ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਭਜਨ ਸਿੰਘ ਵਿਰਕ

ਭਜਨ ਸਿੰਘ ਵਿਰਕ ਪੰਜਾਬੀ ਸਾਹਿਤ ਸਿਰਜਣਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਾਰਜਸ਼ੀਲ ਹੈ। ਉਸਨੇ ਆਪਣੀ ਪੁਸਤਕ ਚਾਮਲੀ ਹੋਈ ਬਦੀ ਰਾਹੀਂ ਇਸ ਮੁਹਾਵਰੇ ਨੂੰ ਰੂਪਵਾਨ ਕੀਤਾ ਹੈ ਕਿ ਬਦੀ ਕਦੇ ਵੀ ਸੱਚ ਨੂੰ ਝੁਠਲਾ ਨਹੀਂ ਸਕਦੀ। ਸਿਰਜਣਾ ਦੀ ਅਸੀਮ ਸ਼ਕਤੀ ਜਿਸ ਸੱਚ ਨੂੰ ਪ੍ਰਗਟ ਕਰਦੀ ਹੈ ਸਮੁੱਚੀਆਂ ਬਦੀਆਂ ਉਸ ਸੱਚ ਦੇ ਘੇਰੇ ਵਿੱਚ ਆ ਆਪਣਾ ਆਪ ਸਮਰਪਿਤ ਕਰ ਦਿੰਦੀਆਂ ਹਨ। ਇਸਲਾਮ ਵਿੱਚ ਇਹ ਤੋਹੀਦ ਕੀਤੀ ਗਈ ਹੈ ਕਿ ਬਦੀ ਉਸ ਇਨਸਾਨ ਨੂੰ ਜਿੱਤ ਨਹੀਂ ਸਕਦੀ ਜਿਸ ਕੋਲ ਆਚਰਨ ਦੀ ਸ਼ੁਧਤਾ, ਸੱਚ ਦੀ ਕਮਾਈ, ਪਦਾਰਥਕ ਪਰਹੇਜ਼ਦਾਰੀ ਅਤੇ ਆਪੇ ਦੀ ਮੌਲਿਕ ਕਮਾਈ ਹੋਵੇ। ਭਜਨ ਵਿਰਕ ਅੰਦਰ ਇਸ ਗਿਆਨ ਦੀ ਸ਼ੁੱਧਤਾ ਪਈ ਹੋਈ ਹੈ। ਉਸਨੇ ਆਪਣੀ ਸਿਰਜਣਾ ਦੀ ਲਗਾਤਾਰਤਾ ਅੰਦਰ ਇਸ ਅਹਿਸਾਸ ਨੂੰ ਦ੍ਰਿੜ ਕਰਵਾਇਆ ਹੈ ਕਿ ਪੰਜਾਬੀ ਸਿਰਜਣਾ ਅੰਦਰ ਬਦੀ ਦੇ ਪ੍ਰਤਿਕਰਮ ਜਿੱਤ ਨਹੀਂ ਸਕਦੇ ਕਿਉਂਕਿ ਪੰਜਾਬੀ ਸਾਹਿਤ ਆਪਣੀ ਪਰੰਪਰਾ ਦੀ ਮੌਲਿਕਤਾ ਅੰਦਰ ਸਦਾ ਮੌਲਦਾ ਰਹਿੰਦਾ ਹੈ। ਉਸਦੀ ਪੁਸਤਕ ਗਿਰਝਾਂ ਹਵਾਲੇ ਵੀ ਪੰਜਾਬੀ ਸਾਹਿਤ ਸਿਰਜਣਾ ਵਿੱਚ ਨਵੇਕਲੀ ਨੁਹਾਰ ਨੂੰ ਰੂਪਵਾਨ ਕਰਦੀ ਹੈ। ਭਜਨ ਵਿਰਕ ਕੋਲ ਪੰਜਾਬੀ ਚੇਤਨਾ ਅੰਦਰ ਜਟਿਲ ਹੋ ਰਹੇ ਪ੍ਰਤੀਕ ਦੀ ਵਿਅੰਗਮਈ ਪੇਸ਼ਕਾਰੀ ਹੈ। ਇਸੇ ਪੇਸ਼ਕਾਰੀ ਨਾਲ ਸੁਹ ਕੇਵਲ ਪ੍ਰਤੀਕ ਨੂੰ ਬੁਣਦਾ ਹੀ ਨਹੀਂ ਸਗੋਂ ਉਸਦੀ ਚੋਣ ਦੀ ਸਮਰਥਾ ਨੂੰ ਵੀ ਪ੍ਰਗਟ ਕਰ ਦਿੰਦਾ ਹੈ। ਭਜਨ ਸਿੰਘ ਵਿਰਕ ਦੀ ਇਸੇ ਪ੍ਰਤਿਭਾ ਨੇ ਉਸਦੀ ਸਿਰਜਣਾ ਨੂੰ ਪ੍ਰਤੀਕ ਦੀ ਵਿਅੰਗਕਾਰੀ ਦੇ ਬਹੁਤ ਨੇੜੇ ਲਿਆ ਕੇ ਖੜਾ ਕਰ ਦਿੱਤਾ ਹੈ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :671
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017