ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਤੇਰੇ ਫੋਕੇ ਤੀਰ-ਗ਼ਜ਼ਲ

ਤੇਰੇ ਫੋਕੇ ਲੰਘਦੇ ਤੀਰ ਓ ਸੱਜਣਾ ।
ਮੇਰੇ ਆਪਣੇ ਦੁਸ਼ਮਣ ਵੀਰ ਓ ਸੱਜਣਾ ।

ਜਿਸਦੇ ਲਈ ਸੀ ਪਾਈਆਂ ਮੁੰਦਰਾਂ,
ਉਹ ਖੇੜੇ ਲੈ ਗਏ ਹੀਰ ਓ ਸੱਜਣਾ ।

ਚਾਵਾਂ ਨਾਲ ਜੋ ਆਪ ਬਣਾਈ,
ਉਹ ਡੁੱਲ ਗਈ ਤੇਰੀ ਖੀਰ ਓ ਸੱਜਣਾ।

ਲੰਘਦੇ ਕਾਫਲਿਆਂ ਦੇ ਹੁਸਨਾਂ,
ਕੀਤਾ ਲੀਰੋ ਲੀਰ ਓ ਸੱਜਣਾ ।

ਹੁਣ ਹਾਕਾਂ ਮਾਰ ਬੁਲਾਵੇਂ ਕਿਸਨੂੰ,
ਕੌਣ ਵੰਡੇ ਤੇਰੀ ਪੀੜ ਓ ਸੱਜਣਾ ।

ਹੱਥ ਜੋੜ ਕੇ ਜੋ ਆਏ ਮੰਗਣ,
ਉਹ ਤੁਰਗੇ ਤੈਨੂੰ ਚੀੜ ਓ ਸੱਜਣਾ ।

ਹੁਣ “ਬੋਬੀ” ਕੋਲੋਂ ਨਾ ਰੋਕੇ ਜਾਵਣ,
ਅੱਖਾਂ 'ਚੋਂ ਵੱਗਦੇ ਨੀਰ ਓ ਸੱਜਣਾ।

ਲੇਖਕ : ਪ੍ਰਵੀਨ ਕੁਮਾਰ "ਅਸ਼ਕ" ਹੋਰ ਲਿਖਤ (ਇਸ ਸਾਇਟ 'ਤੇ): 7
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :977

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ