ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਾਲ ਦਾ ਦੂਤ ਨਹੀ ਸੀ ਹੈਲੇ ਦਾ ਦੁਮਦਾਰ ਤਾਰਾ

ਪ੍ਰਾਚਿਨ ਮਨੁੱਖ ਧਰਤੀ ਤੇ ਡਰਦਾ ਡਰਦਾ ਜੀਅ ਰਿਹਾ ਸੀ। ਬ੍ਰਹਿਮੰਡ ਵਿੱਚ ਹੋਣ ਵਾਲੀਆਂ ਸਧਾਰਨ ਕਿਰਿਆਂਵਾ ਤੋਂ ਭੈ ਭੀਤ ਹੋਇਆ ਅਪਣੇ ਆਪ ਨੂੰ ਬਚਾਉਣ ਲਈ ਕਦੇ ਟੋਏ ਪੁਟ ਕੇ ਰਹਿਣ ਲਗ ਪੈਂਦਾ ਤੇ ਕਦੇ ਜੰਗਲਾਂ ਵਲ ਨੂੰ ਤੁਰ ਪੈਦਾਂ ਸੀ। ਇਥੋਂ ਤੱਕ ਕਿ ਡਰਿਆ ਹੋਇਆ ਪ੍ਰਾਣ ਵੀ ਤਿਆਗ ਦੇਂਦਾ।ਡਰਦਾ ਸੀ ਕਿ ਇਹ ਟੁੱਟਦੇ ਤਾਰੇ ਕਿਤੇ ਉਸਦੀ ਛੋਟੀ ਜਿਹੀ ਪ੍ਰਿਥਵੀ ਨੂੰ ਨਸ਼ਟ ਹੀ ਨਾਂ ਕਰ ਦੇਣ।ਸੂਰਜ ਗ੍ਰਹਿਣ ਨੂੰ ਦੇਖ ਕੰਬ ਉਠਦਾ ਸੀ।ਤੇ ਸੂਰਜ ਨੂੰ ਗ੍ਰਹਿਣ ਤੋਂ ਬਚਾਉਣ ਲਈ ਸੈਂਕੜੇ ਕਿਲੋ ਘਿਓ ਫੂਕ ਦਿੰਦਾ ਸੀ ਪਰ ਅੱਜ 21ਵੀਂ ਸਦੀ ਦਾ ਸਕੂਲ ਜਾਂਦਾ ਹੋਇਆ ਬੱਚਾ ਇਸ ਸਧਾਰਨ ਪ੍ਰਕਿਰਿਆ ਨੂੰ ਜਾਣਦਾ ਹੇ।ਅੱਜ ਮਨੁੱਖ ਆਧੁਨਿਕ ਹੋ ਗਿਆ ਹੇ ਉਸ ਨੂੰ ਆਪਣੇ ਬ੍ਰਹਿਮੰਡ ਦੇ ਭੇਦ ਜਾਣਨ ਦੀ ਤੀਬਰ ਇੱਛਾ ਹੇ।ਜੇ ਪ੍ਰਾਚਿਨ ਮਨੁੱਖ ਤਾਰਿਆਂ ਤੋਂ ਡਰਦਾ ਅਸਮਾਨ ਵੱਲ ਮੂੰਹ ਨਹੀ ਸੀ ਕਰਦਾ ਤਾਂ ਅੱਜ ਦਾ ਮਨੁੱਖ ਦੂਰਬੀਨ ਲੈ ਕੇ ਤਾਰਿਆਂ ਦੀ ਖੋਜ ਕਰਦਾ ਨਜਰ ਆ ਰਿਹਾ ਹੈ ।
ਅੱਜ ਅਸੀਂ ਉਸ ਤਾਰੇ ਬਾਰੇ ਗੱਲ ਕਰਨ ਜਾ ਰਿਹੇ ਹਾਂ ਜਿਸ ਤਾਰੇ ਨੂੰ ਧਰਤੀ ਦੀ ਮੌਤ ਦਾ ਸੱਦਾ ਜਾ ਕਾਲ ਦਾ ਦੂਤ ਕਹਿ ਕੇ ਯਾਦ ਕੀਤਾ ਜਾਂਦਾ ਸੀ ਜਿਸ ਤਾਰੇ ਦੇ ਡਰ ਤੋਂ ਯੁੱਧ ਅੱਧ ਵਿਚਕਾਰ ਰੁਕ ਜਾਂਦੇ ਸੀ।ਜਿਸ ਤਾਰੇ ਨੂੰ ਬਦਸ਼ਗਨ ਸਮਝਿਆ ਜਾਂਦਾ ਸੀ।ਉਸ ਤਾਰੇ ਨੂੰ ਪੂੰਛ ਵਾਲਾ ਤਾਰਾ ਜਾਂ ਬੋਦੀ ਵਾਲਾ ਜਾਂ ਦੁਮਦਾਰ ਤਾਰੇ ਦੇ ਨਾਂ ਨਾਲ ਜਾਣਿਆ ਜਾਂਦਾ ਹੇ।ਕਿਹਾ ਜਾਂਦਾ ਹੇ ਕਿ ਪਹਿਲੀ ਜੁਲਾਈ 1223 ਈ: ਵਿਚ ਦੁਮਦਾਰ ਤਾਰਾ ਦੇਖਿਆ ਗਿਆ ਸੀ ।
ਦੁਮਦਾਰ ਤਾਰਿਆਂ ਦਾ ਵਿਗਿਆਨਕ ਅਧਿਐਨ ਨਿਊਟਨ ਦੇ ਸਮੇਂ ਤੋ ਆਰੰਭ ਹੋਇਆ ਨਿਊਟਨ ਨੇ ਪਹਿਲੀ ਬਾਰ ਦੱਸਿਆ ਕੇ ਗ੍ਰਹਿਾਂ ਵਾਂਗ ਤਾਰੇ ਵੀ ਆਕਰਸ਼ਨ ਨਿਯਮ ਦੇ ਅਨੁਸਾਰ ਹੁਂਦੇ ਹਨ ਨਿਊਟਨ ਦੇ ਸਿਧਾਂਤਕ ਪੂਰਨਿਆ ਉਪਰ ਕੰਮ ਕਰਦੇ ਹੋਏ ਐਡਮੰਡ ਹੈਲੇ (1656-1742) ਨੇ 24 ਦੁਮਦਾਰ ਤਾਰਿਆਂ ਦੇ ਮਾਰਗ ਬਾਰੇ ਖੋਜ ਕੀਤੀ ਅਤੇ 1682 ਈ: ਨੂੰ ਹੈਲੇ ਨੇ ਇਕ ਦੁਮਦਾਰ ਤਾਰਾ ਦੇਖਿਆ ਉਸ ਨੇ ਅਨੂਮਾਨ ਲਗਾਇਆ ਕਿ ਜੋ ਤਾਰਾ 1301 ,1378,1456,1531 ਅਤੇ 1607 ਨੂੰ ਪਰਗਟ ਹੋਇਆ ਸੀ ਉਹ ਇਹੋ ਹੀ ਸੀ। ਉਸਦਾ ਸ਼ੱਕ ਵਿਸ਼ਵਾਸ ਵਿਚ ਬਦਲ ਗਿਆ ਜਦੋਂ ਉਸਨੇ 75 ਵਰਿਆਂ ਪਿਛੋਂ ਆਪ ਇਹ ਤਾਰਾ ਵੇਖ ਲਿਆ ਹੈਲੇ ਦਾ ਗਿਣਤੀ ਅਨੁਮਾਨ ਸਹੀ ਸੀ ਕਿ ਦੁਮਦਾਰ ਤਾਰੇ ਦੀ ਪ੍ਰਕਿਰਿਮਾ 75-76 ਸਾਲਾਂ ਦੀ ਹੇ ਜਦੋਂ ਇਹ ਤਾਰਾ 1986 ਵਿਚ ਫਿਰ ਦੇਖਿਆ ਗਿਆ ਤਾਂ ਹੈਲੇ ਮਰ ਚੁੱਕਾ ਸੀ ਪਰ ਵਿਗਿਆਨੀਆ ਨੇ ਹੈਲੇ ਦੀ ਯਾਦ ਵਿੱਚ ਇਸ ਤਾਰੇ ਦਾ ਨਾਂ ਹੈਲੇ ਦਾ ਦੁਮਦਾਰ ਤਾਰਾ ਰੱਖਿਆ।
ਕੁਝ ਦੁਮਦਾਰ ਤਾਰੇ ਤਾਂ ਸਾਡੇ ਆਕਾਸ਼ ਵਲ ਫੇਰੀ ਪਾਉਦੇਂ ਰਹਿੰਦੇ ਹਨ ੳੇਹਨਾਂ ਵਿੱਚੋਂ ਬਹੁਤੇ ਤਾਂ ਸੂਰਜ ਮੰਡਲ ਦੇ ਹੀ ਅੰਗ ਹੁੰਦੇ ਹਨ ਅਤੇ ਨਿਸ਼ਚਿਤ ਮਾਰਗ ਵੱਲ ਚੱਲਦੇ ਰਹਿੰਦੇ ਹਨ ਕਈਆਂ ਦਾ ਮਾਰਗ ਸਮਾ ਥੋੜਾ ਹੁੰਦਾ ਹੈ ਪਰ ਹੈਲੇ ਦੇ ਤਾਰੇ ਦਾ ਸਫਰ 75 ਤੌ 76 ਸਾਲਾਂ ਦਾ ਹੈ ਦੁਮਦਾਰ ਤਾਰੇ ਟੁੱਟਦੇ ਤਾਰਿਆਂ ਵਾਂਗ ਠੋਸ ਨਹੀ ਹੁੰਦੇ । ਇਹ ਕੁਝ ਠੋਸ ਅਤੇ ਗੈਸਾਂ ਦੇ ਪਦਾਰਥਾਂ ਦਾ ਸਮਿਲਤ ਰੂਪ ਹੁੰਦੇ ਹਨ ।ਕਿਵੇਂ ਬਣਦੇ ਨੇ ਦੁਮਦਾਰ ਤਾਰੇ ਕੀ ਹੈ ੳਨ੍ਹਾਂ ਦੀ ਬਨਾਵਟ ਆਓ ਜਾਣੀਏ: ਦੁਮਦਾਰ ਤਾਰ ਨੂੰ ਉਸਦੀ ਬਨਾਵਟ ਅਨੁਸਾਰ ਤਿੰਨ ਭਾਗਾਂ ਵਿਚ ਵਡਿਆਂ ਜਾ ਸਕਦਾ ਹੈ :-
1 ਕੇਂਦਰ (NUCLEUS)
2 ਸਿਰ (COMA)
3 ਪੂMਛ (TAIL)
ਕੇਂਦਰ ਇਕ ਚਮਕਦਾਰ ਤਾਰੇ ਵਾਂਗ ਟਿਮਟਿਮਾਂਦਾ ਰਹਿਦਾ ਹੈ ਇਹ ਹੀ ਦੁਮਦਾਰ ਤਾਰੇ ਦਾ ਸਭ ਤੋਂ ਚਮਕੀਲਾ ਭਾਗ ਹੈ 1982 ਵਾਲੇ ਦੁਮਦਾਰ ਤਾਰੇ ਦਾ ਕੇਂਦਰ 80,0 ਕਿ.ਮੀ ਘੇਰੇ ਵਿਚ ਸੀ । ਇਸ ਦਾ ਦੂਜਾ ਭਾਗ ਹੈ ਸਿਰ ਜਿਸ ਦਾ ਘੇਰਾ 30,0 ਤੌ 10,0,0 ਮੀਲ ਦੇ ਘੇਰੇ ਵਿਚੋ ਸਕਦਾ ਹੈ । ਇਹ ਭਾਗ ਕੇਂਦਰ ਦੁਆਲੇ ਇਕ ਧੁੰਦ ਵਾਂਗ ਫੈਲਿਆ ਹੁੰਦਾ ਹੈ ਜਿਸ ਵਿੱਚ ਇਕ ਲੰਬੀ ਪੂੰਛ ਪੁਲਾੜ ਵਿਚ ਫੈਲੀ ਹੁਦੀਂ ਹੈ । ਦੁਮਦਾਰ ਤਾਰੇ ਦਾ ਸਭ ਤੋਂ ਅਦਭੁਤ ਤੇ ਵਿਸ਼ੇਸ਼ ਭਾਗ ਇਸ ਦੀ ਦੁੱਧ ਚਿਟੀ ਧੁੰਦ ਵਾਂਗ ਪੁਲਾੜ ਵਿਚ ਫੈਲੀ ਹੋਈ ਲੰਬੀ ਪੂੰਛ ਹੈ ਜਿਸ ਦਾ ਵਿਸਥਾਰ ਲੱਖਾਂ ਕਿਲੋਮੀਟਰਾਂ ਵਿਚ ਹੁੰਦਾ ਹੈ । ਇਸ ਪੂੰਛ ਦਾ ਸੰਬੰਧ ਸਿਧਾ ਸੂਰਜ ਨਾਲ ਹੈ । ਜਿਊਂ-ਜਿੳ ਸੂਰਜ ਨੇੜੇ ਆਂਉਦਾ ਹੈ ਪੂੰਛ ਲੰਬੀ ਹੁੰਦੀ ਜਾਂਦੀਂ ਹੈ ਜੋ ਕਿ ਇਕ ਅਦਭੁਤ ਨਜਾਰਾ ਪੇਸ਼ ਕਰਦੀ ਹੈ।
ਆਧੁਨਿਕ ਪੁਲਾੜੀ ਯੁਗ ਵਿਚ ਦੁਮਦਾਰ ਤਾਰਿਆਂ ਦੀ ਖੌਜ ਨੇ ਇਕ ਨਵਾਂ ਰੂਪ ਧਾਰਨ ਕੀਤਾ ਹੈ ਅਮਰੀਕਾ ਅਤੇ ਪੋਲੈਂਡ ਦੇ ਵਿਗਿਆਨੀਆ ਨੇ ਸਿਧ ਕੀਤਾ ਕਿ ਇਨਾ ਦੁਮਦਾਰ ਤਾਰਿਆਂ ਦਾ ਜਨਮ ਸੂਰਜ ਮੰਡਲ ਦੀ ਉਤਪਤੀ ਸਮੇਂ ਪ੍ਰਿਥਵੀ ਗ੍ਰਹਿ ਦੇ ਨੇੜੇ ਹੋਇਆ ਸੀ । ਇਸ ਖੋਜ ਨੇ ਦੁਮਦਾਰ ਤਾਰੇ ਨੂੰ ਸੂਰਜ ਮੰਡਲ ਦਾ ਅੰਗ ਬਣਾ ਦਿੱਤਾ ਵਿਗਿਆਨੀਆ ਨੇ ਇਹ ਵੀ ਸਿੱਧ ਕਰ ਦਿਤਾ ਹੈ ਕਿ ਦੁਮਦਾਰ ਤਾਰ ਐਨੇ ਭਾਰੇ ਨਹੀ ਹੋ ਸਕਦੇ ਜੋ ਸਾਡੀ ਪ੍ਰਿਥਵੀ ਨੂੰ ਨਸ਼ਟ ਕਰ ਦੇਣਗੇ ਇਹ ਤਾਂ ਵਿਸ਼ਾਲ ਗੈਂਸਾ ਦੇ ਸਮੂੰਹ ਤੋਂ ਇਲਾਵਾ ਹੋਰ ਕੁਝ ਵੀ ਨਹੀ ।
ਵਹਿਮਾਂ ਭਰਮਾ ਦੇ ਸ਼ਿਕਾਰ ਲੋਕਾਂ ਲਈ ਅਸਮਾਨ ਵਿਚ ਟੁੱਟਦੇ ਤਾਰੇ ਜਾਂ ਦੁਮਦਾਰ ਤਾਰੇ ਬਦਸ਼ਗਨ ਅਤੇ ਕਾਲ ਦੇ ਦੂਤ ਤੇ ਜਿੰਦਗੀ ਲਈ ਮਾੜੇ ਹੋਣ ਦੇ ਸੂਚਕ ਹੋਣਗੇ।ਅਫਸੋਸ ਕਿ 21ਵੀਂ ਸਦੀ ਦੇ ਲੋਕ ਵੀ ਅਜ ਦੇ ਟੱਟਦੇ ਤਾਰੇ ਨੂੰ ਦੇਖ ਮਨੋਕਾਮਨਾ ਮੰਗਦੇ ਦੇਖੇ ਗਏ ਅਤੇ ਹੁਣ ਟੁੱਟਦੇ ਤਾਰੇ ਨੂੰ ਵਿਛ ਸਟਾਰ ਸਮਝਦੇ ਹਨ । ਸਲੂਟ ਹੈ ਉਨਾਂ ਵਿਗਿਆਨੀਆਂ ਨੂੰ ਜੋ ਆਪ ਪੁਰਾਨੀ ਸਦੀਆਂ ਚ ਰਹਿ ਕੇ ਵੀਹਮਾਂ ਭਰਮਾਂ ਤੇ ਪਖੰਡਾਂ ਤੌਂ ਦੂਰ ਹੋ ਸਾਨੂੰ ਵਿਗਿਆਨਕ ਸੋਚ ਨਾਲ ਜਿਉਣ ਲਈ ਪ੍ਰੇਰਿਤ ਕੀਤਾ।
ਅੱਜ ਵਿਗਿਆਨਕ ਸੋਚ ਦੇ ਧਾਰਨੀ ਲੋਕ ਇਨਾਂ ਤਾਰਿਆਂ ਦਾ ਅਸਮਾਨ ਵਿਚੱ ਟੁੱਟਦੇ ਦੇਖਣਾ ਬ੍ਰਹਿਮੰਡ ਦਾ ਅਦਭੁਤ ਨਜਾਰਾ ਮਾਨਣ ਵਿਚ ਖੁਸ਼ੀ ਮਹਿਸੂਸ ਕਰਦੇ ਹਨ।

ਲੇਖਕ : ਹਰਭਜਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 4
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1219

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ