣਾਉਂਦੀ। ਅਸੀਂ ਡਿੱਗਦੀਆਂ-ਉੱਠਦੀਆਂ ਘਰ ਵੱਲ ਨੂੰ ਭੱਜ ਜਾਂਦੀਆਂ। ਪਿੱਛੇ ਮੁੜ ਕੇ ਨਾ ਦੇਖਦੀਆਂ। ਚਿੱਤਰਕਾਰ ਸੋਭਾ ਸਿੰਘ ਬਚਪਨ ’ਚ ਸਾਡੇ ਘਰ ਆਏ। ਉਸ ਦਰਵੇਸ਼ ਕਲਾਕਾਰ ਨੇ ਮੇਰੇ ਅੰਦਰ ਰੰਗਾਂ ਪ੍ਰਤੀ ਮੋਹ ਪੈਦਾ ਕੀਤਾ। ਚਿੱਤਰਕਾਰ ਫੂਲਾਂ ਰਾਣੀ ਸਾਡੇ ਘਰ ਆਉਂਦੀ, ਮੈਂ ਉਸ ਨੂੰ ਛੂਹ ਕੇ ਵੇਖਦੀ ਤਾਂ ਉਹ ਮੈਨੂੰ ਫੁੱਲਾਂ ਦੀ ਰਾਣੀ ਲੱਗਦੀ। ਕੋਈ ਕਹਾਣੀ ਲੱਗਦੀ। ਸਭ ਕੁਝ ਕਹਾਣੀਆਂ ਵਰਗਾ ਜਾਪਦਾ ਸੀ।’’
ਉਹ ਆਪਣੀ ਰਚਨਾ ਕਾਮਰੇਡ ਕੁੜੀਆ ਵਿੱਚ ਇਸ ਤਰ੍ਹਾਂ ਸੁਪਨਿਆਂ ਨੂੰ ਬਿਆਨ ਕਰਦੀ ਹੈ:-


ਸਵੇਰ ਸਾਰ
ਸੂਰਜ ਨੂੰ ਵੰਗਾਰ
ਖੱਦਰ ਦੇ ਕੁਰਤੇ ਪਾਈ
ਮੋਢੇ 'ਤੇ ਮਾਰਕਸ ਦੇ
ਸੁਫ਼ਨੇ ਲਟਕਾਈ
ਤੁਰ ਪੈਂਦੀਆਂ
ਕਾਮਰੇਡ ਕੁੜੀਆ.।


ਰਚਨਾਵਾਂ
ਸੋਹਣੀਆਂ ਪਰੀਆ
ਸੁਨਿਹਰੀ ਟਾਪੂ
ਰੁੱਤ ਬਸੰਤੀ
ਪੰਚ ਪਾਰਿਆ (ਹਿੰਦੀ)
ਬਾਬੇ ਦਾ ਪਿੰਡ
ਗੁਸਤਾਖ਼ ਹਵਾ
ਚਾਰ ਚਿਰਾਗ
ਨਦੀਆਂ ਸਿਰਜਣਹਾਰੀਆਂ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1125
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ