ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਤਰ ਸਿੰਘ

ਅਤਰ ਸਿੰਘ (1932 ਤੋਂ 1994 ਤੱਕ)
ਅਤਰ ਸਿੰਘ ਪੰਜਾਬੀ ਸਾਹਿਤ ਚਿੰਤਨ ਦੇ ਉਨ੍ਹਾ ਵਿਦਵਾਨਾ ਵਿੱਚ ਹਨ ਜਿਨ੍ਹਾ ਨੇ ਸਾਹਿਤ ਚਿੰਤਨ ਨੂੰ ਵਿਸ਼ਵ ਵਿਆਪੀ ਪਰਿਪੇਖ ਵਿੱਚ ਅਧਿਐਨ ਕੀਤਾ ਹੈ। ਭਾਰਤ ਸਰਕਾਰ ਨੇ ਉਨ੍ਹਾ ਨੂੰ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਹੈ। ਸੰਤ ਸਿੰਘ ਸੇਖੋਂ ਤੋਂ ਬਾਅਦ ਅਤਰ ਸਿੰਘ ਪੰਜਾਬੀ ਸਾਹਿਤ ਸਮੀਖਿਆ ਵਿਚ ਵਧੇਰੇ ਕਾਰਜ਼ਸ਼ੀਲ ਰਹੇ ਹਨ।
ਅਤਰ ਸਿੰਘ ਪੰਜਾਬੀ ਸਮੀਖਿਆ ਅੰਦਰ ਸੁਹਜ ਦੇ ਵਿਸ਼ਵ ਵਿਆਪੀ ਪ੍ਰਤੀਬਿੰਬ ਸਿਰਜਦਾ ਹੈ ।ਉਸ ਦੀਆਂ ਵਿਸ਼ਵ ਵਿਆਪੀ ਸੰਰਚਨਾਵਾ ਪੰਜਾਬੀ ਚਿੰਤਨ ਦਾ ਵਿਸਥਾਰ ਹੈ।ਪੰਜਾਬੀ ਸਾਹਿਤ ਚਿੰਤਨ ਅੰਦਰ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦੇ ਸੰਕਲਪ ਦੀ ਹਾਜਰੀ ਲਗਾਉਦਾ ਹੈ।ਉਸਦੀ ਸਿਰਜਣ ਸ਼ਕਤੀ ਮਾਕਸਵਾਦ ਤੌ ਬਾਹਰ ਆਤਮ ਖੇੜੇ ਦੇ ਵਿਗਾਸ ਵਿਚ ਵਿਚਰਦੀ ਹੈ।ਉਸ ਦੇ ਚਿੰਤਨ ਵਿਚ ਸਵੈ ਅਭਿਲਾਸ਼ਾ ਦੀ ਅਭਿਵਿਅਕਤੀ ਹੋਈ ਹੈ।ਪੰਜਾਬੀ ਸਾਹਿਤ ਅਤੇ ਚਿੰਤਨ ਵਿੱਚ ਖੇਤਰੀ ਸਾਹਿਤ ਸਿਰਜਣਾ ਅਤੇ ਚਿੰਤਨ ਰਾਹੀਂ ਵਿਅਕਤੀਗਤ ਯੋਗਦਾਨ ਦੀ ਅਹਿਮੀਅਤ ਅਤੇ ਸੰਭਾਵਨਾਵਾਂ ਨੂੰ ਪਛਾਣਦੇ ਹੋਏ ਅਤਰ ਸਿੰਘ ਨੇ ਸਮੁੱਚੇ ਸਾਹਿਤਕਾਰਾਂ ਅਤੇ ਸਾਹਿਤ-ਸ਼ਾਸਤਰੀਆਂ ਦੇ ਕਾਰਜ ਨੂੰ ਆਤਮਸਾਤ ਕੀਤਾ ਹੈ।
ਰਚਨਾਵਾਂ

ਪੰਜਾਬੀ

ਕਾਵਿ ਅਧਿਅਨ (1959)
ਦ੍ਰਿਸ਼ਟੀਕੋਣ (1963)
ਸਮਦਰਸ਼ਨ (1975)
ਸਾਹਿਤ ਸੰਵੇਦਨਾ (1984)


ਅੰਗ੍ਰੇਜ਼ੀ

Secularisation of Modern Punjabi Poetry
Secularism and Sikh Faith, Dynamics of Sikh Culture
New Perspective on Medieval Indian Literature

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :735
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ